ਮਾਰਚ 20 – ਉਹ ਤੁਹਾਨੂੰ ਇੱਕ ਖੁੱਲ੍ਹੇ ਥਾਂ ਵਿੱਚ ਸਥਾਪਿਤ ਕਰੇਗਾ!
“ਹਾਂ, ਉਹ ਨੇ ਤੈਨੂੰ ਦੁੱਖ ਦੇ ਮੂੰਹ ਤੋਂ ਕੱਢ ਕੇ ਅਜਿਹੇ ਖੁੱਲ੍ਹੇ ਥਾਂ ਵਿੱਚ ਪਹੁੰਚਾਉਂਦਾ ਹੈ ਜਿੱਥੇ ਕੋਈ ਤੰਗੀ ਨਹੀਂ, ਅਤੇ ਤੇਰੀ ਮੇਜ਼ ਉੱਤੇ ਚਿਕਨਾ ਭੋਜਨ ਪਰੋਸਦਾ ਹੈ”(ਅੱਯੂਬ 36:16)।
ਇਸ ਦੁਨੀਆਂ ਵਿੱਚ ਕੋਈ ਵੀ ਵਿਅਕਤੀ ਮੁਸੀਬਤ ਵਿੱਚ ਨਹੀਂ ਰਹਿਣਾ ਚਾਹੁੰਦਾ ਹੈ। ਜੇਕਰ ਤੁਹਾਡੀ ਤਰੱਕੀ ਵਿੱਚ ਪਰੇਸ਼ਾਨੀ, ਪਰਿਵਾਰ ਵਿੱਚ ਪਰੇਸ਼ਾਨੀ ਜਾਂ ਆਰਥਿਕ ਤੰਗੀ ਬਣੀ ਰਹਿੰਦੀ ਹੈ, ਤਾਂ ਤੁਸੀਂ ਅਸਲ ਵਿੱਚ ਨਿਰਾਸ਼ ਹੋਵੋਂਗੇ। ਪਰ ਯਹੋਵਾਹ ਤੁਹਾਨੂੰ ਇੱਕ ਖੁੱਲ੍ਹੇ ਥਾਂ ਵਿੱਚ ਸਥਾਪਿਤ ਕਰਨਾ ਚਾਹੁੰਦਾ ਹੈ।
ਹੋ ਸਕਦਾ ਹੈ ਕਿ ਤੁਸੀਂ ਕਾਫ਼ੀ ਸਾਲਾਂ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹੋਵੋਂ। ਜ਼ਿਮੀਂਦਾਰਾਂ ਦੁਆਰਾ ਰੱਖੀਆਂ ਗਈਆਂ ਪਾਬੰਦੀਆਂ ਦੇ ਵਿੱਚ ਰਹਿਣਾ ਕਿੰਨਾਂ ਦੁਖਦਾਈ ਹੈ! ਛੋਟੀਆਂ – ਛੋਟੀਆਂ ਗੱਲਾਂ ਤੇ ਵੀ ਇਹ ਸਖ਼ਤ ਸ਼ਬਦ ਬੋਲ ਸਕਦੇ ਹਨ। ਉਹ ਤੁਹਾਨੂੰ ਰਾਤ ਦੇ ਸਮੇਂ ਬਹੁਤ ਜਲਦੀ ਲਾਈਟਾਂ ਬੰਦ ਕਰਨ ਦੇ ਲਈ ਕਹਿ ਸਕਦੇ ਹਨ। ਜਾਂ ਪਾਣੀ ਦੀ ਸਪਲਾਈ ਨਾਕਾਫ਼ੀ ਹੋ ਸਕਦੀ ਹੈ। ਉਹ ਸਾਲ ਦੇ ਸਾਲ ਕਿਰਾਇਆ ਵਧਾ ਸਕਦੇ ਹਨ। ਹੋ ਸਕਦਾ ਹੈ ਕਿ ਤੁਸੀਂ ਅਜਿਹੀਆਂ ਪਾਬੰਦੀਆਂ ਦੇ ਅਧੀਨ ਰਹਿ ਰਹੇ ਹੋਵੋ।
ਪਰ ਯਹੋਵਾਹ ਤੁਹਾਡੇ ਦੁੱਖਾਂ ਅਤੇ ਪਾਬੰਦੀਆਂ ਨੂੰ ਦੇਖਦਾ ਹੈ। ਇਸਰਾਏਲੀ ਮਿਸਰ ਵਿੱਚ ਗ਼ੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੇ ਹੋਏ ਸੀ, ਅਤੇ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਵਿੱਚੋਂ ਲੰਘਣਾ ਪਿਆ। ਮਿਸਰੀਆਂ ਨੇ ਸਖ਼ਤ ਮਿਹਨਤ ਦੇ ਮਾਲਕਾਂ ਵਜੋਂ ਉਨ੍ਹਾਂ ਉੱਤੇ ਦਬਦਬਾ ਬਣਾਇਆ। ਉਹ ਦਿਨ-ਰਾਤ ਮਿੱਟੀ ਤਿਆਰ ਕਰਕੇ ਅਤੇ ਇੱਟਾਂ ਬਣਾ ਕੇ ਆਪਣੇ ਦਿਲ ਅਤੇ ਸਰੀਰ ਵਿੱਚ ਥੱਕ ਗਏ ਸੀ।
ਉਨ੍ਹਾਂ ਨੇ ਮੁਸੀਬਤ ਵਿੱਚ ਯਹੋਵਾਹ ਦੀ ਦੁਹਾਈ ਦਿੱਤੀ, ਅਤੇ ਯਹੋਵਾਹ ਨੇ ਉਨ੍ਹਾਂ ਦੀ ਦੁਹਾਈ ਸੁਣੀ। ਅਤੇ ਯਹੋਵਾਹ ਨੇ ਆਖਿਆ: “ਕਿ ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ, ਸੱਚ-ਮੁੱਚ ਵੇਖਿਆ ਹੈ ਅਤੇ ਉਨ੍ਹਾਂ ਦੀ ਦੁਹਾਈ ਜੋ ਉਨ੍ਹਾਂ ਤੋਂ ਬੇਗ਼ਾਰ ਕਰਾਉਣ ਵਾਲਿਆਂ ਦੇ ਕਾਰਨ ਹੈ, ਸੁਣੀ ਕਿਉਂ ਜੋ ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ”(ਕੂਚ 3:7)। ਯਹੋਵਾਹ ਨੇ ਉਹਨਾਂ ਦੀ ਦੁਹਾਈ ਸੁਣੀ, ਅਤੇ ਉਹਨਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਇਆ, ਅਤੇ ਉਹਨਾਂ ਨੂੰ ਇੱਕ ਚੰਗੀ ਅਤੇ ਵੱਡੀ ਧਰਤੀ ਉੱਤੇ ਲਿਆਇਆ, ਜਿਸ ਵਿੱਚ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ। ਪਹਾੜਾਂ ਅਤੇ ਵਾਦੀਆਂ ਦੀ ਧਰਤੀ ਵਿੱਚ, ਜਿੱਥੇ ਉਸਨੇ ਉਹਨਾਂ ਦੇ ਲਈ ਮੀਂਹ ਵਰ੍ਹਾਇਆ – ਪਹਿਲਾ ਮੀਂਹ ਅਤੇ ਬਾਅਦ ਦਾ ਮੀਂਹ।
ਅੱਜ ਜੋ ਕੁੱਝ ਵੀ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ, ਜਲਦ ਹੀ ਪੂਰੀ ਤਰ੍ਹਾਂ ਨਾਲ ਬਦਲ ਜਾਵੇਗਾ। ਆਪਣੀਆਂ ਸਮੱਸਿਆਵਾਂ ਵਿੱਚ, ਆਪਣੀਆਂ ਕਮੀਆਂ ਵਿੱਚ, ਜਾਂ ਦੂਸਰਿਆਂ ਦੇ ਦੁਆਰਾ ਤੁਹਾਡੇ ਨਾਲ ਕਠੋਰ ਸਲੂਕ ਕੀਤੇ ਜਾਣ ਤੇ ਆਪਣੇ ਦਿਲ ਵਿੱਚ ਥੱਕੋ ਨਾ। ਆਪਣੀ ਮੁਸੀਬਤ ਵਿੱਚ ਪ੍ਰਮੇਸ਼ਵਰ ਨੂੰ ਪੁਕਾਰੋ ਅਤੇ ਉਹ ਤੁਹਾਨੂੰ ਛੁਡਾਵੇਗਾ।
ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ: “ਜਦੋਂ ਮੈਂ ਤੈਨੂੰ ਪੁਕਾਰਾਂ, ਤੂੰ ਮੈਨੂੰ ਉੱਤਰ ਦੇ, ਹੇ ਮੇਰੇ ਧਰਮ ਦੇ ਪਰਮੇਸ਼ੁਰ। ਜਦ ਮੈਂ ਮੁਸੀਬਤ ਵਿੱਚ ਸੀ, ਤੂੰ ਮੈਨੂੰ ਖੁੱਲ੍ਹ ਦਿੱਤੀ, ਮੇਰੇ ਉੱਤੇ ਦਯਾ ਕਰ ਕੇ ਮੇਰੀ ਪ੍ਰਾਰਥਨਾ ਸੁਣ ਲੈ”(ਜ਼ਬੂਰਾਂ ਦੀ ਪੋਥੀ 4:1)। ਯਹੋਵਾਹ ਜ਼ਰੂਰ ਹੀ ਤੁਹਾਡੀਆਂ ਬੇਨਤੀਆਂ ਸੁਣੇਗਾ।
ਪ੍ਰਮੇਸ਼ਵਰ ਦੇ ਬੱਚਿਓ, ਪ੍ਰਮੇਸ਼ਵਰ ਤੁਹਾਨੂੰ ਇੱਕ ਚੰਗੇ ਅਤੇ ਵੱਡੇ ਸਥਾਨ ਵਿੱਚ ਸਥਾਪਿਤ ਕਰੇਗਾ, ਤਾਂ ਜੋ ਤੁਸੀਂ ਬਹੁਤ ਸਾਰੇ ਦੂਸਰੇ ਲੋਕਾਂ ਦੇ ਲਈ ਇੱਕ ਬਰਕਤ ਬਣ ਸਕੋ। ਉਹ ਤੁਹਾਡਾ ਆਦਰ ਕਰੇਗਾ ਅਤੇ ਤੁਹਾਨੂੰ ਉੱਚਾ ਕਰੇਗਾ। “ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਤੁਹਾਨੂੰ ਹਜ਼ਾਰ ਗੁਣਾ ਵਧਾਵੇ ਅਤੇ ਤੁਹਾਨੂੰ ਬਰਕਤ ਦੇਵੇ, ਜਿਵੇਂ ਉਸ ਨੇ ਤੁਹਾਡੇ ਨਾਲ ਵਾਇਦਾ ਕੀਤਾ ਹੈ”(ਬਿਵਸਥਾ ਸਾਰ 1:11)।
ਅਭਿਆਸ ਕਰਨ ਲਈ – “ਸਾਨੂੰ ਓਨੇ ਦਿਨ ਅਨੰਦ ਕਰਵਾ ਜਿੰਨਾਂ ਚਿਰ ਤੂੰ ਸਾਨੂੰ ਦੁਖੀ ਰੱਖਿਆ ਹੈ, ਅਤੇ ਜਿੰਨੇ ਵਰ੍ਹੇ ਅਸੀਂ ਬੁਰਿਆਈ ਵੇਖੀ ਹੈ”(ਜ਼ਬੂਰਾਂ ਦੀ ਪੋਥੀ 90:15)।