ਸਤੰਬਰ 18 – ਮੈਂ ਯਹੋਵਾਹ ਨੂੰ ਕੀ ਮੋੜ ਕੇ ਦਿਆਂ?
“ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ, ਮੈਂ ਉਹ ਨੂੰ ਕੀ ਮੋੜ ਕੇ ਦਿਆਂ?”(ਜ਼ਬੂਰਾਂ ਦੀ ਪੋਥੀ 116:12)।
ਧੰਨਵਾਦੀ ਦਿਲ ਸਾਡੇ ਪ੍ਰਭੂ ਦੇ ਲਈ ਬਹੁਤ ਖੁਸ਼ੀ ਲਿਆਉਂਦਾ ਹੈ। ਜਦੋਂ ਅਸੀਂ ਉਨ੍ਹਾਂ ਸਾਰੇ ਲਾਭਾਂ ਨੂੰ ਯਾਦ ਕਰਦੇ ਹਾਂ ਜਿਹੜੇ ਸਾਨੂੰ ਪ੍ਰਮੇਸ਼ਵਰ ਤੋਂ ਪ੍ਰਾਪਤ ਹੋਏ ਹਨ, ਅਤੇ ਆਪਣੇ ਦਿਲ ਦੀ ਗਹਿਰਾਈ ਨਾਲ ਉਸਦਾ ਧੰਨਵਾਦ ਕਰਦੇ ਹਾਂ, ਤਾਂ ਪ੍ਰਮੇਸ਼ਵਰ ਤੁਹਾਡੇ ਉੱਤੇ ਆਪਣੀਆਂ ਹੋਰ ਜਿਆਦਾ ਬਰਕਤਾਂ ਵਹਾਉਂਦੇ ਹਨ।
ਦਾਊਦ ਦਾ ਇਤਿਹਾਸ, ਕਿਸੇ ਅਜਿਹੇ ਵਿਅਕਤੀ ਦੀ ਸੱਚੀ ਕਹਾਣੀ ਹੈ ਜਿਸਨੂੰ ਇੱਕ ਨੀਵੇਂ ਰਾਜ ਤੋਂ ਇੱਕ ਬਹੁਤ ਹੀ ਉੱਚੇ ਅਹੁਦੇ ਤੇ ਪਹੁੰਚਿਆ ਗਿਆ ਸੀ। ਦਾਊਦ, ਜਿਹੜਾ ਸਿਰਫ ਇੱਕ ਚਰਵਾਹਾ ਸੀ, ਇਸਰਾਏਲ ਦੇ ਮਹਾਨ ਰਾਜਾ ਦੇ ਰੂਪ ਵਿੱਚ ਉੱਪਰ ਉਠਾਇਆ ਗਿਆ ਸੀ। ਅਤੇ ਪ੍ਰਮੇਸ਼ਵਰ ਉਸਦੇ ਸਾਰੇ ਦੁਖਦਾਈ ਪਲਾਂ ਵਿੱਚ ਉਸਦੇ ਨਾਲ ਸੀ, ਉਸਦੀ ਸਹਾਇਤਾ ਕੀਤੀ ਅਤੇ ਉਸਨੂੰ ਮਾਪ ਤੋਂ ਪਰੇ ਉਠਾਇਆ।
ਦਾਊਦ ਨੇ ਉਨ੍ਹਾਂ ਸਾਰੇ ਲਾਭਾਂ ਨੂੰ ਧੰਨਵਾਦੀ ਦਿਲ ਨਾਲ ਯਾਦ ਕੀਤਾ। ਉਹ ਇਸਰਾਏਲ ਦੇ ਲੋਕਾਂ ਨੂੰ ਪ੍ਰਮੇਸ਼ਵਰ ਦੇ ਪ੍ਰਤੀ ਸ਼ੁਕਰਗੁਜ਼ਾਰ ਹੋਣ ਦੀ ਵੀ ਘੋਸ਼ਣਾ ਕਰਦਾ ਹੈ, “ਜਿਸ ਸਾਡੇ ਮੰਦੇ ਹਾਲ ਵਿੱਚ ਸਾਨੂੰ ਚੇਤੇ ਕੀਤਾ, ਉਹ ਦੀ ਦਯਾ ਸਦਾ ਦੀ ਹੈ”(ਜ਼ਬੂਰਾਂ ਦੀ ਪੋਥੀ 136:23)। ਆਪਣੇ ਧੰਨਵਾਦ ਨਾਲ, ਉਸਨੇ ਪ੍ਰਭੂ ਦੇ ਲਈ ਤਿੰਨ ਕੰਮ ਕਰਨ ਦਾ ਫੈਸਲਾ ਕੀਤਾ।
1) ਮੈਂ ਉਸਦੀ ਆਰਾਧਨਾ ਕਰਾਂਗਾ, “ਮੈਂ ਮੁਕਤੀ ਦਾ ਪਿਆਲਾ ਚੁੱਕਾਂਗਾ, ਅਤੇ ਯਹੋਵਾਹ ਦੇ ਨਾਮ ਨੂੰ ਪੁਕਾਰਾਂਗਾ”(ਜ਼ਬੂਰਾਂ ਦੀ ਪੋਥੀ 116:13)। ਆਰਾਧਨਾ’ ਸ਼ਬਦ ਦਾ ਅਰਥ ਹੈ ‘ਝੁੱਕਣਾ’, ‘ਮੈਂ ਉਸਦੀ ਉਸਤਤ ਅਤੇ ਆਦਰ ਕਰਾਂਗਾ’, ‘ਮੈਂ ਉਸਦੇ ਨਾਮ ਦੇ ਕਾਰਨ ਉਸਨੂੰ ਆਦਰ ਅਤੇ ਵਡਿਆਈ ਦੇਵਾਗਾਂ, ਹਾਂ, ਉਹ ਮਹਾਨ ਹੈ ਅਤੇ ਸਾਡੀ ਸਾਰੀ ਆਰਾਧਨਾ ਦੇ ਯੋਗ ਹੈ। ਅਤੇ ਉਹ ਖੁਸ਼ ਹੁੰਦਾ ਹੈ ਅਤੇ ਉਮੀਦ ਕਰਦਾ ਹੈ ਕਿ ਅਸੀਂ ਉਸਦੀ ਆਰਾਧਨਾ ਕਰੀਏ।
2) ਮੈਂ ਧੰਨਵਾਦ ਦਾ ਬਲੀਦਾਨ ਚੜ੍ਹਾਵਾਂਗਾ, “ਮੈਂ ਤੇਰੇ ਲਈ ਧੰਨਵਾਦ ਦਾ ਬਲੀਦਾਨ ਚੜ੍ਹਾਵਾਂਗਾ, ਮੈਂ ਯਹੋਵਾਹ ਦੇ ਨਾਮ ਨੂੰ ਪੁਕਾਰਾਂਗਾ”(ਜ਼ਬੂਰਾਂ ਦੀ ਪੋਥੀ 116:17)। ਦਾਊਦ ਨੇ ਸਭ ਤੋਂ ਧੰਨ ਬਲੀਦਾਨ ਦੀ ਖੋਜ ਕੀਤੀ – ਧੰਨਵਾਦ ਦਾ ਬਲੀਦਾਨ, ਖੁਸ਼ੀ ਭਰੇ ਬੁੱਲ੍ਹਾਂ ਨਾਲ, ਇੰਨਾਂ ਭੇਟਾਂ ਤੋਂ ਵੀ ਪ੍ਰਮੇਸ਼ਵਰ ਖੁਸ਼ ਹੁੰਦਾ ਹੈ।
3) ਮੈਂ ਆਪਣੀਆਂ ਸੁੱਖਣਾ ਪੂਰੀਆਂ ਕਰਾਂਗਾ, “ਮੈਂ ਯਹੋਵਾਹ ਲਈ ਆਪਣੀਆਂ ਸੁੱਖਣਾਂ ਲਾਹਵਾਂਗਾ, ਹਾਂ, ਉਹ ਦੀ ਸਾਰੀ ਪਰਜਾ ਦੇ ਸਾਹਮਣੇ”(ਜ਼ਬੂਰਾਂ ਦੀ ਪੋਥੀ 116:14)। ਦਾਊਦ ਨੇ ਵੀ ਠਾਣ ਲਿਆ ਕਿ ਯਹੋਵਾਹ ਦੀ ਉਸਤਤ ਸਿਰਫ ਆਪਣੇ ਬੁੱਲਾਂ ਨਾਲ ਕਰਨ ਦੀ ਬਜਾਏ, ਸਭ ਸੁੱਖਣਾ ਪੂਰੀਆਂ ਕਰਕੇ ਉਸਦਾ ਆਦਰ ਕਰੇਗਾ।
ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ, “ਆਪਣੇ ਸਾਰੇ ਮਾਲ ਅਤੇ ਆਪਣੀ ਸਾਰੀ ਪੈਦਾਵਾਰ ਦੇ ਪਹਿਲੇ ਫਲ ਨਾਲ ਯਹੋਵਾਹ ਦੀ ਮਹਿਮਾ ਕਰ, ਤਾਂ ਤੇਰੇ ਖੱਤੇ ਪੈਦਾਵਾਰ ਨਾਲ ਭਰੇ-ਪੂਰੇ ਰਹਿਣਗੇ ਅਤੇ ਤੇਰੇ ਦਾਖਾਂ ਦੇ ਹੌਦ ਨਵੇਂ ਰਸ ਨਾਲ ਛਲਕਣਗੇ”(ਕਹਾਉਤਾਂ 3:9,10)। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਜਦੋਂ ਤੁਸੀਂ ਪ੍ਰਮੇਸ਼ਵਰ ਦੇ ਹੱਥਾਂ ਤੋਂ ਪ੍ਰਾਪਤ ਸਾਰੇ ਲਾਭਾਂ ਨੂੰ ਯਾਦ ਕਰਦੇ ਹੋ, ਅਤੇ ਉਸਨੂੰ ਧੰਨਵਾਦ ਦਿੰਦੇ ਹੋ ਅਤੇ ਉਸਦੀ ਪ੍ਰਸੰਸਾ ਕਰਦੇ ਹੋ। ਤਾਂ ਉਹ ਤੁਹਾਨੂੰ ਹੋਰ ਜਿਆਦਾ ਬਰਕਤਾਂ ਦੇਵੇਗਾ।
ਅਭਿਆਸ ਕਰਨ ਲਈ – “ਅਤੇ ਪਰਮੇਸ਼ੁਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤੀ ਕਰ ਸਕਦਾ ਹੈ ਜੋ ਹਰ ਪਰਕਾਰ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ ਕਿ ਹਰ ਚੰਗੇ ਕੰਮ ਲਈ ਤੁਹਾਡੇ ਕੋਲ ਭਰਪੂਰੀ ਵੀ ਹੋਵੇ”(2 ਕੁਰਿੰਥੀਆਂ 9:8)।