ਮਾਰਚ 29 – ਜਿੱਤਣ ਵਾਲਾ!
“ਸਗੋਂ ਇਹਨਾਂ ਸਾਰੀਆਂ ਗੱਲਾਂ ਵਿੱਚ ਉਹ ਦੇ ਦੁਆਰਾ ਜਿਸ ਨੇ ਸਾਡੇ ਨਾਲ ਪਿਆਰ ਕੀਤਾ ਸੀ, ਅਸੀਂ ਹੱਦੋਂ ਵੱਧ ਜਿੱਤ ਪਾਉਂਦੇ ਹਾਂ”(ਰੋਮੀਆਂ 8:37)।
ਇਹ ਦੁਨੀਆਂ ਅਧਰਮੀ ਅਤੇ ਦੁਸ਼ਟ ਲੋਕਾਂ ਨਾਲ ਭਰੀ ਹੋਈ ਹੈ। ਸਵਰਗੀ ਥਾਵਾਂ ਵਿੱਚ ਦੁਸ਼ਟਤਾ ਦੀਆਂ ਆਤਮਿਕ ਸੈਨਾਵਾਂ ਵੀ ਪਰਮੇਸ਼ੁਰ ਦੇ ਬੱਚਿਆਂ ਦੇ ਨਾਲ ਲੜਦੀਆਂ ਹਨ। ਜੇਕਰ ਅਜਿਹਾ ਲੱਗਦਾ ਹੈ ਕਿ ਤੁਸੀਂ ਲਗਾਤਾਰ ਲਹਿਰਾਂ ਦੀ ਤਰ੍ਹਾਂ ਪਰਤਾਵਿਆਂ ਅਤੇ ਦੁੱਖਾਂ ਨਾਲ ਤੰਗ ਹੋ, ਤਾਂ ਯਕੀਨ ਰੱਖੋ ਕਿ ਸਾਡਾ ਪ੍ਰਭੂ ਹਮੇਸ਼ਾਂ ਇੱਕ ਜੇਤੂ ਰਾਜਾ ਦੇ ਰੂਪ ਵਿੱਚ ਤੁਹਾਡੇ ਨਾਲ ਹੈ।
ਇੱਕ ਵਾਰ ਇੱਕ ਸਮਰਪਿਤ ਪਾਸਟਰ, ਉਸਦੇ ਦਿਲ ਵਿੱਚ ਥੱਕ ਗਿਆ, ਕਿਉਂਕਿ ਉਹ ਸੇਵਕਾਈ ਦੀਆਂ ਗਤੀਵਿਧੀਆਂ ਨਾਲ ਬੇਵਜ੍ਹਾ ਤੌਰ ਤੇ ਦੱਬਿਆ ਹੋਇਆ ਸੀ, ਜਿਹੜਾ ਉਸਨੂੰ ਲੱਗਿਆ ਕਿ ਉਸਦੀ ਸਮਰੱਥਾ ਤੋਂ ਬਾਹਰ ਹੈ। ਪਰਿਵਾਰਕ ਮੋਰਚੇ ਤੇ ਵੀ ਉਸ ਦੇ ਕਈ ਮੁੱਦੇ ਸੀ। ਇਸ ਸਭ ਦਾ ਨਤੀਜਾ ਉਸਨੂੰ ਦਿਮਾਗ਼ੀ ਕਮਜ਼ੋਰੀ ਹੋ ਗਈ ਅਤੇ ਉਹ ਬਿਸਤਰੇ ਉੱਤੇ ਲੇਟ ਗਿਆ। ਉਸ ਸਥਿਤੀ ਵਿੱਚ, ਉਸ ਦਾ ਪਿਆਰਾ ਦੋਸਤ ਅਤੇ ਪਰਮੇਸ਼ੁਰ ਦੀ ਸੇਵਕਾਈ ਵਿੱਚ ਇੱਕ ਸਾਥੀ ਉਸ ਨੂੰ ਮਿਲਿਆ ਅਤੇ ਉਸਨੂੰ ਬਹੁਤ ਹੌਸਲੇ ਦੇਣ ਵਾਲੇ ਸ਼ਬਦ ਬੋਲੇ। ਉਸਨੇ ਉਸਨੂੰ ਬੈਠਣ ਦੇ ਲਈ ਕਿਹਾ, ਉਹਨਾਂ ਸਾਰਿਆਂ ਨੂੰ ਯਾਦ ਕਰੋ ਜਿਨ੍ਹਾਂ ਨੇ ਅਤੀਤ ਵਿੱਚ ਉਸਦੀ ਮਦਦ ਕੀਤੀ ਅਤੇ ਚੰਗੇ ਕੰਮ ਕੀਤੇ ਅਤੇ ਉਹਨਾਂ ਵਿੱਚੋਂ ਹਰੇਕ ਨੂੰ ਧੰਨਵਾਦ ਪੱਤਰ ਲਿਖਣ ਦੇ ਲਈ, ਉਸਦੇ ਦਿਲ ਦੇ ਬੋਝ ਨੂੰ ਘੱਟ ਕਰਨ ਦੇ ਲਈ ਕਿਹਾ।
ਇਸ ਅਨੁਸਾਰ, ਪਾਸਟਰ ਨੇ ਆਪਣੇ ਸਾਰੇ ਸ਼ੁਭਚਿੰਤਕਾਂ ਨੂੰ ਉਨ੍ਹਾਂ ਦੇ ਸਾਰੇ ਚੰਗੇ ਕੰਮਾਂ ਅਤੇ ਸਹਿਯੋਗ ਦੇ ਲਈ ਧੰਨਵਾਦ ਅਤੇ ਬਰਕਤ ਦੇਣਾ ਸ਼ੁਰੂ ਕਰ ਦਿੱਤਾ ਕੀਤਾ। ਕੁੱਝ ਹੀ ਹਫ਼ਤਿਆਂ ਵਿੱਚ, ਉਹ ਪੰਜ ਸੌ ਤੋਂ ਵੱਧ ਲੋਕਾਂ ਨੂੰ ਚਿੱਠੀਆਂ ਭੇਜਣ ਦੇ ਯੋਗ ਹੋ ਗਿਆ। ਜਦੋਂ ਉਹ ਇਸ ਤਰ੍ਹਾਂ ਕਰ ਰਿਹਾ ਸੀ, ਤਾਂ ਉਸਦਾ ਦਿਲ ਪ੍ਰਮੇਸ਼ਵਰ ਦੇ ਪਿਆਰ ਨਾਲ ਭਰ ਗਿਆ। ਉਸਨੇ ਇਹ ਕਹਿੰਦੇ ਹੋਏ ਪ੍ਰਮੇਸ਼ਵਰ ਦੀ ਉਸਤਤ ਕਰਨੀ ਸ਼ੁਰੂ ਕਰ ਦਿੱਤੀ, ‘ਪ੍ਰਭੂ ਨੇ ਮੇਰੀ ਕਲੀਸਿਯਾ ਦੇ ਵਿਸ਼ਵਾਸੀਆਂ ਨਾਲੋਂ ਲੱਖ ਗੁਣਾ ਵੱਧ ਕੀਤਾ ਹੈ’। ਜਿਵੇਂ ਹੀ ਉਸ ਨੇ ਉਸਤਤ ਕਰਨੀ ਸ਼ੁਰੂ ਕਰ ਦਿੱਤੀ, ਉਸ ਦਾ ਸਾਰਾ ਬੋਝ ਅਤੇ ਥਕਾਵਟ ਦੂਰ ਹੋ ਗਈ, ਅਤੇ ਉਹ ਨਵੇਂ ਸਿਰੇ ਤੋਂ ਖੁਸ਼ੀ ਅਤੇ ਜੋਸ਼ ਦੇ ਨਾਲ ਆਪਣੀ ਸੇਵਕਾਈ ਨੂੰ ਜਾਰੀ ਰੱਖਣ ਦੇ ਯੋਗ ਹੋ ਗਿਆ।
ਪ੍ਰਭੂ ਨੇ ਤੁਹਾਨੂੰ ਅਸਫ਼ਲ ਹੋਣ ਦੇ ਲਈ ਨਹੀਂ ਸਗੋਂ ਜਿੱਤਣ ਦੇ ਲਈ ਬੁਲਾਇਆ ਹੈ। ਮਹਾਂ ਜਾਜਕ ਦੇ ਰੂਪ ਵਿੱਚ ਜਿਹੜਾ ਲਗਾਤਾਰ ਤੁਹਾਡੇ ਲਈ ਬੇਨਤੀ ਕਰਦਾ ਹੈ, ਤੁਹਾਡੇ ਵੱਲ ਹੈ, ਤੁਸੀਂ ਹਮੇਸ਼ਾ ਜੇਤੂ ਹੋਵੋਂਗੇ। ਤੁਹਾਡੀ ਜਿੱਤ ਦੇ ਕਈ ਕਾਰਨ ਹੋ ਸਕਦੇ ਹਨ। ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਕਾਰਨ ਇਹ ਹੈ ਕਿ ਪ੍ਰਭੂ ਤੁਹਾਡੇ ਨਾਲ ਹੈ। ਕਿਉਂਕਿ ਪ੍ਰਭੂ ਨੇ ਕਿਹਾ ਹੈ: “ਵੇਖੋ ਮੈਂ ਸੰਸਾਰ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ”(ਮੱਤੀ ਦੀ ਇੰਜੀਲ 28:20)।
ਇੰਨਾ ਹੀ ਨਹੀਂ। ਪਵਿੱਤਰ ਆਤਮਾ ਜਿਹੜਾ ਤੁਹਾਡੇ ਅੰਦਰ ਵੱਸਦਾ ਹੈ, ਮਹਾਨ ਅਤੇ ਸ਼ਕਤੀਸ਼ਾਲੀ ਹੈ। “ਕਿਉਂਕਿ ਜਿਹੜਾ ਤੁਹਾਡੇ ਵਿੱਚ ਹੈ ਸੋ ਉਸ ਨਾਲੋਂ ਵੱਡਾ ਹੈ ਜਿਹੜਾ ਸੰਸਾਰ ਵਿੱਚ ਹੈ”(1 ਯੂਹੰਨਾ 4:4)। ਪ੍ਰਮੇਸ਼ਵਰ ਦੇ ਬੱਚਿਓ, ਜਿਸ ਤਰ੍ਹਾਂ ਪ੍ਰਭੂ ਨੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਪਿਤਾ ਦੇ ਸੱਜੇ ਪਾਸੇ ਬੈਠਾ ਹੈ, ਤੁਸੀਂ ਵੀ ਜਿੱਤ ਪ੍ਰਾਪਤ ਕਰੋਂਗੇ ਅਤੇ ਉਸਦੇ ਨਾਲ ਸਦਾ ਦੇ ਲਈ ਰਾਜ ਕਰੋਂਗੇ।
ਅਭਿਆਸ ਕਰਨ ਲਈ – “ਜਿਹੜਾ ਜਿੱਤਣ ਵਾਲਾ ਹੈ, ਉਹ ਨੂੰ ਮੈਂ ਆਪਣੇ ਸਿੰਘਾਸਣ ਉੱਤੇ ਆਪਣੇ ਨਾਲ ਬਿਠਾਵਾਂਗਾ ਜਿਸ ਪ੍ਰਕਾਰ ਮੈਂ ਵੀ ਜਿੱਤਿਆ ਅਤੇ ਆਪਣੇ ਪਿਤਾ ਦੇ ਨਾਲ ਉਹ ਦੇ ਸਿੰਘਾਸਣ ਉੱਤੇ ਬੈਠਾ”(ਪ੍ਰਕਾਸ਼ ਦੀ ਪੋਥੀ 3:21)।