ਜਨਵਰੀ 18 – ਨਵੀਂ ਸ਼ਕਤੀ!
ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ ਪਰ ਅੰਦਰਲੀ ਇਨਸਾਨੀਅਤ ਦਿਨੋ ਦਿਨ ਨਵੀਂ ਹੁੰਦੀ ਜਾਂਦੀ ਹੈ”(2 ਕੁਰਿੰਥੀਆਂ 4:16)।
ਜਦੋਂ ਤੁਸੀਂ ਪ੍ਰਭੂ ਅੱਗੇ ਆਪਣੀ ਆਤਮਾ, ਪ੍ਰਾਣ ਅਤੇ ਮਨ ਨੂੰ ਨਵਾਂ ਕਰਨ ਦੇ ਲਈ ਪ੍ਰਾਰਥਨਾ ਕਰਦੇ ਹੋ – ਉਹ ਸਭ ਕੁੱਝ ਨਵਾਂ ਬਣਾਉਂਦੇ ਹਨ। ਉਹ ਤੁਹਾਨੂੰ ਨਵੀਂ ਸ਼ਕਤੀ ਅਤੇ ਕਿਰਪਾ ਦਿੰਦੇ ਹਨ। ਪਵਿੱਤਰ ਸ਼ਾਸਤਰ ਸਾਨੂੰ ਇਹ ਵੀ ਦੱਸਦਾ ਹੈ ਕਿ ਅੰਦਰਲੀ ਇਨਸਾਨੀਅਤ ਦਿਨੋ-ਦਿਨ ਨਵੀਂ ਹੁੰਦੀ ਜਾਂਦੀ ਹੈ।
ਤੁਹਾਡੇ ਅੰਦਰਲੇ ਮਨੁੱਖ ਨੂੰ ਨਵਾਂ ਕਰਨ ਦੇ ਲਈ ਯਹੋਵਾਹ ਦੋ ਕੰਮ ਕਰਦਾ ਹੈ। ਇੱਕ ਹੈ ਬਪਤਿਸਮਾ, ਜਿਸ ਦੇ ਦੁਆਰਾ ਤੁਸੀਂ ਪੁਰਾਣੇ ਜੀਵਨ ਦੇ ਲਈ ਮਰ ਜਾਂਦੇ ਹੋ ਅਤੇ ਵਿਸ਼ਵਾਸ ਵਿੱਚ ਇੱਕ ਨਵੀਂ ਰਚਨਾ ਬਣ ਜਾਂਦੇ ਹੋ। ਦੂਸਰਾ ਪਵਿੱਤਰ ਆਤਮਾ ਦਾ ਮਸਹ ਹੈ। ਰਸੂਲ ਪੌਲੁਸ ਸਾਨੂੰ ਸਪੱਸ਼ਟ ਰੂਪ ਨਾਲ ਦੱਸਦਾ ਹੈ ਕਿ: “ਤਾਂ ਉਸ ਨੇ ਧਾਰਮਿਕਤਾ ਦੇ ਕੰਮਾਂ ਕਰਕੇ ਨਹੀਂ ਜੋ ਅਸੀਂ ਕੀਤੇ ਸਗੋਂ ਆਪਣੀ ਦਯਾ ਦੇ ਅਨੁਸਾਰ ਨਵੇਂ ਜਨਮ ਦੇ ਇਸ਼ਨਾਨ ਅਤੇ ਪਵਿੱਤਰ ਆਤਮਾ ਵਿੱਚ ਨਵੀਨੀਕਰਨ ਦੁਆਰਾ ਨਵੇਂ ਜਨਮ ਦੇ ਰਾਹੀਂ ਸਾਨੂੰ ਬਚਾਇਆ”(ਤੀਤੁਸ 3:5)।
ਜਦੋਂ ਤੁਸੀਂ ਮਸੀਹ ਵਿੱਚ ਆਉਂਦੇ ਹੋ, ਤਾਂ ਤੁਸੀਂ ਜੀਉਣ ਦੇ ਪੁਰਾਣੇ ਤਰੀਕਿਆਂ ਅਤੇ ਆਪਣੇ ਪਿੱਛਲੇ ਪਾਪੀ ਜੀਵਨ ਦੇ ਲਈ ਮਰ ਜਾਂਦੇ ਹੋ। ਇੰਨਾਂ ਹੀ ਨਹੀਂ, ਤੁਸੀਂ ਉਸ ਪਾਣੀ ਵਿੱਚ ਸ਼ੁੱਧ ਹੋ ਜਾਂਦੇ ਹੋ ਜਿਹੜੇ ਮਸੀਹ ਦੀ ਮੌਤ, ਦਫ਼ਨਾਏ ਜਾਣ ਅਤੇ ਉਸਦੇ ਜੀ ਉੱਠਣ ਦਾ ਪ੍ਰਤੀਕ ਹੈ। ਨਾਲ ਹੀ, ਪ੍ਰਮੇਸ਼ਵਰ ਵੀ ਤੁਹਾਨੂੰ ਪਵਿੱਤਰ ਆਤਮਾ ਨਾਲ ਭਰ ਦਿੰਦਾ ਹੈ।
ਇਹ ਪ੍ਰਮੇਸ਼ਵਰ ਦੀ ਇੱਛਾ ਹੈ ਕਿ ਤੁਸੀਂ ਨਵੀਂ ਸ਼ਕਤੀ ਦੇ ਦੁਆਰਾ ਲਗਾਤਾਰ ਤਰੱਕੀ ਕਰੋ। ਇਹ ਇਸ ਮਕਸਦ ਦੇ ਲਈ ਹੈ ਕਿ ਉਹ ਤੁਹਾਡੇ ਉੱਤੇ ਪਵਿੱਤਰ ਆਤਮਾ ਵਹਾਉਂਦਾ ਹੈ। ਜਦੋਂ ਤੁਸੀਂ ਪਵਿੱਤਰ ਆਤਮਾ ਨਾਲ ਭਰਪੂਰ ਹੋ ਜਾਂਦੇ ਹੋ, ਤਾਂ ਤੁਸੀਂ ਪ੍ਰਮੇਸ਼ਵਰ ਦੇ ਨਾਲ ਇੱਕ ਹੋ ਜਾਂਦੇ ਹੋ ਅਤੇ ਤੁਸੀਂ ਬਦਲ ਜਾਂਦੇ ਹੋ। ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ: “ਪਰ ਜੋ ਕੋਈ ਪ੍ਰਭੂ ਨਾਲ ਮਿਲਿਆ ਹੋਇਆ ਹੈ ਸੋ ਉਹ ਦੇ ਨਾਲ ਇੱਕ ਆਤਮਾ ਹੈ”(1 ਕੁਰਿੰਥੀਆਂ 6:17)।
ਤੁਸੀਂ ਸਾਰਿਆਂ ਨੇ ਪਰਮੇਸ਼ੁਰ ਦੇ ਸੇਵਕ ਜੌਨ ਵੇਸਲੇ ਦੇ ਬਾਰੇ ਸੁਣਿਆ ਹੋਵੇਗਾ। ਇੱਕ ਵਾਰ ਇੱਕ ਰਿਪੋਰਟਰ ਨੇ ਉਨ੍ਹਾਂ ਤੋਂ ਇੱਕ ਸਵਾਲ ਪੁੱਛਿਆ: “ਸਰ, ਜਦੋਂ ਚਰਚ ਦੀਆਂ ਸਾਰੀਆਂ ਇਮਾਰਤਾਂ ਬਿਨਾਂ ਕਿਸੇ ਹਾਜ਼ਰੀ ਦੇ ਬੰਦ ਹੋ ਜਾਂਦੀਆਂ ਹਨ, ਤਾਂ ਤੁਹਾਡੀਆਂ ਸਭਾਵਾਂ ਦੇ ਲਈ ਇੰਨੇ ਵੱਡੇ ਇਕੱਠ ਦੇ ਪਿੱਛੇ ਦਾ ਕੀ ਰਾਜ਼ ਹੈ?” ਉਸ ਉੱਤੇ ਜੌਨ ਵੇਸਲੇ ਨੇ ਪੂਰੀ ਨਿਮਰਤਾ ਦੇ ਨਾਲ ਜਵਾਬ ਦਿੱਤਾ: “ਸ੍ਰੀਮਾਨ, ਮੈਂ ਪੂਰੀ ਤਰ੍ਹਾਂ ਨਾਲ ਆਪਣੇ ਆਪ ਨੂੰ ਪਵਿੱਤਰ ਆਤਮਾ ਦੀ ਨਵੀਂ ਸ਼ਕਤੀ ਦੇ ਸਾਹਮਣੇ ਅਧੀਨ ਕਰ ਦਿੰਦਾ ਹਾਂ। ਅਤੇ ਲੋਕ ਵੱਡੀ ਗਿਣਤੀ ਵਿੱਚ ਸਿਰਫ਼ ਇਹ ਦੇਖਣ ਦੇ ਲਈ ਇਕੱਠੇ ਹੁੰਦੇ ਹਨ ਕਿ ਉਹ ਸ਼ਕਤੀ ਮੇਰੇ ਵਿੱਚ ਕਿਵੇਂ ਪ੍ਰਗਟ ਹੁੰਦੀ ਹੈ?”
ਪ੍ਰਮੇਸ਼ਵਰ ਦੇ ਬੱਚਿਓ, ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਅੰਦਰਲੀ ਇਨਸਾਨੀਅਤ ਮਜ਼ਬੂਤ ਹੋਵੇ ਅਤੇ ਤੁਹਾਡਾ ਆਤਮਿਕ ਜੀਵਨ ਨਵਾਂ ਹੋਵੇ? ਕਿਰਪਾ ਕਰਕੇ ਪਵਿੱਤਰ ਆਤਮਾ ਦੀ ਅੱਗ ਨੂੰ ਤੁਹਾਡੇ ਉੱਤੇ ਵਹਾਉਣ ਦੇ ਲਈ ਜਗ੍ਹਾ ਦਿਓ। ਅਤੇ ਯਹੋਵਾਹ ਜ਼ਰੂਰ ਹੀ ਤੁਹਾਡੇ ਜੀਵਨ ਨੂੰ ਨਵਾਂ ਕਰੇਗਾ, ਅਤੇ ਤੁਹਾਡੇ ਦਿਲ ਦੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰੇਗਾ।
ਅਭਿਆਸ ਕਰਨ ਲਈ – “ਇਹ ਸਹਾਇਕ ਸੱਚ ਦਾ ਆਤਮਾ ਹੈ। ਇਹ ਸੰਸਾਰ ਉਸ ਨੂੰ ਪ੍ਰਾਪਤ ਨਹੀਂ ਕਰ ਸਕਦਾ। ਕਿਉਂਕਿ ਸੰਸਾਰ ਨੇ ਉਸ ਨੂੰ ਨਾ ਵੇਖਿਆ ਹੈ ਤੇ ਨਾ ਹੀ ਉਸ ਨੂੰ ਜਾਣਦਾ ਹੈ। ਪਰ ਤੁਸੀਂ ਉਸ ਨੂੰ ਜਾਣਦੇ ਹੋ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਉਹ ਤੁਹਾਡੇ ਵਿੱਚ ਹੋਵੇਗਾ”(ਯੂਹੰਨਾ ਦੀ ਇੰਜੀਲ 14:17)।