ਜਨਵਰੀ 09 – ਨਵਾਂ ਅਨੰਦ!
“ਕਿਉਂ ਜੋ ਪਰਮੇਸ਼ੁਰ ਦਾ ਰਾਜ ਖਾਣਾ ਪੀਣਾ ਨਹੀਂ ਸਗੋਂ ਪਵਿੱਤਰ ਆਤਮਾ ਵਿੱਚ ਸ਼ਾਂਤੀ ਅਤੇ ਅਨੰਦ ਹੈ”(ਰੋਮੀਆਂ 14:17)।
ਇਸ ਆਇਤ ਵਿੱਚ, ਰਸੂਲ ਪੌਲੁਸ ਪਵਿੱਤਰ ਆਤਮਾ ਦੇ ਦੁਆਰਾ ਨਵੇਂ ਅਨੰਦ ਦੇ ਬਾਰੇ ਲਿਖਦਾ ਹੈ। ਮਸੀਹ ਵਿੱਚ ਆਉਣ ਤੋਂ ਪਹਿਲਾਂ, ਖਾਣ-ਪੀਣ ਵਿੱਚ ਅਨੰਦ ਮਿਲਦਾ ਸੀ। ਇਹ ਨਸ਼ੇ ਅਤੇ ਉਤਸ਼ਾਹ ਵਿੱਚ, ਫਿਲਮਾਂ ਅਤੇ ਨਾਟਕਾਂ ਵਿੱਚ ਸਮਾਂ ਬਿਤਾਉਣ, ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਸਮਾਂ ਬਿਤਾਉਣ ਵਿੱਚ ਪਾਇਆ ਗਿਆ। ਅਜਿਹਾ ਅਨੰਦ ਭਾਵੇਂ ਕਿੰਨਾਂ ਵੀ ਥੋੜੇ ਸਮੇਂ ਦਾ ਅਤੇ ਅਸਥਾਈ ਕਿਉਂ ਨਾ ਹੋਵੇ।
ਪਰ ਜਦੋਂ ਤੁਸੀਂ ਮਸੀਹ ਵਿੱਚ ਇੱਕ ਨਵੀਂ ਰਚਨਾ ਬਣ ਜਾਂਦੇ ਹੋ, ਤਾਂ ਤੁਹਾਨੂੰ ਸਭ ਤੋਂ ਉੱਤਮ ਅਨੰਦ ਮਿਲਦਾ ਹੈ – ਪਵਿੱਤਰ ਆਤਮਾ ਦਾ ਅਨੰਦ। ਰਸੂਲ ਪੌਲੁਸ ਨੇ ਅਫ਼ਸੀਆਂ ਨੂੰ ਲਿਖੀ ਆਪਣੀ ਪੱਤ੍ਰੀ ਵਿੱਚ ਇਸ ਤਰ੍ਹਾਂ ਲਿਖਿਆ: “ਅਤੇ ਆਪਣੇ ਮਨ ਦੇ ਸੁਭਾਓ ਵਿੱਚ ਨਵੇਂ ਬਣੋ! ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ, ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਸਿਰਜੀ ਗਈ”(ਅਫ਼ਸੀਆਂ 4:23,24)।
ਨਵਾਂ ਮਸਹ, ਨਵੀਂ ਆਤਮਾ ਅਤੇ ਨਵਾਂ ਅਨੰਦ ਇਹ ਸਾਰੇ ਤੁਹਾਡੀ ਵਿਰਾਸਤ ਦਾ ਹਿੱਸਾ ਹਨ। ਯਹੋਵਾਹ ਨੇ ਤੁਹਾਡੇ ਲਈ ਉਨ੍ਹਾਂ ਦਾ ਵਾਅਦਾ ਕੀਤਾ ਹੈ। ਸਾਡੇ ਪ੍ਰਭੂ ਯਿਸੂ ਨੇ ਕਿਹਾ: “ਵੇਖੋ, ਮੈਂ ਆਪਣੇ ਪਿਤਾ ਦਾ ਵਾਇਦਾ ਤੁਹਾਡੇ ਉੱਤੇ ਭੇਜਦਾ ਹਾਂ”(ਲੂਕਾ ਦੀ ਇੰਜੀਲ 24:49)। “ਪਰ ਥੋੜ੍ਹੇ ਦਿਨਾਂ ਬਾਅਦ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ”(ਰਸੂਲਾਂ ਦੇ ਕਰਤੱਬ 1:5)।
ਸਵਰਗ ਵਿੱਚ ਜਾਣ ਤੋਂ ਪਹਿਲਾਂ, ਪ੍ਰਭੂ ਯਿਸੂ ਨੇ ਇੱਕ ਸਹਾਇਕ ਦਾ ਵਾਆਦਾ ਕੀਤਾ ਸੀ। ਉਸਨੇ ਕਿਹਾ: “ਅਤੇ ਮੈਂ ਪਿਤਾ ਕੋਲੋਂ ਮੰਗਾਂਗਾ ਅਤੇ ਉਹ ਤੁਹਾਡੇ ਲਈ ਦੂਸਰਾ ਸਹਾਇਕ ਦੇਵੇਗਾ। ਇਹ ਸਹਾਇਕ ਸੱਚ ਦਾ ਆਤਮਾ ਹੈ। ਇਹ ਸੰਸਾਰ ਉਸ ਨੂੰ ਪ੍ਰਾਪਤ ਨਹੀਂ ਕਰ ਸਕਦਾ। ਕਿਉਂਕਿ ਸੰਸਾਰ ਨੇ ਉਸ ਨੂੰ ਨਾ ਵੇਖਿਆ ਹੈ ਤੇ ਨਾ ਹੀ ਉਸ ਨੂੰ ਜਾਣਦਾ ਹੈ। ਪਰ ਤੁਸੀਂ ਉਸ ਨੂੰ ਜਾਣਦੇ ਹੋ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਉਹ ਤੁਹਾਡੇ ਵਿੱਚ ਹੋਵੇਗਾ”(ਯੂਹੰਨਾ ਦੀ ਇੰਜੀਲ 14:16,17)।
ਯਿਸੂ ਮਸੀਹ ਖੁਦ ਇੱਕ ਸਹਾਇਕ ਹੈ। ਅਤੇ ਪਵਿੱਤਰ ਆਤਮਾ ਨਵਾਂ ਸਹਾਇਕ ਹੈ। ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੀ ਮਦਦ ਕਰਦਾ ਹੈ। ਉਹ ਤੁਹਾਨੂੰ ਦਿਲਾਸਾ ਦਿੰਦਾ ਹੈ, ਤੁਹਾਨੂੰ ਇੱਕ ਮਾਂ ਦੀ ਤਰ੍ਹਾਂ ਗਲੇ ਲਗਾਉਂਦਾ ਹੈ ਅਤੇ ਤੁਹਾਨੂੰ ਆਰਾਮ ਦਿੰਦਾ ਹੈ। ਉਸਦੀ ਸਥਾਈ ਹਜ਼ੂਰੀ ਤੁਹਾਡੇ ਨਾਲ ਹੋਣੀ ਕਿੰਨੀ ਹੀ ਮਹਾਨ ਵਿਸ਼ੇਸ਼ ਅਧਿਕਾਰ ਦੀ ਗੱਲ ਹੈ!
ਮਨੁੱਖ ਦੀ ਆਤਮਾ ਕਮਜ਼ੋਰ ਹੈ। ਇਸ ਲਈ, ਜਦੋਂ ਤੁਸੀਂ ਆਪਣੀ ਮਨੁੱਖੀ ਆਤਮਾ ਉੱਤੇ ਭਰੋਸਾ ਕਰਦੇ ਹੋ, ਤਾਂ ਤੁਸੀਂ ਅਕਸਰ ਥੱਕ ਜਾਂਦੇ ਹੋ, ਅਤੇ ਆਪਣਾ ਸਾਰਾ ਉਤਸ਼ਾਹ ਗੁਆ ਦਿੰਦੇ ਹੋ। ਅਜ਼ਮਾਇਸ਼ਾਂ ਅਤੇ ਦੁੱਖ ਤੁਹਾਡੀ ਆਤਮਾ ਨੂੰ ਕਮਜ਼ੋਰ ਕਰ ਦਿੰਦੇ ਹਨ। ਇਹ ਹੀ ਕਾਰਨ ਹੈ ਕਿ ਰਾਜਾ ਦਾਊਦ ਨੇ ਪਰਮੇਸ਼ੁਰ ਦੀ ਮੁਕਤੀ ਦੀ ਖੁਸ਼ੀ ਨੂੰ ਬਹਾਲ ਅਤੇ ਪਰਮੇਸ਼ੁਰ ਦੀ ਪਰਮ ਆਤਮਾ ਦੁਆਰਾ ਸਹਿਯੋਗ ਕਰਨ ਦੇ ਲਈ ਪ੍ਰਾਰਥਨਾ ਕੀਤੀ (ਜ਼ਬੂਰਾਂ ਦੀ ਪੋਥੀ 51:12)।
ਜਦੋਂ ਤੁਹਾਨੂੰ ਦਾਨੀ ਅਤੇ ਭਰਪੂਰ ਆਤਮਾ ਦੁਆਰਾ ਸਹਿਯੋਗ ਮਿਲਦਾ ਹੈ, ਤਾਂ ਤੁਸੀਂ ਮੁਕਤੀ ਦੀ ਖੁਸ਼ੀ, ਦਿਲ ਦੀ ਖੁਸ਼ੀ ਅਤੇ ਬੇਅੰਤ ਅਨੰਦ ਨਾਲ ਭਰ ਜਾਂਦੇ ਹੋ। ਜਦੋਂ ਤੁਸੀਂ ਇੱਕ ਜੋਸ਼ੀਲੇ ਆਤਮਾ ਨਾਲ ਭਰ ਜਾਂਦੇ ਹੋ, ਤਾਂ ਤੁਸੀਂ ਆਪਣੇ ਪਰਿਵਾਰ ਅਤੇ ਪ੍ਰਮੇਸ਼ਵਰ ਦੇ ਪ੍ਰਤੀ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਆਪਣੇ ਦਿਲ ਵਿੱਚ ਖੁਸ਼ੀ ਦੇ ਨਾਲ ਨਿਭਾਓਗੇ। ਪ੍ਰਮੇਸ਼ਵਰ ਦੇ ਬੱਚਿਓ, ਤੁਸੀਂ ਆਪਣੇ ਜੀਵਨ ਦੇ ਹਰ ਦਿਨ ਅਜਿਹੀ ਨਵੀਂ ਆਤਮਾ ਅਤੇ ਨਵੇਂ ਅਨੰਦ ਨਾਲ ਭਰੇ ਰਹੋ।
ਅਭਿਆਸ ਕਰਨ ਲਈ – “ਜਿੰਨੇ ਪਰਮੇਸ਼ੁਰ ਦੇ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ, ਉਹੀ ਪਰਮੇਸ਼ੁਰ ਦੇ ਪੁੱਤਰ ਹਨ”(ਰੋਮੀਆਂ 8:14)।