ਸਤੰਬਰ 21 – ਮੈਂ ਇਸ ਨੂੰ ਠੀਕ ਕਰਾਂਗਾ!
“ਮੈਂ ਤੇਰੇ ਅੱਗੇ-ਅੱਗੇ ਚੱਲਾਂਗਾ, ਅਤੇ ਉੱਚੇ-ਉੱਚੇ ਪਹਾੜਾਂ ਨੂੰ ਪੱਧਰਾ ਕਰਾਂਗਾ, ਮੈਂ ਪਿੱਤਲ ਦੇ ਫਾਟਕ ਭੰਨ ਸੁੱਟਾਂਗਾ, ਅਤੇ ਲੋਹੇ ਦੀਆਂ ਬੇੜੀਆਂ ਵੱਢ ਸੁੱਟਾਂਗਾ”(ਯਸਾਯਾਹ 45:2)।
ਅੱਜ ਦੀ ਆਇਤ ਦੇ ਦੁਆਰਾ ਪ੍ਰਭੂ ਸਾਨੂੰ ਦੁੱਗਣੀ ਬਰਕਤ ਦੇ ਰਹੇ ਹਨ। ਸਭ ਤੋਂ ਪਹਿਲਾ, ਉਹ ਸਾਡੇ ਅੱਗੇ ਚੱਲਣ ਦਾ ਵਾਅਦਾ ਕਰਦੇ ਹਨ, ਅਤੇ ਦੂਸਰੀ ਬਰਕਤ ਇਹ ਹੈ ਕਿ ਉਹ ਟੇਢੇ-ਮੇਡੇ ਥਾਵਾਂ ਨੂੰ ਸਿੱਧਾ ਕਰੇਗਾ। ਤੁਹਾਡੀ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂ ਹੋ ਸਕਦੇ ਹਨ, ਜੋ ਕਿ ਟੇਢੇ-ਮੇਢੇ ਜਾਂ ਵਿਗੜੇ ਹੋਏ ਰਿਸ਼ਤੇ ਹੋ ਸਕਦੇ ਹਨ, ਜੀਵਨ ਦੇ ਤਰੀਕੇ ਜਾਂ ਇੱਥੋਂ ਤੱਕ ਕੀ ਮਨ ਵੀ ਟੇਢੇ-ਮੇਢੇ ਹੋ ਸਕਦੇ ਹਨ। ਉਹ ਪਹਿਲੀ ਵਾਰ ਵਿੱਚ ਟੇਢੇ ਜਾਂ ਵਿਗੜੇ ਹੋਏ ਕਿਵੇਂ ਹੋ ਜਾਂਦੇ ਹਨ? ਜਦੋਂ ਕੁੱਝ ਲੋਕ ਤੁਹਾਡੇ ਬਾਰੇ ਦੂਸਰਿਆਂ ਨੂੰ ਝੂਠੀਆਂ ਅਫਵਾਹਾਂ ਫੈਲਾਉਂਦੇ ਹਨ, ਤਾਂ ਉਨ੍ਹਾਂ ਦਾ ਨਜ਼ਰੀਆ ਤੁਹਾਡੇ ਬਾਰੇ ਵਿਗੜਿਆ ਹੋਇਆ ਜਾਂ ਟੇਢਾ ਹੋ ਜਾਂਦਾ ਹੈ।
ਅਫਵਾਹ ਫੈਲਾਉਣ ਵਾਲੇ ਅਤੇ ਈਰਖੇ ਨਾਲ ਕੰਮ ਕਰਨ ਵਾਲੇ ਲੋਕ ਹਮੇਸ਼ਾਂ ਦੂਜਿਆਂ ਨੂੰ ਟੇਢੀਆ ਨਜ਼ਰਾਂ ਨਾਲ ਦੇਖਦੇ ਹਨ। ਕਈ ਮੌਕਿਆਂ ਤੇ ਤੁਸੀਂ ਦੂਸਰਿਆਂ ਦੇ ਦਿਲ ਵਿੱਚ ਬੀਜੇ ਗਏ ਕੁੜੱਤਣ ਦੇ ਬੀਜ ਨੂੰ ਦੂਰ ਨਹੀਂ ਕਰ ਸਕੋਂਗੇ। ਹੋ ਸਕਦਾ ਹੈ ਕਿ ਤੁਸੀਂ ਇਸਨੂੰ ਆਪਣੇ ਯਤਨਾਂ ਨਾਲ ਸਿੱਧਾ ਕਰਨ ਦੇ ਯੋਗ ਨਹੀਂ ਹੋ। ਪਰ ਅੱਜ ਪ੍ਰਭੂ ਤੁਹਾਡੇ ਨਾਲ ਵਾਅਦਾ ਕਰ ਰਿਹਾ ਹੈ ਕਿ ਉਹ ਤੁਹਾਡੇ ਅੱਗੇ-ਅੱਗੇ ਚੱਲੇਗਾ ਅਤੇ ਤੁਹਾਡੀ ਜ਼ਿੰਦਗੀ ਦੇ ਹਰ ਟੇਢੇ-ਮੇਢੇ ਪਹਿਲੂ ਨੂੰ ਠੀਕ ਕਰੇਗਾ।
ਸਾਡਾ ਪ੍ਰਮੇਸ਼ਵਰ ਅਜਿਹਾ ਪ੍ਰਮੇਸ਼ਵਰ ਹੈ ਜਿਹੜਾ ਸਾਡੇ ਜੀਵਨ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਦਾ ਹੈ, ਤਾਂ ਕਿ ਅਸੀਂ ਅੱਗੇ ਵਧ ਸਕੀਏ। ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ ਕਿ, “ਰਾਹ ਬਣਾਉਣ ਵਾਲਾ ਉਹਨਾਂ ਦੇ ਅੱਗੇ-ਅੱਗੇ ਉਤਾਹਾਂ ਜਾਵੇਗਾ, ਉਹ ਭੱਜ ਕੇ ਨਿੱਕਲਣਗੇ ਅਤੇ ਫਾਟਕ ਦੇ ਵਿੱਚੋਂ ਦੀ ਲੰਘਣਗੇ, ਉਹਨਾਂ ਦਾ ਰਾਜਾ ਉਹਨਾਂ ਦੇ ਅੱਗੇ-ਅੱਗੇ ਚੱਲੇਗਾ, ਅਤੇ ਯਹੋਵਾਹ ਉਹਨਾਂ ਦੇ ਸਿਰ ਤੇ ਹੋਵੇਗਾ”(ਮੀਕਾਹ 2:13)
ਜਦੋਂ ਪ੍ਰਭੂ ਤੁਹਾਡੇ ਅੱਗੇ ਜਾਂਦੇ ਹਨ, ਤਾਂ ਸਾਰੀ ਕੁੜੱਤਣ, ਵਿਗੜਿਆਪਨ, ਅਸਧਾਰਨਤਾਵਾਂ ਅਤੇ ਅਪੂਰਤੀਆਂ ਠੀਕ ਹੋ ਜਾਣਗੀਆਂ ਅਤੇ ਸੰਪੂਰਨ ਹੋ ਜਾਣਗੀਆਂ। ਪਰਿਵਾਰ ਵਿੱਚ ਕਈ ਮੁੱਦੇ ਹੋ ਸਕਦੇ ਹਨ, ਜਿਵੇਂ ਸੱਸ ਅਤੇ ਨੂੰਹ ਦੇ ਵਿੱਚ ਮੁੱਦੇ, ਅਤੇ ਇਹ ਸਾਡੀ ਜ਼ਿੰਦਗੀ ਵਿੱਚ ਕੁੜੱਤਣ ਲਿਆਉਂਦੇ ਹਨ। ਪਰ ਜਦੋਂ ਤੁਸੀਂ ਪ੍ਰਮੇਸ਼ਵਰ ਦੇ ਚਰਨਾਂ ਵਿੱਚ ਬੈਠਦੇ ਹੋ ਅਤੇ ਉਸਨੂੰ ਕਹਿੰਦੇ ਹੋ, “ਪ੍ਰਭੂ, ਕਿਰਪਾ ਕਰਕੇ ਮੇਰੀ ਜ਼ਿੰਦਗੀ ਦੀਆਂ ਵੱਖੋ ਵੱਖਰੀਆਂ ਮੁਸ਼ਕਲਾਂ ਨੂੰ ਦੇਖੋ, ਅਤੇ ਮੇਰੀ ਧਾਰਮਿਕਤਾ ਕਿਵੇਂ ਉਲਟ ਗਈ ਹੈ। ਤੁਸੀਂ ਪੂਰੀ ਦੁਨੀਆਂ ਵਿੱਚ ਸਿਰਫ ਨਿਆਂ ਕਰਨ ਵਾਲੇ ਹੋ, ਅਤੇ ਸਿਰਫ ਤੁਸੀਂ ਹੀ ਮੇਰੇ ਮਾਮਲੇ ਦੀ ਵਕਾਲਤ ਕਰ ਸਕਦੇ ਹੋ। ਪ੍ਰਭੂ, ਕਿਰਪਾ ਮੇਰੇ ਅੱਗੇ ਜਾਓ ਅਤੇ ਮੇਰੇ ਜੀਵਨ ਦੇ ਹਰ ਟੇਢੇ-ਮੇਢੇ ਪਹਿਲੂਆਂ ਨੂੰ ਠੀਕ ਕਰੋ”। ਅਤੇ ਜਦੋਂ ਤੁਸੀਂ ਉਸ ਪ੍ਰਾਰਥਨਾ ਨੂੰ ਇਮਾਨਦਾਰੀ ਨਾਲ ਕਰਦੇ ਹੋ, ਤਾਂ ਪ੍ਰਮੇਸ਼ਵਰ ਸਭ ਕੁੱਝ ਠੀਕ ਕਰਨ ਦੀ ਆਗਿਆ ਦੇਣਗੇ ਅਤੇ ਤੁਹਾਡੇ ਜੀਵਨ ਵਿੱਚ ਸ਼ਾਂਤੀ ਦੀ ਆਗਿਆ ਦੇਣਗੇ।
ਸਾਡੇ ਪੁਰਖਿਆਂ ਨੇ ਅਜਿਹੀ ਗੰਭੀਰ ਪ੍ਰਾਰਥਨਾ ਕੀਤੀ। ਆਪਣੇ ਭਰਾ ਏਸਾਓ ਨਾਲ ਮਿਲਣ ਤੋਂ ਇੱਕ ਰਾਤ ਪਹਿਲਾਂ, ਉਸਨੇ ਪ੍ਰਭੂ ਦੇ ਚਰਨ ਫੜ ਲਏ ਅਤੇ ਸਾਰੀ ਰਾਤ ਪ੍ਰਾਰਥਨਾ ਕਰਦਾ ਰਿਹਾ। ਅਤੇ ਇਸ ਤਰ੍ਹਾਂ ਦੀ ਪ੍ਰਾਰਥਨਾ ਦੇ ਨਤੀਜੇ ਵਜੋਂ, ਉਸਦੇ ਭਰਾ ਨੇ ਅਗਲੇ ਦਿਨ ਖੁਸ਼ੀ ਨਾਲ ਉਸਦਾ ਸਵਾਗਤ ਕੀਤਾ।
ਇੱਕ ਪਲ ਵਿੱਚ ਹੀ ਭਰਾਵਾਂ ਦੇ ਵਿਚਕਾਰ ਸਾਰੀ ਕੁੜੱਤਣ ਅਤੇ ਦੁਸ਼ਮਣੀ ਗਾਇਬ ਹੋ ਗਈ ਅਤੇ ਨਵੀਂ ਸ਼ਾਂਤੀ, ਨਵੇਂ ਭਾਈਚਾਰੇ ਅਤੇ ਦੋਸਤੀ ਦਾ ਰਾਹ ਤਿਆਰ ਹੋ ਗਿਆ। ਹਾਂ, ਇਹ ਆਪਣੇ ਆਪ ਪ੍ਰਭੂ ਦੁਆਰਾ ਲਿਆਇਆ ਗਿਆ ਸੀ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਉਹ ਵੀ ਅੱਜ ਤੁਹਾਡੇ ਜੀਵਨ ਵਿੱਚ ਉਹ ਹੀ ਕਰਨ ਦੇ ਲਈ ਤਿਆਰ ਹੈ।
ਅਭਿਆਸ ਕਰਨ ਲਈ – “ਮੈਂ ਉਹਨਾਂ ਦੇ ਅੱਗੇ ਹਨੇਰੇ ਨੂੰ ਚਾਨਣ, ਅਤੇ ਵਿੰਗਿਆਂ ਥਾਵਾਂ ਨੂੰ ਸਿੱਧਿਆਂ ਬਣਾ ਦਿਆਂਗਾ। ਮੈਂ ਇਹ ਕੰਮ ਕਰਾਂਗਾ ਅਤੇ ਉਹਨਾਂ ਨੂੰ ਨਾ ਤਿਆਗਾਂਗਾ”(ਯਸਾਯਾਹ 42:16)।