Appam - Punjabi

ਦਸੰਬਰ 08 – ਪਰਮੇਸ਼ੁਰ ਦਾ ਵਚਨ!

“ਤਾਂ ਉਹ ਮੇਰੇ ਦਿਲ ਵਿੱਚ ਬਲਦੀ ਅੱਗ ਵਾਂਗੂੰ ਹੁੰਦਾ ਹੈ, ਜਿਹੜੀ ਮੇਰੀਆਂ ਹੱਡੀਆਂ ਵਿੱਚ ਲੁੱਕੀ ਹੋਈ ਹੈ”(ਯਿਰਮਿਯਾਹ 20:9)।

ਯਿਰਮਿਯਾਹ ਦੀ ਭਵਿੱਖਬਾਣੀ ਦਾ ਤਜ਼ਰਬਾ ਕਿੰਨਾ ਮਹਾਨ ਹੈ! ਜਿਸ ਸਮੇਂ ਉਸ ਨੇ ਪ੍ਰਮੇਸ਼ਵਰ ਦੇ ਵਚਨਾਂ ਨੂੰ ਪੜ੍ਹਿਆ, ਉਸ ਨੇ ਆਪਣੇ ਦਿਲ ਵਿੱਚ ਉਨ੍ਹਾਂ ਉੱਤੇ ਧਿਆਨ ਕੀਤਾ। ਅਤੇ ਉਸਦੇ ਵਚਨ ਉਸਦੀ ਹੱਡੀਆਂ ਵਿੱਚ ਅੱਗ ਦੇ ਵਾਂਗ ਬਲ ਰਹੇ ਸੀ। ਕਲਪਨਾ ਕਰੋ ਕਿ ਉਸਨੂੰ ਕਿੰਨਾ ਪਿਆਰ ਕਰਨਾ ਚਾਹੀਦਾ ਸੀ ਅਤੇ ਪ੍ਰਮੇਸ਼ਵਰ ਦੇ ਵਚਨ ਉੱਤੇ ਕਿੰਨਾ ਧਿਆਨ ਕਰਨਾ ਚਾਹੀਦਾ ਸੀ!

ਬਹੁਤ ਸਾਰੇ ਅਜਿਹੇ ਹਨ ਜਿਹੜੇ ਪਰਮੇਸ਼ੁਰ ਦੇ ਵਚਨ ਦੀ ਭਾਲ ਉਦੋਂ ਹੀ ਕਰਦੇ ਹਨ ਜਦੋਂ ਉਹ ਪਰਤਾਵਿਆਂ ਦੇ ਰਾਹਾਂ ਵਿੱਚੋਂ ਲੰਘਦੇ ਹਨ ਜਾਂ ਜਦੋਂ ਉਹ ਸ਼ੈਤਾਨੀ ਹਮਲਿਆਂ ਵਿੱਚੋਂ ਲੰਘਦੇ ਹਨ। ਇਸ ਵਿੱਚ ਰਹਿਣ ਦੇ ਲਈ ਇਹ ਇੱਕ ਚੰਗੀ ਸਥਿਤੀ ਨਹੀਂ ਹੈ। ਜੇਕਰ ਤੁਸੀਂ ਆਪਣਾ ਜੀਵਨ ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ਦੇ ਵਚਨ ਦੁਆਰਾ ਨਿਯੰਤਰਿਤ ਕਰਨ ਦੇ ਲਈ ਸਮਰਪਿਤ ਕਰਦੇ ਹੋ, ਤਾਂ ਤੁਹਾਡਾ ਜੀਵਨ ਬਰਕਤਾਂ ਨਾਲ ਭਰਿਆ ਹੋਵੇਗਾ। ਜਦੋਂ ਵੀ ਕੋਈ ਉਲਝਣ ਹੁੰਦੀ ਹੈ, ਤਾਂ ਪ੍ਰਮੇਸ਼ਵਰ ਦੇ ਵਚਨ ਤੁਹਾਡੇ ਮਨ ਵਿੱਚ ਸਪੱਸ਼ਟਤਾ ਲਿਆਉਂਦੇ ਹਨ। ਉਹ ਤੁਹਾਨੂੰ ਸ਼ੈਤਾਨ ਦੇ ਵਿਰੁੱਧ ਖੜ੍ਹੇ ਹੋਣ ਦੀ ਹਿੰਮਤ ਅਤੇ ਵਿਸਵਾਸ਼ ਵੀ ਦਿੰਦੇ ਹਨ।

ਨਬੀ ਯਿਰਮਿਯਾਹ ਨੇ ਪਰਮੇਸ਼ੁਰ ਦੇ ਵਚਨ ਨੂੰ ਸਿਰਫ਼ ਇੱਕ ਕੰਮ ਵਜੋਂ ਨਹੀਂ ਪੜ੍ਹਿਆ। ਉਸ ਨੇ ਇਸ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ, ਪੂਰੇ ਦਿਨ ਇਸ ਉੱਤੇ ਵਿਚਾਰ ਅਤੇ ਧਿਆਨ ਕੀਤਾ। ਕੇਵਲ ਇਸ ਲਈ ਕਿ ਉਸਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਫੜ ਲਿਆ ਸੀ, ਕਿ ਇਹ ਉਸ ਦੀਆਂ ਹੱਡੀਆਂ ਵਿੱਚ ਅੱਗ ਦੇ ਵਾਂਗ ਬਲ ਰਿਹਾ ਸੀ। ਜੀ ਹਾਂ, ਤੁਹਾਨੂੰ ਪ੍ਰਮੇਸ਼ਵਰ ਦੇ ਵਚਨ ਦਾ ਧਿਆਨ ਤਦ ਤੱਕ ਕਰਦੇ ਰਹਿਣਾ ਚਾਹੀਦਾ ਹੈ, ਜਦੋਂ ਤੱਕ ਕਿ ਉਹ ਤੁਹਾਡੇ ਅੰਦਰ ਅੱਗ ਦੇ ਵਾਂਗ ਨਾ ਬਲ ਜਾਵੇ। ਤਦ ਹੀ ਤੁਸੀਂ ਪੂਰੀ ਤਰ੍ਹਾਂ ਨਾਲ ਉਸਦੇ ਪੂਰੇ ਰਾਜ ਦੇ ਅਧੀਨ ਹੋਵੋਂਗੇ, ਉਸਦੇ ਵਚਨ ਦੇ ਦੁਆਰਾ ਅਗਵਾਈ ਵਿੱਚ ਹੋਵੋਂਗੇ ਅਤੇ ਆਪਣੇ ਪ੍ਰਾਰਥਨਾ ਜੀਵਨ ਵਿੱਚ ਜਿੱਤ ਪ੍ਰਾਪਤ ਕਰੋਂਗੇ।

ਜਦੋਂ ਪ੍ਰਮੇਸ਼ਵਰ ਦੇ ਵਚਨ ਤੁਹਾਡੇ ਦਿਲ ਵਿੱਚ ਗਹਿਰੇ ਉਤਰਨਗੇ, ਅਤੇ ਤੁਹਾਡੇ ਵਿੱਚ ਬਣੇ ਰਹਿਣਗੇ, ਤਾਂ ਤੁਹਾਡੇ ਮੂੰਹ ਦੇ ਸਾਰੇ ਵਚਨ ਪਵਿੱਤਰ ਸ਼ਾਸਤਰ ਦੇ ਵਚਨਾਂ ਦੇ ਅਨੁਸਾਰ ਹੋਣਗੇ। ਅਤੇ ਤੁਹਾਡੀਆਂ ਸਾਰੀਆਂ ਪ੍ਰਾਰਥਨਾਵਾਂ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਮਜ਼ਬੂਤ ​​ਦਾਅਵਾ ਪੇਸ਼ ਕਰਨਗੀਆਂ। ਤੁਹਾਡੀ ਸੇਵਕਾਈ ਪ੍ਰਮੇਸ਼ਵਰ ਦੀ ਹਜ਼ੂਰੀ ਨਾਲ ਭਰ ਜਾਵੇਗੀ। ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ ਕਿ ਪਰਮੇਸ਼ੁਰ ਦਾ ਵਚਨ ਆਤਮਾ ਅਤੇ ਜੀਵਨ ਦਿੰਦਾ ਹੈ।

ਯਹੋਵਾਹ ਨੇ ਯਿਰਮਿਯਾਹ ਨੂੰ ਕਿਹਾ, “ਇਹ ਤੋਂ ਪਹਿਲਾਂ ਕਿ ਮੈਂ ਤੈਨੂੰ ਕੁੱਖ ਵਿੱਚ ਸਾਜਿਆ ਮੈਂ ਤੈਨੂੰ ਜਾਣਦਾ ਸੀ, ਇਹ ਤੋਂ ਪਹਿਲਾਂ ਕਿ ਤੂੰ ਕੁੱਖੋਂ ਨਿੱਕਲਿਆ ਮੈਂ ਤੈਨੂੰ ਵੱਖਰਾ ਕੀਤਾ, ਮੈਂ ਤੈਨੂੰ ਕੌਮਾਂ ਲਈ ਨਬੀ ਠਹਿਰਾਇਆ”(ਯਿਰਮਿਯਾਹ 1:5)। ਯਿਰਮਿਯਾਹ ਨੇ ਨਿਸ਼ਚਿਤ ਤੌਰ ਤੇ ਉਨ੍ਹਾਂ ਨੂੰ ਗ੍ਰਹਿਣ ਕੀਤਾ ਅਤੇ ਇਨ੍ਹਾਂ ਗੱਲਾਂ ਉੱਤੇ ਮਨਨ ਕੀਤਾ। ਇਸ ਲਈ, ਉਸ ਨੂੰ ਪਰਮੇਸ਼ੁਰ ਨੇ ਇੱਕ ਸ਼ਕਤੀਸ਼ਾਲੀ ਨਬੀ ਦੇ ਰੂਪ ਵਿੱਚ ਇਸਤੇਮਾਲ ਕੀਤਾ।

ਪਰਮੇਸ਼ੁਰ ਦੇ ਪਿਆਰੇ ਬੱਚਿਓ, ਉਨ੍ਹਾਂ ਸਾਰੇ ਵਾਅਦਿਆਂ ਨੂੰ ਮਜ਼ਬੂਤੀ ਨਾਲ ਫੜੀ ਰੱਖੋ ਜਿਹੜੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੇ ਹਨ। ਅਤੇ ਉਹਨਾਂ ਉੱਤੇ ਧਿਆਨ ਕਰੋ, ਜਦੋਂ ਤੱਕ ਉਹ ਤੁਹਾਡੇ ਅੰਦਰ ਦਾਖਲ ਨਾ ਹੋ ਜਾਣ, ਅਤੇ ਅੱਗ ਦੀ ਤਰ੍ਹਾਂ ਬਲਣ। ਜਦੋਂ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਸੀਂ ਸੱਚਮੁੱਚ ਪ੍ਰਭੂ ਦੁਆਰਾ ਬਰਕਤ ਪ੍ਰਾਪਤ ਕਰੋਂਗੇ ਅਤੇ ਉਸਦੇ ਲਈ ਉਠੋਂਗੇ ਅਤੇ ਉਸਦੇ ਲਈ ਸ਼ਕਤੀਸ਼ਾਲੀ ਕੰਮ ਕਰੋਂਗੇ।

ਅਭਿਆਸ ਕਰਨ ਲਈ – “ਸੋ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਐਉਂ ਫਰਮਾਉਂਦਾ ਹੈ, ਇਸ ਲਈ ਕਿ ਤੁਸੀਂ ਇਹ ਬਚਨ ਆਖਿਆ ਹੈ, ਵੇਖ, ਮੈਂ ਇਹਨਾਂ ਗੱਲਾਂ ਨੂੰ ਤੇਰੇ ਮੂੰਹ ਵਿੱਚ ਅੱਗ ਬਣਾ ਦਿੰਦਾ ਹਾਂ, ਅਤੇ ਇਸ ਪਰਜਾ ਨੂੰ ਲੱਕੜੀ, ਇਹ ਉਹਨਾਂ ਨੂੰ ਖਾ ਜਾਵੇਗੀ”(ਯਿਰਮਿਯਾਹ 5:14)।

Leave A Comment

Your Comment
All comments are held for moderation.