ਨਵੰਬਰ 06 – ਤੋਬਾ ਤੇ ਉੱਚਾ ਹੋਣਾ!
“ਮੈਂ ਤੁਹਾਨੂੰ ਆਖਦਾ ਹਾਂ ਜੋ ਇਸੇ ਤਰ੍ਹਾਂ ਸਵਰਗ ਵਿੱਚ ਵੀ ਇੱਕ ਤੋਬਾ ਕਰਨ ਵਾਲੇ ਪਾਪੀ ਕੇ ਕਾਰਨ ਬਹੁਤ ਖੁਸ਼ੀ ਹੋਵੇਗੀ, ਜਿੰਨੀ ਕਿ ਉਨ੍ਹਾਂ ਨੜਿੰਨਵਿਆਂ ਧਰਮੀਆਂ ਦੇ ਕਾਰਨ ਨਹੀਂ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ ਹੈ”(ਲੂਕਾ ਦੀ ਇੰਜੀਲ 15:7)।
ਪੂਰੇ ਸਵਰਗ ਵਿੱਚ ਇੱਕ ਤਿਉਹਾਰ ਦਾ ਮਾਹੌਲ ਹੋ ਜਾਂਦਾ ਹੈ, ਇੱਕ ਵਿਅਕਤੀ ਦੇ ਲਈ ਜਿਹੜਾ ਆਪਣੇ ਪਾਪੀ ਤਰੀਕਿਆਂ ਤੋਂ ਦੂਰ ਹੋ ਜਾਂਦੇ ਹੈ ਅਤੇ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਨਿੱਜੀ ਮੁਕਤੀਦਾਤਾ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ। ਸਵਰਗ ਵਿੱਚ ਸਵਰਗ ਦੂਤਾਂ ਦੇ ਵਿੱਚ ਵੱਡਾ ਅਨੰਦ ਅਤੇ ਖੁਸ਼ੀ ਹੁੰਦੀ ਹੈ। ਅਤੇ ਪਰਮੇਸ਼ੁਰ ਦੇ ਦਿਲ ਵਿੱਚ ਅਨੰਦ ਦੀ ਕੋਈ ਹੱਦ ਨਹੀਂ ਹੁੰਦੀ ਹੈ।
ਪ੍ਰਮੇਸ਼ਵਰ ਉਨ੍ਹਾਂ ਲੋਕਾਂ ਦੇ ਜੀਵਨ ਵਿੱਚ ਵੀ ਮਹਾਨ ਉੱਨਤੀ ਪ੍ਰਦਾਨ ਕਰਦੇ ਹਨ ਜਿਹੜੇ ਤੋਬਾ ਕਰਦੇ ਹਨ ਅਤੇ ਉਸ ਦੀ ਵੱਲ ਮੁੜਦੇ ਹਨ। ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ ਕਿ, “ਗਰੀਬ ਨੂੰ ਮਿੱਟੀ ਵਿੱਚੋਂ ਚੁੱਕਦਾ ਹੈ, ਅਤੇ ਕੰਗਾਲ ਨੂੰ ਰੂੜ੍ਹੀ ਵਿੱਚੋਂ ਕੱਢਦਾ ਹੈ”(1 ਸਮੂਏਲ 2:8)। ਪਰਮੇਸ਼ੁਰ ਉਸ ਨੂੰ ਕਿਵੇਂ ਉੱਚਾ ਕਰਦਾ ਹੈ, ਅਤੇ ਉਹ ਵਿਅਕਤੀ ਨੂੰ ਕਿੰਨੀ ਦੂਰ ਤੱਕ ਉੱਚਾ ਕਰਦਾ ਹੈ? ਪ੍ਰਮੇਸ਼ਵਰ ਉਸ ਨੂੰ ਆਪਣੇ ਨਾਲ ਆਪਣੇ ਸਿੰਘਾਸਣ ਉੱਤੇ ਬੈਠਣ ਦੇ ਲਈ ਉੱਚਾ ਕਰਦਾ ਹੈ। ਅਤੇ ਉਸਨੂੰ ਸਾਰੀਆਂ ਇਲਾਹੀ ਬਰਕਤਾਂ ਨਾਲ ਭਰ ਦਿੰਦਾ ਹੈ। ਅਤੇ ਉਸ ਨੇ ਉਸਨੂੰ ਪਾਪ ਅਤੇ ਨਰਕ ਦੇ ਚੁੰਗਲ ਤੋਂ ਉਠਾ ਕੇ ਸਵਰਗ ਵਿੱਚ ਪਹੁੰਚਿਆ। ਜੇਕਰ ਅਪਰਾਧੀ ਨੇ ਤੋਬਾ ਨਾ ਕੀਤੀ ਹੁੰਦੀ ਅਤੇ ਪ੍ਰਭੂ ਕੋਲ ਵਾਪਸ ਨਹੀਂ ਜਾਂਦਾ, ਤਾਂ ਉਹ ਸਦਾ ਦੇ ਲਈ ਪਤਾਲ ਵਿੱਚ ਚਲਾ ਜਾਂਦਾ।
ਉਸ ਸਮੇਂ ਵੀ ਜਦੋਂ ਯਿਸੂ ਸਲੀਬ ਉੱਤੇ ਲਟਕਿਆ ਹੋਇਆ ਸੀ, ਉਸਨੇ ਆਪਣੇ ਨਾਲ ਸਲੀਬ ਉੱਤੇ ਚੜ੍ਹਾਏ ਗਏ ਅਪਰਾਧੀਆਂ ਵਿੱਚੋਂ ਇੱਕ ਨੂੰ ਤੋਬਾ ਕਰਦੇ ਹੋਏ ਅਤੇ ਯਿਸੂ ਮਸੀਹ ਦੀ ਪ੍ਰਭੂਤਾ ਸਵੀਕਾਰ ਕਰਦੇ ਹੋਏ ਦੇਖਿਆ। ਇੱਥੋਂ ਤੱਕ ਕਿ ਜਦੋਂ ਉਹ ਸਲੀਬ ਉੱਤੇ ਦੁੱਖ ਝੱਲ ਰਿਹਾ ਸੀ, ਤਦ ਵੀ ਪ੍ਰਭੂ ਨੇ ਉਸ ਅਪਰਾਧੀ ਨੂੰ ਉੱਚਾ ਕਰਨ ਦਾ ਫੈਸਲਾ ਕੀਤਾ ਜਿਸ ਨੇ ਉਸਦੀ ਪ੍ਰਭੂਸੱਤਾ ਸਵੀਕਾਰ ਕੀਤੀ ਸੀ।
ਤੁਸੀਂ ਬੰਦਰਗਾਹਾਂ ਵਿੱਚ ਵੱਡੀਆਂ ਕ੍ਰੇਨਾਂ ਨੂੰ ਚੱਲਦਿਆਂ ਦੇਖਿਆ ਹੋਵੇਗਾ। ਇਸਦਾ ਇਸਤੇਮਾਲ ਆਉਣ ਵਾਲੇ ਸਮੁੰਦਰੀ ਜਹਾਜ਼ਾਂ ਤੋਂ ਭਾਰੀ ਕੰਟੇਨਰਾਂ ਨੂੰ ਚੁੱਕਣ ਦੇ ਲਈ ਕੀਤਾ ਜਾਂਦਾ ਹੈ, ਇਸਦੀਆਂ ਲੰਬੀਆਂ ਬਾਹਾਂ ਨੂੰ ਵਧਾ ਕੇ ਅਤੇ ਉਨ੍ਹਾਂ ਨੂੰ ਬੰਦਰਗਾਹ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ, ਪ੍ਰਭੂ ਪਾਪ ਦੀ ਮਿੱਟੀ ਤੋਂ ਤੋਬਾ ਕਰਨ ਵਾਲੇ ਹਰੇਕ ਪਾਪੀ ਨੂੰ ਗੰਦੇ ਅਤੇ ਧੂੜ ਭਰੇ ਟੋਏ ਤੋਂ ਚੁੱਕ ਕੇ ਸਿੱਧਾ ਆਪਣੇ ਸਿੰਘਾਸਣ ਉੱਤੇ ਬਿਠਾਉਂਦਾ ਹੈ, ਤਾਂਕਿ ਉਹ ਉਸਦੇ ਨਾਲ ਬੈਠਾ ਹੋਵੇ।
ਜ਼ਰਾ ਸੋਚੋ ਕਰੋ ਕਿ ਉਜਾੜੂ ਪੁੱਤਰ ਦੇ ਜੀਵਨ ਵਿੱਚ ਕਿਸ ਤਰ੍ਹਾਂ ਦਾ ਬਦਲਾਅ ਆਇਆ, ਜਿਸ ਪਲ ਉਸ ਨੇ ਤੋਬਾ ਕੀਤੀ ਅਤੇ ਆਪਣੇ ਪਿਤਾ ਦੇ ਕੋਲ ਵਾਪਸ ਆਇਆ। ਇਸ ਤੋਂ ਪਹਿਲਾਂ, ਉਹ ਭੁੱਖ ਨਾਲ ਮਰ ਰਿਹਾ ਸੀ ਅਤੇ ਬਿਨ੍ਹਾਂ ਕੱਪੜਿਆਂ ਦੇ ਅਤੇ ਸੂਰਾਂ ਦੇ ਚਾਰੇ ਨਾਲ ਸੰਤੁਸ਼ਟ ਹੁੰਦਾ ਸੀ। ਉਹ ਆਪਣੀ ਹੀ ਜ਼ਮੀਰ ਨਾਲ ਤੜਫ ਰਿਹਾ ਹੋਵੇਗਾ। ਇਹ ਕਿੰਨੀ ਤਰਸਯੋਗ ਸਥਿਤੀ ਰਹੀ ਹੋਵੇਗੀ? ਅਤੇ ਜੀਵਨ ਦੀ ਕਿੰਨੀ ਤਰਸਯੋਗ ਸਥਿਤੀ!
ਪਰ ਜਦੋਂ ਉਸਨੇ ਆਪਣੇ ਦਿਲ ਵਿੱਚ ਆਪਣੀ ਮੌਜੂਦਾ ਸਥਿਤੀ ਤੋਂ ਤੋਬਾ ਕਰਨ ਅਤੇ ਆਪਣੇ ਪਿਤਾ ਨੂੰ ਲੱਭਣ ਦਾ ਫ਼ੈਸਲਾ ਲਿਆ, ਤਾਂ ਸਥਿਤੀ ਵਿੱਚ ਇੱਕ ਨਾਟਕੀ ਬਦਲਾਅ ਆਇਆ। ਉਸ ਦਾ ਪਿਤਾ ਦੌੜਦਾ ਹੋਇਆ ਉਸ ਕੋਲ ਆਇਆ, ਉਸ ਨੂੰ ਗਲੇ ਲਗਾਇਆ ਅਤੇ ਚੁੰਮਿਆ। ਸੰਗੀਤ, ਨੱਚਣ ਅਤੇ ਤਿਉਹਾਰ ਵਿੱਚ ਪੂਰਾ ਘਰ ਸ਼ਾਮਿਲ ਹੋ ਗਿਆ। ਜ਼ਰਾ ਉਸ ਵਿਦਰੋਹੀ ਪੁੱਤਰ ਦੇ ਬਾਰੇ ਸੋਚੋ ਜਿਹੜਾ ਹੁਣ ਆਪਣੇ ਪਿਤਾ ਦੇ ਕੋਲ ਬੈਠਾ ਹੈ। ਇੰਨਾ ਮਹਾਨ ਜਸ਼ਨ, ਗੰਦੇ ਸੂਰਾਂ ਦੀ ਥਾਂ ਤੋਂ ਚੁੱਕ ਕੇ ਆਪਣੇ ਪਿਤਾ ਦੇ ਨਾਲ ਬੈਠਣ ਦੀ ਸਥਿਤੀ ਵਿੱਚ, ਸਿਰਫ ਤੋਬਾ ਦੇ ਕਾਰਨ ਹੀ ਸੰਭਵ ਸੀ।
ਪਰਮੇਸ਼ੁਰ ਦੇ ਪਿਆਰੇ ਬੱਚਿਓ, ਜੇਕਰ ਤੁਸੀਂ ਤੋਬਾ ਕਰੋਂਗੇ ਅਤੇ ਮਸੀਹ ਯਿਸੂ ਨੂੰ ਆਪਣੇ ਪ੍ਰਭੂ ਅਤੇ ਮੁਕਤੀਦਾਤਾ ਦੇ ਰੂਪ ਵਿੱਚ ਸਵੀਕਾਰ ਕਰੋਂਗੇ, ਤਾਂ ਪ੍ਰਭੂ ਤੁਹਾਨੂੰ ਵਿਦਰੋਹੀ ਪੁੱਤਰ ਦੇ ਨਾਲ ਜੋ ਹੋਇਆ ਉਸ ਨਾਲੋਂ ਕਿਤੇ ਜ਼ਿਆਦਾ ਉੱਚਾ ਕਰਨਗੇ। ਕੀ ਤੁਸੀਂ ਅੱਜ ਤੋਬਾ ਕਰੋਂਗੇ ਅਤੇ ਉਸ ਵੱਲ ਮੁੜੋਗੇ?
ਅਭਿਆਸ ਕਰਨ ਲਈ – “ਪਰ ਖੁਸ਼ੀ ਕਰਨੀ ਅਤੇ ਅਨੰਦ ਹੋਣਾ ਚਾਹੀਦਾ ਸੀ ਕਿਉਂਕਿ ਤੇਰਾ ਇਹ ਭਰਾ ਜੋ ਮਰ ਗਿਆ ਸੀ ਅਤੇ ਫੇਰ ਜੀ ਪਿਆ ਹੈ ਅਤੇ ਗੁਆਚ ਗਿਆ ਸੀ ਅਤੇ ਹੁਣ ਲੱਭ ਪਿਆ ਹੈ”(ਲੂਕਾ ਦੀ ਇੰਜੀਲ 15:32)।