Appam - Punjabi

ਮਾਰਚ 28 – ਉਹ ਤੁਹਾਡਾ ਫ਼ਿਕਰ ਕਰਦਾ ਹੈ!

ਅਤੇ ਆਪਣੀ ਚਿੰਤਾ ਉਸ ਉੱਤੇ ਸੁੱਟ ਦੇਵੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ”(1 ਪਤਰਸ 5:7)

ਸਾਡਾ ਪਰਮੇਸ਼ੁਰ ਪਿਆਰ ਨਾਲ ਸਾਡੀ ਫ਼ਿਕਰ ਕਰਦਾ ਹੈ। ਉਹ ਸਾਡੀ ਭਲਿਆਈ, ਸਾਡੀ ਆਤਮਿਕ ਸਥਿਤੀ ਅਤੇ ਸਾਡੇ ਪਰਿਵਾਰ ਦੀ ਫ਼ਿਕਰ ਕਰਦਾ ਹੈ। ਤੁਸੀਂ ਆਪਣੇ ਦਿਲ ਵਿੱਚ ਇੱਕ ਇਲਾਹੀ ਆਰਾਮ ਦਾ ਤਜ਼ਰਬਾ ਕਰਦੇ ਹੋ, ਕਿਉਂਕਿ ਪ੍ਰਭੂ ਤੁਹਾਡੀ ਫ਼ਿਕਰ ਕਰਦਾ ਹੈ।

ਇੱਕ ਵਾਰ ਜਦੋਂ ਅਸੀਂ ਤਿਰੂਪਥੁਰ ਵਰਤ ਕੈਂਪ ਤੋਂ ਵਾਪਸ ਆ ਰਹੇ ਸੀ, ਤਾਂ ਸਾਡੀ ਕਾਰ ਇੱਕ ਵੱਡੀ ਦੁਰਘਟਨਾਂ ਦਾ ਸ਼ਿਕਾਰ ਹੋ ਗਈ। ਮੈਂ ਹੀ ਕਾਰ ਚਲਾ ਰਿਹਾ ਸੀ। ਦੁਰਘਟਨਾਂ ਵਿੱਚ ਮੇਰੇ ਪਿਤਾ, ਮੇਰੀ ਮਾਂ ਅਤੇ ਮੈਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਅਤੇ ਸਾਨੂੰ ਤਿੰਨਾਂ ਨੂੰ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਹਰ ਰੋਜ਼ ਪ੍ਰਮੇਸ਼ਵਰ ਦੇ ਬੱਚੇ, ਸਾਡੀ ਸਿਹਤ ਅਤੇ ਸਾਡੇ ਠੀਕ ਹੋਣ ਦੇ ਬਾਰੇ ਪੁੱਛ ਦੱਸ ਕਰਨ ਦੇ ਲਈ ਹਸਪਤਾਲ ਵਿੱਚ ਸਾਡੇ ਕੋਲ ਆਉਂਦੇ ਸੀ। ਪਰਮੇਸ਼ੁਰ ਦੇ ਕਈ ਸੇਵਕ ਸਾਨੂੰ ਮੋਬਾਇਲ ਤੇ ਵੀ ਦਿਲਾਸਾ ਦਿੰਦੇ ਸੀ ਅਤੇ ਉਤਸ਼ਾਹਿਤ ਕਰਦੇ ਸੀ ਅਤੇ ਸਾਨੂੰ ਪਰੇਸ਼ਾਨ ਨਾ ਹੋਣ ਦੇ ਲਈ ਕਹਿੰਦੇ ਸੀ। ਅਸੀਂ ਵੀ ਪਰਮੇਸ਼ੁਰ ਦੇ ਬੱਚਿਆਂ ਦੀਆਂ ਹੰਝੂਆਂ ਭਰੀਆਂ ਪ੍ਰਾਰਥਨਾਵਾਂ ਤੋਂ ਬਹੁਤ ਪ੍ਰਭਾਵਿਤ ਹੋਏ। ਪ੍ਰਮੇਸ਼ਵਰ ਦੇ ਪਰਿਵਾਰ ਦਾ ਹਿੱਸਾ ਬਣਨਾ ਕਿੰਨਾ ਮਹਾਨ ਹੈ !

ਜਦੋਂ ਅਸੀਂ ਦੁਖੀ ਹੁੰਦੇ ਹਾਂ, ਤਾਂ ਅਸੀਂ ਚਾਹੁੰਦੇ ਹਾਂ ਕਿ ਦੂਸਰੇ ਸਾਡੇ ਤੋਂ ਪਿਆਰ ਨਾਲ ਪੁੱਛਣ। ਅਜਿਹੇ ਪਲਾਂ ਵਿੱਚ, ਭਾਵੇਂ ਹੀ ਸਾਡੀ ਦੇਖਭਾਲ ਕਰਨ ਦੇ ਲਈ ਸਾਡੇ ਕੋਲ ਕੋਈ ਹੋਵੇ ਜਾਂ ਨਾ ਹੋਵੇ, ਸਾਡਾ ਪ੍ਰਭੂ ਯਿਸੂ ਹਮੇਸ਼ਾ ਸਾਡੇ ਨਾਲ ਹੈ, ਉਹ ਸਾਡੇ ਉੱਤੇ ਆਪਣਾ ਪਿਆਰ ਬਰਸਾਉਂਦਾ ਹੈ ਅਤੇ ਸਾਡੀ ਫ਼ਿਕਰ ਕਰਦਾ ਹੈ। ਯਸਾਯਾਹ ਨਬੀ ਕਹਿੰਦਾ ਹੈ: “ਤੁਸੀਂ ਫੇਰ ਕਦੇ ਨਾ ਰੋਵੋਗੇ, ਉਹ ਤੁਹਾਡੀ ਦੁਹਾਈ ਦੀ ਅਵਾਜ਼ ਦੇ ਕਾਰਨ ਜ਼ਰੂਰ ਤੁਹਾਡੇ ਉੱਤੇ ਕਿਰਪਾ ਕਰੇਗਾ, ਤੁਹਾਡੀ ਦੁਹਾਈ ਸੁਣਦਿਆਂ ਹੀ ਉਹ ਤੁਹਾਨੂੰ ਉੱਤਰ ਦੇਵੇਗਾ”(ਯਸਾਯਾਹ 30:19)।

ਜਦੋਂ ਹਾਜ਼ਰਾ ਆਪਣੀ ਜ਼ਿੰਦਗੀ ਦੇ ਤੂਫ਼ਾਨ ਵਿੱਚੋਂ ਲੰਘ ਰਹੀ ਸੀ, ਤਾਂ ਉਸ ਨੂੰ ਆਪਣੇ ਬੱਚਿਆਂ ਦੇ ਨਾਲ ਅਬਰਾਹਾਮ ਦੇ ਘਰੋਂ ਭੱਜਣਾ ਪਿਆ। ਜੋ ਕੁੱਝ ਧਨਵਾਨ ਅਬਰਾਹਾਮ ਨੇ ਉਸਨੂੰ ਦਿੱਤਾ, ਉਹ ਸਭ ਕੁੱਝ ਰੋਟੀਆਂ ਅਤੇ ਪਾਣੀ ਦੀ ਇੱਕ ਮਸ਼ਕ ਸੀ। ਜੰਗਲ ਵਿੱਚ ਉਸਦੀ ਫ਼ਿਕਰ ਕਰਨ ਵਾਲਾ ਕੋਈ ਨਹੀਂ ਸੀ। ਪਰ ਯਹੋਵਾਹ ਨੇ ਉਸ ਦੀ ਫ਼ਿਕਰ ਕੀਤੀ। ਤਦ ਪਰਮੇਸ਼ੁਰ ਦੇ ਦੂਤ ਨੇ ਹਾਜ਼ਰਾ ਨੂੰ ਆਕਾਸ਼ ਵਿੱਚੋਂ ਪੁਕਾਰਿਆ ਅਤੇ ਉਸ ਨੂੰ ਪੁੱਛਿਆ: “ਹਾਜ਼ਰਾ ਤੈਨੂੰ ਕੀ ਹੋਇਆ? ਨਾ ਡਰ, ਕਿਉਂਕਿ ਪਰਮੇਸ਼ੁਰ ਨੇ ਮੁੰਡੇ ਦੀ ਅਵਾਜ਼ ਜਿੱਥੇ ਉਹ ਪਿਆ ਹੈ ਉੱਥੋਂ ਸੁਣ ਲਈ ਹੈ”(ਉਤਪਤ 21:17)।

ਇੱਥੋਂ ਤੱਕ ਕਿ ਜਦੋਂ ਇਸ ਦੁਨੀਆਂ ਵਿੱਚ ਤੁਹਾਨੂੰ ਕੋਈ ਨਹੀਂ ਸਮਝਦਾ ਹੈ, ਤਦ ਵੀ ਸਾਡਾ ਪ੍ਰਭੂ ਤੁਹਾਡੀ ਮੌਜ਼ੂਦਾ ਸਥਿਤੀ ਦੀ ਪੂਰੀ ਤਰ੍ਹਾਂ ਨਾਲ ਕਦਰ ਕਰਦਾ ਹੈ, ਤੁਹਾਡੇ ਨੇੜੇ ਆਉਂਦਾ ਹੈ ਅਤੇ ਤੁਹਾਡੀ ਫ਼ਿਕਰ ਕਰਦਾ ਹੈ। ਅਤੇ ਉਹ ਉਸੇ ਤਰ੍ਹਾਂ ਹੀ ਦਿਲਾਸਾ ਦਿੰਦਾ ਹੈ ਜਿਵੇਂ ਇੱਕ ਮਾਂ ਤੁਹਾਨੂੰ ਦਿਲਾਸਾ ਅਤੇ ਤਸੱਲੀ ਦਿੰਦੀ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਅਤੇ ਆਪਣੀ ਚਿੰਤਾ ਉਸ ਉੱਤੇ ਸੁੱਟ ਦੇਵੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ”(1 ਪਤਰਸ 5:7)।

ਜਿਹੜੇ ਸਾਰੇ ਦੁੱਖਾਂ ਨੂੰ ਆਪਣੇ ਉੱਪਰ ਲੈ ਲੈਂਦੇ ਹਨ, ਉਹ ਬੁੜਬੁੜਾਉਂਦੇ ਹਨ ਅਤੇ ਪ੍ਰਮੇਸ਼ਵਰ ਦੇ ਖਿਲਾਫ਼ ਕੁੜਕੁੜਾਉਂਦੇ ਹਨ। ਉਨ੍ਹਾਂ ਨੂੰ ਯਹੋਵਾਹ ਇਉਂ ਆਖਦਾ ਹੈ, “ਪਰ ਹੇ ਯਾਕੂਬ, ਤੂੰ ਮੈਨੂੰ ਨਹੀਂ ਪੁਕਾਰਿਆ, ਹੇ ਇਸਰਾਏਲ, ਤੂੰ ਤਾਂ ਮੇਰੇ ਤੋਂ ਅੱਕ ਗਿਆ!”(ਯਸਾਯਾਹ 43:22) ਪ੍ਰਮੇਸ਼ਵਰ ਦੇ ਬੱਚਿਓ, ਕਿਉਂਕਿ ਪ੍ਰਭੂ ਤੁਹਾਡੀ ਫ਼ਿਕਰ ਕਰਦਾ ਹੈ, ਆਪਣੀ ਸਾਰੀ ਚਿੰਤਾ ਛੱਡ ਦਿਓ, ਅਤੇ ਪ੍ਰਭੂ ਵਿੱਚ ਸਦਾ ਲਈ ਅਨੰਦ ਕਰੋ।

ਅਭਿਆਸ ਕਰਨ ਲਈ – ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਨਾ ਡੋਲਣ ਦੇਵੇਗਾ”(ਜ਼ਬੂਰਾਂ ਦੀ ਪੋਥੀ 55:22)

Leave A Comment

Your Comment
All comments are held for moderation.