ਫਰਵਰੀ 28 – ਦੋ ਚਿੱਤਾ!
“ਉਹ ਦੁਚਿੱਤਾ ਮਨੁੱਖ ਹੈ ਅਤੇ ਆਪਣੀਆਂ ਸਾਰੀਆਂ ਗੱਲਾਂ ਵਿੱਚ ਚੰਚਲ ਹੈ”(ਯਾਕੂਬ ਦੀ ਪੱਤ੍ਰੀ 1:8)।
ਪ੍ਰਾਰਥਨਾ ਕਰਨ ਦੇ ਲਈ ਆਪਣੇ ਗੋਡਿਆਂ ਉੱਤੇ ਬੈਠਣ ਤੋਂ ਪਹਿਲਾਂ ਆਪਣੇ ਮਨ ਉੱਤੇ ਧਿਆਨ ਕਰਨਾ ਬਹੁਤ ਜ਼ਰੂਰੀ ਹੈ। ਅਤੇ ਤੁਹਾਨੂੰ ਆਪਣੀ ਪ੍ਰਾਰਥਨਾ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦ੍ਰਿੜ੍ਹਤਾ ਨਾਲ ਦੂਰ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਪ੍ਰਾਰਥਨਾ ਦੀ ਭਾਵਨਾ ਅਤੇ ਅਨੁਕੂਲ ਵਾਤਾਵਰਣ ਬਣਾਉਣ ਵਿੱਚ ਅਸਫਲ ਰਹਿੰਦੇ ਹੋ, ਤਾਂ ਤੁਹਾਡੀ ਪ੍ਰਾਰਥਨਾ ਪ੍ਰਭਾਵਸ਼ਾਲੀ ਨਹੀਂ ਹੋਵੇਗੀ।
ਇੱਕ ਚਿੜੀਆਘਰ ਵਿੱਚ, ਉਨ੍ਹਾਂ ਨੇ ਇੱਕ ਅਜੀਬ ਗਿਰਗਿਟ ਰੱਖਿਆ ਸੀ, ਜਿਸ ਨੇ ਵੱਡੀ ਗਿਣਤੀ ਵਿੱਚ ਘੁੰਮਣ ਵਾਲਿਆਂ ਨੂੰ ਆਕਰਸ਼ਿਤ ਕੀਤਾ। ਇਸ ਦੇ ਦੋ ਸਿਰ ਸੀ। ਇਸ ਦਾ ਦੂਸਰਾ ਸਿਰ ਸਰੀਰ ਦੇ ਪਿੱਛਲੇ ਪਾਸੇ ਸੀ। ਇਸ ਦੇ ਦੋ ਮੂੰਹ ਅਤੇ ਦੋ ਅੱਖਾਂ ਸੀ।
ਹਾਲਾਂਕਿ ਇਸ ਨੇ ਬਹੁਤ ਸਾਰੇ ਘੁੰਮਣ ਵਾਲਿਆਂ ਨੂੰ ਆਕਰਸ਼ਿਤ ਕੀਤਾ, ਪਰ ਇਸਦੀ ਅਸਲ ਸਥਿਤੀ ਬਹੁਤ ਹੀ ਤਰਸਯੋਗ ਸੀ। ਜਦੋਂ ਵੀ ਉਸਨੇ ਦੌੜਨ ਦੀ ਕੋਸ਼ਿਸ਼ ਕੀਤੀ, ਉਹ ਕਿਸੇ ਵੀ ਦਿਸ਼ਾ ਵਿੱਚ ਨਹੀਂ ਚੱਲ ਸਕਿਆ, ਕਿਉਂਕਿ ਸਰੀਰ ਦੇ ਇੱਕ ਸਿਰੇ ਦੇ ਅੰਗ ਦੂਸਰੇ ਸਿਰੇ ਤੋਂ ਬਿਲਕੁਲ ਉਲਟ ਦਿਸ਼ਾ ਵਿੱਚ ਜਾ ਰਹੇ ਸੀ।
ਪ੍ਰਾਰਥਨਾ ਦੇ ਸਮੇਂ ਬਹੁਤਿਆਂ ਦੀ ਇਹ ਹੀ ਹਾਲਤ ਹੁੰਦੀ ਹੈ। ਉਹ ਇੱਕ ਸਿਰੇ ਤੇ ਪ੍ਰਮੇਸ਼ਵਰ ਦੀ ਹਜ਼ੂਰੀ ਦੀ ਲਾਲਸਾ ਰੱਖਦੇ ਹਨ ਅਤੇ ਦੂਸਰੇ ਸਿਰੇ ਤੇ ਸੰਸਾਰ ਦੀਆਂ ਪ੍ਰੇਸ਼ਾਨੀਆਂ ਨਾਲ ਭਰੇ ਹੋਏ ਹਨ। ਉਹਨਾਂ ਵਿੱਚੋਂ ਕੁਝ ਦੇ ਲਈ, ਜਦੋਂ ਕਿ ਉਹਨਾਂ ਦੇ ਸਰੀਰ ਪ੍ਰਾਰਥਨਾ ਦੀ ਸਥਿਤੀ ਵਿੱਚ ਪ੍ਰਮੇਸ਼ਵਰ ਦੇ ਵੱਲ ਮੁੜੇ ਹੋਏ ਹਨ, ਉਨ੍ਹਾਂ ਦੀ ਆਤਮਾ ਉਹਨਾਂ ਕੰਮਾਂ ਵੱਲ ਮੁੜ ਰਹੀ ਹੈ ਜਿਨ੍ਹਾਂ ਨੂੰ ਉਸ ਦਿਨ ਪੂਰਾ ਕਰਨ ਦੀ ਜ਼ਰੂਰਤ ਹੈ। ਇੱਕ ਪਾਸੇ ਉਨ੍ਹਾਂ ਵਿੱਚ ਪਵਿੱਤਰਤਾ ਦੀ ਭਾਵਨਾ ਹੁੰਦੀ ਹੈ ਅਤੇ ਦੂਸਰੇ ਪਾਸੇ ਉਹ ਆਪਣੇ ਮਨ ਵਿੱਚ ਬੁਰੀਆਂ ਯੋਜਨਾਵਾਂ ਘੜਦੇ ਹਨ।
ਰਸੂਲ ਯਾਕੂਬ ਨੇ ਆਖਿਆ: “ਉਹ ਦੁਚਿੱਤਾ ਮਨੁੱਖ ਹੈ ਅਤੇ ਆਪਣੀਆਂ ਸਾਰੀਆਂ ਗੱਲਾਂ ਵਿੱਚ ਚੰਚਲ ਹੈ। ਅਜਿਹਾ ਮਨੁੱਖ ਇਹ ਨਾ ਸਮਝੇ ਕਿ ਪ੍ਰਭੂ ਦੇ ਕੋਲੋਂ ਮੈਨੂੰ ਕੁਝ ਮਿਲੇਗਾ। ਪਰ ਵਿਸ਼ਵਾਸ ਨਾਲ ਮੰਗੇ, ਅਤੇ ਕੁਝ ਭਰਮ ਨਾ ਕਰੇ, ਕਿਉਂ ਜੋ ਭਰਮ ਕਰਨ ਵਾਲਾ ਸਮੁੰਦਰ ਦੀ ਲਹਿਰ ਵਰਗਾ ਹੈ ਜਿਹੜੀ ਹਵਾ ਦੇ ਨਾਲ ਵਗਦੀ ਅਤੇ ਉੱਛਲਦੀ ਹੈ”(ਯਾਕੂਬ ਦੀ ਪੱਤ੍ਰੀ 1:8,7,6)।
ਤੁਹਾਡੀ ਪ੍ਰਾਰਥਨਾ ਵਿੱਚ ਕਿਹੜੀਆਂ ਰੁਕਾਵਟਾਂ ਹਨ? ਹੋ ਸਕਦਾ ਹੈ ਕਿ ਤੁਹਾਡੇ ਮੌਜੂਦਾ ਹਾਲਾਤ ਉਨ੍ਹਾਂ ਰੁਕਾਵਟਾਂ ਨੂੰ ਪੈਦਾ ਕਰ ਰਹੇ ਹਨ, ਜਾਂ ਹੋ ਸਕਦਾ ਹੈ ਕਿ ਤੁਹਾਡੇ ਦੋ ਚਿੱਤੇ ਮਨ ਦੇ ਕਾਰਨ, ਜਾਂ ਤੁਹਾਡੇ ਪਾਪਾਂ ਜਾਂ ਦੋਸ਼ਾਂ ਦੇ ਕਾਰਨ ਤੁਹਾਨੂੰ ਦੁਖੀ ਕਰ ਰਹੇ ਹਨ।
ਪ੍ਰਮੇਸ਼ਵਰ ਦੇ ਬੱਚਿਓ, ਪ੍ਰਾਰਥਨਾ ਵਿੱਚ ਜੋ ਵੀ ਰੁਕਾਵਟਾਂ ਹੋਣ, ਉਨ੍ਹਾਂ ਰੁਕਾਵਟਾਂ ਤੋਂ ਛੁਟਕਾਰਾ ਪਾਉਣ ਦਾ ਸੰਕਲਪ ਕਰੋ। ਇਹ ਨਿਸ਼ਚਤ ਤੌਰ ਤੇ ਜਾਣ ਲਓ ਕਿ ਦੋ-ਚਿੱਤ ਵਾਲੇ ਹੋਣ ਦਾ ਕੋਈ ਫਾਇਦਾ ਨਹੀਂ ਹੈ, ਅਤੇ ਆਪਣੇ ਪ੍ਰਾਰਥਨਾ ਜੀਵਨ ਵਿੱਚ ਇੱਕ-ਮਨ ਦੇ ਨਾਲ ਤਰੱਕੀ ਕਰੋ।
ਅਭਿਆਸ ਕਰਨ ਲਈ – “ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਨੂੰ ਤੁਹਾਡੇ ਪਰਮੇਸ਼ੁਰ ਤੋਂ ਦੂਰ ਕਰ ਦਿੱਤਾ ਹੈ, ਅਤੇ ਤੁਹਾਡੇ ਪਾਪਾਂ ਨੇ ਉਹ ਦਾ ਮੂੰਹ ਤੁਹਾਡੇ ਕੋਲੋਂ ਅਜਿਹਾ ਲੁਕਾ ਦਿੱਤਾ ਹੈ, ਕਿ ਉਹ ਸੁਣਦਾ ਨਹੀਂ”(ਯਸਾਯਾਹ 59:2)।