ਜਨਵਰੀ 30 – ਦੁੱਖਾਂ ਦੁਆਰਾ ਸੰਪੂਰਨ!
“ਜਿਸ ਦੇ ਲਈ ਅਤੇ ਜਿਸ ਦੇ ਦੁਆਰਾ ਸੱਭੋ ਕੁਝ ਹੋਇਆ, ਉਸ ਦੇ ਲਈ ਉੱਚਿਤ ਸੀ ਕਿ ਬਹੁਤਿਆਂ ਪੁੱਤਰਾਂ ਨੂੰ ਮਹਿਮਾ ਵਿੱਚ ਲਿਆਉਣ ਲਈ ਉਨ੍ਹਾਂ ਦੇ ਮੁਕਤੀ ਦੇਣ ਵਾਲੇ ਆਗੂ ਨੂੰ ਦੁੱਖਾਂ ਦੇ ਦੁਆਰਾ ਸੰਪੂਰਨ ਕਰੇ”(ਇਬਰਾਨੀਆਂ 2:10)।
ਪਵਿੱਤਰ ਸ਼ਾਸਤਰ ਸਾਨੂੰ ਸਪੱਸ਼ਟ ਤੌਰ ਤੇ ਸਿਖਾਉਂਦਾ ਹੈ ਕਿ ਕਈ ਦੁੱਖਾਂ ਦੇ ਦੁਆਰਾ ਹੀ ਤੁਸੀਂ ਸੰਪੂਰਨ ਹੋ ਸਕਦੇ ਹੋ ਅਤੇ ਪਰਮੇਸ਼ੁਰ ਦੇ ਰਾਜ ਵਿੱਚ ਦਾਖਲ ਹੋ ਸਕਦੇ ਹੋ। ਪਰਮੇਸ਼ੁਰ ਦਾ ਪਿਆਰਾ ਪੁੱਤਰ ਸਾਡੇ ਲਈ ਧਰਤੀ ਉੱਤੇ ਆਇਆ। ਅਤੇ ਇਹ ਪਿਤਾ ਪਰਮੇਸ਼ੁਰ ਦੇ ਲਈ, ਸਾਡੀ ਮੁਕਤੀ ਦੇ ਪ੍ਰਭੂ ਯਿਸੂ ਨੂੰ ਕਈ ਦੁੱਖਾਂ ਦੇ ਦੁਆਰਾ ਸੰਪੂਰਨ ਕਰਨ ਦੇ ਲਈ ਉਚਿਤ ਮੰਨਿਆ ਗਿਆ।
ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ, “ਉਸ ਵੇਲੇ ਤੋਂ ਯਿਸੂ ਆਪਣੇ ਚੇਲਿਆਂ ਨੂੰ ਖੁੱਲ੍ਹ ਕੇ ਦੱਸਣ ਲੱਗਾ, ਇਹ ਜ਼ਰੂਰੀ ਹੈ ਜੋ ਮੈਂ ਯਰੂਸ਼ਲਮ ਨੂੰ ਜਾਂਵਾਂ ਅਤੇ ਬਜ਼ੁਰਗਾਂ, ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਦੇ ਹੱਥੋਂ ਬਹੁਤ ਦੁੱਖ ਝੱਲਾਂ ਅਤੇ ਮਾਰ ਦਿੱਤਾ ਜਾਂਵਾਂ ਅਤੇ ਤੀਜੇ ਦਿਨ ਜੀ ਉੱਠਾਂ”(ਮੱਤੀ ਦੀ ਇੰਜੀਲ 16:21)।
ਪਤਰਸ ਬਹਾਦਰ ਸੀ ਅਤੇ ਉਸਨੂੰ ਮਸੀਹ ਦੇ ਚੇਲਿਆਂ ਵਿੱਚੋਂ ਮੁੱਖ ਮੰਨਿਆ ਜਾਂਦਾ ਸੀ। ਇੱਕ ਵਾਰ ਉਹ ਯਿਸੂ ਨੂੰ ਇੱਕ ਪਾਸੇ ਲੈ ਗਿਆ ਅਤੇ ਇਹ ਕਹਿੰਦੇ ਹੋਏ ਉਸ ਨੂੰ ਝਿੜਕਣ ਲੱਗਾ: “ਪ੍ਰਭੂ ਜੀ, ਪਰਮੇਸ਼ੁਰ ਇਹ ਨਾ ਕਰੇ! ਤੇਰੇ ਲਈ ਇਹ ਕਦੇ ਨਾ ਹੋਵੇਗਾ!”। “ਪਰ ਉਹ ਨੇ ਮੁੜ ਕੇ ਪਤਰਸ ਨੂੰ ਆਖਿਆ, ਹੇ ਸ਼ੈਤਾਨ ਮੇਰੇ ਤੋਂ ਪਿੱਛੇ ਹੱਟ! ਤੂੰ ਮੇਰੇ ਲਈ ਠੋਕਰ ਹੈਂ ਕਿਉਂ ਜੋ ਤੂੰ ਪਰਮੇਸ਼ੁਰ ਦੀਆਂ ਨਹੀਂ, ਪਰ ਮਨੁੱਖਾਂ ਦੀਆਂ ਗੱਲਾਂ ਉੱਤੇ ਧਿਆਨ ਰੱਖਦਾ ਹੈਂ”(ਮੱਤੀ ਦੀ ਇੰਜੀਲ 16:22,23)।
ਮਨੁੱਖ ਆਰਾਮਦਾਇਕ ਜੀਵਨ ਦੇ ਬਾਰੇ ਸੋਚਦਾ ਹੈ। ਪਰ ਪ੍ਰਭੂ ਇੱਕ ਅਜਿਹੇ ਜੀਵਨ ਦੇ ਬਾਰੇ ਸੋਚਦਾ ਹੈ ਜਿਹੜਾ ਕਈ ਦੁੱਖਾਂ ਦੇ ਨਾਲ ਸੰਪੂਰਨ ਹੁੰਦਾ ਹੈ। ਜਦੋਂ ਮਨੁੱਖ ਜੀਵਨ ਵਿੱਚ ਅੱਗੇ ਵਧੱਣ ਦੇ ਬਾਰੇ ਸੋਚਦਾ ਹੈ, ਤਾਂ ਪ੍ਰਭੂ ਇਸ ਦੁਨੀਆਂ ਨੂੰ ਸਲੀਬ ਉੱਤੇ ਚੜਾਉਣ ਦੇ ਬਾਰੇ ਸੋਚਦਾ ਹੈ। ਜਦੋਂ ਕਿ ਮਨੁੱਖ ਪ੍ਰਸਿੱਧ ਅਤੇ ਮਸ਼ਹੂਰ ਹੋਣ ਦੀ ਇੱਛਾ ਰੱਖਦਾ ਹੈ, ਪ੍ਰਭੂ ਆਪਣੇ ਆਪ ਨੂੰ ਸਲੀਬ ਉੱਤੇ ਦੇ ਕੇ ਖਾਲੀ ਕਰਨ ਦੇ ਪ੍ਰਤੀ ਸੁਚੇਤ ਹੈ। ਪਰਮੇਸ਼ੁਰ ਦੇ ਬੱਚਿਓ, ਮਸੀਹ ਦਾ ਮਨ ਤੁਹਾਡੇ ਵਿੱਚ ਹੋ ਸਕਦਾ ਹੈ!
ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ: “ਹਾਂ, ਸੱਭੇ ਜਿਹੜੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ”(2 ਤਿਮੋਥਿਉਸ 3:12)। “ਕਿਉਂ ਜੋ ਮਸੀਹ ਦੇ ਕਾਰਨ ਤੁਹਾਡੇ ਉੱਤੇ ਇਹ ਕਿਰਪਾ ਹੋਈ ਜੋ ਤੁਸੀਂ ਨਾ ਕੇਵਲ ਉਸ ਉੱਤੇ ਵਿਸ਼ਵਾਸ ਕਰੋ ਸਗੋਂ ਉਹ ਦੇ ਲਈ ਦੁੱਖ ਵੀ ਝੱਲੋ”(ਫਿਲਿੱਪੀਆਂ 1:29)। ਯਿਸੂ ਨੇ ਆਪਣੇ ਚੇਲਿਆਂ ਨੂੰ ਸੁੱਖ ਅਤੇ ਐਸ਼ੋ-ਆਰਾਮ ਦਾ ਜੀਵਨ ਕਦੇ ਨਹੀਂ ਸਿਖਾਇਆ। ਸ਼ੁਰੂ ਤੋਂ ਹੀ, ਉਸ ਨੇ ਉਨ੍ਹਾਂ ਨੂੰ ਦੁੱਖ ਝੱਲਣ ਦੇ ਲਈ ਤਿਆਰ ਕੀਤਾ।ਯਿਸੂ ਨੇ ਕਿਹਾ: “ਇਸ ਦੁਨੀਆਂ ਵਿੱਚ ਤੁਸੀਂ ਕਸ਼ਟ ਝੱਲੋਂਗੇ। ਪਰ ਹੌਂਸਲਾ ਰੱਖੋ ਮੈਂ ਸੰਸਾਰ ਨੂੰ ਜਿੱਤ ਲਿਆ ਹੈ”(ਯੂਹੰਨਾ ਦੀ ਇੰਜੀਲ 16:33)।
ਪ੍ਰਮੇਸ਼ਵਰ ਦੇ ਬੱਚਿਓ, ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਕਿ ਮਸੀਹ ਜਿਸ ਨੇ ਸੰਸਾਰ ਉੱਤੇ ਜਿੱਤ ਪ੍ਰਾਪਤ ਕੀਤੀ ਹੈ, ਉਹ ਹਰ ਉਸ ਦੁੱਖ ਵਿੱਚ ਤੁਹਾਡੇ ਨਾਲ ਹੈ ਜਿਸ ਵਿੱਚੋਂ ਤੁਸੀਂ ਲੰਘ ਰਹੇ ਹੋ। ਕਿਸੇ ਵੀ ਅਜ਼ਮਾਇਸ਼ ਜਾਂ ਦੁੱਖ ਨੂੰ ਕਦੇ ਵੀ ਪ੍ਰਮੇਸ਼ਵਰ ਦੇ ਪਿਆਰ ਤੋਂ ਦੂਰ ਨਾ ਹੋਣ ਦਿਓ। ਅਤੇ ਖੁਸ਼ੀ ਦੇ ਨਾਲ ਸੰਪੂਰਨਤਾ ਦੇ ਵੱਲ ਵਧੋ!
ਅਭਿਆਸ ਕਰਨ ਲਈ – “ਕਿਉਂਕਿ ਜੇ ਅਸੀਂ ਉਹ ਦੇ ਨਾਲ ਮਰੇ ਤਾਂ ਉਹ ਦੇ ਨਾਲ ਜੀਵਾਂਗੇ ਵੀ। ਜੇ ਸਹਿ ਲਈਏ, ਉਹ ਦੇ ਨਾਲ ਰਾਜ ਵੀ ਕਰਾਂਗੇ”(2 ਤਿਮੋਥਿਉਸ 2:11,12)।