Appam - Punjabi

ਜਨਵਰੀ 15 – ਨਵਾਂ ਸਰੂਪ!

“ਅਤੇ ਜਿਸ ਤਰ੍ਹਾਂ ਅਸੀਂ ਮਿੱਟੀ ਵਾਲੇ ਦਾ ਸਰੂਪ ਧਾਰਿਆ ਹੈ ਇਸੇ ਤਰ੍ਹਾਂ ਸਵਰਗ ਵਾਲੇ ਦਾ ਵੀ ਸਰੂਪ ਧਾਰਾਂਗੇ”(1 ਕੁਰਿੰਥੀਆਂ 15:49)।

ਪਰਮੇਸ਼ੁਰ ਨੇ ਤੁਹਾਡੇ ਵਿੱਚੋਂ ਹਰੇਕ ਨੂੰ ਇੱਕ ਨਵਾਂ ਸਰੂਪ ਦਿੱਤਾ ਹੈ, ਜਿਹੜੇ ਮਸੀਹ ਵਿੱਚ ਇੱਕ ਨਵੀਂ ਰਚਨਾ ਬਣ ਗਏ ਹਨ। ਉਹ ਸਰੂਪ ਪ੍ਰਭੂ ਯਿਸੂ ਮਸੀਹ ਦੇ ਸਰੂਪ ਦੇ ਸਮਾਨ ਹੈ – ਸਵਰਗ ਦੇ ਪ੍ਰਭੂ ਦਾ ਸਰੂਪ। ਤੁਸੀਂ ਵੀ ਸਵਰਗ ਵਾਲਿਆਂ ਦੀ ਸਮਾਨਤਾ ਵਿੱਚ ਬਦਲ ਜਾਂਦੇ ਹੋ।

ਕੁੱਝ ਸਾਲ ਪਹਿਲਾਂ, ਮੈਂ ਇੱਕ ਅਖ਼ਬਾਰ ਵਿੱਚ ਇੱਕ ਖਬਰ ਪੜ੍ਹੀ ਸੀ। ਇਹ ਇੱਕ ਕਾਲੇ ਰੰਗ ਦੀ ਕੁੜੀ ਨਾਲ ਵਿਆਹ ਕਰਨ ਦੇ ਲਈ ਇੱਕ ਪਰਿਵਾਰ ਦੀਆਂ ਕੋਸ਼ਿਸ਼ਾਂ ਦੇ ਬਾਰੇ ਇੱਕ ਰਿਪੋਰਟ ਸੀ। ਕਈ ਲੋਕਾਂ ਨੇ ਉਸ ਦੇ ਕਾਲੇ ਰੰਗ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਰੱਦ ਕਰ ਦਿੱਤਾ। ਅੰਤ ਵਿੱਚ, ਉਸਦੇ ਮਾਤਾ ਪਿਤਾ ਨੂੰ ਉਸਦੇ ਵਿਆਹ ਦੇ ਲਈ ਇੱਕ ਸਧਾਰਨ ਪਿਛੋਕੜ ਵਾਲੇ ਲਾੜੇ ਨਾਲ ਉਸਦੇ ਵਿਆਹ ਲਈ ਇੱਕ ਵੱਡਾ ਦਾਜ ਦੇਣਾ ਪਿਆ। ਪਰ ਆਪਣੇ ਨਵੇਂ ਘਰ ਵਿੱਚ ਵੀ, ਉਸਦੇ ਰੰਗ ਦੇ ਕਾਰਨ ਉਸਨੂੰ ਛੱਡ ਦਿੱਤਾ ਗਿਆ ਅਤੇ ਅਣਡਿੱਠ ਕੀਤਾ ਗਿਆ। ਇਸ ਤਰ੍ਹਾਂ ਦੀ ਅਸਵੀਕਾਰਤਾ ਨੂੰ ਸਹਿਣ ਨਾ ਕਰਨ ਦੇ ਕਾਰਨ ਉਸ ਨੇ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਦੋਂ ਮੈਂ ਉਹ ਰਿਪੋਰਟ ਪੜ੍ਹੀ, ਤਾਂ ਮੇਰੇ ਮਨ ਵਿੱਚ ਬਹੁਤ ਦਰਦ ਹੋਇਆ। ਸੁਲੇਮਾਨ ਦੇ ਗੀਤ ਤੋਂ ਸਿਰਫ ਇੱਕ ਆਇਤ ਜੋ ਕਹਿੰਦੀ ਹੈ: “ਮੈ ਹਾਂ ਤਾਂ ਕਾਲੀ ਕਲੁਟੀ ਪਰ ਸੋਹਣੀ ਹਾਂ”, ਮੇਰੇ ਦਿਮਾਗ਼ ਵਿੱਚ ਆਈ।

ਜਦੋਂ ਤੱਕ ਤੁਸੀਂ ਸੰਸਾਰ ਵਿੱਚ ਹੋ, ਆਦਮ ਵਿੱਚ ਤੁਸੀਂ ਪਾਪਾਂ ਦੇ ਕਾਰਨ ਕਾਲੇ ਹੋ ਗਏ ਹੋ। ਪਰ ਪ੍ਰਭੂ ਯਿਸੂ ਨੇ ਤੁਹਾਨੂੰ ਕਦੇ ਵੀ ਅਸਵੀਕਾਰ ਨਹੀਂ ਕੀਤਾ, ਸਗੋਂ ਤੁਹਾਡੇ ਨਾਲ ਬਹੁਤ ਪਿਆਰ ਕੀਤਾ ਅਤੇ ਤੁਹਾਡੀ ਆਤਮਾ ਦੇ ਪ੍ਰੇਮੀ ਦੇ ਰੂਪ ਵਿੱਚ ਤੁਹਾਡੀ ਤਲਾਸ਼ ਵਿੱਚ ਆਏ। ਉਸ ਦੇ ਕੀਮਤੀ ਲਹੂ ਦੀਆਂ ਬੂੰਦਾਂ ਨਾਲ ਤੁਹਾਡੇ ਸਾਰੇ ਪਾਪ ਅਤੇ ਸਰਾਪ ਧੋਤੇ ਗਏ, ਅਤੇ ਤੁਸੀਂ ਸੁੰਦਰ ਬਣ ਗਏ। ਜਦੋਂ ਤੁਸੀਂ ਆਦਮ ਵਿੱਚ ਕਾਲੇ ਅਤੇ ਬਦਸੂਰਤ ਸੀ, ਤਾਂ ਤੁਹਾਨੂੰ ਮਸੀਹ ਵਿੱਚ ਸੁੰਦਰ ਬਣਾਇਆ ਗਿਆ ਸੀ।

ਆਦਮ ਅਤੇ ਮਸੀਹ ਦੋਨਾਂ ਦਾ ਚਰਿੱਤਰ ਤੁਹਾਡੇ ਵਿੱਚ, ਅਤੇ ਤੁਹਾਡੇ ਜੀਵਨ ਦੇ ਸਾਰੇ ਦਿਨਾਂ ਵਿੱਚ ਪਾਇਆ ਜਾਂਦਾ ਹੈ। ਪਰ ਇੱਕ ਦਿਨ ਤੁਰ੍ਹੀ ਫੂਕੀ ਜਾਵੇਗੀ। “ਤੁਰ੍ਹੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਬਦਲ ਜਾਂਵਾਂਗੇ। ਕਿਉਂ ਜੋ ਜ਼ਰੂਰ ਹੈ ਕਿ ਨਾਸਵਾਨ ਅਵਿਨਾਸ਼ ਨੂੰ ਪਹਿਨ ਲਵੇ ਅਤੇ ਇਹ ਮਰਨਹਾਰ ਅਮਰਤਾ ਨੂੰ ਪਹਿਨ ਲਵੇ”(1 ਕੁਰਿੰਥੀਆਂ 15:52,53)।

ਜਿਸ ਪਲ ਤੋਂ ਤੁਰ੍ਹੀ ਵੱਜਦੀ ਹੈ, ਤਦ ਤੋਂ ਤੁਹਾਡੇ ਕੋਲ ਇੱਕ ਨਵਾਂ ਸਰੂਪ ਹੋਵੇਗਾ। ਸਾਰੇ ਦੁਨਿਆਵੀਂ ਚਰਿੱਤਰ ਅਤੇ ਸਰੂਪ ਨੂੰ ਹਟਾ ਦਿੱਤਾ ਜਾਵੇਗਾ ਅਤੇ ਤੁਹਾਨੂੰ ਇੱਕ ਸਵਰਗੀ ਸਰੂਪ ਪਹਿਨਾਇਆ ਜਾਵੇਗਾ। ਤੁਸੀਂ ਹੁਣ ਕਾਲੇ ਅਤੇ ਬਦਸੂਰਤ ਨਹੀਂ ਰਹੋਂਗੇ, ਬਲਕਿ ਸਾਡੇ ਪ੍ਰਭੂ ਯਿਸੂ ਦੇ ਵਾਂਗ ਸੁੰਦਰ ਸਰੂਪ ਵਿੱਚ ਬਦਲ ਜਾਓਗੇ।

ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ: “ਅਸੀਂ ਇਹ ਜਾਣਦੇ ਹਾਂ ਕਿ ਜਦੋਂ ਉਹ ਪ੍ਰਗਟ ਹੋਵੇਗਾ ਤਾਂ ਅਸੀਂ ਉਹ ਦੇ ਵਰਗੇ ਹੋਵਾਂਗੇ ਕਿਉਂਕਿ ਉਹ ਜਿਹਾ ਹੈ ਤਿਹਾ ਹੀ ਉਹ ਨੂੰ ਵੇਖਾਂਗੇ”(1 ਯੂਹੰਨਾ 3:2)। ਸਵਰਗੀ ਸਰੂਪ ਵਿੱਚ, ਕੋਈ ਦੋਸ਼ ਜਾਂ ਦਾਗ਼ ਨਹੀਂ ਹੋਵੇਗਾ, ਅਤੇ ਤੁਸੀਂ ਬੇਦਾਗ਼ ਹੋਵੋਂਗੇ। ਅਤੇ ਤੂੰ ਆਪਣੇ ਪਰਤਾਪਵਾਨ ਸਰੂਪ ਵਿੱਚ ਚਮਕੇਗਾ। ਉਹ ਦਿਨ ਕਿੰਨਾਂ ਚੰਗਾ ਹੋਵੇਗਾ!

ਅਭਿਆਸ ਕਰਨ ਲਈ – “ਵੇਖੋ, ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ, ਅਤੇ ਪਹਿਲੀਆਂ ਚੀਜ਼ਾਂ ਯਾਦ ਨਾ ਰਹਿਣਗੀਆਂ, ਸਗੋਂ ਸੋਚ-ਵਿਚਾਰਾਂ ਵਿੱਚ ਵੀ ਨਾ ਚੜ੍ਹਨਗੀਆਂ”(ਯਸਾਯਾਹ 65:17)।

Leave A Comment

Your Comment
All comments are held for moderation.