Appam - Punjabi

ਮਾਰਚ 19 – ਉਸ ਨੇ ਮਸਹ ਕੀਤਾ ਹੈ!

ਪ੍ਰਭੂ ਯਹੋਵਾਹ ਦਾ ਆਤਮਾ ਮੇਰੇ ਉੱਤੇ ਹੈ, ਕਿਉਂ ਜੋ ਉਸ ਨੇ ਮੈਨੂੰ ਮਸਹ ਕੀਤਾ ਤਾਂ ਜੋ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ”(ਲੂਕਾ ਦੀ ਇੰਜੀਲ 4:18)

ਯਹੋਵਾਹ ਨੇ ਮਸਹ ਕੀਤੇ ਹੋਇਆ ਦੇ ਲਈ ਇੱਕ ਖ਼ਾਸ ਸੇਵਕਾਈ ਨਿਰਧਾਰਿਤ ਕੀਤੀ ਹੈ। ਅਤੇ ਉਹ ਉਨ੍ਹਾਂ ਨੂੰ ਉਸ ਸੇਵਕਾਈ ਨੂੰ ਪੂਰਾ ਕਰਨ ਦੇ ਲਈ ਗਿਆਨ, ਤਾਕਤ ਅਤੇ ਸ਼ਕਤੀ ਦਿੰਦਾ ਹੈ।

ਪੁਰਾਣੇ ਨੇਮ ਦੇ ਸਮਿਆਂ ਵਿੱਚ, ਜਦੋਂ ਜਾਜਕਾਂ ਦਾ ਮਸਹ ਕੀਤਾ ਜਾਂਦਾ ਸੀ, ਤਦ ਯਹੋਵਾਹ ਨੇ ਆਖਿਆ: “ਤੂੰ ਉਨ੍ਹਾਂ ਨੂੰ ਮਸਹ ਕਰੀਂ ਅਤੇ ਉਨ੍ਹਾਂ ਨੂੰ ਥਾਪੀਂ ਅਤੇ ਉਨ੍ਹਾਂ ਨੂੰ ਪਵਿੱਤਰ ਕਰੀਂ ਤਾਂ ਜੋ ਉਹ ਮੇਰੇ ਲਈ ਜਾਜਕਾਈ ਦਾ ਕੰਮ ਕਰਨ”(ਕੂਚ 28:41) ਨਵੇਂ ਨੇਮ ਦੇ ਸਮੇਂ ਵਿੱਚ, ਹਰੇਕ ਵਿਅਕਤੀ ਜਿਸ ਨੂੰ ਪ੍ਰਭੂ ਦੁਆਰਾ ਛੁਡਾਇਆ ਗਿਆ ਹੈ, ਇੱਕ ਸੇਵਕ ਹੈ। ਤੁਹਾਨੂੰ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਜਿਹੜੇ ਲੋਕ ਮੰਚ ਉੱਤੇ ਖੜ੍ਹੇ ਹੁੰਦੇ ਹਨ, ਉਨ੍ਹਾਂ ਨੂੰ ਹੀ ਪਰਮੇਸ਼ੁਰ ਦੇ ਸੇਵਕਾਂ ਦੇ ਵਜੋਂ ਨਿਯੁਕਤ ਕੀਤਾ ਜਾਂਦਾ ਹੈ। ਹਰੇਕ ਛੁਡਾਏ ਗਏ ਵਿਅਕਤੀ ਦੀ ਪਰਮੇਸ਼ੁਰ ਦੀ ਸੇਵਕਾਈ ਵਿੱਚ ਆਪਣੀ ਭੂਮਿਕਾ ਹੈ।

ਹਰੇਕ ਮਸੀਹੀ ਦੇ ਕੋਲ ਪੂਰਾ ਕਰਨ ਦੇ ਲਈ ਇੱਕ ਸੇਵਕਾਈ ਹੈ। ਪ੍ਰਭੂ ਦੀ ਆਰਾਧਨਾ ਦੀ ਸੇਵਕਾਈ ਹੈ (ਮੱਤੀ ਦੀ ਇੰਜੀਲ 4:10)। ਸ਼ੁੱਧ ਵਿਵੇਕ ਦੇ ਨਾਲ ਪ੍ਰਭੂ ਦੀ ਸੇਵਾ ਕਰਨ ਦੀ ਸੇਵਕਾਈ (2 ਤਿਮੋਥਿਉਸ 1:3)। ਭਗਤੀ ਅਤੇ ਡਰ ਨਾਲ ਪ੍ਰਮੇਸ਼ਵਰ ਦੀ ਸੇਵਾ ਕਰਨ ਦੀ ਸੇਵਕਾਈ (ਇਬਰਾਨੀਆਂ 12:28)। ਅਤੇ ਸੇਵਕਾਈ ਆਪਣਿਆਂ ਸਰੀਰਾਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਹੋਇਆ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ (ਰੋਮੀਆਂ 12:1)।

ਯਸਾਯਾਹ – ਅਧਿਆਇ 61 ਵਿੱਚ, ਅਸੀਂ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਹਰੇਕ ਮਸਹ ਕੀਤੇ ਹੋਏ ਜਨ ਦੇ ਲਈ ਨਿਯੁਕਤ ਕੀਤੀ ਗਈ ਸੇਵਕਾਈ। ਉੱਥੇ ਜਿੰਨ੍ਹਾਂ ਵੱਖ-ਵੱਖ ਸੇਵਕਾਈਆਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸ਼ਾਮਿਲ ਹਨ: ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ, ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ, ਅਤੇ ਬੰਦੀਆਂ ਨੂੰ ਛੁਟਕਾਰੇ ਦਾ ਅਤੇ ਕੈਦੀਆਂ ਨੂੰ ਹਨੇਰੇ ਤੋਂ ਛੁੱਟਣ ਦਾ ਪਰਚਾਰ ਕਰਾਂ, ਤਾਂ ਜੋ ਮੈਂ ਯਹੋਵਾਹ ਦੇ ਮਨਭਾਉਂਦੇ ਸਾਲ ਦਾ, ਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ ਪਰਚਾਰ ਕਰਾਂ, ਅਤੇ ਸਾਰੇ ਸੋਗੀਆਂ ਨੂੰ ਦਿਲਾਸਾ ਦਿਆਂ, ਉਹਨਾਂ ਦੇ ਸਿਰ ਤੋਂ ਸੁਆਹ ਦੂਰ ਕਰਕੇ ਸੋਹਣਾ ਤਾਜ ਰੱਖਣ ਦਾ…

ਮਸਹ ਪ੍ਰਾਪਤ ਕਰਨ ਤੋਂ ਬਾਅਦ, ਸਾਡੇ ਪ੍ਰਭੂ ਯਿਸੂ ਮਸੀਹ ਨੇ ਧਰਤੀ ਉੱਤੇ ਆਪਣੇ ਜੀਵਨ ਦੇ ਦੌਰਾਨ ਇੰਨਾਂ ਸਾਰੀਆਂ ਸੇਵਕਾਈਆਂ ਨੂੰ ਪੂਰਾ ਕੀਤਾ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਤੁਸੀਂ ਯਿਸੂ ਮਸੀਹ ਨਾਸਰੀ ਨੂੰ ਜਾਣਦੇ ਹੋ, ਕਿਵੇਂ ਪਰਮੇਸ਼ੁਰ ਨੇ ਉਹ ਨੂੰ ਪਵਿੱਤਰ ਆਤਮਾ ਅਤੇ ਸਮਰੱਥਾ ਨਾਲ ਮਸਹ ਕੀਤਾ, ਜੋ ਉਹ ਭਲਾ ਕਰਦਾ ਅਤੇ ਸਭਨਾਂ ਨੂੰ ਜੋ ਸ਼ੈਤਾਨ ਦੇ ਜਕੜੇ ਹੋਏ ਸਨ, ਚੰਗਾ ਕਰਦਾ ਫਿਰਿਆ ਕਿਉਂ ਜੋ ਪਰਮੇਸ਼ੁਰ ਉਹ ਦੇ ਨਾਲ ਸੀ”(ਰਸੂਲਾਂ ਦੇ ਕਰਤੱਬ 10:38)।

ਉਹ ਹੀ ਪਵਿੱਤਰ ਆਤਮਾ, ਜਿਸ ਨੇ ਪ੍ਰਭੂ ਯਿਸੂ ਨੂੰ ਸਮਰੱਥ ਅਤੇ ਸ਼ਕਤੀ ਨਾਲ ਮਸਹ ਕੀਤਾ, ਉਹ ਤੁਹਾਨੂੰ ਵੀ ਉਸੇ ਮਸਹ ਨਾਲ ਭਰ ਰਿਹਾ ਹੈ। ਉਹ ਉਹੀ ਹੈ ਜਿਹੜਾ ਤੁਹਾਨੂੰ ਪ੍ਰਮੇਸ਼ਵਰ ਦੀ ਸੇਵਕਾਈ ਦੇ ਲਈ ਤਿਆਰ ਕਰਦਾ ਹੈ। ਉਹ ਹੀ ਹੈ ਜਿਹੜਾ ਤੁਹਾਨੂੰ ਸ਼ਕਤੀਸ਼ਾਲੀ ਗਵਾਹ ਸਥਾਪਿਤ ਕਰਦੇ ਹਨ।

ਪ੍ਰਮੇਸ਼ਵਰ ਦੇ ਬੱਚਿਓ, ਹਮੇਸ਼ਾ ਪਵਿੱਤਰ ਆਤਮਾ ਦੇ ਮਸਹ ਦੇ ਤੇਲ ਨਾਲ ਭਰੇ ਰਹੋ।

ਅਭਿਆਸ ਕਰਨ ਲਈ – ਉੱਠ, ਚਮਕ, ਕਿਉਂ ਜੋ ਤੇਰਾ ਚਾਨਣ ਆ ਗਿਆ ਹੈ, ਅਤੇ ਯਹੋਵਾਹ ਦਾ ਪਰਤਾਪ ਤੇਰੇ ਉੱਤੇ ਚਮਕਿਆ ਹੈ”(ਯਸਾਯਾਹ 60:1)

Leave A Comment

Your Comment
All comments are held for moderation.