Appam - Punjabi

ਸਤੰਬਰ 14 – ਖੰਭਾਂ ਦੇ ਹੇਠਾਂ!

“…ਸਗੋਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਵੱਲੋਂ, ਜਿਸ ਦੇ ਖੰਭਾਂ ਹੇਠ ਵਿਸ਼ਵਾਸ ਕਰ ਕੇ ਤੂੰ ਆਈ ਹੈਂ, ਤੈਨੂੰ ਪੂਰਾ ਬਦਲਾ ਦਿੱਤਾ ਜਾਵੇ”(ਰੂਥ 2:12)।

ਜਦੋਂ ਤੁਸੀਂ ਪ੍ਰਭੂ ਪ੍ਰਮੇਸ਼ਵਰ ਦੇ ਖੰਭਾਂ ਦੇ ਹੇਠਾਂ ਪਨਾਹ ਲੈਣ ਦੇ ਲਈ ਦੌੜਦੇ ਹੋਏ ਆਓਂਗੇ, ਤਾਂ ਉਹ ਜ਼ਰੂਰ ਹੀ ਬਹੁਤ ਸਾਰੇ ਇਨਾਮਾਂ ਦਾ ਆਦੇਸ਼ ਦੇਵੇਗਾ। ਜਦੋਂ ਤੁਸੀਂ ਸਿਰਫ ਪ੍ਰਮੇਸ਼ਵਰ ਉੱਤੇ ਭਰੋਸਾ ਕਰਦੇ ਹੋ, ਤਾਂ ਉਹ ਇਹ ਵੀ ਯਕੀਨਨ ਕਰੇਗਾ ਕਿ ਤੁਹਾਡੇ ਉੱਤੇ ਮਨੁੱਖ ਦੀ ਕਿਰਪਾ ਹੋਵੇ। ਰੂਥ ਦੇ ਇਤਿਹਾਸ ਦੇ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਵੋਂਗੇ। ਉਹ ਇੱਕ ਮੋਆਬੀ ਔਰਤ ਸੀ, ਜੋ ਉਸ ਪਰਿਵਾਰ ਨਾਲ ਪਿਆਰ ਕਰਦੀ ਸੀ ਜਿਹੜਾ ਇਸਰਾਏਲ ਤੋਂ ਮੋਆਬ ਆਇਆ ਸੀ, ਅਤੇ ਬਾਅਦ ਵਿੱਚ ਉਸ ਪਰਿਵਾਰ ਦੀ ਨੂੰਹ ਬਣ ਗਈ। ਪਰ ਉਸਦੀ ਵਿਆਹੁਤਾ ਜ਼ਿੰਦਗੀ ਸੰਖੇਪ ਅਤੇ ਦੁਖੀ ਸੀ, ਕਿਉਂਕਿ ਉਸਨੇ ਆਪਣੇ ਪਤੀ ਨੂੰ ਗੁਆ ਦਿੱਤਾ ਸੀ।

ਪਵਿੱਤਰ ਸ਼ਾਸਤਰ ਦੱਸਦਾ ਹੈ ਕਿ ਜਦੋਂ ਉਸਨੇ ਆਪਣੇ ਪਤੀ ਨੂੰ ਗੁਆ ਦਿੱਤਾ, ਤਦ ਵੀ ਉਸਨੇ ਆਪਣੇ ਦਿਲ ਵਿੱਚ ਇਸਰਾਏਲ ਦੇ ਪ੍ਰਭੂ ਪ੍ਰਮੇਸ਼ਵਰ ਨਾਲ ਜੁੜੇ ਰਹਿਣ ਦਾ ਫੈਸਲਾ ਕੀਤਾ। ਉਸਨੇ ਪਨਾਹ ਲੈਣ ਦੇ ਲਈ ਪ੍ਰਮੇਸ਼ਵਰ ਦੇ ਖੰਭਾਂ ਦੇ ਹੇਠਾਂ ਦੌੜਣ ਦਾ ਫੈਸਲਾ ਕੀਤਾ। ਉਨ੍ਹਾਂ ਦੁੱਖ ਦੇ ਦਿਨਾਂ ਵਿੱਚ ਵੀ, ਉਸਦੇ ਬੁੱਲ੍ਹਾਂ ਤੇ ਕੋਈ ਬੁੜਬੁੜ ਨਹੀਂ ਸੀ। ਉਸਨੇ ਇਸਰਾਏਲ ਦੇ ਪਰਮੇਸ਼ੁਰ ਦੇ ਬਾਰੇ ਕਦੇ ਸ਼ਿਕਾਇਤ ਨਹੀਂ ਕੀਤੀ।

ਮੋਆਬ ਵਿੱਚ ਆਪਣੇ ਦੋਵੇਂ ਪੁੱਤਰਾਂ ਨੂੰ ਗੁਆਉਣ ਤੋਂ ਬਾਅਦ, ਨਾਓਮੀ ਇਸਰਾਏਲ ਵਾਪਸ ਆਉਣ ਲਈ ਉੱਠੀ। ਉਸਦੀ ਪਹਿਲੀ ਨੂੰਹ ਆਰਪਾਹ ਨੇ ਨਾਓਮੀ ਦੀ ਸਲਾਹ ਮੰਨੀ ਅਤੇ ਮੋਆਬ ਵਿੱਚ ਰਹਿਣ ਲੱਗੀ। ਜਦੋਂ ਕੀ ਰੂਥ ਨੇ ਨਾਓਮੀ ਦੇ ਨਾਲ ਇੱਕਠੇ ਰਹਿਣ ਦਾ ਫੈਸਲਾ ਕੀਤਾ। ਉਸਦਾ ਹੰਝੂ ਭਰਿਆ ਬਿਆਨ ਪੜ੍ਹਨਾ ਬਹੁਤ ਦਿਲ ਨੂੰ ਛੂਹਣ ਵਾਲਾ ਹੈ। “ਪਰ ਰੂਥ ਨੇ ਕਿਹਾ, “ਮੇਰੇ ਅੱਗੇ ਤਰਲੇ ਨਾ ਕਰ ਕਿ ਮੈਂ ਤੈਨੂੰ ਇਕੱਲੀ ਛੱਡਾਂ ਅਤੇ ਵਾਪਸ ਮੁੜਾਂ ਕਿਉਂਕਿ ਜਿੱਥੇ ਤੂੰ ਜਾਵੇਂਗੀ, ਉੱਥੇ ਹੀ ਮੈਂ ਜਾਂਵਾਂਗੀ ਅਤੇ ਜਿੱਥੇ ਤੂੰ ਰਹੇਂਗੀ, ਉੱਥੇ ਹੀ ਮੈਂ ਰਹਾਂਗੀ। ਤੇਰੇ ਲੋਕ ਮੇਰੇ ਲੋਕ ਹੋਣਗੇ ਅਤੇ ਤੇਰਾ ਪਰਮੇਸ਼ੁਰ ਮੇਰਾ ਪਰਮੇਸ਼ੁਰ ਹੋਵੇਗਾ”(ਰੂਥ 1:16)। ਇੱਥੋਂ ਤੱਕ ਕੀ ਜਦੋਂ ਸਾਰੇ ਹਾਲਾਤ ਨਿਰਾਸ਼ਾਜਨਕ ਅਤੇ ਹਨੇਰੇ ਦੇ ਦਿਖਾਈ ਦੇ ਰਹੇ ਸੀ, ਤਦ ਵੀ ਉਸਨੇ ਇਸਰਾਏਲ ਦੇ ਪ੍ਰਮੇਸ਼ਵਰ ਉੱਤੇ ਆਪਣਾ ਵਿਸ਼ਵਾਸ ਰੱਖਣ ਅਤੇ ਸਿਰਫ ਉਸੇ ਉੱਤੇ ਭਰੋਸਾ ਕਰਨ ਦਾ ਫੈਸਲਾ ਲਿਆ।

ਅੱਜ ਵੀ ਕਿਵੇਂ ਦੇ ਵੀ ਹਾਲਾਤ ਹੋਣ, ਕਿਵੇਂ ਦੀਆਂ ਵੀ ਅਜ਼ਮਾਇਸ਼ਾਂ ਹੋਵੇ, ਪ੍ਰਭੂ ਨੂੰ ਦ੍ਰਿੜਤਾ ਨਾਲ ਫੜੀ ਰੱਖੋ। ਉਹ ਕਦੇ ਵੀ ਕਿਸੇ ਨੂੰ ਨਹੀਂ ਭੁੱਲਦਾ ਜੋ ਪਨਾਹ ਲਈ ਉਸਦੇ ਖੰਭਾਂ ਦੇ ਹੇਠਾਂ ਆਉਂਦਾ ਹੈ। ਉਹ ਉਨ੍ਹਾਂ ਦਾ ਆਦਰ ਕਰਦਾ ਹੈ ਜਿਹੜੇ ਉਸ ਦਾ ਆਦਰ ਕਰਦੇ ਹਨ। ਹਾਲਾਂਕਿ ਰੂਥ ਦੀ ਜ਼ਿੰਦਗੀ ਦਾ ਇੱਕ ਹਿੱਸਾ ਅਸਫਲ ਰਿਹਾ, ਪ੍ਰਮੇਸ਼ਵਰ ਨੇ ਉਸਨੂੰ ਇੱਕ ਨਵੀਂ ਜ਼ਿੰਦਗੀ ਅਤੇ ਇੱਕ ਨਵੀਂ ਬਰਕਤ ਦਿੱਤੀ। ਅਤੇ ਉਸਨੇ ਧਰਮੀ ਬੋਅਜ਼ ਨੂੰ ਉਸਦਾ ਜੀਵਨ ਸਾਥੀ ਠਹਿਰਾਇਆ।

ਅਸੀਂ ਇਹ ਵੀ ਦੇਖਦੇ ਹਾਂ ਕਿ ਰਾਜਾ ਦਾਊਦ ਰੂਥ ਦੇ ਵੰਸ਼ ਦਾ ਵੰਸ਼ਜ ਹੈ। ਅਤੇ ਸਾਡਾ ਪ੍ਰਭੂ ਯਿਸੂ ਮਸੀਹ ਵੀ ਯਹੂਦਾਹ ਦੇ ਉਸੇ ਗੋਤਰ ਵਿੱਚ ਪੈਦਾ ਹੋਇਆ ਸੀ। ਪ੍ਰਮੇਸ਼ਵਰ ਦੀ ਇੱਛਾ ਸੀ ਕਿ ਜਨਮ ਤੋਂ ਇੱਕ ਗੈਰ-ਯਹੂਦੀ ਔਰਤ ਰੂਥ ਦੇ ਨਾਮ ਤੇ ਸਮਰਪਿਤ ਇੱਕ ਪੂਰੀ ਕਿਤਾਬ ਹੋਵੇ। ਇਹ ਸਿਰਫ ਇਹ ਸਾਬਿਤ ਕਰਦਾ ਹੈ ਕਿ ਜਦੋਂ ਅਸੀਂ ਉਸਦੇ ਖੰਭਾਂ ਦੇ ਹੇਠਾਂ ਪਨਾਹ ਲੈਂਦੇ ਹਾਂ, ਤਾਂ ਪ੍ਰਭੂ ਦੀਆਂ ਅਸੀਸਾਂ ਮਾਪ ਤੋਂ ਬਾਹਰ, ਸੰਪੂਰਨ ਅਤੇ ਸਦੀਪਕ ਹੁੰਦੀਆਂ ਹਨ।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਪ੍ਰਮੇਸ਼ਵਰ ਦੀ ਪਨਾਹ ਵਿੱਚ ਦ੍ਰਿੜ੍ਹ ਰਹੋ। ਆਪਣੇ ਜੀਵਨ ਵਿੱਚ ਤੂਫਾਨਾਂ ਅਤੇ ਤੂਫਾਨਾਂ ਦੇ ਵਿਚਕਾਰ ਵੀ, ਪ੍ਰਭੂ ਨੂੰ ਦ੍ਰਿੜ੍ਹਤਾ ਨਾਲ ਫੜੀ ਰੱਖੋ। ਉਹ ਹੀ ਪ੍ਰਮੇਸ਼ਵਰ, ਜਿਸਨੇ ਏਲੀਯਾਹ ਨੂੰ ਉੱਚਾ ਕੀਤਾ, ਜਿਹੜਾ ਉਸਦੀ ਸੁਰੱਖਿਆ ਦੇ ਅਧੀਨ ਸੀ; ਅਤੇ ਪ੍ਰਮੇਸ਼ਵਰ ਜਿਸਨੇ ਅੱਯੂਬ ਨੂੰ ਬਰਕਤ ਦਿੱਤੀ, ਉਹ ਦੁੱਗਣੀ ਬਰਕਤ ਦੇ ਨਾਲ, ਕਿਉਂਕਿ ਉਸਨੇ ਉਸਨੂੰ ਫੜੀ ਰੱਖਿਆ, ਇੱਥੋਂ ਤੱਕ ਕਿ ਸਾਰੇ ਦੁੱਖਾਂ ਅਤੇ ਤਕਲੀਫਾਂ ਦੇ ਵਿੱਚ ਵੀ, ਉਹ ਵੀ ਤੁਹਾਨੂੰ ਭਰਪੂਰੀ ਨਾਲ ਬਰਕਤਾਂ ਦੇਵੇਗਾ।

ਅਭਿਆਸ ਕਰਨ ਲਈ – “ਹੇ ਮੇਰੀਏ ਧੀਏ, ਕੀ ਮੈਂ ਤੇਰੇ ਲਈ ਕੋਈ ਘਰ ਨਾ ਲੱਭਾਂ, ਜੋ ਤੇਰਾ ਭਲਾ ਹੋਵੇ?”(ਰੂਥ 3:1)।

Leave A Comment

Your Comment
All comments are held for moderation.