ਸਤੰਬਰ 08 – ਬਲੀਦਾਨ ਵਾਲੇ ਕਬੂਤਰਾਂ!
“ਤਾਂ ਉਹ ਉਸ ਨੂੰ ਪ੍ਰਭੂ ਦੇ ਅੱਗੇ ਸਮਰਪਤ ਕਰਨ ਲਈ ਯਰੂਸ਼ਲਮ ਵਿੱਚ ਲਿਆਏ। ਅਤੇ ਉਸ ਗੱਲ ਅਨੁਸਾਰ ਜੋ ਪ੍ਰਭੂ ਦੀ ਬਿਵਸਥਾ ਵਿੱਚ ਲਿਖੀ ਹੋਈ ਹੈ ਅਰਥਾਤ ਘੁੱਗੀਆਂ ਦਾ ਇੱਕ ਜੋੜਾ ਜਾਂ ਕਬੂਤਰਾਂ ਦੇ ਦੋ ਬੱਚੇ ਬਲੀਦਾਨ ਕਰਨ”(ਲੂਕਾ ਦੀ ਇੰਜੀਲ 2:22,24)।
ਕਬੂਤਰ ਸਾਫ਼ ਅਤੇ ਨਿਰਦੋਸ਼ ਹੁੰਦੇ ਹਨ, ਇਸ ਲਈ ਇਨ੍ਹਾਂ ਨੂੰ ਚੜ੍ਹਾਵੇ ਦੇ ਲਈ ਵਧੀਆ ਮੰਨਿਆ ਜਾਂਦਾ ਹੈ। ਆਰਥਿਕ ਤੌਰ ਤੇ ਚੰਗੇ ਲੋਕਾਂ ਦੇ ਦੁਆਰਾ ਬਲੀ ਦੇ ਤੌਰ ਤੇ ਬਲਦ ਅਤੇ ਬੱਕਰੀਆਂ ਦੀ ਬਲੀ ਦਿੱਤੀ ਜਾਂਦੀ ਸੀ। ਪਰ ਦੂਸਰੇ ਜਿਹੜੇ ਬਲਦ ਜਾਂ ਬੱਕਰੀਆਂ ਦਾ ਖਰਚਾ ਨਹੀਂ ਚੁੱਕ ਸਕਦੇ ਸਨ, ਫਿਰ ਉਨ੍ਹਾਂ ਦਿਨਾਂ ਵਿੱਚ ਘੁੱਗੀਆਂ ਜਾਂ ਕਬੂਤਰਾਂ ਦੀ ਬਲੀ ਚੜ੍ਹਾਉਣ ਦਾ ਰਿਵਾਜ ਸੀ (ਲੇਵੀਆਂ ਦੀ ਪੋਥੀ 12:8)। ਪ੍ਰਭੂ ਦੀ ਬਿਵਸਥਾ ਦੇ ਅਨੁਸਾਰ, ਯੂਸੁਫ਼ ਅਤੇ ਮਰਿਯਮ ਨੇ ਯਿਸੂ ਦੇ ਜਨਮ ਦੇ ਅੱਠਵੇਂ ਦਿਨ ਘੁੱਗੀਆਂ ਦਾ ਇੱਕ ਜੋੜਾ ਭੇਟ ਵਜੋਂ ਲਿਆਂਦਾ।
ਹੋ ਸਕਦਾ ਹੈ ਕਿ ਉਨ੍ਹਾਂ ਘੁੱਗੀਆਂ ਨੇ ਆਪਣੇ ਮਨ ਵਿੱਚ ਸੋਚਿਆ ਹੋਵੇਗਾ, ਕਿ ਉਹ ਬਲਦਾਂ ਦੀ ਤਰ੍ਹਾਂ ਵੱਡੀਆਂ ਨਹੀਂ ਹਨ ਜਾਂ ਬੱਕਰੀਆਂ ਦੀ ਤਰ੍ਹਾਂ ਅੱਖਾਂ ਨੂੰ ਖੁਸ਼ ਕਰਨ ਵਾਲੀਆਂ ਨਹੀਂ ਹਨ, ਅਤੇ ਉਹ ਕਮਜ਼ੋਰ ਪੰਛੀ ਹਨ, ਜਿਹੜੇ ਘੱਟ ਕੀਮਤ ਤੇ ਖਰੀਦੇ ਜਾਂਦੇ ਹਨ। ਉਹ ਸੋਚ ਸਕਦੇ ਸਨ ਕਿ ਉਨ੍ਹਾਂ ਨੂੰ ਕਿਹੜੀ ਮਹਾਨਤਾ ਦਾ ਘੁਮੰਡ ਕਰਨਾ ਚਾਹੀਦਾ ਹੈ। ਪਰ ਇਨ੍ਹਾਂ ਸਾਰੇ ਵਿਚਾਰਾਂ ਦੇ ਬਾਵਜੂਦ ਵੀ ਉਹ ਆਪਣੇ ਮਨ ਵਿਚ ਖੁਸ਼ੀ ਮਹਿਸੂਸ ਕਰਦੇ ਸਨ। ਉਹ ਪ੍ਰਭੂ ਦੇ ਲਈ ਬਲੀਦਾਨ ਦੇ ਵਜੋਂ ਚੜ੍ਹਾਏ ਜਾਣ ਤੋਂ ਖੁਸ਼ ਹੁੰਦੇ ਹਨ, ਉਹ ਆਪਣੀ ਜਾਨ ਦੇਣ ਦੇ ਲਈ ਧਰਤੀ ਉੱਤੇ ਉਤਰੇ ਅਤੇ ਪੂਰੀ ਮਨੁੱਖ ਜਾਤੀ ਦੇ ਲਈ ਆਪਣਾ ਕੀਮਤੀ ਲਹੂ ਵਹਾਇਆ।
ਅਸਲ ਵਿੱਚ, ਸਾਡੇ ਪ੍ਰਭੂ ਯਿਸੂ ਨੇ ਆਪਣੇ ਆਪ ਨੂੰ ਬਲੀਦਾਨ ਦੇ ਰੂਪ ਵਿੱਚ, ਸਾਰੀ ਮਨੁੱਖ ਜਾਤੀ ਦੇ ਲਈ – ਅਮੀਰਾਂ ਅਤੇ ਗਰੀਬਾਂ ਦੇ ਲਈ, ਹਾਸ਼ੀਏ ਅਤੇ ਦੱਬੇ-ਕੁਚਲੇ ਹੋਏ ਲੋਕਾਂ ਦੇ ਲਈ, ਬਜ਼ੁਰਗਾਂ ਦੇ ਲਈ ਬਲੀਦਾਨ ਦੇਣ ਦੇ ਲਈ ਧਰਤੀ ਉੱਤੇ ਆਏ। ਕਿਸੇ ਦੇ ਲਈ ਆਪਣੀ ਜਾਨ ਦੀ ਕੁਰਬਾਨੀ ਦੇਣਾ ਆਮ ਗੱਲ ਨਹੀਂ ਹੈ, ਪਰ ਇਸਦੇ ਲਈ ਇੱਕ ਸਪੱਸ਼ਟ ਯੋਜਨਾ, ਦ੍ਰਿੜ ਇਰਾਦੇ ਅਤੇ ਹਿੰਮਤ ਦਾ ਹੋਣਾ ਜ਼ਰੂਰੀ ਹੈ। ਅਜਿਹਾ ਕਰਨ ਦੇ ਲਈ ਅੰਦਰਲਾ ਮਨੁੱਖ ਮਜ਼ਬੂਤ ਹੋਣਾ ਚਾਹੀਦਾ ਹੈ। ਅਤੇ ਪਵਿੱਤਰ ਆਤਮਾ ਦਾ ਉਸ ਉੱਤੇ ਨਿਵਾਸ ਕਰਨਾ ਜ਼ਰੂਰੀ ਹੈ, ਸਿਰਫ਼ ਉਸ ਸ਼ਕਤੀ ਅਤੇ ਹਿੰਮਤ ਨੂੰ ਦੇਣ ਦੇ ਲਈ।
ਪਵਿੱਤਰ ਸ਼ਾਸਤਰ ਕਹਿੰਦਾ ਹੈ: “ਤਾਂ ਕਿੰਨ੍ਹਾਂ ਹੀ ਵੱਧ ਮਸੀਹ ਦਾ ਲਹੂ ਜਿਸ ਨੇ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ੁਰ ਦੇ ਅੱਗੇ ਚੜ੍ਹਾਇਆ ਤੁਹਾਡੇ ਵਿਵੇਕ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ ਕਿ ਤੁਸੀਂ ਜਿਉਂਦੇ ਪਰਮੇਸ਼ੁਰ ਦੀ ਬੰਦਗੀ ਕਰੋ”(ਇਬਰਾਨੀਆਂ 9:14)। ਪਵਿੱਤਰ ਆਤਮਾ ਨੇ ਯਿਸੂ ਨੂੰ ਆਪਣੇ ਆਪ ਨੂੰ ਪਾਪ ਦੀ ਭੇਟ ਵਜੋਂ ਪਵਿੱਤਰ ਕਰਨ ਵਿੱਚ ਮਦਦ ਕੀਤੀ। ਪਵਿੱਤਰ ਆਤਮਾ ਦੇ ਦੁਆਰਾ ਅਜਿਹੇ ਸ਼ਕਤੀਕਰਨ ਨੇ ਯਿਸੂ ਨੂੰ ਸਲੀਬ ਦੇ ਬੋਝ ਨੂੰ ਚੁੱਕਣ, ਸ਼ਰਮ ਅਤੇ ਨਿੰਦਿਆਂ ਨੂੰ ਸਹਿਣ ਕਰਨ ਅਤੇ ਸਲੀਬ ਉੱਤੇ ਭਿਆਨਕ ਦਰਦ ਨੂੰ ਸਹਿਣ ਵਿੱਚ ਮਦਦ ਕੀਤੀ।
ਪ੍ਰਮੇਸ਼ਵਰ ਦੇ ਬੱਚਿਓ, ਹੋ ਸਕਦਾ ਹੈ ਕਿ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਈ ਅਜ਼ਮਾਇਸ਼ਾਂ, ਦੁਰਵਿਵਹਾਰ ਅਤੇ ਸ਼ਰਮਿੰਦਗੀ ਵਿੱਚੋਂ ਲੰਘਣਾ ਪਵੇ। ਸਵਰਗੀ ਕਬੂਤਰ ਦੀ ਮਦਦ ਮੰਗੋ – ਉਨ੍ਹਾਂ ਅਜ਼ਮਾਇਸ਼ਾਂ ਅਤੇ ਮੁਸੀਬਤਾਂ ਨੂੰ ਸਹਿਣ ਕਰਨ ਦੇ ਲਈ। ਪਵਿੱਤਰ ਆਤਮਾ ਦੀ ਮਦਦ ਪ੍ਰਾਪਤ ਕਰਨਾ ਮਹੱਤਵਪੂਰਨ ਹੈ – ਆਪਣੀ ਇੱਛਾ ਨੂੰ ਮਾਰਨਾ ਅਤੇ ਸਲੀਬ ਨੂੰ ਸਹਿਣਾ। ਦੌੜ ਨੂੰ ਅੰਤ ਤੱਕ ਜੇਤੂ ਢੰਗ ਨਾਲ ਚਲਾਉਣ ਲਈ ਪਵਿੱਤਰ ਆਤਮਾ ਦੀ ਅਜਿਹੀ ਸ਼ਕਤੀ ਜ਼ਰੂਰੀ ਹੈ।
ਅਭਿਆਸ ਕਰਨ ਲਈ – “ਜਿਵੇਂ ਲਿਖਿਆ ਹੋਇਆ ਹੈ ਅਸੀਂ ਤੇਰੇ ਲਈ ਦਿਨ ਭਰ ਜਾਨੋਂ ਮਾਰੇ ਜਾਂਦੇ ਹਾਂ, ਅਸੀਂ ਕੋਹੀਆਂ ਜਾਣ ਵਾਲੀਆਂ ਭੇਡਾਂ ਦੇ ਤੁੱਲ ਗਿਣੇ ਜਾਂਦੇ ਹਾਂ”(ਰੋਮੀਆਂ 8:36)