ਮਾਰਚ 01 – ਉਹ ਜਾਣਦਾ ਹੈ!
ਅੱਯੂਬ ਦਾ ਰਾਹ ਕੋਈ ਨਹੀਂ ਸਮਝ ਸਕਿਆ। ਉਸਦੀ ਪਤਨੀ ਨੇ ਉਸਨੂੰ ਸਰਾਪ ਦਿੱਤਾ ਅਤੇ ਉਸਨੂੰ ਛੱਡ ਦਿੱਤਾ। ਅਤੇ ਉਸਦੇ ਦੋਸਤਾਂ ਨੇ ਸਲਾਹ ਦੇ ਕੇ ਉਸਦੇ ਦੁੱਖ ਨੂੰ ਹੋਰ ਵਧਾਇਆ। ਅਜਿਹੀ ਬਿਪਤਾ ਦੀ ਸਥਿਤੀ ਵਿੱਚ ਵੀ, ਉਹ ਕਹਿੰਦਾ ਹੈ: “ਉਹ ਤਾਂ ਮੇਰੇ ਰਾਹਾਂ ਨੂੰ ਜਾਣਦਾ ਹੈ, ਜਦ ਉਹ ਮੈਨੂੰ ਤਾਅ ਲਵੇਂ ਤਦ ਮੈਂ ਸੋਨੇ ਵਾਂਗੂੰ ਨਿੱਕਲਾਂਗਾ” ਯਹੋਵਾਹ ਜ਼ਰੂਰ ਹੀ ਤੁਹਾਡੇ ਪਰਤਾਵਿਆਂ ਅਤੇ ਮੁਸੀਬਤਾਂ ਦਾ ਰਾਹ ਜਾਣਦਾ ਹੈ।
ਯਹੋਵਾਹ ਨੇ ਮੂਸਾ ਨੂੰ ਆਖਿਆ: “ਕਿ ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ, ਸੱਚ-ਮੁੱਚ ਵੇਖਿਆ ਹੈ ਅਤੇ ਉਨ੍ਹਾਂ ਦੀ ਦੁਹਾਈ ਜੋ ਉਨ੍ਹਾਂ ਤੋਂ ਬੇਗ਼ਾਰ ਕਰਾਉਣ ਵਾਲਿਆਂ ਦੇ ਕਾਰਨ ਹੈ, ਸੁਣੀ ਕਿਉਂ ਜੋ ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ”(ਕੂਚ 3:7)। ਜੀ ਹਾਂ, ਪ੍ਰਭੂ ਤੁਹਾਡੇ ਜੀਵਨ ਦੇ ਹਰ ਪਹਿਲੂ ਤੋਂ ਪੂਰੀ ਤਰ੍ਹਾਂ ਜਾਣੂ ਹੈ। ਜਿਸ ਤਰ੍ਹਾਂ ਉਸ ਨੇ ਇਸਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਇਆ, ਉਸੇ ਤਰ੍ਹਾਂ ਹੀ ਉਹ ਤੁਹਾਨੂੰ ਸਾਰੇ ਬੰਧਨਾਂ ਤੋਂ ਮੁਕਤ ਕਰੇਗਾ।
ਦਾਊਦ ਕਹਿੰਦਾ ਹੈ: “ਮੈਂ ਦੁੱਖੀ ਅਤੇ ਬਹੁਤਾ ਕੁੱਬਾ ਹੋ ਗਿਆ ਹਾਂ, ਮੈਂ ਸਾਰਾ ਦਿਨ ਵਿਰਲਾਪ ਕਰਦਾ ਫਿਰਦਾ ਹਾਂ”(ਜ਼ਬੂਰਾਂ ਦੀ ਪੋਥੀ 38:6)। ਪਰ ਯਹੋਵਾਹ ਜਿਹੜਾ ਦਾਊਦ ਦੇ ਸਾਰੇ ਅਪਮਾਨ ਨੂੰ ਜਾਣਦਾ ਸੀ, ਉਸਨੇ ਆਪਣੇ ਦੁਸ਼ਮਣਾਂ ਦੇ ਸਾਹਮਣੇ ਦਾਅਵਤ ਦੀ ਮੇਜ਼ ਤਿਆਰ ਕੀਤੀ, ਅਤੇ ਪਵਿੱਤਰ ਆਤਮਾ ਨਾਲ ਉਸਦਾ ਮਸਹ ਕੀਤਾ।
ਜੌਰਜ ਵਾਸ਼ਿੰਗਟਨ, ਜਿਸਨੇ ਸੰਯੁਕਤ ਰਾਜ ਅਮਰੀਕਾ ਦੀ ਸਥਾਪਨਾ ਕੀਤੀ ਸੀ, ਇੱਕ ਵਾਰ ਘਰੇਲੂ ਯੁੱਧ ਵਿੱਚ ਫਸ ਗਏ ਸੀ, ਉਸਦੇ ਦੁਸ਼ਮਣਾਂ ਨੇ ਉਸਦਾ ਪਿੱਛਾ ਕੀਤਾ ਅਤੇ ਆਪਣੀ ਜਾਨ ਬਚਾਉਣ ਦੇ ਲਈ ਉਸਨੂੰ ਭੱਜਣਾ ਪਿਆ। ਉਸਦੇ ਦੁਸ਼ਮਣ ਘੋੜੇ ਉੱਤੇ ਸਵਾਰ ਹੋ ਕੇ ਉਸਦਾ ਪਿੱਛਾ ਕਰ ਰਹੇ ਸੀ। ਅਤੇ ਉਨ੍ਹਾਂ ਤੋਂ ਬਚਣ ਦੇ ਲਈ ਉਸ ਨੂੰ ਸਾਰੀ ਰਾਤ ਭੱਜਣਾ ਪਿਆ। ਆਪਣੀ ਜਾਨ ਬਚਾਉਣ ਦੇ ਲਈ ਭੱਜਦੇ-ਭੱਜਦੇ ਉਹ ਇੱਕ ਨਦੀ ਦੇ ਕੰਢੇ ਪਹੁੰਚ ਗਿਆ।
ਕਿਉਂਕਿ ਇਹ ਕੜਾਕੇ ਦੀ ਸਰਦੀ ਸੀ, ਇਸ ਲਈ ਨਦੀ ਦੀ ਸਤ੍ਹਾ ਬਰਫ਼ ਨਾਲ ਢੱਕੀ ਹੋਈ ਸੀ। ਉਸਨੇ ਨਦੀ ਦੇ ਕਿਨਾਰੇ ਗੋਡੇ ਟੇਕੇ ਅਤੇ ਇਸ ਤਰ੍ਹਾਂ ਪ੍ਰਾਰਥਨਾ ਕੀਤੀ: ‘ਪ੍ਰਮੇਸ਼ਵਰ, ਤੁਸੀਂ ਮੈਨੂੰ ਜਾਣਦੇ ਹੋ ਅਤੇ ਤੁਸੀਂ ਜਾਣਦੇ ਹੋ ਕਿ ਮੇਰੇ ਦੁਸ਼ਮਣ ਮੇਰਾ ਪਿੱਛਾ ਕਰ ਰਹੇ ਹਨ। ਹੁਣ ਮੈਂ ਇਸ ਨਦੀ ਵਿੱਚ ਛਾਲ ਮਾਰਨ ਜਾ ਰਿਹਾ ਹਾਂ। ਕਿਰਪਾ ਕਰਕੇ ਮੇਰੇ ਜੀਵਨ ਦਾ ਖਿਆਲ ਰੱਖੋ’। ਅਤੇ ਬਿਨਾਂ ਦੇਰ ਕੀਤੇ, ਉਸਨੇ ਨਦੀ ਵਿੱਚ ਛਾਲ ਮਾਰ ਦਿੱਤੀ ਅਤੇ ਆਪਣੀ ਪੂਰੀ ਤਾਕਤ ਨਾਲ ਅਤੇ ਆਪਣੇ ਦਿਲ ਵਿੱਚ ਇੱਕ ਉੱਤਮ ਪ੍ਰਾਰਥਨਾ ਦੇ ਨਾਲ ਤੈਰਨ ਲੱਗਾ। ਕਿਉਂਕਿ ਉਹ ਪ੍ਰਮੇਸ਼ਵਰ ਦੀ ਸ਼ਕਤੀ ਨਾਲ ਭਰਿਆ ਹੋਇਆ ਸੀ, ਠੰਡਾ ਪਾਣੀ ਉਸ ਨੂੰ ਅਸਮੱਰਥ ਨਹੀਂ ਕਰ ਸਕਦਾ ਸੀ। ਉਹ ਸੁਰੱਖਿਅਤ ਤੌਰ ਤੇ ਦੂਸਰੇ ਕਿਨਾਰੇ ਉੱਤੇ ਪਹੁੰਚ ਗਿਆ ਅਤੇ ਦੌੜਦਾ ਰਿਹਾ। ਉਸਦੇ ਦੁਸ਼ਮਣ ਨਦੀ ਦੇ ਕਿਨਾਰੇ ਤੱਕ ਪਹੁੰਚ ਗਏ, ਪਰ ਉਨ੍ਹਾਂ ਵਿੱਚੋਂ ਕਿਸੇ ਦੀ ਵੀ ਉਸ ਠੰਡੇ ਪਾਣੀ ਵਿੱਚ ਤੈਰਨ ਦੀ ਹਿੰਮਤ ਨਹੀਂ ਸੀ, ਅਤੇ ਉਸਦਾ ਸ਼ਿਕਾਰ ਕਰਨ ਦੇ ਆਪਣੇ ਸਾਰੇ ਯਤਨਾਂ ਨੂੰ ਉਨ੍ਹਾਂ ਨੂੰ ਸਮਾਪਤ ਕਰਨਾ ਪਿਆ।
ਪ੍ਰਮੇਸ਼ਵਰ ਦੇ ਬੱਚਿਓ, ਪ੍ਰਭੂ ਜਿਹੜਾ ਜੌਰਜ ਵਾਸ਼ਿੰਗਟਨ ਨੂੰ ਉਸਦੀਆਂ ਮੁਸ਼ਕਿਲ ਸਥਿਤੀਆਂ ਵਿੱਚ ਜਾਣਦਾ ਸੀ ਅਤੇ ਉਸਦੀ ਮਦਦ ਕਰਦਾ ਸੀ, ਤੁਹਾਡੇ ਜੀਵਨ ਦੀਆਂ ਸਾਰੀਆਂ ਮੁਸ਼ਿਕਲਾਂ ਅਤੇ ਸਮੱਸਿਆਵਾਂ ਨੂੰ ਵੀ ਜਾਣਦਾ ਹੈ। ਅਤੇ ਉਨ੍ਹਾਂ ਸਾਰੇ ਮੁੱਦਿਆਂ ਦੇ ਵਿਚਕਾਰ, ਉਹ ਤੁਹਾਨੂੰ ਜਿੱਤ ਦੇਣ ਦੇ ਲਈ ਸ਼ਕਤੀਸ਼ਾਲੀ ਹੈ।
ਅਭਿਆਸ ਕਰਨ ਲਈ – “ਪਰ ਜੇ ਕੋਈ ਪਰਮੇਸ਼ੁਰ ਨਾਲ ਪਿਆਰ ਰੱਖੇ ਤਾਂ ਉਹ ਉਸ ਤੋਂ ਜਾਣਿਆ ਜਾਂਦਾ ਹੈ”(1 ਕੁਰਿੰਥੀਆਂ 8:3)।