Appam - Punjabi

ਜਨਵਰੀ 06 – ਨਵਾਂ ਨਾਮ!

“ਕੌਮਾਂ ਤੇਰੇ ਧਰਮ ਨੂੰ ਅਤੇ ਸਾਰੇ ਰਾਜ ਤੇਰੀ ਸ਼ਾਨ ਨੂੰ ਵੇਖਣਗੇ, ਤੂੰ ਇੱਕ ਨਵੇਂ ਨਾਮ ਤੋਂ ਸੱਦੀ ਜਾਵੇਂਗੀ, ਜਿਹੜਾ ਯਹੋਵਾਹ ਦੇ ਮੂੰਹੋਂ ਨਿੱਕਲੇਗਾ”(ਯਸਾਯਾਹ 62:2)।

ਪ੍ਰਭੂ ਨੇ ਆਪ ਤੁਹਾਨੂੰ ਇੱਕ ਨਵਾਂ ਨਾਮ ਦਿੱਤਾ ਹੈ। ਜਦੋਂ ਤੁਹਾਨੂੰ ਉਸ ਨਾਮ ਨਾਲ ਬੁਲਾਇਆ ਜਾਵੇਗਾ, ਤਦ ਤੁਸੀਂ ਯਹੋਵਾਹ ਦੇ ਹੱਥ ਵਿੱਚ ਸੁਹੱਪਣ ਦਾ ਮੁਕਟ ਅਤੇ ਪਰਮੇਸ਼ੁਰ ਦੇ ਹੱਥ ਵਿੱਚ ਸ਼ਾਹੀ ਤਾਜ ਦੇਖੋਂਗੇ (ਯਸਾਯਾਹ 62:2,3)। ਬਹੁਤ ਸਾਰੇ ਲੋਕ, ਈਸਾਈ ਧਰਮ ਅਪਣਾਉਣ ਤੋਂ ਬਾਅਦ ਵੀ, ਦੂਸਰੇ ਦੇਵਤਿਆਂ ਜਾਂ ਦੇਵਤਿਆਂ ਦੇ ਨਾਮ ਉੱਤੇ ਆਪਣੇ ਪੁਰਾਣੇ ਨਾਮਾਂ ਨੂੰ ਜਾਰੀ ਰੱਖਦੇ ਹਨ। ਕਈਆਂ ਦਾ ਇੱਕ ਹਿੱਸਾ ਈਸਾਈ ਨਾਮ ਦੇ ਰੂਪ ਵਿੱਚ ਹੈ ਅਤੇ ਦੂਸਰੇ ਹਿੱਸੇ ਦਾ ਨਾਮ ਦੂਸਰੇ ਦੇਵਤਿਆਂ ਦੇ ਨਾਮ ਉੱਤੇ ਰੱਖਿਆ ਗਿਆ ਹੈ, ਜਿਹੜਾ ਉਨ੍ਹਾਂ ਦੇ ਪਹਿਲਾਂ ਦੇ ਵਿਸ਼ਵਾਸ ਦੇ ਆਧਾਰ ਉੱਤੇ ਹੈ। ਇਹ ਅਸਲ ਵਿੱਚ ਸਵੀਕਾਰਯੋਗ ਨਹੀਂ ਹੈ। ਜਦੋਂ ਤੁਸੀਂ ਮਸੀਹ ਦੇ ਵਿਸ਼ਵਾਸ ਵਿੱਚ ਆਉਂਦੇ ਹੋ, ਤਾਂ ਤੁਹਾਨੂੰ ਪਵਿੱਤਰ ਸ਼ਾਸਤਰ ਤੋਂ ਧੰਨ ਨਾਮਾਂ ਵਿੱਚੋਂ ਇੱਕ ਨੂੰ ਚੁਨਣਾ ਚਾਹੀਦਾ ਹੈ।

ਕੁੱਝ ਲੋਕ ਇਹ ਵੀ ਤਰਕ ਕਰਦੇ ਹਨ ਕਿ ਜਦੋਂ ਤੁਸੀਂ ਦੂਸਰੇ ਦੇਵਤਿਆਂ ਦੇ ਅਧਾਰ ਉੱਤੇ ਦਿੱਤੇ ਗਏ ਨਾਮਾਂ ਨੂੰ ਜਾਰੀ ਰੱਖਦੇ ਹੋਏ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹੋ, ਤਾਂ ਇਹ ਦੂਸਰੀਆਂ ਕੌਮਾਂ ਜਾਂ ਜ਼ਿਆਦਾ ਆਤਮਾਵਾਂ ਨੂੰ ਮਸੀਹ ਦੇ ਵੱਲ ਆਕਰਸ਼ਿਤ ਕਰਨ ਵਿੱਚ ਮਦਦ ਕਰੇਗਾ। ਇਹ ਤਰਕ ਭਰਮਾਉਣ ਵਾਲਾ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਅਤੇ ਮਸੀਹ ਦਾ ਸ਼ੈਤਾਨ ਦੇ ਨਾਲ ਕੀ ਮਿਲਾਪ ਹੈ, ਅਥਵਾ ਵਿਸ਼ਵਾਸੀ ਦਾ ਅਵਿਸ਼ਵਾਸੀ ਨਾਲ ਕੀ ਹਿੱਸਾ ਹੈ?”(2 ਕੁਰਿੰਥੀਆਂ 6:15)। ਨਬੀ ਏਲੀਯਾਹ ਨੇ ਕਰਮਲ ਪਰਬਤ ਉੱਤੇ ਸਪੱਸ਼ਟ ਤੌਰ ਤੇ ਘੋਸ਼ਣਾ ਕੀਤੀ, “ਤੁਸੀਂ ਕਦ ਤੱਕ ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲੋਗੇ? ਜੇ ਯਹੋਵਾਹ ਪਰਮੇਸ਼ੁਰ ਹੈ ਤਾਂ ਉਹ ਦੇ ਮਗਰ ਲੱਗੋ ਪਰ ਜੇ ਬਆਲ ਹੈ ਤਾਂ ਉਹ ਦੇ ਮਗਰ ਲੱਗੋ।” ਇਸ ਲਈ ਸਾਨੂੰ ਆਪਣੇ ਚੱਲਣ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਹੈ।

ਜਦੋਂ ਅਸੀਂ ਪਰਮੇਸ਼ੁਰ ਦੇ ਪਰਿਵਾਰ ਵਿੱਚ ਆਉਂਦੇ ਹਾਂ, ਤਾਂ ਉਹ ਸਭ ਕੁੱਝ ਨਵਾਂ ਕਰਨਾ ਚਾਹੁੰਦਾ ਹੈ। ਯਹੋਵਾਹ ਕਹਿੰਦਾ ਹੈ: “ ਮੈਂ ਆਪਣੇ ਪਰਮੇਸ਼ੁਰ ਦਾ ਨਾਮ, ਆਪਣੇ ਪਰਮੇਸ਼ੁਰ ਦੀ ਨਗਰੀ ਨਵਾਂ ਯਰੂਸ਼ਲਮ ਦਾ ਨਾਮ ਜਿਹੜੀ ਪਰਮੇਸ਼ੁਰ ਵੱਲੋਂ ਸਵਰਗ ਵਿੱਚੋਂ ਉੱਤਰਦੀ ਹੈ ਅਤੇ ਆਪਣਾ ਨਵਾਂ ਨਾਮ ਉਸ ਉੱਤੇ ਲਿਖਾਂਗਾ”(ਪ੍ਰਕਾਸ਼ ਦੀ ਪੋਥੀ 3:12)।

ਬਹੁਤ ਸਾਰੇ ਵਿਸ਼ਵਾਸੀ ਹਨ, ਜਿਹੜੇ ਇੱਕ ਜੇਤੂ ਜੀਵਨ ਜੀਣ ਦੇ ਯੋਗ ਨਹੀਂ ਹਨ, ਸਿਰਫ਼ ਇਸ ਲਈ ਕਿ ਉਹਨਾਂ ਨੇ ਆਪਣੇ ਨਾਮ ਨਹੀਂ ਬਦਲੇ ਹਨ, ਜੋ ਉਹਨਾਂ ਦੇ ਕੋਲ ਵਿਸ਼ਵਾਸ ਵਿੱਚ ਆਉਣ ਤੋਂ ਪਹਿਲਾਂ ਸੀ। ਦੂਸਰੇ ਦੇਵਤਿਆਂ ਦੇ ਨਾਮ ਉੱਤੇ ਦਿੱਤੇ ਗਏ ਨਾਮ, ਪੁਰਾਣੇ ਰਾਜ ਦੇ ਸਰਾਪਾਂ ਨੂੰ ਉਹਨਾਂ ਦੇ ਜੀਵਨ ਵਿੱਚ ਜਾਰੀ ਰੱਖਣ ਦੀ ਆਗਿਆ ਦਿੰਦੇ ਹਨ। ਅਤੇ ਤੁਹਾਨੂੰ ਇਸ ਦੀ ਆਗਿਆ ਕਦੇ ਵੀ ਨਹੀਂ ਦੇਣੀ ਚਾਹੀਦੀ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਬਪਤਿਸਮੇ ਦੇ ਲਈ ਸਮਰਪਿਤ ਕਰਦੇ ਹੋ, ਤਾਂ ਤੁਸੀਂ ਆਪਣੀ ਸਾਰੀ ਪੁਰਾਣੀ ਸਥਿਤੀ ਨੂੰ ਛੱਡ ਕੇ ਪਰਮੇਸ਼ੁਰ ਦੇ ਪਰਿਵਾਰ ਵਿੱਚ ਦਾਖ਼ਲ ਹੋ ਰਹੇ ਹੁੰਦੇ ਹੋ। ਕਿਉਂਕਿ ਅਜਿਹਾ ਹੀ ਹੈ, ਤੁਹਾਨੂੰ ਆਪਣੇ ਲਈ ਪਵਿੱਤਰ ਸ਼ਾਸਤਰ ਵਿੱਚੋਂ ਇੱਕ ਧੰਨ ਨਾਮ ਚੁਨਣਾ ਚਾਹੀਦਾ ਹੈ।

ਪ੍ਰਮੇਸ਼ਵਰ ਦੇ ਬੱਚਿਓ, ਜਦੋਂ ਤੁਸੀਂ ਇੱਕ ਨਵੀਂ ਰਚਨਾ ਬਣਦੇ ਹੋ, ਤਾਂ ਤੁਹਾਨੂੰ ਕਈ ਵਾਰ ਅਜ਼ਮਾਇਸ਼ਾਂ ਅਤੇ ਮੁਸੀਬਤਾਂ ਵਿੱਚੋਂ ਵੀ ਲੰਘਣਾ ਪੈ ਸਕਦਾ ਹੈ। ਪਰ ਜਦੋਂ ਤੁਸੀਂ ਉਸ ਦੇ ਨਾਮ ਦੀ ਮਹਿਮਾ ਦੇ ਲਈ ਆਪਣੇ ਦਿਲ ਵਿੱਚ ਖੁਸ਼ੀ ਦੇ ਨਾਲ ਸਭ ਕੁੱਝ ਸਹਿਣ ਕਰੋਂਗੇ, ਤਾਂ ਤੁਸੀਂ ਮਹਿਸੂਸ ਕਰੋਂਗੇ ਕਿ ਭਵਿੱਖ ਵਿੱਚ ਸਾਡੇ ਸਾਹਮਣੇ ਪ੍ਰਗਟ ਹੋਣ ਵਾਲੀ ਮਹਿਮਾ ਦੇ ਲਈ ਉਨ੍ਹਾਂ ਦੁੱਖਾਂ ਦੀ ਤੁਲਨਾ ਕਿਸੇ ਵੀ ਤਰ੍ਹਾਂ ਨਾਲ ਨਹੀਂ ਕੀਤੀ ਜਾ ਸਕਦੀ ਹੈ। ਯਹੋਵਾਹ ਨੇ ਤੁਹਾਨੂੰ ਇਕ ਨਵਾਂ ਨਾਮ ਦਿੱਤਾ ਹੈ, ਅਤੇ ਉਸ ਨਾਮ ਤੋਂ ਬੁਲਾਇਆ ਜਾਣਾ ਬਹੁਤ ਮਹਾਨ ਹੈ।

ਅਭਿਆਸ ਕਰਨ ਲਈ – “ਵੇਖ, ਮੈਂ ਤੈਨੂੰ ਨਵੇਂ ਤਿੱਖੇ ਗਾਹ ਪਾਉਣ ਵਾਲੇ ਫਲ੍ਹੇ ਜਿਹਾ ਜਿਸ ਦੇ ਦੰਦ ਵੀ ਹਨ, ਠਹਿਰਾਵਾਂਗਾ, ਤੂੰ ਪਹਾੜਾਂ ਨੂੰ ਗਾਹੇਂਗਾ ਅਤੇ ਉਹਨਾਂ ਨੂੰ ਮਹੀਨ ਕਰੇਂਗਾ, ਅਤੇ ਤੂੰ ਟਿੱਬਿਆਂ ਨੂੰ ਕੱਖ ਵਾਂਗੂੰ ਬਣਾ ਦੇਵੇਂਗਾ”(ਯਸਾਯਾਹ 41:15)।

Leave A Comment

Your Comment
All comments are held for moderation.