ਨਵੰਬਰ 12 – ਮਾਸ ਦੇ ਦਿਨਾਂ ਵਿੱਚ!
“ਸੋ ਜਿਵੇਂ ਬੱਚੇ ਲਹੂ ਅਤੇ ਮਾਸ ਵਿੱਚ ਸਾਂਝੀ ਹੁੰਦੇ ਹਨ, ਤਾਂ ਉਨ੍ਹਾਂ ਵਾਂਗੂੰ ਉਹ ਆਪ ਵੀ ਇਨ੍ਹਾਂ ਹੀ ਵਿੱਚ ਸਾਂਝੀ ਬਣਿਆ…”(ਇਬਰਾਨੀਆਂ 2:14)।
ਅਸੀਂ ਮਾਸ ਅਤੇ ਲਹੂ ਤੋਂ ਬਣੇ ਹਾਂ। ਪਰ ਪ੍ਰਭੂ ਆਤਮਿਕ ਪ੍ਰਾਣੀ ਹੈ। ਜਦੋਂ ਕਿ ਅਸੀਂ ਮਾਸ ਅਤੇ ਲਹੂ ਤੋਂ ਬਣੇ ਹਾਂ, ਪਰਮੇਸ਼ੁਰ ਦੇ ਕੋਲ ਸਰੀਰਕ ਸਰੀਰ ਨਹੀਂ ਹੈ। ਪਰ ਸਾਡੇ ਲਈ, ਉਹ ਜਿਹੜਾ ਆਤਮਾ ਦੇ ਰੂਪ ਵਿੱਚ ਹੈ, ਮਾਸ ਅਤੇ ਲਹੂ ਵਿੱਚ ਮਨੁੱਖ ਦਾ ਰੂਪ ਧਾਰਨ ਕਰਨ ਦੀ ਇੱਛਾ ਰੱਖਦਾ ਹੈ। ਉਹ ਇਸ ਦੁਨੀਆਂ ਵਿੱਚ ਯਿਸੂ ਮਸੀਹ ਦੇ ਰੂਪ ਵਿੱਚ ਆਇਆ ਸੀ।
ਇੱਕ ਛੋਟੇ ਜਿਹੇ ਲੜਕੇ ਦੀ ਕਹਾਣੀ ਹੈ, ਜਿਸ ਨੇ ਇੱਕ ਛੋਟੀ ਜਿਹੀ ਕੀੜੀ ਨੂੰ ਖ਼ਤਰੇ ਵਿੱਚ ਦੇਖਿਆ ਅਤੇ ਉਸ ਨੂੰ ਖ਼ਤਰੇ ਤੋਂ ਬਚਾਉਣ ਦੇ ਲਈ ਉਸਨੇ ਆਪਣਾ ਹੱਥ ਕੀੜੀ ਦੇ ਅੱਗੇ ਰੱਖ ਦਿੱਤਾ। ਪਰ ਕੀੜੀ ਇਸ ਗੱਲ ਤੋਂ ਅਣਜਾਣ ਸੀ ਅਤੇ ਖ਼ਤਰੇ ਦੇ ਵੱਲ ਵੱਧਦੀ ਰਹੀ। ਲੜਕਾ ਕੀੜੀ ਨੂੰ ਉੱਚੀ ਆਵਾਜ਼ ਵਿੱਚ ਰੁਕਣ ਦੇ ਲਈ ਕਹਿਣ ਲੱਗਾ। ਪਰ ਕੀੜੀ ਵਿੱਚ ਇਹ ਗੱਲ ਸਮਝਣ ਦੀ ਸਮਰੱਥਾ ਨਹੀਂ ਸੀ। ਉਹ ਉਸ ਕੀੜੀ ਨੂੰ ਆਉਣ ਵਾਲੇ ਖ਼ਤਰੇ ਤੋਂ ਹੋਰ ਕਿਵੇਂ ਬਚਾ ਸਕਦਾ ਹੈ? ਉਹ ਸ਼ਾਇਦ ਇੱਕ ਹੀ ਤਰੀਕਾ ਕਰ ਸਕਦਾ ਸੀ ਕਿ ਉਹ ਖ਼ੁਦ ਇੱਕ ਕੀੜੀ ਬਣ ਜਾਵੇ ਅਤੇ ਦੂਸਰੀ ਕੀੜੀ ਨੂੰ ਗੰਭੀਰ ਸਥਿਤੀ ਦੇ ਬਾਰੇ ਸਮਝਾਏ। ਠੀਕ ਇਹ ਹੀ ਸਾਡੇ ਪ੍ਰਭੂ ਯਿਸੂ ਨੇ ਸਾਰੀ ਮਨੁੱਖਜਾਤੀ ਦੇ ਲਈ ਕੀਤਾ ਸੀ।
ਸਾਡੇ ਸਵਰਗੀ ਪਰਮੇਸ਼ੁਰ ਨੇ ਦੇਖਿਆ ਕਿ ਕਿਵੇਂ ਮਨੁੱਖ ਤੇਜ਼ੀ ਨਾਲ ਪਤਾਲ ਦੇ ਵੱਲ ਅਤੇ ਨਰਕ ਵਿੱਚ, ਉਸ ਅੱਗ ਦੇ ਵੱਲ ਵੱਧ ਰਹੇ ਹਨ ਜਿਹੜੀ ਕਦੇ ਬੁੱਝਣ ਵਾਲੀ ਨਹੀਂ ਹੈ। ਉਸਨੇ ਆਪਣੇ ਦਿਲ ਵਿੱਚ ਉਹਨਾਂ ਨੂੰ ਆਪਣੇ ਵੱਲ ਮੋੜਨ ਦਾ ਇਰਾਦਾ ਕੀਤਾ, ਅਤੇ ਮਾਸ ਅਤੇ ਲਹੂ ਵਿੱਚ ਮਨੁੱਖ ਦਾ ਰੂਪ ਧਾਰ ਲਿਆ। ਸਾਡਾ ਪ੍ਰਮੇਸ਼ਵਰ, ਜਿਹੜਾ ਮਾਸ ਦੇ ਰੂਪ ਵਿੱਚ ਧਰਤੀ ਉੱਤੇ ਉਤਰਿਆ, ਮਨੁੱਖਜਾਤੀ ਦੇ ਪਾਪਾਂ ਦੇ ਲਈ ਆਪਣੇ ਸਰੀਰ ਨੂੰ ਤਸੀਹਿਆਂ ਦੇ ਲਈ ਕੁਰਬਾਨ ਕੀਤਾ। ਉਸਨੇ ਕਲਵਰੀ ਦੀ ਸਲੀਬ ਉੱਤੇ ਆਪਣੇ ਕੀਮਤੀ ਲਹੂ ਦੀ ਆਖ਼ਰੀ ਬੂੰਦ ਵੀ ਡੋਲ੍ਹ ਦਿੱਤੀ। ਅਤੇ ਉਸ ਲਹੂ ਦੇ ਦੁਆਰਾ ਸਾਨੂੰ ਪਾਪ ਦੇ ਦਾਗਾਂ ਤੋਂ ਧੋ ਕੇ ਸ਼ੁੱਧ ਕੀਤਾ, ਅਤੇ ਸ਼ੈਤਾਨ ਦੇ ਸਿਰ ਨੂੰ ਕੁਚਲ ਦਿੱਤਾ।
ਪਵਿੱਤਰ ਸ਼ਾਸਤਰ ਵਿੱਚ ਯਿਸੂ ਮਸੀਹ ਦੇ ਸਰੀਰਕ ਸਰੀਰ ਦੇ ਬਾਰੇ ਬਹੁਤ ਸਾਰੇ ਹਵਾਲੇ ਹਨ। ਇਹ ਕਹਿੰਦਾ ਹੈ ਕਿ ਉਹ ਨੇ ਉਨ੍ਹੀਂ ਦਿਨੀਂ ਜਦੋਂ ਉਹ ਸਰੀਰ ਵਿੱਚ ਸੀ, ਬਹੁਤ ਧਾਂਹਾਂ ਮਾਰ-ਮਾਰ ਕੇ ਅਤੇ ਹੰਝੂਆਂ ਨਾਲ ਬੇਨਤੀਆਂ ਅਤੇ ਮਿੰਨਤਾਂ ਕੀਤੀਆਂ”(ਇਬਰਾਨੀਆਂ 5:7)।
ਅਸੀਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਜਦੋਂ ਉਹ ਪ੍ਰਾਰਥਨਾ ਕਰਨ ਲਈ ਬੈਠਦੇ ਹਨ ਤਾਂ ਉਨ੍ਹਾਂ ਨੂੰ ਨੀਂਦ ਆ ਜਾਂਦੀ ਹੈ। ਅਤੇ ਉਹ ਪ੍ਰਾਰਥਨਾ ਕਰਨ ਵਿੱਚ ਆਪਣੀ ਅਸਮਰੱਥਾ ਦਾ ਬਹਾਨਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਸਰੀਰ ਕਮਜ਼ੋਰ ਹੈ। ਸਾਡੇ ਪ੍ਰਭੂ ਨੂੰ ਅਜਿਹੇ ਲੰਗੜੇ ਬਹਾਨਿਆਂ ਦਾ ਸਪੱਸ਼ਟ ਪੂਰਾ ਗਿਆਨ ਸੀ ਜਿਸਨੂੰ ਅਸੀਂ ਪੇਸ਼ ਕਰ ਸਕਦੇ ਹਾਂ, ਅਤੇ ਉਸ ਦੇ ਸਰੀਰ ਦੇ ਦਿਨਾਂ ਵਿੱਚ ਉਸਦੀ ਕਮਜ਼ੋਰੀ ਉੱਤੇ ਕਾਬੂ ਪਾਉਣ ਦੇ ਦੁਆਰਾ ਇਸਨੂੰ ਅਸਵੀਕਾਰ ਕਰ ਦਿੱਤਾ, ਅਤੇ ਪ੍ਰਾਰਥਨਾ ਕੀਤੀ, ਜ਼ੋਰ ਨਾਲ ਰੋਣ ਅਤੇ ਹੰਝੂਆਂ ਦੇ ਨਾਲ ਪ੍ਰਾਰਥਨਾ ਕੀਤੀ। ਸਾਡਾ ਪ੍ਰਮੇਸ਼ਵਰ, ਜਿਹੜਾ ਉਸ ਤਰ੍ਹਾਂ ਨਾਲ ਪ੍ਰਾਰਥਨਾ ਕਰਨ ਵਿੱਚ ਯੋਗ ਸੀ, ਤੁਹਾਡੀ ਕਮਜ਼ੋਰੀ ਵਿੱਚ ਤੁਹਾਡੀ ਮਦਦ ਕਰਨ ਵਿੱਚ ਸਮਰੱਥੀ ਹੈ। ਅਤੇ ਤੁਸੀਂ ਪ੍ਰਾਰਥਨਾ ਦੀ ਕਮੀ ਦੇ ਲਈ ਲੰਗੜੇ ਬਹਾਨਿਆਂ ਦੇ ਨਾਲ ਬਾਹਰ ਨਹੀਂ ਆ ਸਕਦੇ ਹੋ।
ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ, “ਇਸ ਤਰ੍ਹਾਂ ਆਤਮਾ ਵੀ ਸਾਡੀਆਂ ਕਮਜ਼ੋਰੀਆਂ ਵਿੱਚ ਸਾਡੀ ਸਹਾਇਤਾ ਕਰਦਾ ਹੈ, ਕਿਉਂ ਜੋ ਕਿਸ ਗੱਲ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ, ਪਰ ਆਤਮਾ ਆਪ ਹੱਦੋਂ ਬਾਹਰ ਹਾਉਂਕੇ ਭਰ ਕੇ ਸਾਡੇ ਲਈ ਸਿਫ਼ਾਰਸ਼ ਕਰਦਾ ਹੈ”(ਰੋਮੀਆਂ 8:26) ਪਰਮੇਸ਼ੁਰ ਦੇ ਪਿਆਰੇ ਬੱਚਿਓ, ਮਸੀਹ ਯਿਸੂ, ਜਿਹੜਾ ਮਨੁੱਖ ਦੇ ਰੂਪ ਵਿੱਚ ਸਵਰਗ ਤੋਂ ਉਤਰੇ, ਜੋਸ਼ੀਲੇ ਪ੍ਰਾਰਥਨਾ ਜੀਵਨ ਦੇ ਲਈ ਤੁਹਾਡੇ ਕੋਲ ਸਭ ਤੋਂ ਵਧੀਆ ਉਦਾਹਰਣ ਹੈ। ਅਤੇ ਉਹ ਤੁਹਾਨੂੰ ਜਿੱਤ ਦਿਵਾਉਣ ਦੇ ਲਈ ਸ਼ਕਤੀਸ਼ਾਲੀ ਹੈ।
ਅਭਿਆਸ ਕਰਨ ਲਈ – “ਅਤੇ ਜਿਹੜੇ ਮਸੀਹ ਯਿਸੂ ਦੇ ਹਨ ਉਨ੍ਹਾਂ ਨੇ ਸਰੀਰ ਨੂੰ ਉਹ ਦੀਆਂ ਕਾਮਨਾਵਾਂ ਅਤੇ ਲਾਲਸਾ ਸਣੇ ਸਲੀਬ ਉੱਤੇ ਚੜ੍ਹਾ ਦਿੱਤਾ”(ਗਲਾਤੀਆਂ 5:24)।