Appam - Punjabi

ਫਰਵਰੀ 13 – ਇਸ ਬਾਰੇ ਆਉਂਦਾ ਹੈ!

“ਯੁੱਧ ਦੇ ਦਿਨ ਲਈ ਘੋੜਾ ਤਿਆਰ ਕਰੀਦਾ ਹੈ, ਪਰ ਜਿੱਤ ਯਹੋਵਾਹ ਦੀ ਵੱਲੋਂ ਹੁੰਦੀ ਹੈ”(ਕਹਾਉਤਾਂ 21:31)।

ਇੱਕ ਵਿਸ਼ਵਾਸੀ ਅਤੇ ਉਸਦੀ ਪਤਨੀ ਸੀ ਜੋ ਇੱਕ ਸਕੂਲ ਵਿੱਚ ਅਧਿਆਪਕ ਦੇ ਵਜੋਂ ਕੰਮ ਕਰਦੇ ਸੀ। ਹਲਾਂਕਿ ਉਨ੍ਹਾਂ ਦੇ ਕੋਲ ਬਹੁਤ ਸੀਮਿਤ ਸਾਧਨ ਸੀ, ਫਿਰ ਵੀ ਉਨ੍ਹਾਂ ਨੇ ਆਪਣੇ ਸਾਰੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕੀਤੀ। ਕਿਉਂਕਿ ਉਹ ਪ੍ਰਭੂ ਨਾਲ ਇੰਨਾ ਪਿਆਰ ਕਰਦੇ ਸੀ, ਕਿ ਉਨ੍ਹਾਂ ਨੇ ਆਪਣੇ ਸਾਰੇ ਬੱਚਿਆਂ ਨੂੰ ਉਨ੍ਹਾਂ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਮਸੀਹ ਦੇ ਗਿਆਨ ਵਿੱਚ ਲਿਆਏ। ਇਸ ਵਜ੍ਹਾ ਕਰਕੇ ਉਨ੍ਹਾਂ ਦੇ ਸਾਰੇ ਨੌਂ ਬੱਚਿਆਂ ਨੇ ਚੰਗੀ ਪੜ੍ਹਾਈ ਕੀਤੀ ਅਤੇ ਆਪਣੀ ਜ਼ਿੰਦਗੀ ਵਿੱਚ ਚੰਗੀ ਸਥਿਤੀ ਵਿੱਚ ਆ ਗਏ। ਜਿਵੇਂ ਯਹੋਵਾਹ ਨੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਵਿੱਚ ਜਿੱਤ ਦੀ ਆਗਿਆ ਦਿੱਤੀ ਸੀ, ਉਸੇ ਤਰ੍ਹਾਂ ਹੀ ਉਹ ਵੀ ਆਪਣੇ ਸਾਰੇ ਦਿਲ ਨਾਲ ਯਹੋਵਾਹ ਨਾਲ ਪਿਆਰ ਕਰਦੇ ਹੋਏ ਵੱਡੇ ਹੋਏ।

ਮਾਤਾ-ਪਿਤਾ ਹੋਣ ਦੇ ਨਾਤੇ, ਤੁਸੀਂ ਆਪਣੇ ਬੱਚਿਆਂ ਨੂੰ ਚੰਗਾ ਭੋਜਨ, ਚੰਗੇ ਕੱਪੜੇ ਦੇ ਸਕਦੇ ਹੋ ਅਤੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਬਹੁਤ ਸਾਰਾ ਪੈਸਾ ਖਰਚ ਕਰ ਸਕਦੇ ਹੋ। ਇਹ ਸਭ ਕੁੱਝ ਦੇਣ ਦੇ ਬਾਵਜੂਦ ਜੇਕਰ ਤੁਸੀਂ ਉਨ੍ਹਾਂ ਨੂੰ ਮਸੀਹ ਦਾ ਗਿਆਨ ਨਹੀਂ ਦੇਵੋਂਗੇ, ਤਾਂ ਉਹ ਆਪਣੇ ਜੀਵਨ ਵਿੱਚ ਸਫ਼ਲ ਨਹੀਂ ਹੋ ਸਕਣਗੇ। ਯਹੋਵਾਹ ਦਾ ਡਰ ਮੰਨਣਾ ਬੁੱਧ ਦੀ ਸ਼ੁਰੂਆਤ ਹੈ। ਪ੍ਰਭੂ ਨੂੰ ਪਿਆਰ ਕਰਨਾ ਸਾਡੇ ਜੀਵਨ ਵਿੱਚ ਜਿੱਤ ਦਾ ਪਹਿਲਾ ਕਦਮ ਹੈ। ਬੱਚਿਆਂ ਦੀ ਪੜਾਈ ਵਿੱਚ ਕਿੰਨੀ ਵੀ ਮਿਹਨਤ ਕਿਉਂ ਨਾ ਹੋਵੇ, ਜਿੱਤ ਤਾਂ ਪ੍ਰਮੇਸ਼ਵਰ ਹੀ ਦਿੰਦਾ ਹੈ। ਇਸ ਮਹਾਨ ਸੱਚ ਨੂੰ ਸਮਝਦੇ ਹੋਏ, ਬੁੱਧੀਮਾਨ ਸੁਲੇਮਾਨ ਕਹਿੰਦਾ ਹੈ: “ਯੁੱਧ ਦੇ ਦਿਨ ਲਈ ਘੋੜਾ ਤਿਆਰ ਕਰੀਦਾ ਹੈ, ਪਰ ਜਿੱਤ ਯਹੋਵਾਹ ਦੀ ਵੱਲੋਂ ਹੁੰਦੀ ਹੈ”(ਕਹਾਉਤਾਂ 21:31)।

ਪਵਿੱਤਰ ਸ਼ਾਸਤਰ ਕਹਿੰਦਾ ਹੈ: “ਕਿਉਂ ਜੋ ਸੈਨਾਂ ਦੇ ਯਹੋਵਾਹ ਉਹਨਾਂ ਨੂੰ ਆਪਣੇ ਸੋਹਣੇ ਜੰਗੀ ਘੋੜੇ ਵਾਂਗੂੰ ਬਣਾਵੇਗਾ”(ਜ਼ਕਰਯਾਹ 10:3)। ਮੁਕਾਬਲਾ ਹੋਵੇ ਜਾਂ ਪ੍ਰੀਖਿਆ ਜਾਂ ਇੰਟਰਵਿਊ, ਸੈਨਾਵਾਂ ਦੇ ਯਹੋਵਾਹ ਆਪਣੇ ਬੱਚਿਆਂ ਨੂੰ ਆਪਣੇ ਸ਼ਾਹੀ ਘੋੜਿਆਂ ਦੇ ਵਾਂਗ ਖੜ੍ਹਾ ਕਰਦੇ ਹਨ।

ਪ੍ਰਮੇਸ਼ਵਰ ਦੀ ਹਜ਼ੂਰੀ ਹਮੇਸ਼ਾ ਆਪਣੇ ਨਾਲ ਰਹਿਣ ਦਿਓ। ਆਪਣੇ ਸਾਰੇ ਯਤਨਾਂ ਵਿੱਚ ਉਸਨੂੰ ਪਹਿਲੀ ਪ੍ਰਮੁੱਖਤਾ ਬਣਾਓ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਪਰ ਸਭ ਤੋਂ ਪਹਿਲਾਂ, ਪਰਮੇਸ਼ੁਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਦੀ ਖੋਜ ਕਰੋ ਫਿਰ ਇਹ ਸਾਰੀਆਂ ਵਸਤਾਂ ਵੀ ਤੁਹਾਨੂੰ ਦਿੱਤੀਆਂ ਜਾਣਗੀਆਂ”(ਮੱਤੀ ਦੀ ਇੰਜੀਲ 6:33)। “ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਯਾਦ ਰੱਖ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ”(ਕਹਾਉਤਾਂ 3:6)।

ਤੁਹਾਡੇ ਸਾਹਮਣੇ ਜੋ ਵੀ ਚੁਣੌਤੀ ਹੋਵੇ, ਪ੍ਰਭੂ ਤੁਹਾਨੂੰ ਜਿੱਤਣ ਦੀ ਆਗਿਆ ਦੇਵੇਗਾ। ਯਹੋਸ਼ੁਆ ਅਤੇ ਕਾਲੇਬ ਕਨਾਨ ਦੇਸ਼ ਦੇ ਦੈਂਤਾਂ ਦੇ ਬਾਰੇ ਬਿਲਕੁੱਲ ਵੀ ਚਿੰਤਾ ਨਹੀਂ ਕਰਦੇ ਸੀ। ਉਨ੍ਹਾਂ ਨੂੰ ਇਸ ਗੱਲ ਦੀ ਵੀ ਚਿੰਤਾ ਨਹੀਂ ਸੀ ਕਿ ਉਹ ਸ਼ਹਿਰ ਕਿੰਨਾ ਮਜ਼ਬੂਤ ​​ਅਤੇ ਦ੍ਰਿੜ੍ਹ ​​ਸੀ। ਉਨ੍ਹਾਂ ਨੇ ਜਿਹੜਾ ਐਲਾਨ ਕੀਤਾ ਉਹ ਇਹ ਸੀ: “ਜੇ ਯਹੋਵਾਹ ਸਾਡੇ ਨਾਲ ਪ੍ਰਸੰਨ ਹੈ ਤਾਂ ਉਹ ਸਾਨੂੰ ਉਸ ਦੇਸ ਵਿੱਚ ਲੈ ਜਾਵੇਗਾ ਅਤੇ ਸਾਨੂੰ ਦੇ ਦੇਵੇਗਾ। ਉਹ ਇੱਕ ਧਰਤੀ ਹੈ ਜਿਸ ਦੇ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ”(ਗਿਣਤੀ 14:8)। ਉਨ੍ਹਾਂ ਨੇ ਆਪਣੇ ਦਿਲਾਂ ਵਿੱਚ ਦ੍ਰਿੜ੍ਹਤਾ ਨਾਲ ਵਿਸ਼ਵਾਸ ਕੀਤਾ ਕਿ ਪ੍ਰਭੂ ਉਨ੍ਹਾਂ ਦੇ ਨਾਲ ਹੈ ਅਤੇ ਉਹ ਪ੍ਰਭੂ ਦੇ ਦੁਆਰਾ ਜਿੱਤਣਗੇ।

ਪ੍ਰਮੇਸ਼ਵਰ ਦੇ ਬੱਚਿਓ, ਯਹੋਵਾਹ ਨੂੰ ਹਮੇਸ਼ਾ ਆਪਣੇ ਸਨਮੁੱਖ ਰੱਖੋ, ਅਤੇ ਜਿੱਤ ਦਾ ਐਲਾਨ ਕਰੋ। ਵਿਸ਼ਵਾਸ ਦੇ ਵਚਨ ਬੋਲੋ ਅਤੇ ਆਪਣੇ ਜੀਵਨ ਦੀਆਂ ਸਾਰੀਆਂ ਲੜਾਈਆਂ ਵਿੱਚ ਜਿੱਤ ਪ੍ਰਾਪਤ ਕਰੋ, ਅਤੇ ਯਹੋਵਾਹ ਦਾ ਧੰਨਵਾਦ ਕਰੋ। “ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਫਤਹ ਬਖ਼ਸ਼ਦਾ ਹੈ”(1 ਕੁਰਿੰਥੀਆਂ 15:57)।

ਅਭਿਆਸ ਕਰਨ ਲਈ – ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੂੰ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ”(ਜ਼ਬੂਰਾਂ ਦੀ ਪੋਥੀ 32:8)

Leave A Comment

Your Comment
All comments are held for moderation.

// Day of week // Sunday=0, Monday=1, Tuesday=2, Wednesday=3, Thursday=4, Friday=5, Saturday=6