Appam - Punjabi

ਅਕਤੂਬਰ 18 – ਜੀਵਨ ਅਤੇ ਭਰਪੂਰਤਾ!

“ਪਰ ਮੈਂ ਉਨ੍ਹਾਂ ਨੂੰ ਜੀਵਨ ਦੇਣ ਆਇਆ ਹਾਂ, ਸਗੋਂ ਚੋਖਾ ਜੀਵਨ”(ਯੂਹੰਨਾ ਦੀ ਇੰਜੀਲ 10:10)।

ਅੱਜ ਦੋ ਵੱਡੀਆਂ ਸ਼ਕਤੀਆਂ ਇੱਕ ਦੂਸਰੇ ਦੇ ਵਿਰੁੱਧ ਕੰਮ ਕਰਦੀਆਂ ਹਨ। ਇੱਕ ਹੈ ਸਵਰਗੀ ਸ਼ਕਤੀ ਅਤੇ ਦੂਸਰੀ ਹੈ ਸ਼ੈਤਾਨ ਦੀ ਸ਼ਕਤੀ। ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਸ਼ੈਤਾਨ ਚੋਰ ਹੈ। ਯਿਸੂ ਮਸੀਹ ਨੇ ਕਿਹਾ, “ਚੋਰ ਚੋਰੀ ਕਰਨ, ਮਾਰਨ ਅਤੇ ਨਾਸ ਕਰਨ ਦੇ ਲਈ ਆਉਂਦਾ”(ਯੂਹੰਨਾ ਦੀ ਇੰਜੀਲ 10:10)।

ਕਈ ਸਾਲ ਪਹਿਲਾਂ, ਆਸਟ੍ਰੇਲੀਆ ਵਿੱਚ ਇੱਕ ਪਾਸਟਰ ਪ੍ਰਭਾਵਸ਼ਾਲੀ ਤਰੀਕੇ ਨਾਲ ਸੇਵਕਾਈ ਕਰ ਰਿਹਾ ਸੀ। ਉਸੇ ਸਮੇਂ ਉਸਦੇ ਸ਼ਹਿਰ ਵਿੱਚ ਇੱਕ ਭਿਆਨਕ ਮਹਾਂਮਾਰੀ ਫੈਲ ਗਈ ਅਤੇ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ। ਉਸ ਬਿਮਾਰੀ ਦੇ ਲਈ ਕੋਈ ਵਧੀਆ ਦਵਾਈ ਉਪਲੱਬਧ ਨਹੀਂ ਸੀ ਅਤੇ ਡਾਕਟਰ ਬੇਵੱਸ ਸੀ।

ਇਸ ਛੂਤ ਰੋਗ ਦੇ ਕਾਰਨ ਇਸ ਪਾਸਟਰ ਦੇ ਚਰਚ ਨਾਲ ਜੁੜੇ ਚਾਲੀ ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਪਾਸਟਰ ਦਾ ਦਿਲ ਟੁੱਟ ਗਿਆ। ਉਸਨੇ ਪ੍ਰਮੇਸ਼ਵਰ ਨੂੰ ਪੁਕਾਰਿਆ, “ਹੇ ਪ੍ਰਮੇਸ਼ਵਰ, ਕੀ ਤੁਸੀਂ ਮੇਰੀ ਕਲੀਸਿਯਾ ਦੇ ਸਾਰੇ ਵਿਸ਼ਵਾਸੀਆਂ ਨੂੰ ਇਸ ਰੋਗ ਨਾਲ ਮਾਰਨ ਜਾ ਰਹੇ ਹੋ? ਤੁਸੀਂ ਇਹ ਕਿਉਂ ਕਰ ਰਹੇ ਹੋ?”

ਪਵਿੱਤਰ ਆਤਮਾ ਨੇ ਉਸਨੂੰ ਕਿਹਾ, ‘ਯਿਸੂ ਮਸੀਹ ਭਲੇ ਕੰਮ ਕਰਦਾ ਰਿਹਾ। ਉਸਨੇ ਬਿਮਾਰਾਂ ਨੂੰ ਚੰਗਾ ਕੀਤਾ ਅਤੇ ਸ਼ੈਤਾਨ ਦੇ ਜਕੜਿਆ ਨੂੰ ਮੁਕਤ ਕੀਤਾ “(ਰਸੂਲਾਂ ਦੇ ਕਰਤੱਬ 10:38)। ਉਸਨੇ ਇਸ ਆਇਤ ਦੀ ਵੱਲ ਵੀ ਇਸ਼ਾਰਾ ਕੀਤਾ, ‘ਉਹ ਇਸ ਲਈ ਆਇਆ ਕਿ ਲੋਕਾਂ ਨੂੰ ਜੀਵਨ ਮਿਲੇ, ਅਤੇ ਉਹ ਉਸ ਨੂੰ ਹੋਰ ਵੀ ਭਰਪੂਰਤਾ ਨਾਲ ਪਾ ਸਕਣ’।

ਪਾਸਟਰ ਦੀਆਂ ਅੱਖਾਂ ਖੁੱਲ੍ਹ ਗਈਆਂ ਜਦੋਂ ਉਸਨੇ ਮਹਿਸੂਸ ਕੀਤਾ ਕਿ ਸ਼ੈਤਾਨ ਹੀ ਬਿਮਾਰੀ ਅਤੇ ਮੌਤ ਦਾ ਕਾਰਨ ਹੈ। ਉਹ ਆਪਣੀ ਆਤਮਾ ਵਿੱਚ ਜੁਸ਼ੀਲਾ ਹੋ ਗਿਆ। ਉਹ ਦ੍ਰਿੜ੍ਹ ਰਿਹਾ ਅਤੇ ਸ਼ੈਤਾਨ ਦੇ ਵਿਰੁੱਧ ਲੜਨ ਲੱਗਾ। ਉਸਨੇ ਇਸ ਵਾਅਦੇ ਨੂੰ ਮਜ਼ਬੂਤੀ ਨਾਲ ਫੜ ਲਿਆ ਕਿ ਯਿਸੂ ਨੇ ਸ਼ੈਤਾਨ ਉੱਤੇ ਜਿੱਤ ਪ੍ਰਾਪਤ ਕੀਤੀ, ਜਿਹੜਾ ਮੌਤ ਦਾ ਪ੍ਰਧਾਨ ਸੀ, ਆਪਣੀ ਮੌਤ ਦੇ ਨਾਲ ਹੋਰ ਲੜਨਾ ਸ਼ੁਰੂ ਕਰ ਦਿੱਤਾ ।

ਜਿਵੇਂ-ਜਿਵੇਂ ਉਹ ਪ੍ਰਾਰਥਨਾ ਕਰਦਾ ਗਿਆ, ਰੋਗ ਦਾ ਪ੍ਰਭਾਵ ਘੱਟ ਹੋਣ ਲੱਗਾ। ਹਾਲਾਂਕਿ ਬਿਮਾਰੀ ਦੇ ਕਾਰਨ ਮੌਤ ਦੀ ਘਟਨਾ ਰੁਕ ਗਈ, ਪਰ ਉਸਨੇ ਪ੍ਰਾਰਥਨਾ ਕਰਨੀ ਬੰਦ ਨਹੀਂ ਕੀਤੀ। ਉਸਨੇ ਇਹ ਕਹਿੰਦੇ ਹੋਏ ਚੁਣੌਤੀ ਦਿੱਤੀ, “ਸ਼ੈਤਾਨ, ਤੈਨੂੰ ਮੇਰੇ ਇੱਜੜ ਵਿੱਚੋਂ ਭੇਡਾਂ ਨੂੰ ਚੋਰੀ ਕਰਨ ਦਾ ਕੀ ਅਧਿਕਾਰ ਹੈ?” ਅਤੇ ਆਪਣੀ ਕਲੀਸਿਯਾ ਦੇ ਸਾਰੇ ਵਿਸ਼ਵਾਸੀਆਂ ਨੂੰ ਮਸੀਹ ਦੀ ਅੱਗ ਦੀ ਸ਼ਹਿਰਪਨਾਹ ਵਿੱਚ ਲੈ ਆਇਆ। ਉਸ ਸਮੇਂ ਤੋਂ, ਵਿਸ਼ਵਾਸੀ ਵੀ ਪ੍ਰਮੇਸ਼ਵਰ ਦੇ ਵਾਅਦਿਆਂ ਨੂੰ ਫੜ ਕੇ ਪ੍ਰਾਰਥਨਾ ਕਰਦੇ ਰਹੇ ਅਤੇ ਜੇਤੂ ਹੋਏ। ਫਿਰ ਘਾਤਕ ਮਹਾਂਮਾਰੀ ਦਾ ਅੰਤ ਹੋ ਗਿਆ।

ਬਿਮਾਰੀ, ਦੁੱਖ, ਗਰੀਬੀ, ਕਰਜ਼ੇ ਆਦਿ ਦਾ ਸਾਹਮਣਾ ਕਰਦੇ ਹੋਏ ਦੁੱਖੀ ਨਾ ਹੋਵੋ। ਪ੍ਰਮੇਸ਼ਵਰ ਨੂੰ ਦੋਸ਼ ਨਾ ਦਿਓ। ਪ੍ਰਮੇਸ਼ਵਰ ਦੇ ਵਾਅਦਿਆਂ ਦੇ ਨਾਲ, ਵਿਸ਼ਵਾਸ ਦੀ ਢਾਲ ਨੂੰ ਮਜ਼ਬੂਤੀ ਨਾਲ ਫੜੀ ਰੱਖੋ, ਜਿਹੜੀ ਦੁਸ਼ਟਾਂ ਦੇ ਸਾਰੇ ਭਿਆਨਕ ਅਗਨੀ ਤੀਰਾਂ ਨੂੰ ਬੁਝਾ ਦੇਵੇਗੀ।ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਡਰੋ ਨਾ। ਪ੍ਰਭੂ, ਉਹ ਜਿਹੜਾ ਮਹਾਨ ਹੈ ਤੁਹਾਡੇ ਵਿੱਚ ਖੜ੍ਹਾ ਹੈ। ਉਹ ਤੁਹਾਨੂੰ ਜੀਵਨ ਦੇਣ ਲਈ ਆਇਆ ਹੈ ਅਤੇ ਇਸ ਨੂੰ ਤੁਹਾਡੇ ਵਿੱਚ ਸੰਪੂਰਨ ਬਣਾਉਂਦਾ ਹੈ।

ਅਭਿਆਸ ਕਰਨ ਲਈ – “ਉਹ ਤਾਂ ਤੈਨੂੰ ਫਾਂਧੀ ਦੀ ਫਾਹੀ ਵਿੱਚੋਂ ਅਤੇ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ”(ਜ਼ਬੂਰਾਂ ਦੀ ਪੋਥੀ 91:3)।

Leave A Comment

Your Comment
All comments are held for moderation.