ਅਕਤੂਬਰ 30 – ਮਾਫ਼ ਕਰਨਾ ਤੇ ਭੁੱਲ ਜਾਣਾ!
“ਅਤੇ ਤੁਸੀਂ ਇੱਕ ਦੂਜੇ ਉੱਤੇ ਦਿਆਲੂ ਅਤੇ ਤਰਸਵਾਨ ਹੋਵੋ, ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ”(ਅਫ਼ਸੀਆਂ 4:32)।
ਮਾਫ਼ ਕਰਨ ਦੀ ਵਿਸ਼ੇਸ਼ਤਾ ਇੱਕ ਇਲਾਹੀ ਹੈ। ਜੇਕਰ ਤੁਸੀਂ ਮਾਫ਼ ਨਹੀਂ ਕਰਦੇ ਹੋ ਅਤੇ ਗੁੱਸੇ ਅਤੇ ਕੁੜੱਤਣ ਨੂੰ ਆਪਣੇ ਅੰਦਰ ਰੱਖਦੇ ਹੋ, ਤਾਂ ਇਹ ਸ਼ੈਤਾਨ ਦੇ ਲਈ ਤੁਹਾਡੇ ਅੰਦਰ ਨਿਵਾਸ ਕਰਨ ਦਾ ਰਸਤਾ ਤਿਆਰ ਕਰੇਗਾ। ਜੇਕਰ ਤੁਸੀਂ ਮਾਫ਼ ਕਰ ਦਿਓ ਅਤੇ ਭੁੱਲ ਜਾਓ, ਤਾਂ ਤੁਹਾਡਾ ਦਿਲ ਹਲਕਾ ਹੋ ਜਾਵੇਗਾ। ਇਹ ਪਵਿੱਤਰ ਆਤਮਾ ਨਾਲ ਭਰਨ ਵਿੱਚ ਵੀ ਮਦਦ ਕਰੇਗਾ।
ਇਹ ਜਾਣਨ ਦੇ ਲਈ ਕਿ ਕਿਸੇ ਨੂੰ ਕਿਸ ਹੱਦ ਤੱਕ ਮਾਫ਼ ਕਰਨਾ ਚਾਹੀਦਾ ਹੈ, ਪਵਿੱਤਰ ਸ਼ਾਸਤਰ ਮਸੀਹ ਦੀ ਮਾਫ਼ ਕਰਨ ਵਾਲੀ ਵਿਸ਼ੇਸ਼ਤਾ ਨੂੰ ਹੱਦ ਦੇ ਰੂਪ ਵਿੱਚ ਦਿਖਾਉਂਦਾ ਹੈ। ਯਿਸੂ ਮਸੀਹ ਤੁਹਾਨੂੰ ਮਾਫ਼ ਕਰਨ ਦੇ ਲਈ ਸਵਰਗ ਤੋਂ ਧਰਤੀ ਉੱਤੇ ਉਤਰੇ। ਉਸਨੇ ਸਾਡੇ ਲਈ ਸਲੀਬ ਤੇ ਲਹੂ ਵਹਾਇਆ ਅਤੇ ਸਾਡੇ ਸਾਰੇ ਪਾਪਾਂ ਨੂੰ ਧੋ ਦਿੱਤਾ ਅਤੇ ਸਾਨੂੰ ਸ਼ੁੱਧ ਕੀਤਾ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਜੇ ਅਸੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਤਾਂ ਜੋ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ”(1 ਯੂਹੰਨਾ 1:9)।
ਸਾਨੂੰ ਮਾਫ਼ ਕਰਨ ਤੋਂ ਇਲਾਵਾ, ਪ੍ਰਮੇਸ਼ਵਰ ਇਹ ਵੀ ਵਾਅਦਾ ਕਰਦਾ ਹੈ ਕਿ ਉਹ ਸਾਡੇ ਪਾਪਾਂ ਨੂੰ ਹੁਣ ਕਦੇ ਚੇਤੇ ਨਾ ਕਰੇਗਾ (ਇਬਰਾਨੀਆਂ 8:12)। ਬਿਨਾਂ ਸੋਚੇ ਸਮਝੇ ਕਿਵੇਂ ਰਹੀਏ? ਹਾਂ। ਉਹ ਸਾਡੀਆਂ ਸਾਰੀਆਂ ਬਦੀਆਂ ਦੇ ਕੰਮਾਂ ਨੂੰ ਸਮੁੰਦਰ ਦੀਆਂ ਡੂੰਘਾਈਆਂ ਵਿੱਚ ਸੁੱਟ ਦਿੰਦਾ ਹੈ। ਜਿਨ੍ਹਾਂ ਚੜ੍ਹਦਾ ਲਹਿੰਦੇ ਤੋਂ ਦੂਰ ਹੈ, ਉੱਨੇ ਹੀ ਉਹ ਨੇ ਸਾਡੇ ਅਪਰਾਧ ਸਾਡੇ ਤੋਂ ਦੂਰ ਕੀਤੇ ਹਨ। ਕਿਰਮਚ ਜੇਹੇ ਲਾਲ ਦਿਖਣ ਵਾਲੇ ਸਾਰੇ ਪਾਪਾਂ ਨੂੰ ਦੂਰ ਕਰਕੇ ਉਹ ਤੁਹਾਡੇ ਦਿਲ ਨੂੰ ਚਿੱਟੇ ਅਤੇ ਉੱਨ ਦੀ ਤਰ੍ਹਾਂ ਬਣਾਉਂਦਾ ਹੈ।
ਤੁਸੀਂ, ਜਿਹੜੇ ਮਸੀਹ ਦੇ ਨਕਸ਼ੇ-ਕਦਮ ਤੇ ਚੱਲਦੇ ਹੋ, ਆਪਣੇ ਭਰਾਵਾਂ ਨੂੰ ਮਸੀਹ ਦੀ ਤਰ੍ਹਾਂ ਮਾਫ਼ ਕਰਨਾ ਚਾਹੀਦਾ ਹੈ। ਕੀ ਅਜਿਹਾ ਨਹੀਂ ਹੈ? ਤੁਸੀਂ ਇਲਾਹੀ ਪਿਆਰ ਦਾ ਪੂਰਾ ਸੁਆਦ ਉਦੋਂ ਹੀ ਲੈ ਸਕਦੇ ਹੋ, ਜਦੋਂ ਤੁਸੀਂ ਉਨ੍ਹਾਂ ਨੂੰ ਮਾਫ਼ ਕਰਦੇ ਹੋ।
ਯਿਸੂ ਨੇ ਕਿਹਾ, “ਜਦ ਕਦੇ ਤੁਸੀਂ ਖੜ੍ਹ ਕੇ ਪ੍ਰਾਰਥਨਾ ਕਰਦੇ ਹੋ, ਜੇ ਤੁਹਾਡਾ ਕਿਸੇ ਨਾਲ ਵਿਰੋਧ ਹੋਵੇ ਤਾਂ ਉਹ ਨੂੰ ਮਾਫ਼ ਕਰੋ ਤਾਂ ਜੋ ਤੁਹਾਡਾ ਪਿਤਾ ਵੀ ਜਿਹੜਾ ਸਵਰਗ ਵਿੱਚ ਹੈ, ਤੁਹਾਡਿਆਂ ਅਪਰਾਧਾਂ ਨੂੰ ਮਾਫ਼ ਕਰੇ। ਪਰ ਜੇ ਤੁਸੀਂ ਮਾਫ਼ ਨਾ ਕਰੋ, ਤਾਂ ਤੁਹਾਡਾ ਪਿਤਾ ਵੀ ਜੋ ਸਵਰਗ ਵਿੱਚ ਹੈ, ਤੁਹਾਡੇ ਅਪਰਾਧ ਮਾਫ਼ ਨਹੀਂ ਕਰੇਗਾ।”(ਮਰਕੁਸ ਦੀ ਇੰਜੀਲ 11:25, 26)।
ਬਿਮਾਰੀ ਅਤੇ ਟੂਣਾ-ਟੋਟਕਾ ਇੱਕ ਵਿਅਕਤੀ ਨੂੰ ਉਦੋਂ ਹੀ ਦੂਰ ਲੈ ਜਾਂਦੇ ਹਨ ਜਦੋਂ ਉਹ ਦੂਸਰਿਆਂ ਨੂੰ ਮਾਫ਼ ਕਰਨ ਤੋਂ ਇਨਕਾਰ ਕਰਦਾ ਹੈ। ਜੇਕਰ ਤੁਸੀਂ ਦੇਖਦੇ ਹੋ ਕਿ ਕੜਵਾਹਟ ਅਤੇ ਜੋਸ਼ ਦੇ ਵਿਚਾਰ ਤੁਹਾਡੇ ਅੰਦਰ ਹਨ, ਤਾਂ ਉਨ੍ਹਾਂ ਨੂੰ ਜੜ੍ਹਾਂ ਨਾਲੋ ਪੁੱਟ ਕੇ ਸੁੱਟ ਦਿਓ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਡੇ ਅੰਦਰੋਂ ਬਰਕਤਾਂ ਦੇ ਚਸਮੇ ਵੱਗਣ ਲੱਗ ਜਾਣਗੇ।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਜੇਕਰ ਤੁਹਾਡੇ ਵਿੱਚ ਕਿਸੇ ਦੇ ਪ੍ਰਤੀ ਕੜਵਾਹਟ ਅਤੇ ਜੋਸ਼ ਹੈ, ਤਾਂ ਉਹਨਾਂ ਨੂੰ ਮਾਫ਼ ਕਰੋ ਅਤੇ ਉਨ੍ਹਾਂ ਦੇ ਲਈ ਪ੍ਰਾਰਥਨਾ ਕਰੋ। ਤਦ ਪਰਮੇਸ਼ੁਰ ਤੁਹਾਨੂੰ ਵਿਸ਼ੇਸ਼ ਬਰਕਤ ਦੇਵੇਗਾ।
ਅਭਿਆਸ ਕਰਨ ਲਈ – “ਸਭਨਾਂ ਨਾਲ ਮੇਲ-ਮਿਲਾਪ ਰੱਖੋ ਅਤੇ ਪਵਿੱਤਰਤਾਈ ਦੀ ਭਾਲ ਕਰੋ ਜਿਹ ਦੇ ਬਿਨ੍ਹਾਂ ਕੋਈ ਪ੍ਰਭੂ ਨੂੰ ਨਾ ਵੇਖੇਗਾ”(ਇਬਰਾਨੀਆਂ 12:14)।