ਦਸੰਬਰ 29 – ਪਰਮੇਸ਼ੁਰ ਤੁਹਾਡੀ ਅੰਤ ਤੱਕ ਅਗਵਾਈ ਕਰੇਗਾ!
“ਜਿਸ ਨੇ ਤੁਹਾਡੇ ਵਿੱਚ ਸ਼ੁਭ ਕੰਮ ਨੂੰ ਸ਼ੁਰੂ ਕੀਤਾ ਸੋ ਯਿਸੂ ਮਸੀਹ ਦੇ ਦਿਨ ਤੱਕ ਉਹ ਨੂੰ ਪੂਰਾ ਕਰੇਗਾ”(ਫਿਲਿੱਪੀਆਂ 1:6)।
ਪ੍ਰਮੇਸ਼ਵਰ ਤੁਹਾਡੀ ਅਗਵਾਈ ਕਰੇਗਾ ਅਤੇ ਤੁਹਾਡੇ ਜੀਵਨ ਦੇ ਹਰੇਕ ਦਿਨ ਲਗਾਤਾਰ ਤੁਹਾਡੀ ਅਗਵਾਈ ਕਰੇਗਾ। ਉਹ ਤੁਹਾਨੂੰ ਸ਼ਾਂਤੀ ਦੇ ਰਾਹ ਵਿੱਚ ਅਤੇ ਉਸਦੀ ਇੱਛਾ ਦੇ ਅਨੁਸਾਰ ਅਗਵਾਈ ਕਰੇਗਾ। ਉਹ ਤੁਹਾਨੂੰ ਪੂਰੀ ਸਚਿਆਈ ਵੱਲ ਵੀ ਲੈ ਜਾਵੇਗਾ। ਉੱਪਰ ਦਿੱਤੀ ਆਇਤ ਵਿੱਚ ਉਹ ਕਹਿੰਦਾ ਹੈ ਕਿ ਉਹ ਇਸਨੂੰ ਯਿਸੂ ਮਸੀਹ ਦੇ ਦਿਨ ਤੱਕ ਪੂਰਾ ਕਰੇਗਾ। ਜ਼ਰੂਰ ਹੀ, ਉਹ ਜਿਸਨੇ ਤੁਹਾਡੇ ਹੱਥਾਂ ਨੂੰ ਫੜਿਆ ਹੈ, ਵਫ਼ਾਦਾਰ ਹੈ। ਉਸ ਨੇ ਤੁਹਾਨੂੰ ਨਾਮ ਲੈ ਕੇ ਬੁਲਾਇਆ ਹੈ। ਅਤੇ ਉਹ ਸਦੀਪਕ ਕਾਲ ਤੱਕ ਤੁਹਾਡੀ ਅਗਵਾਈ ਕਰੇਗਾ।
ਜਦੋਂ ਤੁਸੀਂ ਛੋਟੇ ਸੀ ਤਾਂ ਤੁਹਾਡੇ ਪਿਤਾ ਤੁਹਾਡਾ ਹੱਥ ਫੜ ਕੇ ਤੁਰਨਾ ਸਿਖਾਉਂਦੇ ਸੀ। ਉਹ ਤੁਹਾਨੂੰ ਵਾਕਰ ਅਤੇ ਛੋਟੀਆਂ ਸਾਈਕਲਾਂ ਦੇ ਕੇ ਖੁਸ਼ ਕਰ ਦਿੰਦੇ ਸੀ। ਇੱਥੋਂ ਤੱਕ ਕੀ ਜਦੋਂ ਤੁਸੀਂ ਵੱਡੇ ਹੋ ਗਏ, ਤਦ ਵੀ ਉਹ ਤੁਹਾਨੂੰ ਨਿਰਦੇਸ਼ ਦਿੰਦੇ ਰਹੇ ਕਿ ਤੁਸੀਂ ਆਪਣੇ ਜੀਵਨ ਨੂੰ ਕਿਵੇਂ ਚਲਾਉਣਾ ਹੈ। ਜਦੋਂ ਕਿ ਸਾਡੇ ਦੁਨਿਆਵੀਂ ਪਿਤਾਵਾਂ ਦੇ ਨਾਲ ਅਜਿਹਾ ਹੀ ਹੈ, ਸਿਰਫ ਪ੍ਰਮੇਸ਼ਵਰ ਹੀ ਤੁਹਾਡੀ ਅਗਵਾਈ ਕਰ ਸਕਦੇ ਹਨ ਅਤੇ ਦੁਨੀਆਂ ਦੇ ਅੰਤ ਤੱਕ ਤੁਹਾਨੂੰ ਲੈ ਕੇ ਜਾ ਸਕਦੇ ਹਨ, ਬਿਨਾਂ ਤੁਹਾਨੂੰ ਛੱਡੇ ਜਾਂ ਤਿਆਗੇ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਇਹੋ ਪਰਮੇਸ਼ੁਰ ਤਾਂ ਜੁੱਗੋ-ਜੁੱਗ ਸਾਡਾ ਪਰਮੇਸ਼ੁਰ ਹੈ, ਮੌਤ ਤੱਕ ਵੀ ਓਹੋ ਸਾਡਾ ਆਗੂ ਰਹੇਗਾ!”(ਜ਼ਬੂਰਾਂ ਦੀ ਪੋਥੀ 48:14)।
ਇੱਕ ਦਿਨ ਪ੍ਰਭੂ ਯਿਸੂ ਨੇ ਪਤਰਸ ਦੇ ਵੱਲ ਦੇਖਿਆ ਅਤੇ ਆਖਿਆ, “ਮੈਂ ਤੈਨੂੰ ਸੱਚ-ਸੱਚ ਆਖਦਾ ਜਦੋਂ ਤੂੰ ਜਵਾਨ ਸੀ ਤੂੰ ਲੱਕ ਦੁਆਲੇ ਪੇਟੀ ਬੰਨ੍ਹ ਕੇ ਜਿੱਥੇ ਤੇਰਾ ਜੀਅ ਕਰਦਾ ਤੂੰ ਤੁਰ ਜਾਂਦਾ ਸੀ, ਪਰ ਜਦ ਤੂੰ ਬੁੱਢਾ ਹੋਵੇਂਗਾ ਤੂੰ ਆਪਣੇ ਹੱਥ ਲੰਬੇ ਕਰੇਗਾ ਅਤੇ ਕੋਈ ਹੋਰ ਵਿਅਕਤੀ ਤੇਰੇ ਲੱਕ ਬੰਨ੍ਹੇਗਾ ਅਤੇ ਜਿੱਥੇ ਤੇਰਾ ਜੀਅ ਨਹੀਂ ਕਰੇਗਾ ਜਾਣ ਨੂੰ ਉਹ ਤੈਨੂੰ ਉੱਥੇ ਲੈ ਜਾਵੇਗਾ”(ਯੂਹੰਨਾ ਦੀ ਇੰਜੀਲ 21:18)।
ਆਪਣੇ ਜਵਾਨੀ ਦੇ ਦਿਨਾਂ ਵਿੱਚ, ਪਤਰਸ ਆਪਣੀ ਇੱਛਾ ਅਤੇ ਖੁਸ਼ੀ ਦੇ ਅਨੁਸਾਰ ਘੁੰਮਦਾ ਰਿਹਾ। ਪਰ ਬਾਅਦ ਵਿੱਚ, ਉਸਨੂੰ ਰਸੂਲ ਹੋਣ ਦੇ ਲਈ ਬੁਲਾਇਆ ਗਿਆ। ਉਸ ਤੋਂ ਬਾਅਦ ਉਸਨੂੰ ਸਿਰਫ ਪਵਿੱਤਰ ਆਤਮਾ ਦੇ ਦੁਆਰਾ ਹੀ ਅਗਵਾਈ ਦਿੱਤੀ ਜਾਣੀ ਚਾਹੀਦੀ ਹੈ। ਭਾਵੇਂ ਹੀ ਪਤਰਸ ਖੁਸ਼ ਨਾ ਹੋਵੇ, ਉਸ ਨੂੰ ਪਵਿੱਤਰ ਆਤਮਾ ਦੇ ਦੁਆਰਾ ਅਤੇ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਅਗਵਾਈ ਕਰਨੀ ਹੋਵੇਗੀ।
ਕੀ ਤੁਸੀਂ ਆਪਣੇ ਜੀਵਨ ਵਿੱਚ ਪਰਮੇਸ਼ੁਰ ਦੀ ਇੱਛਾ ਦੀ ਅਗਵਾਈ ਅਨੁਸਾਰ ਚੱਲਣਾ ਚਾਹੁੰਦੇ ਹੋ? ਫਿਰ ਤੁਹਾਨੂੰ ਪਵਿੱਤਰ ਆਤਮਾ ਦੀ ਅਗਵਾਈ ਅਨੁਸਾਰ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ। ਸਾਡੇ ਪ੍ਰਭੂ ਯਿਸੂ ਨੇ ਕਿਹਾ, “ਹਰ ਕੋਈ ਮੈਨੂੰ ਪ੍ਰਭੂ! ਪ੍ਰਭੂ! ਕਹਿਣ ਵਾਲਾ ਸਵਰਗ ਰਾਜ ਵਿੱਚ ਨਹੀਂ ਵੜੇਗਾ ਪਰ ਉਹ ਹੀ ਵੜੇਗਾ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ”(ਮੱਤੀ ਦੀ ਇੰਜੀਲ 7:21)।
ਇਸ ਲਈ ਦਾਊਦ ਨੇ ਇਸ ਤਰ੍ਹਾਂ ਪ੍ਰਾਰਥਨਾ ਕੀਤੀ, “ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ” (ਜ਼ਬੂਰਾਂ ਦੀ ਪੋਥੀ 139:24)। “ਇਸ ਕਾਰਨ ਤੂੰ ਆਪਣੇ ਨਾਮ ਦੇ ਸਦਕੇ ਮੈਨੂੰ ਲਈ ਚੱਲ, ਅਤੇ ਮੇਰੀ ਅਗਵਾਈ ਕਰ”(ਜ਼ਬੂਰਾਂ ਦੀ ਪੋਥੀ 31:3)। ਪਰਮੇਸ਼ੁਰ ਦੇ ਪਿਆਰੇ ਬੱਚਿਓ, ਆਤਮਾ ਦੀ ਅਗਵਾਈ ਵਿੱਚ ਚੱਲਣ ਦੇ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦਿਓ। ਉਹ ਹੀ ਸਿੱਧਾ ਰਾਹ ਹੋਵੇਗਾ। ਅਤੇ ਇਹ ਤੁਹਾਨੂੰ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਸਦੀਪਕ ਮਹਿਮਾ ਵਿੱਚ ਲੈ ਜਾਵੇਗਾ।
ਅਭਿਆਸ ਕਰਨ ਲਈ – “ਯਹੋਵਾਹ ਤੇਰਾ ਛੁਡਾਉਣ ਵਾਲਾ, ਇਸਰਾਏਲ ਦਾ ਪਵਿੱਤਰ ਪੁਰਖ ਇਹ ਆਖਦਾ ਹੈ, ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਹਾਂ, ਜਿਸ ਰਾਹ ਤੂੰ ਜਾਣਾ ਹੈ”(ਯਸਾਯਾਹ 48:17)।