Appam - Punjabi

ਸਤੰਬਰ 20 – ਉਹ ਖੁਸ਼ਹਾਲ ਹੋਵੇਗਾ!

“ਜਦੋਂ ਤੱਕ ਸਾਡੇ ਉੱਤੇ ਉੱਪਰੋਂ ਪਰਮੇਸ਼ੁਰ ਦਾ ਆਤਮਾ ਵਹਾਇਆ ਨਾ ਜਾਵੇ, ਅਤੇ ਉਜਾੜ ਫਲਦਾਰ ਖੇਤ ਨਾ ਹੋ ਜਾਵੇ, ਅਤੇ ਫਲਦਾਰ ਖੇਤ ਇੱਕ ਬਣ ਨਾ ਗਿਣਿਆ ਜਾਵੇ”(ਯਸਾਯਾਹ 32:15)।

“ਉਜਾੜ ਇੱਕ ਫਲਦਾਰ ਖੇਤ ਬਣ ਜਾਵੇਗਾ” ਉਹ ਵਾਅਦਾ ਹੈ ਜਿਹੜਾ ਪ੍ਰਮੇਸ਼ਵਰ ਅੱਜ ਤੁਹਾਨੂੰ ਦੇ ਰਿਹਾ ਹੈ। ਸਾਡਾ ਪ੍ਰਮੇਸ਼ਵਰ ਉਹ ਪ੍ਰਮੇਸ਼ਵਰ ਹੈ ਜਿਹੜਾ ਸੁੱਕੇ ਮਾਰੂਥਲਾਂ ਵਿੱਚੋਂ ਹਰੇ ਘਾਹ ਦੇ ਮੈਦਾਨ ਬਣਾਉਂਦਾ ਹੈ। ਉਹ ਕੁੱਝ ਵੀ ਨਹੀਂ ਤੋਂ ਸਭ ਕੁਝ ਬਣਾਉਂਦਾ ਹੈ। ਅਤੇ ਉਹ ਹੀ ਹੈ ਜਿਹੜਾ ਉਜਾੜ ਨੂੰ ਉਪਜਾਊ ਹਰੇ ਘਾਹ ਦੇ ਮੈਦਾਨ ਵਿੱਚ ਬਦਲ ਦਿੰਦਾ ਹੈ।

ਹੋ ਸਕਦਾ ਹੈ ਕਿ ਤੁਸੀਂ ਪਿੱਛਲੇ ਸਮੇਂ ਵਿੱਚ ਉਜਾੜ ਦੇ ਰਾਹਾਂ ਵਿੱਚੋਂ ਲੰਘੇ ਹੋਵੋ। ਹੋ ਸਕਦਾ ਹੈ ਕਿ ਤੁਸੀਂ ਕਰਜ਼ੇ ਹੇਠਾਂ ਡੁੱਬੇ ਹੋਵੋ, ਕਿਉਂਕਿ ਤੁਹਾਡੇ ਕੋਲ ਆਪਣੀਆਂ ਆਰਥਿਕ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਜ਼ਿਆਦਾ ਕਮਾਈ ਨਹੀਂ ਸੀ। ਪਰ ਯਾਦ ਰੱਖੋ ਕਿ ਇਹ ਸਦਾ ਦੇ ਲਈ ਨਹੀਂ ਰਹਿਣ ਵਾਲੇ ਹਨ। ਜਦੋਂ ਉੱਪਰੋਂ ਪ੍ਰਭੂ ਦਾ ਆਤਮਾ ਤੁਹਾਡੇ ਉੱਤੇ ਵਹਾਇਆ ਜਾਵੇਗਾ, ਤਾਂ ਉਹ ਤੁਹਾਡੇ ਆਤਮਿਕ ਜੀਵਨ ਨੂੰ ਖੁਸ਼ਹਾਲ ਕਰੇਗਾ। ਜਦੋਂ ਸਵਰਗ ਦੀਆਂ ਖਿੜਕੀਆਂ ਖੁੱਲ ਜਾਂਦੀਆਂ ਹਨ, ਤਾਂ ਤੁਹਾਡੇ ਉੱਤੇ ਵੀ ਸੰਸਾਰਿਕ ਬਰਕਤਾਂ ਆ ਜਾਂਦੀਆਂ ਹਨ।

ਉਸਦੇ ਛੁਟਕਾਰੇ ਦੇ ਸ਼ੁਰੂਆਤੀ ਦਿਨਾਂ ਵਿੱਚ, ਮੇਰੇ ਪਿਤਾ, ਭਰਾ ਸੈਮ ਜੇਬਾਦੁਰਾਈ ਦੇ ਲਈ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਸੀ। ਉਸਨੇ ਘਰ ਵਿੱਚ ਵਰਤ ਰੱਖਣ ਦੀ ਪ੍ਰਾਰਥਨਾ ਦੀ ਯੋਜਨਾ ਬਣਾਈ ਸੀ ਅਤੇ ਆਪਣੇ ਪੂਰੇ ਉਜਾੜ ਨੂੰ ਉਪਜਾਊ ਜ਼ਮੀਨ ਵਿੱਚ ਬਦਲਣ ਦੇ ਲਈ ਇਮਾਨਦਾਰੀ ਨਾਲ ਪ੍ਰਾਰਥਨਾ ਕੀਤੀ ਸੀ। ਉਸ ਦਿਨ ਸੰਦੇਸ਼ ਦੇਣ ਵਾਲੇ ਪਾਸਟਰ ਨੇ ਮੇਰੇ ਪਿਤਾ ਨੂੰ ਆਸ਼ੀਰਵਾਦ ਦਿੱਤਾ ਅਤੇ ਉਸ ਦਿਨ ਤੋਂ ਬਾਅਦ ਪ੍ਰਮੇਸ਼ਵਰ ਦੀਆਂ ਭਰਪੂਰ ਬਰਕਤਾਂ ਅਤੇ ਖੁਸ਼ਹਾਲੀ ਦੀ ਗੱਲ ਕੀਤੀ। ਮੇਰੇ ਪਿਤਾ ਨੇ ਪੂਰੇ ਦਿਲ ਨਾਲ ਇਸ ਉੱਤੇ ਵਿਸ਼ਵਾਸ ਕੀਤਾ। ਅਤੇ ਉਸ ਦਿਨ ਤੋਂ, ਪ੍ਰਮੇਸ਼ਵਰ ਨੇ ਉਸਦੇ ਜੀਵਨ ਵਿੱਚ ਖੁਸ਼ਹਾਲੀ ਅਤੇ ਭਰਪੂਰਤਾ ਦੇ ਦਿਨਾਂ ਦੀ ਆਗਿਆ ਦਿੱਤੀ। ਨਾਲ ਹੀ, ਪਵਿੱਤਰ ਆਤਮਾ ਦੇ ਦਾਨ ਉਸਦੇ ਆਤਮਿਕ ਜੀਵਨ ਵਿੱਚ ਕੰਮ ਕਰਨ ਲੱਗੇ।

ਯਸਾਯਾਹ ਕਹਿੰਦਾ ਹੈ, “ਉਜਾੜ ਅਤੇ ਥਲ ਦੇਸ ਖੁਸ਼ੀ ਮਨਾਉਣਗੇ, ਰੜਾ ਮੈਦਾਨ ਬਾਗ-ਬਾਗ ਹੋਵੇਗਾ, ਅਤੇ ਨਰਗਸ ਵਾਂਗੂੰ ਖਿੜੇਗਾ। ਉਹ ਬਹੁਤਾ ਖਿੜੇਗਾ, ਅਤੇ ਖੁਸ਼ੀ ਤੇ ਜੈਕਾਰਿਆਂ ਨਾਲ ਬਾਗ-ਬਾਗ ਹੋਵੇਗਾ, ਲਬਾਨੋਨ ਦੀ ਸ਼ੋਭਾ, ਕਰਮਲ ਅਤੇ ਸ਼ਾਰੋਨ ਦੀ ਸ਼ਾਨ ਉਹ ਨੂੰ ਦਿੱਤੀ ਜਾਵੇਗੀ, ਉਹ ਯਹੋਵਾਹ ਦਾ ਪਰਤਾਪ, ਸਾਡੇ ਪਰਮੇਸ਼ੁਰ ਦੀ ਸ਼ਾਨ ਵੇਖਣਗੇ”(ਯਸਾਯਾਹ 35:1,2)।

ਤੁਸੀਂ ਅਸਲ ਵਿੱਚ ਖੁਸ਼ਹਾਲ ਬਰਕਤਾਂ ਪ੍ਰਾਪਤ ਕਰੋਂਗੇ। ਸੁਲੇਮਾਨ, ਬੁੱਧੀਮਾਨ ਲੋਕਾਂ ਦੇ ਤਿੰਨ ਵੱਖਰੇ ਸਮੂਹਾਂ ਵੱਲ ਇਸ਼ਾਰਾ ਕਰਦਾ ਹੈ, ਜੋ ਖੁਸ਼ਹਾਲ ਹੋਣਗੇ। ਪਹਿਲਾ – ਉਹ ਹੈ ਜਿਹੜੇ ਪ੍ਰਭੂ ਤੇ ਭਰੋਸਾ ਰੱਖਦੇ ਹਨ। “ਪਰ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਰਿਸ਼ਟ-ਪੁਸ਼ਟ ਕੀਤਾ ਜਾਵੇਗਾ”(ਕਹਾਉਤਾਂ 28:25)। ਦੂਸਰਾ ਸਮੂਹ – ਉਹ ਜਿਹੜੇ ਧਰਮੀ ਹਨ। “ਪਰ ਸਚਿਆਰਾਂ ਦਾ ਤੰਬੂ ਅਬਾਦ ਰਹੇਗਾ”(ਕਹਾਉਤਾਂ 14:11)। ਤੀਸਰਾ ਸਮੂਹ – ਉਹ ਜਿਹੜੇ ਖੁੱਲੇ ਦਿਲ ਵਾਲੇ ਹਨ। “ਦਾਨੀ ਮਨੁੱਖ ਫਲਵੰਤ ਹੋ ਜਾਂਦਾ ਹੈ”(ਕਹਾਉਤਾਂ 11:25)।

ਇਹ ਸੁਭਾਵਿਕ ਹੈ ਕਿ ਰੁੱਖ ਅਤੇ ਪੌਦੇ ਅਜਿਹੀ ਜਗ੍ਹਾ ਤੇ ਉੱਗਣਗੇ ਜਿੱਥੇ ਚੰਗੀ ਬਾਰਿਸ਼ ਹੋਵੇਗੀ। ਪਰ ਅੱਜ ਦੇ ਆਧਿਆਏ ਵਿੱਚ, ਪ੍ਰਮੇਸ਼ਵਰ ਉਜਾੜ ਵਿੱਚ ਭਰਪੂਰ ਵਾਧੇ ਦਾ ਵਾਅਦਾ ਕਰ ਰਿਹਾ ਹੈ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਦਿਲ ਲਗਾਓ, ਕਿਉਂਕਿ ਪ੍ਰਮੇਸ਼ਵਰ ਤੁਹਾਨੂੰ ਖੁਸ਼ਹਾਲ ਕਰੇਗਾ ਅਤੇ ਤੁਹਾਡੀ ਮੌਜੂਦਾ ਸਥਿਤੀ ਦੇ ਬਾਵਜੂਦ ਤੁਹਾਨੂੰ ਭਰਪੂਰ ਬਣਾਏਗਾ।

ਅਭਿਆਸ ਕਰਨ ਲਈ – “ ਧਰਮੀ ਖਜ਼ੂਰ ਦੇ ਬਿਰਛ ਵਾਂਗੂੰ ਫਲਿਆ ਰਹੇਗਾ, ਲਬਾਨੋਨ ਦੇ ਦਿਆਰ ਵਾਂਗੂੰ ਵਧਦਾ ਜਾਵੇਗਾ। ਜਿਹੜੇ ਯਹੋਵਾਹ ਦੇ ਭਵਨ ਵਿੱਚ ਲਾਏ ਹੋਏ ਹਨ, ਓਹ ਪਰਮੇਸ਼ੁਰ ਦੀਆਂ ਦਰਗਾਹਾਂ ਵਿੱਚ ਲਹਿਲਹਾਉਣਗੇ”(ਜ਼ਬੂਰਾਂ ਦੀ ਪੋਥੀ 92:12,13)।

Leave A Comment

Your Comment
All comments are held for moderation.