Appam - Punjabi

ਸਤੰਬਰ 19 –ਯਹੋਵਾਹ ਜੋ ਸੰਪੂਰਨ ਕਰਦਾ ਹੈ!

“ਯਹੋਵਾਹ ਮੇਰਾ ਕੰਮ ਪੂਰਾ ਕਰੇਗਾ”(ਜ਼ਬੂਰਾਂ ਦੀ ਪੋਥੀ 138:8)।

ਇੱਥੇ ਅਸੀਂ ਦੇਖਦੇ ਹਾਂ ਕਿ ਰਾਜਾ ਦਾਊਦ ਆਪਣੀ ਸਾਰੀ ਚਿੰਤਾ ਯਹੋਵਾਹ ਉੱਤੇ ਸੁੱਟ ਦਿੰਦਾ ਹੈ, ਅਤੇ ਸ਼ਾਂਤੀ ਨਾਲ ਕਹਿੰਦਾ ਹੈ ਕਿ ਪ੍ਰਭੂ ਉਹ ਸਭ ਕੁੱਝ ਸੰਪੂਰਨ ਕਰੇਗਾ ਜੋ ਉਸਦੀ ਚਿੰਤਾ ਕਰਦਾ ਹੈ। ਇਹ ਅਸਲ ਵਿੱਚ ਉਸਦੇ ਵਿਸ਼ਵਾਸ ਦਾ ਇੱਕ ਅਦਭੁੱਤ ਸਵੀਕਾਰ ਯੋਗ ਬਿਆਨ ਹੈ। ਜਦੋਂ ਤੁਸੀਂ ਆਪਣੀਆਂ ਸਾਰੀਆਂ ਚਿੰਤਾਵਾਂ ਪ੍ਰਭੂ ਉੱਤੇ ਸੁੱਟ ਦਿੰਦੇ ਹੋ, ਤਾਂ ਉਹ ਉਨ੍ਹਾਂ ਵਿੱਚੋਂ ਹਰੇਕ ਦੀ ਦੇਖਭਾਲ ਕਰੇਗਾ, ਅਤੇ ਤੁਹਾਨੂੰ ਸੰਭਾਲੇਗਾ। ਪਵਿੱਤਰ ਸ਼ਾਸਤਰ ਸਾਨੂੰ ਕਹਿੰਦਾ ਹੈ, “ਅਤੇ ਆਪਣੀ ਚਿੰਤਾ ਉਸ ਉੱਤੇ ਸੁੱਟ ਦੇਵੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ”(1 ਪਤਰਸ 5:7)।

ਜ਼ਬੂਰਾਂ ਦੀ ਪੋਥੀ 138:8 ਵਚਨ ਇਹ ਅਰਥ ਦੇਣ ਦੇ ਲਈ ਜਾਰੀ ਹੈ ਕਿ ‘ਉਹ ਪੂਰਾ ਕਰੇਗਾ’। ਹਾਲਾਂਕਿ, ਇਸਦੇ ਮੂਲ ਅਨੁਵਾਦ ਵਿੱਚ, ਇਸ ਸ਼ਬਦ ਦਾ ਇਸਤੇਮਾਲ ਇਸ ਅਰਥ ਦੇ ਲਈ ਕੀਤਾ ਗਿਆ ਹੈ, ‘ਪ੍ਰਭੂ ਉਸਨੂੰ ਪੂਰੀ ਤਰ੍ਹਾਂ ਨਾਲ ਪੂਰਾ ਕਰੇਗਾ ਜੋ ਉਹ ਸ਼ੁਰੂ ਕਰਦਾ ਹੈ’। ਇੱਥੇ ਬਹੁਤ ਸਾਰੇ ਪ੍ਰੋਜੈਕਟ ਜਾਂ ਕੰਮ ਹਨ ਜੋ ਇੱਕ ਆਦਮੀ ਸ਼ੁਰੂ ਕਰਦਾ ਹੈ ਪਰ ਕਿਸੇ ਵੀ ਕਾਰਨ ਕਰਕੇ ਪੂਰਾ ਕਰਨ ਵਿੱਚ ਅਸਮਰੱਥ ਹੁੰਦਾ ਹੈ। ਕਦੇ-ਕਦੇ ਆਦਮੀ ਆਪਣੀਆਂ ਯੋਜਨਾਵਾਂ ਨੂੰ ਬਦਲ ਵੀ ਲੈਂਦੇ ਹਨ, ਕਿਉਂਕਿ ਉਹ ਸ਼ੁਰੂਆਤੀ ਯੋਜਨਾਵਾਂ ਅਨੁਸਾਰ ਪੂਰਾ ਕਰਨ ਦੇ ਯੋਗ ਨਹੀਂ ਹੁੰਦੇ। ਪਰ ਸਾਡੇ ਪ੍ਰਭੂ ਦੇ ਨਾਲ ਅਜਿਹਾ ਕਦੇ ਨਹੀਂ ਹੁੰਦਾ ਹੈ, ਉਹ ਕਦੇ ਵੀ ਕਿਸੇ ਕੰਮ ਨੂੰ ਅੱਧ ਵਿਚਕਾਰ ਨਹੀਂ ਰੋਕਦਾ। ਉਹ ਇਨਸਾਨਾਂ ਦੀ ਤਰ੍ਹਾਂ ਨਹੀਂ ਹੈ ਜੋ ਆਪਣਾ ਮਨ ਬਦਲਦੇ ਰਹਿੰਦੇ ਹਨ। ਅੱਯੂਬ ਦੀ ਕਿਤਾਬ ਵਿੱਚ, ਅਸੀਂ ਅੱਯੂਬ ਦੀ ਘੋਸ਼ਣਾ ਨੂੰ ਇਸ ਤਰ੍ਹਾਂ ਦੇਖਦੇ ਹਾਂ, “ਮੈਂ ਜਾਣਦਾ ਹਾਂ ਕਿ ਤੂੰ ਸਭ ਕੁਝ ਕਰ ਸਕਦਾ ਹੈਂ, ਅਤੇ ਤੇਰਾ ਕੋਈ ਕਾਰਜ ਰੁੱਕ ਨਹੀਂ ਸਕਦਾ”(ਅੱਯੂਬ 42:2)।

ਸ੍ਰਿਸ਼ਟੀ ਦੀ ਕਹਾਣੀ ਵਿੱਚ, ਪ੍ਰਮੇਸ਼ਵਰ ਨੇ ਪਹਿਲਾਂ ਹੀ ਸਾਡੀ ਹਰ ਜ਼ਰੂਰਤ ਨੂੰ ਪੂਰਾ ਕਰ ਦਿੱਤਾ ਹੈ। ਮਨੁੱਖ ਨੂੰ ਬਣਾਉਣ ਤੋਂ ਪਹਿਲਾਂ ਹੀ, ਉਸਨੇ ਮਨੁੱਖ ਦੀਆਂ ਸਾਰੀਆਂ ਸੰਭਵ ਜ਼ਰੂਰਤਾਂ ਦੇ ਬਾਰੇ ਸੋਚਿਆ ਅਤੇ ਉਨ੍ਹਾਂ ਨੂੰ ਸ੍ਰਿਸ਼ਟੀ ਦੇ ਪਹਿਲੇ ਪੰਜ ਦਿਨਾਂ ਵਿੱਚ ਹੋਂਦ ਵਿੱਚ ਲਿਆਂਦਾ। ਉਸਨੇ ਮਨੁੱਖਜਾਤੀ ਨੂੰ ਚਾਨਣ ਦੇਣ ਦੇ ਲਈ ਸੂਰਜ, ਚੰਦਰਮਾ ਅਤੇ ਤਾਰੇ ਬਣਾਏ। ਉਸਨੇ ਫਲ ਦੇਣ ਵਾਲੇ ਰੁੱਖ, ਹਵਾ ਵਿੱਚ ਉੱਡਣ ਵਾਲੇ ਪੰਛੀ, ਸਮੁੰਦਰ ਵਿੱਚ ਤੈਰਨ ਵਾਲੀਆਂ ਮੱਛੀਆਂ ਅਤੇ ਸਾਰੇ ਜਿਉਂਦੇ ਪ੍ਰਾਣੀ ਬਣਾਏ। ਇਨ੍ਹਾਂ ਸਾਰਿਆਂ ਨੂੰ ਹੋਂਦ ਵਿੱਚ ਲਿਆਉਣ ਤੋਂ ਬਾਅਦ ਹੀ ਉਸਨੇ ਮਨੁੱਖ ਨੂੰ ਆਪਣੇ ਸਰੂਪ ਤੇ ਬਣਾਇਆ। ਮਨੁੱਖਜਾਤੀ ਦੇ ਲਈ ਕਿੰਨਾਂ ਹੀ ਅਦਭੁੱਤ ਅਤੇ ਮਹਾਨ ਵਿਸ਼ੇਸ਼ ਅਧਿਕਾਰ ਹੈ?

ਨਾ ਸਿਰਫ ਬਣਾਉਂਦੇ ਸਮੇ, ਬਲਕਿ ਉਸਨੇ ਕਲਵਰੀ ਦੀ ਸਲੀਬ ਤੇ ਆਪਣਾ ਕੰਮ ਵੀ ਪੂਰੀ ਤਰ੍ਹਾਂ ਨਾਲ ਸੰਪੂਰਨ ਕੀਤਾ। ਉਸਨੇ ਆਪਣਾ ਕੀਮਤੀ ਲਹੂ, ਸਦੀਪਕ ਬਲੀਦਾਨ ਦੇ ਰੂਪ ਵਿੱਚ ਅਤੇ ਸਾਡੇ ਪਾਪਾਂ ਦੀ ਮਾਫ਼ੀ ਦੇ ਲਈ ਵਹਾਇਆ। ਉਹ ਸਾਡੇ ਅਪਰਾਧਾਂ ਦੇ ਲਈ ਘਾਇਲ ਕੀਤਾ ਗਿਆ। ਉਸਨੇ ਆਪਣੇ ਸਰੀਰ ਉੱਤੇ ਕੌੜਿਆਂ ਨੂੰ ਸਹਾਰਿਆ, ਤਾਂ ਜੋ ਅਸੀਂ ਚੰਗੇ ਹੋ ਜਾਈਏ। ਉਸਨੇ ਸਾਡੇ ਜੀਵਨ ਵਿੱਚੋਂ ਸਰਾਪ ਦੀ ਰੀੜ ਦੀ ਹੱਡੀ ਨੂੰ ਤੋੜਨ ਦੇ ਲਈ ਆਪਣੇ ਸਿਰ ਤੇ ਕੰਡਿਆਂ ਦਾ ਤਾਜ ਪਹਿਨਿਆ। ਉਸ ਨੇ ਸ਼ੈਤਾਨ ਦਾ ਸਿਰ ਕੁਚਲ ਦਿੱਤਾ, ਤਾਂ ਜੋ ਅਸੀਂ ਇੱਕ ਜੇਤੂ ਜੀਵਨ ਜੀ ਸਕੀਏ। ਇਹ ਸਿਰਫ ਇਸ ਲਈ ਸੀ ਕਿਉਂਕਿ ਉਸਨੇ ਸਲੀਬ ਤੇ ਸਾਰੇ ਕੰਮਾਂ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਦਿੱਤਾ ਸੀ, ਇਸ ਲਈ ਉਸਨੇ ਜਿੱਤ ਦੀ ਘੋਸ਼ਣਾ ਕੀਤੀ ਅਤੇ ਕਿਹਾ, “ਪੂਰਾ ਹੋਇਆ”, ਅਤੇ ਆਪਣੀ ਆਤਮਾ ਪਿਤਾ ਪ੍ਰਮੇਸ਼ਵਰ ਨੂੰ ਦੇ ਦਿੱਤੀ।

ਉਹ ਹੁਣ ਸਵਰਗ ਵਿੱਚ ਹੈ, ਕਿ ਸਾਡੇ ਲਈ ਸਦੀਪਕ ਨਿਵਾਸ ਸਥਾਨ ਤਿਆਰ ਕਰੇ। ਜਦੋਂ ਉਸਨੇ ਸਿਰਫ ਛੇ ਦਿਨਾਂ ਵਿੱਚ ਜਿਹੜੀ ਦੁਨੀਆਂ ਬਣਾਈ, ਉਹ ਇੰਨੀ ਖੂਬਸੂਰਤ ਹੋ ਸਕਦੀ ਹੈ, ਅਸੀਂ ਕਦੇ ਵੀ ਉਨ੍ਹਾਂ ਨਿਵਾਸ ਸਥਾਨਾਂ ਦੀ ਮਹਿਮਾ ਅਤੇ ਉੱਤਮਤਾ ਦੀ ਕਲਪਨਾ ਨਹੀਂ ਕਰ ਸਕਦੇ ਹਾਂ ਜੋ ਸਾਡੇ ਪ੍ਰਭੂ ਯਿਸੂ ਪਿਛਲੇ ਦੋ ਹਜ਼ਾਰ ਸਾਲਾਂ ਤੋਂ ਸਾਡੇ ਲਈ ਬਣਾ ਰਹੇ ਹਨ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਸਾਡਾ ਪ੍ਰਭੂ ਉਹ ਹੈ ਜਿਹੜਾ ਸਾਡੇ ਸਦੀਪਕ ਕਾਲ ਦੇ ਲਈ ਵੀ ਸਭ ਕੁੱਝ ਪੂਰੀ ਤਰ੍ਹਾਂ ਨਾਲ ਸੰਪੂਰਨ ਕਰਦਾ ਹੈ।

ਅਭਿਆਸ ਕਰਨ ਲਈ – “ਅਤੇ ਇਸ ਗੱਲ ਦਾ ਮੈਨੂੰ ਭਰੋਸਾ ਹੈ ਕਿ ਜਿਸ ਨੇ ਤੁਹਾਡੇ ਵਿੱਚ ਸ਼ੁਭ ਕੰਮ ਨੂੰ ਸ਼ੁਰੂ ਕੀਤਾ ਸੋ ਯਿਸੂ ਮਸੀਹ ਦੇ ਦਿਨ ਤੱਕ ਉਹ ਨੂੰ ਪੂਰਾ ਕਰੇਗਾ”(ਫਿਲਿੱਪੀਆਂ 1:6)।

Leave A Comment

Your Comment
All comments are held for moderation.