Appam - Punjabi

ਦਸੰਬਰ 31 – ਯਹੋਵਾਹ ਅਦਭੁੱਤ ਕੰਮ ਕਰੇਗਾ!

“ਯਹੋਸ਼ੁਆ ਨੇ ਲੋਕਾਂ ਨੂੰ ਆਖਿਆ ਕਿ ਆਪਣੇ ਆਪ ਨੂੰ ਪਵਿੱਤਰ ਕਰੋ, ਕਿਉਂ ਜੋ ਕੱਲ ਯਹੋਵਾਹ ਤੁਹਾਡੇ ਵਿੱਚ ਅਦਭੁੱਤ ਕੰਮ ਕਰੇਗਾ”(ਯਹੋਸ਼ੁਆ 3:5)।

ਆਦਰਸ਼ਕ ਤੌਰ ਤੇ ਤੁਹਾਨੂੰ ਸਾਲ ਦੇ ਆਖਰੀ ਦਿਨਾਂ ਨੂੰ ਆਪਣੇ ਆਪ ਨੂੰ ਜਾਂਚਣ ਅਤੇ ਆਪਣੇ ਜੀਵਨ ਨੂੰ ਉਚਿਤ ਕਰਨ ਵਿੱਚ ਬਤੀਤ ਕਰਨਾ ਚਾਹੀਦਾ ਹੈ। ਇਹ ਤੁਹਾਡੇ ਲਈ ਨਵੇਂ ਸਾਲ ਦੇ ਲਈ ਆਪਣੇ ਆਪ ਨੂੰ ਤਿਆਰ ਕਰਨ ਦਾ ਵੀ ਸਮਾਂ ਹੈ, ਅਤੇ ਇਹ ਸਮਾਂ ਹੈ ਕਿ ਤੁਸੀਂ ਆਪਣੇ ਆਪ ਨੂੰ ਪ੍ਰਮੇਸ਼ਵਰ ਦੇ ਹੱਥਾਂ ਵਿੱਚ ਸੌਂਪ ਦਿਓ।

ਨਵੇਂ ਸਾਲ ਵਿੱਚ ਪ੍ਰਭੂ ਤੁਹਾਨੂੰ ਇੱਕ ਖ਼ਾਸ ਤਰੀਕੇ ਨਾਲ ਬਰਕਤ ਦੇਣਾ ਚਾਹੁੰਦੇ ਹਨ, ਅਤੇ ਤੁਹਾਡੇ ਅੱਗੇ ਜਾਣਾ ਚਾਹੁੰਦੇ ਹਨ। ਉਹ ਨਵੇਂ ਸਾਲ ਦੇ ਹਰੇਕ ਦਿਨ ਨੂੰ ਆਪਣੇ ਚਮਤਕਾਰਾਂ ਨਾਲ ਭਰਨਾ ਚਾਹੁੰਦੇ ਹਨ। ਅਤੇ ਤੁਹਾਨੂੰ ਉਸ ਦੀਆਂ ਬਰਕਤਾਂ ਅਤੇ ਚਮਤਕਾਰਾਂ ਨੂੰ ਪ੍ਰਾਪਤ ਕਰਨ ਦੇ ਯੋਗ ਬਣਨ ਦੇ ਲਈ ਆਪਣੇ ਆਪ ਨੂੰ ਤਿਆਰ ਅਤੇ ਪਵਿੱਤਰ ਕਰਨਾ ਚਾਹੀਦਾ ਹੈ।

ਉਸ ਦਿਨ ਦੇ ਲਈ ਯਹੋਸ਼ੁਆ ਜੋ ਆਇਤ ਵਿੱਚ ਕਹਿੰਦਾ ਹੈ ਉਸ ਉੱਤੇ ਧਿਆਨ ਕਰੋ, “ਆਪਣੇ ਆਪ ਨੂੰ ਪਵਿੱਤਰ ਕਰੋ, ਕਿਉਂ ਜੋ ਕੱਲ ਯਹੋਵਾਹ ਤੁਹਾਡੇ ਵਿੱਚ ਅਦਭੁੱਤ ਕੰਮ ਕਰੇਗਾ”(ਯਹੋਸ਼ੁਆ 3:5)। ਉਹ ਉਨ੍ਹਾਂ ਦੇ ਵਿਚਕਾਰ ਕੀ ਚਮਤਕਾਰ ਕਰੇਗਾ? ਉਸ ਸਮੇਂ ਇਸਰਾਏਲੀਆਂ ਨੂੰ ਕਿਹੜੇ ਚਮਤਕਾਰਾਂ ਦੀ ਜ਼ਰੂਰਤ ਸੀ? ਕਨਾਨ ਦੇਸ਼ ਵਿੱਚ ਦਾਖਲ ਹੋਣ ਦੇ ਲਈ, ਉਨ੍ਹਾਂ ਨੂੰ ਪਹਿਲਾਂ ਯਰਦਨ ਨਦੀ ਨੂੰ ਪਾਰ ਕਰਨਾ ਪਿਆ। ਯਰਦਨ ਇੱਕ ਵੱਡੀ ਅਤੇ ਤੇਜ਼ ਨਦੀ ਹੈ ਜਿਸ ਵਿੱਚ ਆਸ਼ਾਂਤ ਪਾਣੀ ਹੈ, ਜਿਹੜਾ ਵਾਢੀ ਦੇ ਪੂਰੇ ਮੌਸਮ ਦੇ ਦੌਰਾਨ ਆਪਣੇ ਸਾਰੇ ਕੰਢਿਆਂ ਉੱਤੇ ਵਗਦਾ ਰਹਿੰਦਾ ਹੈ। ਪਾਣੀ ਦੀ ਜੰਗਲੀ ਸ਼ਕਤੀ ਇੰਨੀ ਤਾਕਤਵਰ ਹੈ ਕਿ ਇਹ ਆਪਣੇ ਵਹਾਅ ਵਿੱਚ ਸ਼ਕਤੀਸ਼ਾਲੀ ਫੌਜਾਂ ਨੂੰ ਵੀ ਵਹਾ ਸਕਦਾ ਹੈ। ਜਦੋਂ ਅਜਿਹੀ ਸਥਿਤੀ ਹੋਵੇ, ਤਾਂ ਔਰਤਾਂ ਅਤੇ ਬੱਚੇ ਕਨਾਨ ਦੇਸ਼ ਵਿੱਚ ਦਾਖ਼ਲ ਹੋਣ ਦੇ ਲਈ ਉਸ ਨਦੀ ਨੂੰ ਕਿਵੇਂ ਪਾਰ ਕਰ ਸਕਦੇ ਹਨ?

ਪਰ ਜਦੋਂ ਇਸਰਾਏਲੀਆਂ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ, ਤਦ ਯਹੋਵਾਹ ਉਨ੍ਹਾਂ ਦੇ ਲਈ ਚਮਤਕਾਰ ਕਰਨ ਨੂੰ ਤਿਆਰ ਹੋਇਆ। ਜਦੋਂ ਜਾਜਕਾਂ ਨੇ ਪੈਰਾਂ ਨੂੰ ਯਰਦਨ ਦੇ ਪਾਣੀ ਵਿੱਚ ਰੱਖਿਆ, ਤਦ ਜਿਹੜਾ ਪਾਣੀ ਨਦੀ ਦੇ ਉੱਪਰੋਂ ਵਗਦਾ ਸੀ, ਉਹ ਰੁਕ ਗਿਆ ਅਤੇ ਢੇਰ ਹੋ ਗਿਆ। ਇਸ ਤਰ੍ਹਾਂ, ਪਾਣੀ ਨੂੰ ਰੋਕ ਦਿੱਤਾ ਗਿਆ, ਜਿਸ ਨਾਲ ਇਸਰਾਏਲੀਆਂ ਦੇ ਲਈ ਸੁਰੱਖਿਅਤ ਰੂਪ ਨਾਲ ਪਾਰ ਕਰਨ ਦਾ ਰਾਹ ਬਣ ਗਿਆ।

ਜਦੋਂ ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਇਸ ਉੱਤੇ ਵਿਚਾਰ ਕੀਤਾ, ਤਾਂ ਉਹ ਯਰਦਨ ਨਦੀ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਸੀ। “ਹੇ ਸਮੁੰਦਰ, ਤੈਨੂੰ ਕੀ ਹੋਇਆ ਕਿ ਤੂੰ ਨੱਠਦਾ ਹੈਂ? ਤੂੰ, ਯਰਦਨ, ਕਿਉਂ ਉਲਟੀ ਵਗਦੀ ਹੈਂ?”(ਜ਼ਬੂਰਾਂ ਦੀ ਪੋਥੀ 114:5)। ਹੁਣ ਕਲਪਨਾ ਕਰੋ ਕਿ ਉਸ ਸਵਾਲ ਉੱਤੇ ਯਰਦਨ ਨਦੀ ਨੇ ਕੀ ਜਵਾਬ ਦਿੱਤਾ ਹੋਵੇਗਾ! ਹੋ ਸਕਦਾ ਹੈ ਕਿ ਨਦੀ ਨੇ ਇਹ ਕਹਿੰਦੇ ਹੋਏ ਜਵਾਬ ਦਿੱਤਾ ਹੋਵੇਗਾ, “ਮੈਂ ਪਰਮੇਸ਼ੁਰ ਦੇ ਬੱਚਿਆਂ ਨੂੰ ਕਿਵੇਂ ਰਾਹ ਨਹੀਂ ਦੇ ਸਕਦੀ ਸੀ? ਉਨ੍ਹਾਂ ਨੇ ਆਪਣਾ ਵਿਸ਼ਵਾਸ ਉਸ ਪ੍ਰਮੇਸ਼ਵਰ ਉੱਤੇ ਰੱਖਿਆ ਹੈ ਜਿਸਨੇ ਮੈਨੂੰ ਬਣਾਇਆ ਹੈ ਅਤੇ ਜਿਹੜਾ ਮੈਨੂੰ ਆਪਣੇ ਵੱਸ ਵਿੱਚ ਕਰਦਾ ਹੈ। ਇਹ ਮੇਰੀ ਇੱਛਾ ਅਤੇ ਖੁਸ਼ੀ ਹੈ ਕਿ ਪਰਮੇਸ਼ੁਰ ਦੇ ਬੱਚੇ ਕਨਾਨ ਦੇਸ਼ ਦੇ ਅਧਿਕਾਰੀ ਹੋਣ।”

ਪਰਮੇਸ਼ੁਰ ਦੇ ਪਿਆਰੇ ਬੱਚਿਓ, ਜਦੋਂ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰਦੇ ਹੋ, ਤਾਂ ਉਹ ਤੁਹਾਡੇ ਜੀਵਨ ਵਿੱਚ ਸ਼ਕਤੀਸ਼ਾਲੀ ਚਮਤਕਾਰ ਕਰਨ ਦੇ ਲਈ ਤਿਆਰ ਰਹਿੰਦਾ ਹੈ। ਇਸ ਲਈ, ਅੱਜ ਹੀ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਤੁਸੀਂ ਨਵੇਂ ਸਾਲ ਵਿੱਚ ਪ੍ਰਮੇਸ਼ਵਰ ਦੇ ਹੱਥਾਂ ਤੋਂ ਕਈ ਗੁਣਾਂ ਬਰਕਤਾਂ ਪਾਉਂਗੇ।

ਅਭਿਆਸ ਕਰਨ ਲਈ – “ਉਸੇ ਦਾ ਜੋ ਇਕੱਲਾ ਹੀ ਵੱਡੇ-ਵੱਡੇ ਅਚਰਜਾਂ ਨੂੰ ਕਰਦਾ ਹੈ, ਉਹ ਦੀ ਦਯਾ ਸਦਾ ਦੀ ਹੈ”(ਜ਼ਬੂਰਾਂ ਦੀ ਪੋਥੀ 136:4)।

Leave A Comment

Your Comment
All comments are held for moderation.