ਜਨਵਰੀ 21 – ਸੁੰਦਰਤਾ ਦੀ ਸੰਪੂਰਨਤਾ!
“ਸੀਯੋਨ ਵਿੱਚ ਜਿਹੜਾ ਸੁਹੱਪਣ ਦਾ ਪੂਰਾ ਹੈ, ਪਰਮੇਸ਼ੁਰ ਚਮਕਿਆ”(ਜ਼ਬੂਰਾਂ ਦੀ ਪੋਥੀ 50:2)।
ਜਦੋਂ ਤੁਸੀਂ ਸੰਪੂਰਨਤਾ ਦੇ ਵੱਲ ਵੱਧਦੇ ਹੋ, ਤਾਂ ਤੁਹਾਨੂੰ ਪੂਰੀ ਸੁੰਦਰਤਾ ਮਿਲਣੀ ਚਾਹੀਦੀ ਹੈ। ਇਹ ਇਲਾਹੀ ਸੁੰਦਰਤਾ ਹੈ – ਜਿਹੜੀ ਕਿ ਮਸੀਹ ਦੀ ਤਸਵੀਰ ਹੈ। ਤੁਹਾਡੀ ਸੁੰਦਰਤਾ ਇੰਨੀ ਸੰਪੂਰਨ ਹੋਣੀ ਚਾਹੀਦੀ ਹੈ ਕਿ ਜਦੋਂ ਦੂਸਰੇ ਤੁਹਾਨੂੰ ਦੇਖਣ, ਤਾਂ ਉਹ ਤੁਹਾਡੇ ਵਿੱਚ ਮਸੀਹ ਨੂੰ ਦੇਖ ਸਕਣ। ਇੱਥੇ ‘ਸੁੰਦਰਤਾ’ ਸ਼ਬਦ ਅੰਦਰਲੀ ਸੁੰਦਰਤਾ ਜਾਂ ਅਕਰਸ਼ਣ ਨੂੰ ਦਰਸਾਉਂਦਾ ਹੈ ਨਾ ਕਿ ਸੁੰਦਰਤਾ ਸ਼ਿੰਗਾਰ ਦੀ ਮਦਦ ਨਾਲ ਬਾਹਰੀ ਰੂਪ ਨੂੰ। ਇਹ ਅੰਦਰੂਨੀ ਸੁੰਦਰਤਾ ਹੈ ਜਿਹੜੀ ਅਸਲ ਵਿੱਚ ਮਹੱਤਵਪੂਰਨ ਹੈ।
ਰਸੂਲ ਪੌਲੁਸ ਇਸ ਪ੍ਰਕਾਰ ਲਿਖਦਾ ਹੈ: “ਪਰ ਉਹ ਮਨ ਦੀ ਗੁਪਤ ਇਨਸਾਨੀਅਤ ਹੋਵੇ ਜਿਹੜੀ ਉਸ ਅਵਿਨਾਸ਼ੀ ਸ਼ਿੰਗਾਰ ਨਾਲ ਹੈ ਅਰਥਾਤ ਕੋਮਲ ਅਤੇ ਗੰਭੀਰ ਆਤਮਾ ਨਾਲ ਕਿਉਂ ਜੋ ਇਹ ਪਰਮੇਸ਼ੁਰ ਦੀ ਨਜ਼ਰ ਵਿੱਚ ਵੱਡੇ ਮੁੱਲ ਦੀ ਹੈ”(1 ਪਤਰਸ 3:4)।
ਪਰਮੇਸ਼ੁਰ ਦੇ ਬੱਚਿਆਂ ਨੂੰ ਕੋਮਲ ਅਤੇ ਸ਼ਾਂਤ ਆਤਮਾ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਚੁੱਪ ਵਿੱਚ ਇਲਾਹੀ ਸੁੰਦਰਤਾ ਹੈ। ਜਦੋਂ ਤੁਸੀਂ ਯਿਸੂ ਦੇ ਵੱਲ ਦੇਖਦੇ ਹੋ, ਤਾਂ ਅਸੀਂ ਪੜ੍ਹਦੇ ਹਾਂ ਕਿ ਉਹ ਇੱਕ ਚੁੱਪ ਲੇਲੇ ਦੀ ਤਰ੍ਹਾਂ ਸੀ। ਜਿੱਥੇ ਸਾਨੂੰ ਚੁੱਪ ਰਹਿਣ ਦੀ ਜ਼ਰੂਰਤ ਹੈ ਉੱਥੇ ਚੁੱਪ ਰਹਿਣਾ ਹੀ ਸਭ ਤੋਂ ਚੰਗਾ ਹੈ।
ਸਾਡਾ ਪ੍ਰਭੂ ਚੁੱਪ ਰਿਹਾ, ਜਦੋਂ ਉਪਦੇਸ਼ਕ ਅਤੇ ਫ਼ਰੀਸੀ ਵਿਭਚਾਰ ਵਿੱਚ ਫੜੀ ਗਈ ਇੱਕ ਔਰਤ ਨੂੰ ਲਿਆਏ। ਇੱਥੋਂ ਤੱਕ ਕਿ ਜਦੋਂ ਗੁੱਸੇ ਵਿੱਚ ਆਈ ਭੀੜ ਨੇ ਵਾਰ-ਵਾਰ ਉਸਨੂੰ ਮਾਰਨ ਦੇ ਲਈ ਦਬਾਅ ਪਾਇਆ, ਤਾਂ ਉਸਨੇ ਉਨ੍ਹਾਂ ਨੂੰ ਆਖਿਆ: “ਕੀ ਇੱਥੇ ਕੋਈ ਅਜਿਹਾ ਮਨੁੱਖ ਹੈ ਜਿਸ ਨੇ ਕਦੇ ਕੋਈ ਪਾਪ ਨਹੀਂ ਕੀਤਾ ਉਹ ਮਨੁੱਖ ਇਸ ਨੂੰ ਪਹਿਲਾ ਪੱਥਰ ਮਾਰੇ।” ਅਤੇ ਉਹ ਇੰਨਾ ਕਹਿ ਕੇ ਚੁੱਪ ਹੋ ਗਿਆ। ਅਜਿਹੀ ਚੁੱਪ ਅੰਦਰੂਨੀ ਸੁੰਦਰਤਾ ਦੀ ਸ਼ਕਤੀ ਹੈ। ਉਹ ਮਿੱਠੀ ਸੁੰਦਰਤਾ, ਇੱਕ ਸੁਹਾਵਣੀ ਸੁੰਦਰਤਾ ਸੀ ਜਿਹੜੀ ਵਿਭਚਾਰੀ ਔਰਤ ਦੀ ਵੀ ਰੱਖਿਆ ਕਰਨ ਦੀ ਕਿਰਪਾ ਨਾਲ ਭਰੀ ਹੋਈ ਸੀ।
ਕੁੱਝ ਲੋਕ ਅਜਿਹੇ ਹੁੰਦੇ ਹਨ ਜਿਹੜੇ ਬਿਨਾਂ ਰੁਕੇ ਹਮੇਸ਼ਾਂ ਗੱਲ ਕਰਦੇ ਹਨ, ਅਤੇ ਉਹ ਆਪਣੀ ਜੀਭ ਅਤੇ ਬੁੱਲ੍ਹਾਂ ਉੱਤੇ ਕਾਬੂ ਨਹੀਂ ਰੱਖ ਸਕਦੇ ਹਨ। ਪਵਿੱਤਰ ਸ਼ਾਸਤਰ ਸਾਨੂੰ ਸਪੱਸ਼ਟ ਤੌਰ ਤੇ ਦੱਸਦਾ ਹੈ ਕਿ ਸ਼ਬਦਾਂ ਦੀ ਬਹੁਤਾਤ ਵਿੱਚ ਪਾਪ ਦੀ ਘਾਟ ਨਹੀਂ ਹੈ, ਪਰ ਜਿਹੜਾ ਆਪਣੇ ਬੁੱਲ੍ਹਾਂ ਨੂੰ ਰੋਕਦਾ ਹੈ ਉਹ ਬੁੱਧੀਮਾਨ ਹੈ। ਇਸ ਲਈ ਤੁਹਾਨੂੰ ਕੋਮਲ ਅਤੇ ਸ਼ਾਂਤ ਆਤਮਾ ਦੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਇਸਨੂੰ ਪ੍ਰਭੂ ਤੋਂ ਪ੍ਰਾਪਤ ਕਰਨਾ ਚਾਹੀਦਾ ਹੈ।
ਸੁੰਦਰਤਾ ਵਿੱਚ ਸੰਪੂਰਨ ਹੋਣ ਦੇ ਲਈ, ਤੁਹਾਨੂੰ ਮਸੀਹ ਦੀਆਂ ਵਿਸ਼ੇਸ਼ਤਾਵਾਂ ਉੱਤੇ ਧਿਆਨ ਦੇਣਾ ਚਾਹੀਦਾ ਹੈ। ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ ਇਹ ਮੇਰਾ ਬਾਲਮ ਅਤੇ ਇਹੋ ਮੇਰਾ ਪਿਆਰਾ ਹੈ (ਸਰੇਸ਼ਟ ਗੀਤ 5:16)। ਤੁਸੀਂ – ਪ੍ਰਭੂ ਦੇ ਲਈ ਨਿਯੁਕਤ ਦੁਲਹਣ ਦੇ ਰੂਪ ਵਿੱਚ ਹੋ, ਤੁਹਾਨੂੰ ਵੀ ਅਜਿਹੀ ਸੰਪੂਰਨ ਸੁੰਦਰਤਾ ਵਿਰਾਸਤ ਵਿੱਚ ਲੈਣੀ ਚਾਹੀਦੀ ਹੈ। ਪਵਿੱਤਰ ਸ਼ਾਸਤਰ ਹੇਠ ਦਿੱਤੇ ਸਵਾਲ ਦਾ ਜਵਾਬ ਦਿੰਦਾ ਹੈ: “ਇਹ ਕੌਣ ਹੈ ਜਿਹੜੀ ਪ੍ਰਭਾਤ ਵਾਂਗੂੰ ਸ਼ੋਭਾਮਾਨ, ਚੰਨ ਵਾਂਗੂੰ ਰੂਪਵੰਤ ਅਤੇ ਸੂਰਜ ਵਾਂਗੂੰ ਨਿਰਮਲ ਹੈ, ਝੰਡੇ ਵਾਲੇ ਲਸ਼ਕਰ ਦੇ ਵਾਂਗੂੰ ਭਿਆਨਕ ਹੈ?”(ਸਰੇਸ਼ਟ ਗੀਤ 6:10)।
ਪ੍ਰਮੇਸ਼ਵਰ ਦੇ ਬੱਚਿਓ, ਜਦੋਂ ਤੁਸੀਂ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਜ਼ਿਆਦਾ ਸਮਾਂ ਬਿਤਾਉਂਦੇ ਹੋ ਅਤੇ ਪ੍ਰਾਰਥਨਾ ਕਰਦੇ ਹੋ, ਤਾਂ ਤੁਸੀਂ ਪ੍ਰਮੇਸ਼ਵਰ ਦੀ ਸੁੰਦਰਤਾ ਅਤੇ ਪਰਤਾਪ ਨੂੰ ਵੀ ਝਲਕਾਉਂਗੇ। ਪ੍ਰਭੂ ਦੀ ਵਿਸ਼ੇਸ਼ ਅਤੇ ਪਵਿੱਤਰ ਸੁੰਦਰਤਾ ਤੁਹਾਡੇ ਅੰਦਰ ਪਾਈ ਜਾਵੇਗੀ। ਅਤੇ ਯਹੋਵਾਹ ਤੁਹਾਡੇ ਤੋਂ ਪ੍ਰਸੰਨ ਹੋਵੇਗਾ ਅਤੇ ਤੁਹਾਨੂੰ ਕਹੇਗਾ ਕਿ ਤੁਸੀਂ ਆਪਣੀ ਸੁੰਦਰਤਾ ਵਿੱਚ ਸੰਪੂਰਨ ਹੋਵੋ, ਅਤੇ ਤੁਹਾਡੇ ਵਿੱਚ ਇੱਕ ਵੀ ਦੋਸ਼ ਜਾਂ ਦਾਗ਼ ਨਹੀਂ ਪਾਇਆ ਜਾਵੇਗਾ।
ਅਭਿਆਸ ਕਰਨ ਲਈ – “ਹੇ ਪਿਆਰੀ, ਤੂੰ ਕਿੰਨੀ ਰੂਪਵੰਤ ਹੈਂ, ਤੂੰ ਪ੍ਰੇਮ ਕਰਨ ਵਿੱਚ ਕਿੰਨੀ ਮਨਮੋਹਣੀ ਹੈਂ!”(ਸਰੇਸ਼ਟ ਗੀਤ 7:6)।