Appam - Punjabi

ਅਕਤੂਬਰ 25 – ਉਦੋਂ ਤੋਂ ਲੈ ਕੇ ਅਤੇ ਹੁਣ ਤੱਕ!

“ਤਦ ਸਮੂਏਲ ਨੇ ਇੱਕ ਪੱਥਰ ਲੈ ਕੇ ਉਹ ਨੂੰ ਮਿਸਪਾਹ ਅਤੇ ਸ਼ੇਨ ਦੇ ਵਿਚਕਾਰ ਖੜ੍ਹਾ ਕੀਤਾ ਅਤੇ ਉਹ ਦਾ ਨਾਮ ਅਬੇਨੇਜ਼ਰ ਧਰਿਆ ਅਤੇ ਬੋਲਿਆ ਜੋ ਇੱਥੋਂ ਤੱਕ ਯਹੋਵਾਹ ਨੇ ਸਾਡੀ ਸਹਾਇਤਾ ਕੀਤੀ”(1 ਸਮੂਏਲ 7:12)।

ਹੁਣ ਤੱਕ, ਯਹੋਵਾਹ ਤੁਹਾਡੀ ਮਦਦ ਕਰਦਾ ਰਿਹਾ ਹੈ। ਹੁਣ ਤੱਕ ਉਹ ਤੁਹਾਡੇ ਉੱਤੇ ਆਪਣੀ ਕਿਰਪਾ ਦਿਖਾਉਂਦਾ ਰਿਹਾ ਹੈ। ਇੱਕ ਉਕਾਬ ਆਪਣੇ ਛੋਟੇ ਬੱਚੇ ਨੂੰ ਆਪਣੇ ਖੰਭਾਂ ਤੇ ਸੁਰੱਖਿਅਤ ਢੰਗ ਨਾਲ ਲੈ ਜਾਂਦਾ ਹੈ ਅਤੇ ਉਸੇ ਤਰ੍ਹਾਂ, ਪ੍ਰਮੇਸ਼ਵਰ ਤੁਹਾਨੂੰ ਆਪਣੇ ਮੋਢਿਆਂ ਤੇ ਚੁੱਕਦਾ ਹੈ, ਜਿਸ ਉੱਤੇ ਉਸਨੇ ਹੁਣ ਤੱਕ ਸਲੀਬ ਨੂੰ ਚੁੱਕਿਆ ਸੀ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਇਸ ਸਮੇਂ ਤੁਹਾਡਾ ਦਿਲ ਸ਼ੁਕਰਗੁਜ਼ਾਰੀ ਨਾਲ ਭਰ ਜਾਵੇਗਾ।

ਉਸ ਦਿਨ, ਸਮੂਏਲ ਦਾ ਦਿਲ ਉੱਛਲ ਪਿਆ। ਉਸਦਾ ਦਿਲ ਪ੍ਰਮੇਸ਼ਵਰ ਦੀ ਉਸਤਤ ਅਤੇ ਅਨੰਦ ਨਾਲ ਖੁਸ਼ ਹੋਇਆ। ਉਸ ਨੇ ਇੱਕ ਪੱਥਰ ਲੈ ਕੇ ਉਸ ਨੂੰ ਖੜ੍ਹਾ ਕੀਤਾ ਅਤੇ ਆਖਿਆ, ‘ਯਹੋਵਾਹ ਨੇ ਹੁਣ ਤੱਕ ਸਾਡੀ ਮਦਦ ਕੀਤੀ ਹੈ।’ ਫਿਰ ਉਸਨੇ ਉਸਦਾ ਨਾਮ ਅਬੇਨੇਜ਼ਰ ਰੱਖਿਆ। ਉਸ ਦਿਨ ਤੋਂ ‘ਅਬੇਨੇਜ਼ਰ’ ਨਾਮ ਪ੍ਰਮੇਸ਼ਵਰ ਦੇ ਨਾਮਾਂ ਵਿੱਚੋਂ ਇੱਕ ਬਣ ਗਿਆ। ਇਹ ਨਾਮ ਇਹ ਅਰਥ ਦਿੰਦਾ ਹੈ ‘ਪ੍ਰਮੇਸ਼ਵਰ ਜਿਹੜਾ ਸਾਡੀ ਸਹਾਇਤਾ ਕਰਦਾ ਹੈ।’

ਜਦੋਂ ਤੁਸੀਂ ਕਹਿੰਦੇ ਹੋ, ‘ਹੁਣ ਤੱਕ ਉਸਨੇ ਸਾਡੀ ਮਦਦ ਕੀਤੀ, ਉਹ ਅਬੇਨੇਜ਼ਰ ਹੈ’ ਅਤੇ ਉਸਦੀ ਉਸਤਤ ਕਰੋ, ਤਾਂ ਤੁਹਾਡਾ ਦਿਲ ਖੁਸ਼ੀ ਨਾਲ ਭਰ ਜਾਂਦਾ ਹੈ। ਇਸ ਦੇ ਨਾਲ ਹੀ, ਇਹ ਵਿਸ਼ਵਾਸ ਵੀ ਉੱਠਦਾ ਹੈ ਕਿ ‘ਉਸਨੇ ਹੁਣ ਤੱਕ ਸਾਡੀ ਮਦਦ ਕੀਤੀ ਹੈ ਅਤੇ ਉਹ ਭਵਿੱਖ ਵਿੱਚ ਵੀ ਮਦਦ ਕਰੇਗਾ’। ਹਾਂ। ਜਿਹੜਾ ਹੁਣ ਤੱਕ ਅਬੇਨੇਜ਼ਰ ਸੀ ਉਹ ਭਵਿੱਖ ਵਿੱਚ ਇੰਮਾਨੂਏਲ ਵੀ ਹੋਵੇਗਾ।

ਰਾਜਾ ਦਾਊਦ ਨੇ ਪ੍ਰਮੇਸ਼ਵਰ ਨੂੰ ਅਬੇਨੇਜ਼ਰ ਅਤੇ ਇੰਮਾਨੂਏਲ ਦੇ ਰੂਪ ਵਿੱਚ ਦੇਖਿਆ। ਉਸਨੇ ਪ੍ਰਮੇਸ਼ਵਰ ਦੇ ਵੱਲ ਦੇਖਿਆ ਅਤੇ ਆਖਿਆ, “ਹੇ ਪ੍ਰਭੂ ਯਹੋਵਾਹ, ਮੈਂ ਕੌਣ ਹਾਂ, ਅਤੇ ਮੇਰਾ ਘਰਾਣਾ ਕੀ ਹੈ ਜੋ ਤੂੰ ਮੈਨੂੰ ਐਥੋਂ ਤੱਕ ਪਹੁੰਚਾ ਦਿੱਤਾ ਹੈ? ਤਾਂ ਵੀ ਹੇ ਪ੍ਰਭੂ ਯਹੋਵਾਹ, ਇਹ ਤਾਂ ਤੇਰੀ ਨਿਗਾਹ ਵਿੱਚ ਬਹੁਤ ਛੋਟੀ ਜਿਹੀ ਗੱਲ ਸੀ, ਕਿਉਂ ਜੋ ਤੂੰ ਆਪਣੇ ਦਾਸ ਦੇ ਘਰਾਣੇ ਦੇ ਲਈ ਬਹੁਤ ਦੂਰ ਦੀ ਖ਼ਬਰ ਪਹਿਲਾਂ ਹੀ ਦੱਸ ਦਿੱਤੀ। ਹੇ ਪ੍ਰਭੂ ਯਹੋਵਾਹ, ਮਨੁੱਖ ਦਾ ਇਹੋ ਨਿਯਮ ਹੈ!”(2 ਸਮੂਏਲ 7:18,19)।

ਇੱਕ ਰਾਜਾ ਦੇ ਰੂਪ ਵਿੱਚ ਉੱਚਾ ਹੋਣ ਦੇ ਬਾਅਦ ਵੀ, ਦਾਊਦ ਨੇ ਸ਼ੁਕਰਗੁਜ਼ਾਰ ਹੋ ਕੇ ਉਨ੍ਹਾਂ ਸਾਰੇ ਰਸਤਿਆਂ ਦੇ ਬਾਰੇ ਸੋਚਿਆ ਜਿਨ੍ਹਾਂ ਵਿੱਚ ਪ੍ਰਮੇਸ਼ਵਰ ਨੇ ਉਸਨੂੰ ਅਬੇਨੇਜ਼ਰ ਦੇ ਰੂਪ ਵਿੱਚ ਰਹਿਣ ਦੇ ਲਈ ਨਿਰਦੇਸ਼ ਦਿੱਤਾ ਸੀ। ਉਸ ਨੇ ਸੋਚਿਆ ਕਿ ਜਦੋਂ ਉਹ ਭੇਡਾਂ ਚਰਾ ਰਿਹਾ ਸੀ ਤਾਂ ਪ੍ਰਮੇਸ਼ਵਰ ਉਸਦੇ ਲਈ ਇੱਕ ਚਰਵਾਹੇ ਦੇ ਰੂਪ ਵਿੱਚ ਕਿਵੇਂ ਬਣਿਆ ਰਿਹਾ; ਅਤੇ ਕਿਵੇਂ ਉਸਨੇ ਉਸਨੂੰ ਸ਼ੇਰ ਅਤੇ ਰਿੱਛ ਵਰਗੇ ਜੰਗਲੀ ਜਾਨਵਰਾਂ ਤੋਂ, ਅਤੇ ਗੋਲਿਅਥ ਤੋਂ ਵੀ ਬਚਾਇਆ; ਇਹ ਵੀ ਕਿ ਕਿਵੇਂ ਉਸਨੇ ਉਸਨੂੰ ਜਿੱਤ ਦੇ ਰਾਹ ਤੇ ਚਲਾਇਆ। ਉਸਨੂੰ ਇਹ ਵੀ ਵਿਸ਼ਵਾਸ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਪ੍ਰਮੇਸ਼ਵਰ ਉਸਦੀ ਅਗਵਾਈ ਕਰੇਗਾ। ਖੁਸ਼ ਹੋ ਕੇ, ਉਸਨੇ ਪ੍ਰਮੇਸ਼ਵਰ ਦੀ ਉਸਤਤ ਉਨ੍ਹਾਂ ਸਾਰੇ ਵਡਿਆਈ ਵਾਲੇ ਕੰਮਾਂ ਦੇ ਬਾਰੇ ਕੀਤੀ ਜਿਹੜੇ ਆਉਣ ਵਾਲੇ ਸਮੇਂ ਵਿੱਚ ਪ੍ਰਮੇਸ਼ਵਰ ਉਸਦੇ ਨਾਲ ਕਰੇਗਾ।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਸ਼ੁਕਰਗੁਜ਼ਾਰੀ ਦੇ ਨਾਲ ਧਿਆਨ ਕਰੋ ਕਿ ਕਿਵੇਂ ਪ੍ਰਮੇਸ਼ਵਰ ਨੇ ਤੁਹਾਡੇ ਉੱਤੇ ਦਯਾ ਕੀਤੀ, ਤੁਹਾਡੀ ਰੱਖਿਆ ਕੀਤੀ, ਅਤੇ ਤੁਹਾਡੀ ਅਗਵਾਈ ਕੀਤੀ, ਇਸ ਤੋਂ ਪਹਿਲਾਂ ਕਿ ਤੁਸੀਂ ਉਸਨੂੰ ਜਾਣਦੇ। ਅੱਜ ਤੁਸੀਂ ਪ੍ਰਮੇਸ਼ਵਰ ਦੇ ਬੱਚੇ ਹੋ। ਉਹ ਤੁਹਾਡੀ ਰੱਖਿਆ ਕਰੇਗਾ ਅਤੇ ਅੰਤ ਤੱਕ ਤੁਹਾਡੀ ਅਗਵਾਈ ਕਰੇਗਾ।

ਅਭਿਆਸ ਕਰਨ ਲਈ – “ਮੈਂ ਤਾਂ ਉਨ੍ਹਾਂ ਸਾਰੀਆਂ ਦਿਆਲ਼ਗੀਆਂ ਅਤੇ ਉਸ ਸਾਰੀ ਸਚਿਆਈ ਤੋਂ ਜਿਹੜੀ ਤੂੰ ਆਪਣੇ ਦਾਸ ਨਾਲ ਕੀਤੀ ਬਹੁਤ ਹੀ ਛੋਟਾ ਹਾਂ। ਮੈਂ ਤਾਂ ਆਪਣੀ ਲਾਠੀ ਦੇ ਨਾਲ ਹੀ ਯਰਦਨ ਦੇ ਪਾਰ ਲੰਘਿਆ ਸੀ ਪਰ ਹੁਣ ਮੈਂ ਦੋ ਟੋਲੀਆਂ ਹੋ ਗਿਆ ਹਾਂ।”(ਉਤਪਤ 32:10)।

Leave A Comment

Your Comment
All comments are held for moderation.