Appam - Punjabi

ਜਨਵਰੀ 17 – ਅਚੰਭਾ!

“ਮੈਂ ਬਹੁਤਿਆਂ ਦੇ ਲਈ ਇੱਕ ਅਚੰਭਾ ਜਿਹਾ ਬਣਿਆ, ਪਰ ਤੂੰ ਮੇਰੀ ਪੱਕੀ ਪਨਾਹ ਹੈਂ”(ਜ਼ਬੂਰਾਂ ਦੀ ਪੋਥੀ 71:7)।

ਜਦੋਂ ਕੋਈ ਵਿਅਕਤੀ ਮਸੀਹ ਨੂੰ ਸਵੀਕਾਰ ਕਰਦਾ ਹੈ, ਤਾਂ ਉਸਨੂੰ ਪ੍ਰਭੂ ਦੀਆਂ ਵਡਿਆਈ ਯੋਗ ਬਰਕਤਾਂ ਵਿਰਾਸਤ ਵਿੱਚ ਮਿਲਦੀਆਂ ਹਨ। ਪਰ ਕਈ ਵਾਰ ਸਮਾਜ ਦੁਆਰਾ ਉਸ ਦਾ ਮਜ਼ਾਕ ਉਡਾਇਆ ਜਾਂਦਾ ਹੈ ਅਤੇ ਕਈ ਸਵਾਲ ਪੁੱਛੇ ਜਾਂਦੇ ਹਨ ਕਿ ਉਸ ਨੇ ਇੱਕ ਨਵਾਂ ਤਰੀਕਾ ਕਿਉਂ ਅਪਣਾਇਆ ਹੈ? ਉਹ ਪੁਰਾਣੇ ਦੇਵਤਿਆਂ ਨੂੰ ਕਿਉਂ ਭੁੱਲ ਗਿਆ ਹੈ? ਉਹ ਸਾਡੀ ਪਰੰਪਰਾ ਦੇ ਅਨੁਸਾਰ ਰਸਮਾਂ ਅਤੇ ਮੂਰਤੀ ਪੂਜਾ ਵਿੱਚ ਹਿੱਸਾ ਕਿਉਂ ਨਹੀਂ ਲੈ ਰਿਹਾ ਹੈ? ਕਈ ਵਾਰ ਤਾਂ ਉਨ੍ਹਾਂ ਨੂੰ ਆਪਣੇ ਹੀ ਪਰਿਵਾਰ ਵਾਲਿਆਂ ਵੱਲੋਂ ਵੀ ਪ੍ਰੇਸ਼ਾਨ ਕੀਤਾ ਜਾਂਦਾ ਹੈ।

ਨਿਕੋਲਸ ਕੋਪਰਨਿਕਸ – ਇੱਕ ਮਹਾਨ ਵਿਗਿਆਨੀ ਜਿਸਨੇ ਬ੍ਰਹਿਮੰਡ ਦਾ ਇੱਕ ਮਾਡਲ ਖੋਜਿਆ ਅਤੇ ਤਿਆਰ ਕੀਤਾ ਜਿਸ ਨੇ ਧਰਤੀ ਦੀ ਬਜਾਏ ਸੂਰਜ ਨੂੰ ਆਪਣੇ ਕੇਂਦਰ ਵਿੱਚ ਰੱਖਿਆ। ਪਰ ਉਸ ਦਿਨ ਦੀ ਪੀੜ੍ਹੀ ਨੇ ਉਸ ਖੋਜ ਨੂੰ ਸਵੀਕਾਰ ਨਹੀਂ ਕੀਤਾ। ਕਿਉਂਕਿ ਇਹ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਨਾਲ ਮੇਲ ਨਹੀਂ ਖਾਂਦਾ ਸੀ, ਇਸ ਲਈ ਉਸਨੂੰ ਸਤਾਇਆ ਵੀ ਗਿਆ ਅਤੇ ਜ਼ਿੰਦਾ ਸਾੜ ਦਿੱਤਾ ਗਿਆ। ਕਿੰਨਾ ਤਰਸਯੋਗ ਹੈ!

ਜਦੋਂ ਤੁਸੀਂ ਸੱਚ ਨੂੰ ਜਾਣ ਲੈਂਦੇ ਹੋ ਅਤੇ ਸਵੀਕਾਰ ਕਰ ਲੈਂਦੇ ਹੋ, ਤਾਂ ਇਹ ਕਈ ਲੋਕਾਂ ਦੇ ਲਈ ਠੋਕਰ ਬਣ ਜਾਂਦਾ ਹੈ। ਰਾਜਾ ਦਾਊਦ ਕਹਿੰਦਾ ਹੈ: “ਮੈਂ ਬਹੁਤਿਆਂ ਦੇ ਲਈ ਇੱਕ ਅਚੰਭਾ ਜਿਹਾ ਬਣਿਆ, ਪਰ ਤੂੰ ਮੇਰੀ ਪੱਕੀ ਪਨਾਹ ਹੈਂ”(ਜ਼ਬੂਰਾਂ ਦੀ ਪੋਥੀ 71:7)। ਜਦੋਂ ਮੁੱਢਲੀ ਕਲੀਸਿਯਾ ਦੇ ਵਿਸ਼ਵਾਸੀਆਂ ਨੇ ਮਸੀਹ ਨੂੰ ਸਵੀਕਾਰ ਕੀਤਾ, ਤਾਂ ਉਸ ਸਮੇਂ ਦੇ ਧਾਰਮਿਕ ਆਗੂਆਂ – ਫ਼ਰੀਸੀਆਂ, ਸਦੂਕੀਆਂ ਅਤੇ ਉਪਦੇਸ਼ਕਾਂ ਦੁਆਰਾ ਸਖ਼ਤ ਵਿਰੋਧ ਕੀਤਾ ਗਿਆ। ਮੁੱਢਲੇ ਵਿਸ਼ਵਾਸੀਆਂ ਨੂੰ ਭਾਈਚਾਰੇ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਬਹੁਤ ਸਾਰੇ ਕੋਰੜਿਆਂ ਦੁਆਰਾ ਸਤਾਇਆ ਗਿਆ ਸੀ।

ਅੱਜ ਵੀ ਅਸੀਂ ਕਈ ਪਿੰਡਾਂ ਵਿੱਚ ਅਜਿਹੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਮੁਸੀਬਤਾਂ ਵਿੱਚੋਂ ਲੰਘਦੇ ਹੋਏ ਦੇਖਦੇ ਹਾਂ। ਜਿਹੜੇ ਲੋਕ ਮਸੀਹ ਨੂੰ ਸਵੀਕਾਰ ਕਰਦੇ ਹਨ, ਉਨ੍ਹਾਂ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਅਤੇ ਰੁਕਾਵਟਾਂ ਪਾਈਆਂ ਜਾਂਦੀਆਂ ਹਨ। ਉਹਨਾਂ ਨੂੰ ਸਾਂਝੇ ਖੂਹ ਤੋਂ ਪਾਣੀ ਕੱਢਣ, ਜਾਂ ਖੇਤਾਂ ਵਿੱਚ ਕੰਮ ਕਰਨ ਤੋਂ ਰੋਕ ਦਿੱਤਾ ਜਾਂਦਾ ਹੈ ਅਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਹਨ ਜਿਹੜੇ ਉਹਨਾਂ ਦੀ ਰੋਜ਼ੀ-ਰੋਟੀ ਨੂੰ ਪ੍ਰਭਾਵਿਤ ਕਰਦੇ ਹਨ। ਅਜਿਹੇ ਉਦਾਹਰਨ ਹਨ ਜਿੱਥੇ ਸਰਕਾਰੀ ਸਬਸਿਡੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।

ਸਾਡੇ ਪ੍ਰਭੂ ਯਿਸੂ ਨੇ ਕਿਹਾ: “ਧੰਨ ਹੋ ਤੁਸੀਂ, ਜਦੋਂ ਲੋਕ ਮੇਰੇ ਕਾਰਨ ਤੁਹਾਨੂੰ ਬੇਇੱਜ਼ਤ ਕਰਨ, ਸਤਾਉਣ ਅਤੇ ਤੁਹਾਡੇ ਵਿਰੁੱਧ ਬੁਰੀਆਂ ਗੱਲਾਂ ਬੋਲਣ ਅਤੇ ਝੂਠੇ ਦੋਸ਼ ਲਾਉਣ। ਖੁਸ਼ ਹੋਵੋ ਅਤੇ ਅਨੰਦ ਮਨਾਓ, ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਵੱਡਾ ਹੈ, ਕਿਉਂ ਜੋ ਉਨ੍ਹਾਂ ਨੇ ਤੁਹਾਡੇ ਤੋਂ ਪਹਿਲੇ ਨਬੀਆਂ ਨੂੰ ਵੀ ਇਸੇ ਤਰ੍ਹਾਂ ਸਤਾਇਆ ਸੀ”(ਮੱਤੀ ਦੀ ਇੰਜੀਲ 5:11,12)।

ਪਵਿੱਤਰ ਸ਼ਾਸਤਰ ਵਿੱਚ ਅਸੀਂ ਬਹੁਤ ਸਾਰੇ ਵਿਸ਼ਵਾਸੀਆਂ ਦੇ ਬਾਰੇ ਪੜ੍ਹਦੇ ਹਾਂ ਜਿਹੜੇ ਆਪਣੀ ਨਵੀਂ ਰਚਨਾ ਦੀ ਉੱਤਮਤਾ ਨੂੰ ਸਮਝਦੇ ਸੀ, ਉਹ ਉਨ੍ਹਾਂ ਦੁੱਖਾਂ ਅਤੇ ਮੁਸੀਬਤਾਂ ਤੋਂ ਅਣਜਾਣ ਸੀ ਜਿਨ੍ਹਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਸੀ। ਕਿਉਂਕਿ ਉਹ ਨਵੀਆਂ ਰਚਨਾਵਾਂ ਸੀ, ਇਸ ਲਈ ਉਹ ਇਸ ਦੁਨੀਆਂ ਨਾਲ ਤਾਲਮੇਲ ਬਿਠਾਉਣ ਦੇ ਲਈ ਇੱਛਾ ਨਹੀਂ ਰੱਖਦੇ ਸੀ। ਇੱਥੋਂ ਤੱਕ ਕਿ ਉਨ੍ਹਾਂ ਨੂੰ ਸਚਿਆਈ ਦੀ ਘੋਸ਼ਣਾ ਕਰਨ ਦੇ ਲਈ, ਇਮਾਨਦਾਰੀ ਨਾਲ ਆਪਣੀਆਂ ਜਾਨਾਂ ਦੀ ਵੀ ਕੁਰਬਾਨੀ ਦੇਣੀ ਪਈ।

ਪ੍ਰਮੇਸ਼ਵਰ ਦੇ ਬੱਚਿਓ, ਕੀ ਤੁਸੀਂ ਵੀ ਅਜਿਹੇ ਦੁੱਖਾਂ ਅਤੇ ਤਕਲੀਫ਼ਾਂ ਦੇ ਵਿਚਕਾਰ ਰਹਿ ਰਹੇ ਹੋ? ਚਿੰਤਾ ਨਾ ਕਰੋ, ਕਿਉਂਕਿ ਪ੍ਰਭੂ ਆਪ ਹੀ ਤੁਹਾਡੀ ਪੱਕੀ ਪਨਾਹ ਹੈ।

ਅਭਿਆਸ ਕਰਨ ਲਈ – “ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਮਹਿਮਾ ਦੇ ਸਾਹਮਣੇ ਜੋ ਸਾਡੇ ਵੱਲ ਪਰਕਾਸ਼ ਹੋਣ ਵਾਲੀ ਹੈ, ਕੁਝ ਵੀ ਨਹੀਂ”(ਰੋਮੀਆਂ 8:18)।

Leave A Comment

Your Comment
All comments are held for moderation.