ਦਸੰਬਰ 07 – ਪਰਮੇਸ਼ੁਰ ਦੇ ਮੋਢੇ!
“ਰਾਜ ਉਹ ਦੇ ਮੋਢੇ ਉੱਤੇ ਹੋਵੇਗਾ…”(ਯਸਾਯਾਹ 9:6)।
ਸਾਡੇ ਪ੍ਰਭੂ ਦੇ ਮਜ਼ਬੂਤ ਅਤੇ ਸ਼ਕਤੀਸ਼ਾਲੀ ਮੋਢਿਆਂ ਨੂੰ ਦੇਖੋ! ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਰਾਜ ਉਸ ਦੇ ਮੋਢੇ ਤੇ ਹੋਵੇਗਾ। ਜਦੋਂ ਅਸੀਂ ਉਸਦੇ ਮੋਢਿਆਂ ਨੂੰ ਦੇਖਦੇ ਹਾਂ, ਤਾਂ ਅਸੀਂ ਉਸਦੇ ਰਾਜ ਨੂੰ ਦੇਖਦੇ ਹਾਂ। ‘ਰਾਜ’ ਸ਼ਬਦ ਦੇ ਕਈ ਅਰਥ ਹਨ ਜਿਵੇਂ ਕਿ ਪ੍ਰਧਾਨਤਾ, ਅਧਿਕਾਰ ਅਤੇ ਜ਼ਿੰਮੇਵਾਰੀ। ਅੰਗਰੇਜ਼ੀ ਬਾਈਬਲ ਵਿੱਚ ‘ਰਾਜ’ ਸ਼ਬਦ ਵਰਤਿਆ ਗਿਆ ਹੈ।
ਇਸ ਸੰਸਾਰ ਦੇ ਕਈ ਰਾਜਾਂ ਦੀ ਤਰ੍ਹਾਂ, ਸਾਡੇ ਪਰਮੇਸ਼ੁਰ ਦਾ ਵੀ ਸਵਰਗੀ ਰਾਜ ਹੈ, ਉਹ ਸਾਰੇ ਸਵਰਗ ਅਤੇ ਧਰਤੀ ਉੱਤੇ ਰਾਜ ਕਰਦਾ ਹੈ। ਅਤੇ ਉਸਨੂੰ ਇਸ ਸੰਸਾਰ ਦੀਆਂ ਸਾਰੀਆਂ ਸ਼ਕਤੀਆਂ ਉੱਤੇ ਅਤੇ ਹਕੂਮਤਾਂ ਤੇ ਪੂਰਾ ਅਧਿਕਾਰ ਹੈ, ਉਹ ਹੀ ਸਾਰੀ ਸ੍ਰਿਸ਼ਟੀ ਦਾ ਪ੍ਰਭੂ ਹੈ।
ਇਸ ਲਈ ਅਸੀਂ ਉਸ ਨੂੰ ‘ਪ੍ਰਮੇਸ਼ਵਰ’ ਨਹੀਂ ਸਗੋਂ ‘ਪ੍ਰਭੂ’ ਕਹਿੰਦੇ ਹਾਂ। ਸਭ ਕੁੱਝ ਉਸ ਦੇ ਅਧੀਨ ਹੈ। ਜਦੋਂ ਤੁਸੀਂ ਉਸ ਦੇ ਮਜ਼ਬੂਤ ਅਤੇ ਸ਼ਕਤੀਸ਼ਾਲੀ ਮੋਢਿਆਂ ਨੂੰ ਦੇਖੋਂਗੇ, ਤਾਂ ਤੁਸੀਂ ਦੇਖ ਸਕੋਂਗੇ ਕਿ ਸਵਰਗ ਅਤੇ ਧਰਤੀ ਅਤੇ ਪੂਰਾ ਬ੍ਰਹਿਮੰਡ ਉਸ ਦੇ ਮੋਢਿਆਂ ਉੱਤੇ ਟਿਕਿਆ ਹੋਇਆ ਹੈ।
ਜਦੋਂ ਸ਼ਾਊਲ ਨੂੰ ਯਹੋਵਾਹ ਨੇ ਇਸਰਾਏਲ ਉੱਤੇ ਰਾਜ ਕਰਨ ਦੇ ਲਈ ਰਾਜਾ ਵਜੋਂ ਚੁਣਿਆ ਸੀ, ਤਾਂ ਇਸਰਾਏਲ ਦੇ ਲੋਕਾਂ ਵਿੱਚੋਂ ਉਸ ਤੋਂ ਸੋਹਣਾ ਹੋਰ ਕੋਈ ਨਹੀਂ ਸੀ। ਉਹ ਆਪਣੇ ਮੋਢਿਆਂ ਤੋਂ ਸਾਰੇ ਲੋਕਾਂ ਨਾਲੋਂ ਉੱਚਾ ਸੀ (1 ਸਮੂਏਲ 9:2)। ਪਰ ਸਾਡੇ ਪ੍ਰਭੂ ਦੀ ਮਹਿਮਾ ਕੀ ਹੈ? ਉਹ ਇਸ ਸੰਸਾਰ ਦੇ ਸਾਰੇ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ ਅਤੇ ਰਾਜਪਾਲਾਂ ਤੋਂ ਉੱਪਰ ਹੈ। ਉਹ ਇਨ੍ਹਾਂ ਦੁਨਿਆਵੀ ਅਧਿਕਾਰੀਆਂ ਵਿੱਚੋਂ ਸਭ ਨਾਲੋਂ ਮਹਾਨ, ਸ਼ਕਤੀਸ਼ਾਲੀ, ਉੱਤਮ ਅਤੇ ਉੱਚਾ ਹੈ। ਕਿ ਉਸ ਦੇ ਮੋਢਿਆਂ ਉੱਤੇ ਸਾਰੇ ਬ੍ਰਹਿਮੰਡ ਦਾ ਰਾਜ ਹੈ।
ਇੱਕ ਸਰਕਾਰ ਦੇ ਲਈ ਕਈ ਜ਼ਿੰਮੇਵਾਰੀਆਂ ਹੁੰਦੀਆਂ ਹਨ। ਸਭ ਤੋਂ ਪਹਿਲਾਂ ਉਸਨੂੰ ਆਪਣੇ ਨਾਗਰਿਕਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਇਸ ਨੂੰ ਦੇਸ਼ ਵਿੱਚ ਕਾਨੂੰਨ ਵਿਵਸਥਾ ਸਥਾਪਿਤ ਕਰਨੀ ਚਾਹੀਦੀ ਹੈ। ਸਰਕਾਰ ਨੂੰ ਇਹ ਯਕੀਨਨ ਬਣਾਉਣ ਦੇ ਤਰੀਕੇ ਅਤੇ ਸਾਧਨ ਪ੍ਰਦਾਨ ਕਰਵਾਉਣੇ ਚਾਹੀਦੇ ਹਨ ਕਿ ਨਾਗਰਿਕਾਂ ਦੀਆਂ ਸਾਰੀਆਂ ਬੁਨਿਆਦੀ ਲੋੜਾਂ ਪੂਰੀਆਂ ਹੋਣ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਆਪਣੇ ਲੋਕਾਂ ਨੂੰ ਦੁਸ਼ਮਣਾਂ ਦੇ ਜ਼ੁਲਮ ਤੋਂ ਬਚਾਉਣਾ ਚਾਹੀਦਾ ਹੈ। ਸਾਰੇ ਨਾਗਰਿਕ ਆਪਣੀਆਂ ਬੁਨਿਆਦੀ ਲੋੜਾਂ, ਨਿਆਂ ਅਤੇ ਸੁਰੱਖਿਆ ਦੀ ਪੂਰਤੀ ਲਈ ਸਰਕਾਰ ਵੱਲ ਦੇਖਣਗੇ।
ਇਸੇ ਤਰ੍ਹਾਂ, ਤੁਹਾਨੂੰ ਸਾਡੇ ਪ੍ਰਭੂ ਦੇ ਮੋਢਿਆਂ ਨੂੰ ਦੇਖਣਾ ਚਾਹੀਦਾ ਹੈ, ਆਪਣਾ ਸਾਰਾ ਬੋਝ ਉਸ ਉੱਤੇ ਸੁੱਟਣਾ ਚਾਹੀਦਾ ਹੈ ਅਤੇ ਉਸ ਦੇ ਸ਼ਕਤੀਸ਼ਾਲੀ ਮੋਢਿਆਂ ਉੱਤੇ ਝੁਕਣਾ ਚਾਹੀਦਾ ਹੈ। ਇੱਕ ਵਾਰ ਜਦੋਂ ਤੁਸੀਂ ਅਜਿਹਾ ਕਰ ਲੈਂਦੇ ਹੋ, ਤਾਂ ਉਹ ਤੁਹਾਡੀ ਰੱਖਿਆ ਕਰਦਾ ਹੈ, ਤੁਹਾਡੇ ਲਈ ਨਿਆਂ ਜ਼ਰੂਰ ਕਰਦਾ ਹੈ ਅਤੇ ਤੁਹਾਨੂੰ ਬਰਕਤ ਦਿੰਦਾ ਹੈ। ਅਤੇ ਤੁਸੀਂ ਆਪਣੇ ਆਪ ਨੂੰ ਅਦਭੁੱਤ ਸ਼ਾਂਤੀ ਅਤੇ ਅਨੰਦ ਦੀ ਸਥਿਤੀ ਵਿੱਚ ਰਹਿੰਦੇ ਹੋਏ ਦੇਖੋਂਗੇ!
ਕੁੱਝ ਦੁਨਿਆਵੀਂ ਰਾਸ਼ਟਰ ਜਾਂ ਸਰਕਾਰਾਂ ਸੋਕੇ ਜਾਂ ਕਾਲ ਦੇ ਦੌਰ ਵਿੱਚੋਂ ਗੁਜ਼ਰ ਸਕਦੀਆਂ ਹਨ। ਪਰ ਪਰਮੇਸ਼ੁਰ ਦੇ ਸਵਰਗੀ ਰਾਜ ਵਿੱਚ ਅਜਿਹਾ ਕੋਈ ਸੋਕਾ ਜਾਂ ਕਾਲ ਜਾਂ ਅਜਿਹਾ ਕੋਈ ਪ੍ਰਭਾਵ ਨਹੀਂ ਹੈ। ਇਹ ਸੰਪੂਰਨ ਬਰਕਤਾਂ ਦਾ ਰਾਜ ਹੈ।ਪਰਮੇਸ਼ੁਰ ਦੇ ਪਿਆਰੇ ਬੱਚਿਓ, ਉਸ ਰਾਜ ਨੂੰ ਦੇਖੋ ਜਿਹੜਾ ਯਿਸੂ ਦੇ ਮੋਢਿਆਂ ਉੱਤੇ ਹੈ, ਅਤੇ ਉਸਨੂੰ ਮਜ਼ਬੂਤੀ ਨਾਲ ਫੜੀ ਰੱਖੋ।
ਅਭਿਆਸ ਕਰਨ ਲਈ – “ਰਾਜ ਉਹ ਦੇ ਮੋਢੇ ਉੱਤੇ ਹੋਵੇਗਾ…ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ…”(ਯਸਾਯਾਹ 9:6,7)।