Appam - Punjabi

ਅਕਤੂਬਰ 23 – ਪੁਰਾਣਾ ਆਦਮੀ ਅਤੇ ਨਵਾਂ ਆਦਮੀ!

“ਅਤੇ ਨਵੀਂ ਨੂੰ ਪਹਿਨ ਲਿਆ ਜੋ ਪੂਰਨ ਗਿਆਨ ਲਈ ਆਪਣੇ ਸਿਰਜਣਹਾਰ ਦੇ ਸਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ ਹੈ”(ਕੁਲੁੱਸੀਆਂ 3:10)।

ਕੁੱਝ ਕੀੜੇ ਦੁੱਧ ਵਾਲੇ ਪੌਦੇ ਦੇ ਪੱਤਿਆਂ ਦੇ ਹੇਠਲੇ ਪਾਸੇ ਨਾਲ ਜੁੜੇ ਹੁੰਦੇ ਹਨ। ਇਹ ਸਧਾਰਨ ਕੀੜੇ ਨਹੀਂ ਹਨ, ਪਰ ਅਜਿਹੇ ਕੀੜੇ ਹਨ ਜਿਹੜੇ ਤਿੱਤਲੀ ਵਿੱਚ ਵਿਕਸਿਤ ਹੋ ਜਾਂਦੇ ਹਨ। ਇਹ ਕੀੜੇ ਪੱਤੇ ਖਾ ਕੇ ਵੱਡੇ ਹੋ ਜਾਂਦੇ ਹਨ ਅਤੇ ਪਿਉਪਾ ਅਵਸਥਾ ਵਿੱਚ ਬਦਲ ਜਾਂਦੇ ਹਨ। ਇਸ ਸਮੇਂ ਉਹ ਕਈ ਦਿਨਾਂ ਤੱਕ ਬਿਨਾਂ ਰੁਕੇ ਲਟਕੇ ਰਹਿਣਗੇ। ਅਚਾਨਕ, ਇੱਕ ਦਿਨ ਇਹ ਇੱਕ ਤਿਤਲੀ ਬਣ ਜਾਣਗੇ ਅਤੇ ਖੂਬਸੂਰਤੀ ਨਾਲ ਉੱਡ ਜਾਣਗੇ।

ਇਸ ਰਚਨਾ ਦੇ ਲਈ ਜੀਵਨ ਇੱਕ ਹੈ, ਪਰ ਇਸਦੇ ਦੋ ਪੜਾਅ ਹਨ ਜੋ ਕਿ ਕੈਟਰਪਿਲਰ ਅਤੇ ਤਿੱਤਲੀ ਹਨ। ਇੱਕ ਕੈਟਰਪਿਲਰ ਦਾ ਜੀਵਨ ਹੈ ਅਤੇ ਦੂਸਰਾ ਤਿੱਤਲੀ ਦਾ ਜੀਵਨ ਹੈ। ਇੱਕ ਵਿਸ਼ਵਾਸੀ ਦੇ ਜੀਵਨ ਵਿੱਚ ਵੀ ਇਹ ਹੀ ਵਿਸ਼ੇਸ਼ਤਾ ਦੇਖੀ ਜਾਂਦੀ ਹੈ। ਇੱਕ ਪੁਰਾਣਾ ਮਨੁੱਖ ਹੈ ਅਤੇ ਦੂਸਰਾ ਬਦਲਿਆ ਹੋਇਆ ਨਵਾਂ ਮਨੁੱਖ ਹੈ।

ਤੁਸੀਂ ਆਦਮ ਦੀ ਤਰ੍ਹਾਂ ਪੁਰਾਣੇ ਅਤੇ ਮਸੀਹ ਵਿੱਚ ਇੱਕ ਨਵੀਂ ਰਚਨਾ ਹੋ। ਪਵਿੱਤਰ ਸ਼ਾਸਤਰ ਵਿੱਚ, ਰੋਮੀਆਂ ਦਾ ਛੇਵਾਂ ਅਧਿਆਇ, ਅਫ਼ਸੀਆਂ ਦਾ ਚੌਥਾ ਅਧਿਆਇ, ਅਤੇ ਕੁਲੁੱਸੀਆਂ ਦਾ ਤੀਸਰਾ ਅਧਿਆਇ ਤਿੰਨ ਮਹੱਤਵਪੂਰਣ ਗੱਲਾਂ ਵੱਲ ਇਸ਼ਾਰਾ ਕਰਦਾ ਹੈ ਜਿਨ੍ਹਾਂ ਦਾ ਤੁਹਾਨੂੰ ਪਾਲਣ ਕਰਨਾ ਚਾਹੀਦਾ ਹੈ।

1) ਪੁਰਾਣੀ ਇਨਸਾਨੀਅਤ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਈ ਗਈ (ਰੋਮੀਆਂ 6:6)।ਇਹ ਪੁਰਾਣਾ ਆਦਮੀ ਆਦਮ ਹੈ, ਜਿਹੜਾ ਪਾਪੀ ਗੁਣਾਂ ਨਾਲ ਭਰਿਆ ਹੋਇਆ ਸੀ। ਕੀਤੇ ਗਏ ਪਾਪਾਂ ਦੇ ਲਈ ਪਛਤਾਵੇ ਦੇ ਲਈ ਦ੍ਰਿੜਤਾ ਨਾਲ ਸੰਕਲਪ ਕਰਨਾ, ਉਨ੍ਹਾਂ ਨੂੰ ਸਵੀਕਾਰ ਕਰਨਾ ਅਤੇ ਉਨ੍ਹਾਂ ਨੂੰ ਤਿਆਗ ਦੇਣਾ, ਉਹ ਹੀ ਹੈ ਜਿਹੜਾ ਸਲੀਬ ਤੇ ਪੁਰਾਣੇ ਆਦਮੀ ਦੇ ਸਲੀਬ ਉੱਤੇ ਚੜ੍ਹਨ ਦਾ ਅਰਥ ਹੈ।ਤੁਹਾਡੇ ਸਾਰੇ ਪਾਪ ਅਤੇ ਅਪਰਾਧ ਯਿਸੂ ਮਸੀਹ ਨੇ ਸਲੀਬ ਉੱਤੇ ਲਏ ਅਤੇ ਇਸ ਲਈ, ਉਸਦਾ ਲਹੂ ਤੁਹਾਨੂੰ ਧੋਂਦਾ ਅਤੇ ਸ਼ੁੱਧ ਕਰਦਾ ਹੈ (1 ਯੂਹੰਨਾ 1: 7)।

2) ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟਿਆ (ਕੁਲੁੱਸੀਆਂ 3:9)।ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਪੁਰਾਣੇ ਆਦਮੀ ਅਤੇ ਉਸਦੇ ਕੰਮਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਇੱਕ ਤਿੱਤਲੀ ਜਿਹੜੀ ਪਿਉਪਾ ਅਵਸਥਾ ਵਿੱਚੋਂ ਬਾਹਰ ਆਉਂਦੀ ਹੈ, ਉਹ ਆਪਣੀਆਂ ਪਿਛਲੀਆਂ ਆਦਤਾਂ ਨੂੰ ਛੱਡ ਦਿੰਦੀ ਹੈ, ਇੱਕ ਕੀੜੇ ਦਾ ਪਿੱਛਲਾ ਜੀਵਨ ਅਤੇ ਪਿਛਲੀਆਂ ਵਿਸ਼ੇਸ਼ਤਾਵਾਂ ਇੱਕ ਨਵੀਂ ਰਚਨਾ ਦੀ ਤਰ੍ਹਾਂ ਉੱਠਦੀਆਂ ਅਤੇ ਉੱਡਦੀਆਂ ਹਨ। ਉਸੇ ਤਰ੍ਹਾਂ, ਤੁਸੀਂ ਵੀ ਆਪਣੇ ਸਾਰੇ ਪਾਪੀ ਗੁਣਾਂ ਨੂੰ ਛੱਡ ਕੇ ਅਤੇ ਸਰਵਉੱਚ ਪ੍ਰਮੇਸ਼ਵਰ ਦੇ ਸਰੂਪ ਨੂੰ ਪ੍ਰਾਪਤ ਕਰ ਸਕਦੇ ਹੋ।

3) ਨਵੀਂ ਇਨਸਾਨੀਅਤ ਨੂੰ ਪਹਿਨ ਲਓ, (ਅਫ਼ਸੀਆਂ 4:24)।ਪੁਰਾਣੀ ਇਨਸਾਨੀਅਤ ਨੂੰ ਲਾਹੁਣ ਤੋਂ ਨਹੀਂ ਰੁਕਣਾ ਚਾਹੀਦਾ, ਬਲਕਿ ਮਸੀਹ ਨੂੰ ਜਿਹੜਾ ਨਵਾਂ ਆਦਮੀ ਹੈ ਪਹਿਣ ਲੈਣਾ ਚਾਹੀਦਾ ਹੈ। ਮਸੀਹ ਦੇ ਗੁਣਾਂ ਨੂੰ ਵਿਕਸਤ ਹੋਣ ਦਿਓ। ਮਸੀਹ ਦੀ ਸ਼ਕਤੀ ਦੇ ਨਾਲ ਅੱਗੇ ਵਧੋ।ਪਵਿੱਤਰ ਸ਼ਾਸਤਰ ਕਹਿੰਦਾ ਹੈ, “ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ, ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਸਿਰਜੀ ਗਈ”(ਅਫ਼ਸੀਆਂ 4:24)।

ਅਭਿਆਸ ਕਰਨ ਲਈ – “ਇਸ ਕਾਰਨ ਮੈਂ ਪ੍ਰਭੂ ਯਿਸੂ ਮਸੀਹ ਦੇ ਪਿਤਾ ਅੱਗੇ ਆਪਣੇ ਗੋਡੇ ਨਿਵਾਉਂਦਾ ਹਾਂ…ਕਿ ਉਹ ਆਪਣੀ ਮਹਿਮਾ ਦੇ ਧਨ ਅਨੁਸਾਰ ਤੁਹਾਨੂੰ ਇਹ ਦਾਨ ਕਰੇ ਜੋ ਤੁਸੀਂ ਉਹ ਦੇ ਆਤਮਾ ਦੇ ਰਾਹੀਂ ਅੰਦਰਲੀ ਇਨਸਾਨੀਅਤ ਵਿੱਚ ਸਮਰੱਥਾ ਨਾਲ ਬਲਵੰਤ ਬਣੋ”(ਅਫ਼ਸੀਆਂ 3:14,16)।

Leave A Comment

Your Comment
All comments are held for moderation.