ਅਕਤੂਬਰ 21 – ਬੱਚਾ ਅਤੇ ਆਦਮੀ!
“…ਹੁਣ ਮੈਂ ਸਿਆਣਾ ਹੋ ਗਿਆ ਹਾਂ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਛੱਡ ਦਿੱਤੀਆਂ ਹਨ”(1 ਕੁਰਿੰਥੀਆਂ 13:11)।
ਬਚਪਨ ਦੇ ਵਿਵਹਾਰ ਅਤੇ ਜਵਾਨ ਵਿਵਹਾਰ ਦੇ ਵਿੱਚ ਬਹੁਤ ਅੰਤਰ ਹੈ। ਤੁਸੀਂ ਬਚਪਨ ਵਿੱਚ ਬਚਪਨ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਰਹੇ ਹੋਵੋਂਗੇ। ਉਹ ਚੀਜ਼ਾਂ ਦੁਨੀਆਂ ਦੀਆਂ ਨਜ਼ਰਾਂ ਦੇ ਲਈ ਖੁਸ਼ੀ ਦੀ ਗੱਲ ਰਹੀ ਹੋਵੇਗੀ। ਪਰ ਜੇਕਰ ਉਹ ਬਚਪਨ ਦਾ ਵਿਵਹਾਰ ਜਵਾਨ ਹੋਣ ਦੇ ਬਾਅਦ ਵੀ ਜਾਰੀ ਰਿਹਾ, ਤਾਂ ਦੁਨੀਆਂ ਇਸਨੂੰ ਸਵੀਕਾਰ ਨਹੀਂ ਕਰੇਗੀ।
ਰਸੂਲ ਪੌਲੁਸ ਲਿਖਦਾ ਹੈ, “ਜਦ ਮੈਂ ਨਿਆਣਾ ਸੀ ਤਦ ਨਿਆਣੇ ਦੀ ਤਰ੍ਹਾਂ ਬੋਲਦਾ, ਨਿਆਣੇ ਦੀ ਤਰ੍ਹਾਂ ਸਮਝਦਾ ਅਤੇ ਨਿਆਣੇ ਦੀ ਤਰ੍ਹਾਂ ਜਾਂਚਦਾ ਸੀ। ਹੁਣ ਮੈਂ ਸਿਆਣਾ ਹੋ ਗਿਆ ਹਾਂ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਛੱਡ ਦਿੱਤੀਆਂ ਹਨ”(1 ਕੁਰਿੰਥੀਆਂ 13:11)।
ਜਦੋਂ ਬੱਚੇ ਤੁਰਨਾ ਸ਼ੁਰੂ ਕਰਦੇ ਹਨ ਤਾਂ ਵਾਰ-ਵਾਰ ਡਿੱਗਣਾ ਆਮ ਗੱਲ ਹੈ। ਉਹ ਦ੍ਰਿਸ਼ ਜਿਸ ਵਿੱਚ ਬੱਚੇ ਵਾਕਰ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਹਨ ਅਤੇ ਹੱਥਾਂ ਨਾਲ ਕੰਧਾਂ ਨੂੰ ਫੜਕੇ ਚੱਲਣ ਦੀ ਕੋਸ਼ਿਸ਼ ਕਰਦੇ ਹਨ ਤਾਂ ਇਹ ਦ੍ਰਿਸ਼ ਅੱਖਾਂ ਨੂੰ ਚੰਗਾ ਲੱਗਦਾ ਹੈ। ਪਰ, ਜੇਕਰ ਜਵਾਨ ਚੱਲਦੇ-ਚੱਲਦੇ ਹੇਠਾਂ ਡਿੱਗਦਾ ਰਹੇ, ਤਾਂ ਇਸਨੂੰ ਦੇਖਣ ਵਾਲਿਆਂ ਨੂੰ ਉਸ ਉੱਪਰ ਹਮਦਰਦੀ ਹੋਵੇਗੀ। ਉਸੇ ਤਰ੍ਹਾਂ, ਤੁਸੀਂ ਆਪਣੇ ਆਤਮਿਕ ਜੀਵਨ ਦੀ ਸ਼ੁਰੂਆਤ ਵਿੱਚ ਗਿਰਾਵਟ ਦਾ ਤਜ਼ਰਬਾ ਕੀਤਾ ਹੋਵੇਗਾ। ਪਰ, ਜੇਕਰ ਤੁਸੀਂ ਆਤਮਿਕ ਜੀਵਨ ਵਿੱਚ ਸਿਆਣੇ ਹੋ ਕੇ ਵੀ ਅਕਸਰ ਡਿੱਗਦੇ ਰਹੋ, ਤਾਂ ਕੀ ਇਸ ਤੋਂ ਪ੍ਰਮੇਸ਼ਵਰ ਦੁਖੀ ਨਹੀਂ ਹੋਣਗੇ?
ਜਦੋਂ ਤੁਸੀਂ ਇੱਕ ਬੱਚੇ ਹੁੰਦੇ ਹੋ ਤਾਂ ਤੁਸੀਂ ਬੱਚਿਆਂ ਦੇ ਵਾਂਗ ਗੱਲ ਕਰ ਸਕਦੇ ਹੋ। ਪਰ ਜਦੋਂ ਤੁਸੀਂ ਜਵਾਨ ਬਣ ਜਾਂਦੇ ਹੋ, ਤਾਂ ਇਹ ਜ਼ਰੂਰੀ ਹੈ ਕਿ ਤੁਹਾਨੂੰ ਜ਼ਿੰਮੇਵਾਰੀ, ਸਨਮਾਨ ਅਤੇ ਆਦਰ ਦੀ ਭਾਵਨਾ ਨਾਲ ਗੱਲ ਕਰਨੀ ਚਾਹੀਦੀ ਹੈ।
ਪਵਿੱਤਰ ਸ਼ਾਸਤਰ ਕਹਿੰਦਾ ਹੈ, “ਹਰੇਕ ਜਿਹੜਾ ਦੁੱਧ ਹੀ ਵਰਤਦਾ ਹੈ ਉਹ ਧਰਮ ਦੇ ਬਚਨ ਤੋਂ ਅਣਜਾਣ ਹੈ ਕਿਉਂਕਿ ਉਹ ਬੱਚਾ ਹੈ। ਪਰ ਅੰਨ ਸਿਆਣਿਆਂ ਲਈ ਹੈ, ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਅਭਿਆਸ ਦੇ ਕਾਰਨ ਭਲੇ ਬੁਰੇ ਦੀ ਪਹਿਚਾਣ ਕਰਨ ਵਿੱਚ ਜਾਣਕਾਰ ਹੋ ਗਈਆਂ ਹਨ”(ਇਬਰਾਨੀਆਂ 5:13,14)।
ਕਈ ਸਾਲਾਂ ਤੱਕ ਮਸੀਹੀ ਰਹਿਣ ਦੇ ਬਾਅਦ ਵੀ ਕੀ ਤੁਸੀਂ ਅਜੇ ਵੀ ਇੱਕ ਬੱਚੇ ਦੀ ਤਰ੍ਹਾਂ ਸੋਚ ਰਹੇ ਹੋ? ਕੀ ਤੁਸੀਂ ਜਾਣਦੇ ਹੋ ਕਿ ਇੱਕ ਬੱਚੇ ਦੀ ਸੋਚ ਜ਼ਿਆਦਾਤਰ ਕੀ ਹੁੰਦੀ ਹੈ? ਬੱਚਾ ਬੇਸਬਰੀ ਨਾਲ ਆਪਣੇ ਪਿਤਾ ਦੇ ਪਰਤਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੋਵੇਗਾ ਕਿ ਉਹ ਇਹ ਜਾਨਣ ਦੇ ਲਈ ਕਿ ਉਹ ਖਾਣ ਲਈ ਕੀ ਲਿਆਏਗਾ। ਬੱਚੇ ਨੂੰ ਆਪਣੇ ਪਿਤਾ ਦੀ ਜਾਇਦਾਦ, ਉਸਦੀ ਸਥਿਤੀ, ਉਸਦੇ ਨਾਲ ਵਿਰਾਸਤ ਅਤੇ ਉਸਦੀ ਮਹਾਨਤਾ ਵਰਗੇ ਮਹੱਤਵਪੂਰਣ ਕਾਰਕਾਂ ਦੇ ਬਾਰੇ ਨਹੀਂ ਪਤਾ ਹੈ।
ਉਸੇ ਤਰ੍ਹਾਂ, ਬਹੁਤ ਸਾਰੇ ਲੋਕ ਉਹ ਸਿਰਫ਼ ਵਰਤਮਾਨ ਦੀਆਂ ਦੁਨੀਆਵੀ ਚੀਜ਼ਾਂ ਉੱਤੇ ਹੀ ਧਿਆਨ ਕਰਦੇ ਹਨ, ਬਿਨਾਂ ਇਹ ਜਾਣੇ ਕੀ ਕਿੰਨੇ ਮਹਾਨ ਅਤੇ ਵੱਡੇ ਆਤਮਿਕ ਵਰਦਾਨ ਤੇ ਬਰਕਤਾਂ ਉਨ੍ਹਾਂ ਲਈ ਪ੍ਰਮੇਸ਼ਵਰ ਕੋਲ ਹੈ। ਤੇ ਉਹ ਵੀ ਸਵਰਗੀ ਵਿਰਾਸਤ ਦੇ ਪ੍ਰਤੀ ਸੁਚੇਤ ਨਹੀਂ ਹਨ ਬਲਕਿ ਵਰਤਮਾਨ ਦੀਆਂ ਚੀਜ਼ਾਂ ਉੱਤੇ ਧਿਆਨ ਲਗਾਉਂਦੇ ਹਨ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਸੋ ਜੇ ਤੁਸੀਂ ਮਸੀਹ ਦੇ ਨਾਲ ਜਿਉਂਦੇ ਕੀਤੇ ਗਏ ਤਾਂ ਉਤਾਹਾਂ ਦੀਆਂ ਗੱਲਾਂ ਦੇ ਮਗਰ ਲੱਗੇ ਰਹੋ ਜਿੱਥੇ ਮਸੀਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੈ”(ਕੁਲੁੱਸੀਆਂ 3:1)।
ਅਭਿਆਸ ਕਰਨ ਲਈ – “ਸਗੋਂ ਅਸੀਂ ਪਿਆਰ ਨਾਲ ਸੱਚ ਕਮਾਉਂਦਿਆਂ ਹੋਇਆਂ, ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਸਭਨਾਂ ਗੱਲਾਂ ਵਿੱਚ ਵੱਧਦੇ ਜਾਈਏ”(ਅਫ਼ਸੀਆਂ 4:15)।