ਮਾਰਚ 13 – ਉਹ ਤੁਹਾਨੂੰ ਰੱਖੇਗਾ!
“ਹੁਣ ਜਿਹੜਾ ਤੁਹਾਨੂੰ ਠੇਡੇ ਖਾਣ ਤੋਂ ਬਚਾ ਸਕਦਾ ਹੈ…”(ਯਹੂਦਾਹ ਦੀ ਪੱਤ੍ਰੀ 1:24)।
ਯਹੂਦਾਹ ਦੀ ਕਿਤਾਬ ਕੁੱਲ 66 ਕਿਤਾਬਾਂ ਵਿੱਚੋਂ, ਬਾਈਬਲ ਦੀ 65ਵੀਂ ਕਿਤਾਬ ਹੈ। ਇਹ ਇੱਕ ਆਮ ਪੱਤ੍ਰੀ ਦੇ ਰੂਪ ਵਿੱਚ ਲਿਖੀ ਗਈ ਹੈ ਅਤੇ ਇਸ ਵਿੱਚ ਸਿਰਫ਼ ਇੱਕ ਅਧਿਆਇ ਹੈ।
ਹਾਲਾਂਕਿ ਇਸਦਾ ਸਿਰਫ਼ ਇੱਕ ਅਧਿਆਇ ਹੈ, ਉਸ ਅਧਿਆਇ ਦੇ ਅੰਤ ਵਿੱਚ – ਰਸੂਲ ਯਹੂਦਾਹ ਪ੍ਰਭੂ ਨੂੰ ਇੱਕ ਅਜਿਹੇ ਵਿਅਕਤੀ ਦੇ ਰੂਪ ਵੱਲ ਇਸ਼ਾਰਾ ਕਰਦਾ ਹੈ ਜਿਹੜਾ ਤੁਹਾਨੂੰ ਠੋਕਰ ਖਾਣ ਤੋਂ ਬਚਾ ਸਕਦਾ ਹੈ। ਪ੍ਰਭੂ ਉਹ ਹੈ ਜਿਹੜਾ ਤੁਹਾਨੂੰ ਤੁਹਾਡੇ ਆਤਮਿਕ ਜੀਵਨ ਵਿੱਚ ਠੋਕਰ ਖਾਣ ਤੋਂ ਬਚਾ ਸਕਦਾ ਹੈ।
ਵਲਪਾਰਾਏ ਦੇ ਕੋਲ ‘ਹਾਈ ਫੋਰੈਸਟ ਅਸਟੇਟ’ ਨਾਂ ਦਾ ਇੱਕ ਚਾਹ ਦਾ ਬਾਗ਼ ਹੈ। ਉਸ ਜਾਇਦਾਦ ਦੇ ਬਿਲਕੁੱਲ ਨੇੜੇ ‘ਨੰਬਰ ਰੌਕ’ ਨਾਮ ਦੀ ਇੱਕ ਚੱਟਾਨ ਹੈ, ਜਿਹੜੀ ਜ਼ਮੀਨ ਦੇ ਪੱਧਰ ਤੋਂ ਬਹੁਤ ਉੱਪਰ ਅਤੇ ਬਹੁਤ ਉੱਚੀ ਹੈ। ਜਦੋਂ ਕੋਈ ਉਸ ਚੱਟਾਨ ਦੇ ਉੱਪਰ ਖੜ੍ਹਾ ਹੁੰਦਾ ਹੈ, ਤਾਂ ਸਾਰਾ ਆਲਾ-ਦੁਆਲਾ ਅਜਿਹਾ ਦਿਖਾਈ ਦੇਵੇਗਾ ਜਿਵੇਂ ਕਿ ਉਹ ਹਜ਼ਾਰਾਂ ਫੁੱਟ ਦੀ ਉਚਿਆਈ ਤੇ ਹੈ। ਅਤੇ ਜੇਕਰ ਕੋਈ ਉਸ ਉਚਿਆਈ ਤੋਂ ਡਿੱਗਦਾ ਹੈ, ਤਾਂ ਆਲੇ-ਦੁਆਲੇ ਦੀਆਂ ਚੱਟਾਨਾਂ ਨਾਲ ਟਕਰਾਉਣ ਦੇ ਨਾਲ ਸਾਰਾ ਸਰੀਰ ਟੁੱਕੜੇ-ਟੁੱਕੜੇ ਹੋ ਜਾਵੇਗਾ ਅਤੇ ਇੱਕ ਵੀ ਹੱਡੀ ਨਹੀਂ ਬਚੇਗੀ।
ਇੱਥੋਂ ਤੱਕ ਕਿ ਜਿਵੇਂ ਹੀ ਤੁਸੀਂ ਉਸ ਚੱਟਾਨ ਦੇ ਸਿਖਰ ਉੱਤੇ ਪਹੁੰਚੋਂਗੇ, ਤੁਹਾਨੂੰ ਲੱਗੇਗਾ ਕਿ ਉਸ ਖੇਤਰ ਦੀਆਂ ਦੁਸ਼ਟ ਆਤਮਾਵਾਂ ਤੁਹਾਨੂੰ ਅਸੰਤੁਲਿਤ ਅਤੇ ਤਿਲਕਣ ਵਾਲੇ ਬਣਾ ਦੇਣਗੀਆਂ, ਅਤੇ ਤੁਹਾਨੂੰ ਡੂੰਘਾਈ ਵਿੱਚ ਖਿੱਚ ਲੈਂਦੀਆਂ ਹਨ। ਪਰ ਪਾਪ ਵਿੱਚ ਡਿੱਗਣਾ ਅਤੇ ਪਤਾਲ ਵਿੱਚ ਜਾਣਾ, ਅਜਿਹੀ ਚੱਟਾਨ ਦੀ ਸਿਖਰ ਤੋਂ ਡਿੱਗਣ ਨਾਲੋਂ ਵੀ ਜ਼ਿਆਦਾ ਵਿਨਾਸ਼ਕਾਰੀ ਹੈ। ਇਹ ਕਿੰਨਾ ਦੁਖਦਾਈ ਹੋਵੇਗਾ? ਜਦੋਂ ਪਾਪ ਵੀ ਸਦੀਪਕ ਦੁੱਖ ਦੇ ਵੱਲ ਲੈ ਜਾਵੇਗਾ।
ਯਹੂਦਾਹ ਦੀ ਪੱਤ੍ਰੀ ਵਿੱਚ, ਉਹ ਯਹੂਦੀਆਂ ਦੇ ਇਤਿਹਾਸ ਦੇ ਬਾਰੇ ਲਿਖਦਾ ਹੈ, ਜਿਹੜਾ ਪ੍ਰਭੂ ਦੇ ਲਈ ਆਪਣੇ ਸ਼ੁਰੂਆਤੀ ਪਿਆਰ ਨੂੰ ਬਣਾਏ ਰੱਖਣ ਵਿੱਚ ਅਸਫਲ ਰਹੇ, ਅਤੇ ਆਪਣੇ ਘੁਮੰਡ ਦੇ ਕਾਰਨ ਡਿੱਗ ਗਏ ਸੀ। ਜਿਹੜੇ ਪਰਮੇਸ਼ੁਰ ਦੇ ਸਵਰਗ ਦੂਤਾਂ ਦੀ ਤਰ੍ਹਾਂ ਜੀ ਰਹੇ ਸੀ, ਉਹ ਆਪਣੇ ਅਹੁਦੇ ਤੋਂ ਥੱਲੇ ਡਿੱਗ ਗਏ ਅਤੇ ਭੂਤਾਂ ਵਿੱਚ ਬਦਲ ਗਏ, ਅਤੇ ਉਨ੍ਹਾਂ ਨੂੰ ਸਦੀਪਕ ਅੱਗ ਦੇ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ।
ਨਫ਼ਰਤ, ਹੰਕਾਰ, ਕਾਮ-ਵਾਸਨਾ, ਵਿਭਚਾਰ ਦੀ ਭਾਵਨਾ, ਪਾਪ ਦੇ ਪਰਤਾਵੇ, ਸੰਸਾਰ ਦੀਆਂ ਇੱਛਾਵਾਂ ਅਤੇ ਕਾਮਨਾਵਾਂ ਮਨੁੱਖ ਨੂੰ ਸਹੀ ਰਸਤੇ ਤੋਂ ਭਟਕਾਉਂਦੀਆਂ ਹਨ। ਪਰ ਪਰਮੇਸ਼ੁਰ ਜਿਉਂਦਾ ਹੈ ਅਤੇ ਅੱਜ ਵੀ ਤੁਹਾਨੂੰ ਠੋਕਰ ਖਾਣ ਤੋਂ ਬਚਾਉਣ ਦੇ ਯੋਗ ਹੈ।
ਪ੍ਰਮੇਸ਼ਵਰ ਦਾ ਸ਼ਕਤੀਸ਼ਾਲੀ ਹੱਥ, ਤੁਹਾਨੂੰ ਡਿੱਗਣ ਤੋਂ ਰੋਕਣ ਅਤੇ ਤੁਹਾਨੂੰ ਸਥਿਰ ਰੱਖਣ ਦੇ ਲਈ ਕਾਫ਼ੀ ਮਜ਼ਬੂਤ ਹੈ। ਜਦੋਂ ਵੀ ਤੁਹਾਡੇ ਪੈਰ ਤਿਲਕ ਰਹੇ ਹੋਣ, ਤੁਹਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਹੈ ਕਿ ਪ੍ਰਭੂ ਦੀ ਕਿਰਪਾ ਤੁਹਾਨੂੰ ਸੰਭਾਲ ਕੇ ਰੱਖਣ ਦੇ ਯੋਗ ਹੈ। ਪ੍ਰਮੇਸ਼ਵਰ ਦੇ ਬੱਚਿਓ, ਇਹ ਯਕੀਨ ਬਣਾਉਣ ਦੇ ਲਈ ਚੌਕਸ ਰਹੋ ਕਿ ਪ੍ਰਮੇਸ਼ਵਰ ਦੀ ਕਿਰਪਾ ਤੁਹਾਡੇ ਤੋਂ ਦੂਰ ਨਾ ਹੋਵੇ। ਯਕੀਨ ਬਣਾਓ ਕਿ ਤੁਹਾਡੀ ਪ੍ਰਾਰਥਨਾ ਜੀਵਨ ਵਿੱਚ ਕੋਈ ਢਿੱਲ ਨਾ ਆਵੇ। ਅਤੇ ਪ੍ਰਭੂ ਜ਼ਰੂਰ ਹੀ ਤੁਹਾਨੂੰ ਡਿੱਗਣ ਤੋਂ ਬਚਾਵੇਗਾ।
ਅਭਿਆਸ ਕਰਨ ਲਈ – “ਕਿਉਂ ਜੋ ਮੈਂ ਉਹ ਨੂੰ ਜਾਣਦਾ ਹਾਂ ਜਿਹ ਦੇ ਉੱਤੇ ਮੈਂ ਭਰੋਸਾ ਕੀਤਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਮੇਰੀ ਅਮਾਨਤ ਦੀ ਉਸ ਦਿਨ ਤੱਕ ਰਖਵਾਲੀ ਕਰ ਸਕਦਾ ਹੈ”(2 ਤਿਮੋਥਿਉਸ 1:12)।