ਮਈ 09 – ਯਹੋਵਾਹ ਦੇ ਨਾਮ ਉੱਤੇ ਘੁਮੰਡ ਕਰੋ!
“ਕੋਈ ਰਥਾਂ ਨੂੰ ਅਤੇ ਕੋਈ ਘੋੜਿਆਂ ਨੂੰ, ਪਰ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਯਾਦ ਕਰਾਂਗੇ”(ਜ਼ਬੂਰਾਂ ਦੀ ਪੋਥੀ 20:7)।
ਇਸ ਸੰਸਾਰ ਵਿੱਚ ਲੋਕ ਆਪਣੀਆਂ ਪ੍ਰਾਪਤੀਆਂ ਜਾਂ ਆਪਣੀਆਂ ਵਿਅਰਥ ਪ੍ਰਾਪਤੀਆਂ ਵਿੱਚ ਮਾਣ ਤੇ ਘੁਮੰਡ ਕਰਦੇ ਹਨ। ਪਰ ਅਸੀਂ ਮੁੱਖ ਤੌਰ ‘ਤੇ ਪ੍ਰਭੂ ਦੇ ਪਿਆਰ ਤੇ ਘੁਮੰਡ ਕਰਦੇ ਹਾਂ। ਕਿਉਂਕਿ ਦੁਨਿਆਵੀ ਰਾਜੇ ਆਪਣੇ ਰਥਾਂ ਅਤੇ ਘੋੜਿਆਂ ਉੱਤੇ ਮਾਣ ਕਰਦੇ ਹਨ। ਪਰ ਸਾਡੇ ਲਈ, ਆਤਮਿਕ ਅਰਥਾਂ ਵਿੱਚ ਰਾਜਾ, ਸਾਡਾ ਘੁਮੰਡ ਪ੍ਰਭੂ ਦੇ ਨਾਮ ਵਿੱਚ ਹੈ। ਦਾਊਦ ਕਹਿੰਦਾ ਹੈ: “ਓਹ ਝੁਕੇ ਅਤੇ ਡਿੱਗ ਪਏ ਹਨ, ਪਰ ਅਸੀਂ ਉੱਠੇ ਅਤੇ ਸਿੱਧੇ ਖੜ੍ਹੇ ਹੋ ਗਏ ਹਾਂ”(ਜ਼ਬੂਰਾਂ ਦੀ ਪੋਥੀ 20:8)।
ਯਿਰਮਿਯਾਹ ਦੀ ਕਿਤਾਬ ਵਿੱਚ, ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ। ਯਹੋਵਾਹ ਇਸ ਤਰ੍ਹਾਂ ਆਖਦਾ ਹੈ: “ਬੁੱਧਵਾਨ ਆਪਣੀ ਬੁੱਧ ਉੱਤੇ ਮਾਣ ਨਾ ਕਰੇ, ਨਾ ਬਲਵਾਨ ਆਪਣੇ ਬਲ ਉੱਤੇ ਮਾਣ ਕਰੇ, ਨਾ ਧਨੀ ਆਪਣੇ ਧਨ ਉੱਤੇ ਮਾਣ ਕਰੇ”(ਯਿਰਮਿਯਾਹ 9:23)।
ਲੂਸੀਫਰ, ਜਿਹੜਾ ਕਦੇ ਮੁੱਖ ਦੂਤ ਸੀ, ਆਪਣੇ ਗਿਆਨ ਉੱਤੇ ਘੁਮੰਡ ਕਰਨ ਦੇ ਕਾਰਨ ਡਿੱਗ ਗਿਆ, ਅਤੇ ਉਸਦੇ ਡਿੱਗਣ ਤੋਂ ਬਾਅਦ, ਉਹ ਸਾਰੇ ਦੁਸ਼ਟਾਂ ਦਾ ਮੁਖੀਆਂ ਬਣ ਗਿਆ (ਹਿਜ਼ਕੀਏਲ 28:16)। ਸੰਸਾਰਿਕ ਗਿਆਨ ਨਾਲ ਭਰਪੂਰ ਕਈ ਪ੍ਰਸਿੱਧ ਵਿਗਿਆਨੀ ਵੀ ਇਹ ਦਾਅਵਾ ਕਰਦੇ ਹਨ ਕਿ ਮਨੁੱਖ ਦਾ ਜਨਮ ਬਾਂਦਰਾਂ ਤੋਂ ਹੋਇਆ ਹੈ। ਪਰ ਅਸੀਂ ਉਸ ਦੀ ਜ਼ਿੰਦਗੀ ਦਾ ਦਰਦਨਾਕ ਅੰਤ ਦੇਖਿਆ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਇਸ ਸੰਸਾਰ ਦਾ ਗਿਆਨ ਪਰਮੇਸ਼ੁਰ ਦੇ ਭਾਣੇ ਮੂਰਖਤਾ ਹੈ”(1 ਕੁਰਿੰਥੀਆਂ 3:19)। ਯਹੋਵਾਹ ਇਹ ਵੀ ਆਖਦਾ ਹੈ: “ਅਤੇ ਉਹਨਾਂ ਦੇ ਬੁੱਧਵਾਨਾਂ ਦੀ ਬੁੱਧ ਨਾਸ ਹੋ ਜਾਵੇਗੀ, ਅਤੇ ਉਹਨਾਂ ਦੇ ਚਤਰਿਆਂ ਦੀ ਚਤਰਾਈ ਲੁਕਾਈ ਜਾਵੇਗੀ”(ਯਸਾਯਾਹ 29:14)।
ਅਸੀਂ ਉਨ੍ਹਾਂ ਸੂਰਬੀਰਾਂ ਨੂੰ ਵੀ ਡਿੱਗਦੇ ਹੋਏ ਦੇਖਿਆ ਹੈ, ਜਿਹੜੇ ਆਪਣੀ ਤਾਕਤ ਅਤੇ ਸ਼ਕਤੀ ਉੱਤੇ ਘੁਮੰਡ ਕਰਦੇ ਸੀ। ਅਸਲ ਵਿੱਚ, ਅਸੀਂ ਸਾਰੇ ਜਾਣਦੇ ਹਾਂ ਕਿ ਕਿਵੇਂ ਸ਼ਕਤੀਸ਼ਾਲੀ ਗੋਲਿਅਥ ਦਾਊਦ ਦੇ ਸਿਰਫ਼ ਇੱਕ ਪੱਥਰ ਨਾਲ ਡਿੱਗ ਗਿਆ। ਅਸੀਂ ਅੱਸ਼ੂਰ ਦੇ ਰਾਜੇ ਬਾਰੇ ਵੀ ਚੰਗੀ ਤਰ੍ਹਾਂ ਜਾਣਦੇ ਹਾਂ—ਜਿਸ ਨੇ ਆਪਣੀ ਫ਼ੌਜ ਦੀ ਤਾਕਤ ਉੱਤੇ ਘੁਮੰਡ ਕੀਤਾ, ਅਤੇ ਕਿਵੇਂ ਉਸ ਨੇ ਪਰਮੇਸ਼ੁਰ ਦੇ ਦੂਤ ਤੋਂ ਆਪਣਾ ਕੌੜਾ ਸਬਕ ਕਿਵੇਂ ਸਿੱਖਿਆ ਸੀ। ਕਿਸੇ ਵੀ ਤਾਕਤਵਰ ਆਦਮੀ ਦੀ ਤਾਕਤ ਉਸ ਦੀ ਬਿਮਾਰੀ ਦੇ ਬਿਸਤਰੇ ਤੇ ਅਸਫ਼ਲ ਹੋ ਜਾਂਦੀ ਹੈ। ਅਤੇ ਇੱਕ ਵਾਰ ਜਦੋਂ ਉਹ ਮਰ ਜਾਂਦੇ ਹਨ ਅਤੇ ਚਲੇ ਜਾਂਦੇ ਹਨ, ਤਾਂ ਉਹਨਾਂ ਦੀ ਸਾਰੀ ਸ਼ਕਤੀ ਘੁਮੰਡ ਦੀ ਗੱਲ ਨਹੀਂ ਰਹੇਗੀ।
ਅੱਜ ਤੇਰਾ ਘੁਮੰਡ ਕੀ ਹੈ ਅਤੇ ਤੇਰੀ ਵਡਿਆਈ ਕੀ ਹੈ? ਯਹੋਵਾਹ ਆਖਦਾ ਹੈ: “ਪਰ ਜਿਹੜਾ ਮਾਣ ਕਰਦਾ ਹੈ ਉਹ ਇਸ ਉੱਤੇ ਮਾਣ ਕਰੇ ਭਈ ਉਹ ਮੈਨੂੰ ਸਮਝਦਾ ਹੈ ਅਤੇ ਜਾਣਦਾ ਹੈ ਕਿ ਮੈਂ ਯਹੋਵਾਹ ਹਾਂ ਜਿਹੜਾ ਧਰਤੀ ਉੱਤੇ ਦਯਾ, ਇਨਸਾਫ਼ ਅਤੇ ਧਰਮ ਦੇ ਕੰਮ ਕਰਦਾ ਹਾਂ ਕਿਉਂ ਜੋ ਮੇਰੀ ਖੁਸ਼ੀ ਉਹਨਾਂ ਵਿੱਚ ਹੈ, ਯਹੋਵਾਹ ਦਾ ਵਾਕ ਹੈ”(ਯਿਰਮਿਯਾਹ 9:24)।
ਪ੍ਰਮੇਸ਼ਵਰ ਦੇ ਬੱਚਿਓ, ਯਹੋਵਾਹ ਤੁਹਾਨੂੰ ਚੰਗੀ ਸਿੱਖਿਆ, ਧਨ ਅਤੇ ਬੱਚਿਆਂ ਦੇ ਨਾਲ ਬਰਕਤ ਦੇ ਸਕਦੇ ਹਨ। ਪਰ ਆਪਣੇ ਦਿਲ ਵਿੱਚ ਇੰਨਾਂ ਉੱਤੇ ਕਦੇ ਵੀ ਘੁਮੰਡ ਨਾ ਕਰੋ। ਹਮੇਸ਼ਾ ਸਵੀਕਾਰ ਕਰੋ ਅਤੇ ਜ਼ਿਕਰ ਕਰੋ ਕਿ ਇਹ ਸਭ ਪ੍ਰਭੂ ਦੇ ਕਿਰਪਾ ਵਾਲੇ ਤੋਹਫ਼ੇ ਹਨ। ਨਿਮਰ ਬਣੋ ਅਤੇ ਸਾਰੀ ਮਹਿਮਾ ਪ੍ਰਮੇਸ਼ਵਰ ਨੂੰ ਦਿਓ, ਜਿਸ ਨੇ ਤੁਹਾਨੂੰ ਇਨ੍ਹਾਂ ਬਰਕਤਾਂ ਨਾਲ ਉੱਚਾ ਕੀਤਾ ਹੈ। ਅਤੇ ਯਹੋਵਾਹ ਤੁਹਾਨੂੰ ਹੋਰ ਵੀ ਬਰਕਤਾਂ ਦੇਵੇਗਾ!
ਅਭਿਆਸ ਕਰਨ ਲਈ – “ਪਰ ਉਸ ਤੋਂ ਤੁਸੀਂ ਮਸੀਹ ਯਿਸੂ ਵਿੱਚ ਹੋ ਜਿਹੜਾ ਪਰਮੇਸ਼ੁਰ ਦੀ ਵੱਲੋਂ ਸਾਡੇ ਲਈ ਗਿਆਨ, ਧਾਰਮਿਕਤਾ, ਪਵਿੱਤਰਤਾਈ ਅਤੇ ਛੁਟਕਾਰਾ ਬਣਾਇਆ ਗਿਆ ਸੀ। ਭਈ ਜਿਵੇਂ ਲਿਖਿਆ ਹੋਇਆ ਹੈ, ਜੋ ਕੋਈ ਘਮੰਡ ਕਰੇ ਸੋ ਪ੍ਰਭੂ ਵਿੱਚ ਘਮੰਡ ਕਰੇ”(1 ਕੁਰਿੰਥੀਆਂ 1:30,31)।