ਸਤੰਬਰ 06 – ਆਪਣੇ ਦਿਲਾਂ ਵਿੱਚ ਪਰਮੇਸ਼ੁਰ ਦੀ ਸ਼ਾਂਤੀ ਨੂੰ ਰਾਜ ਕਰਨ ਦਿਓ!
“ਅਤੇ ਮਸੀਹ ਦੀ ਸ਼ਾਂਤੀ ਜਿਸ ਦੇ ਲਈ ਤੁਸੀਂ ਇੱਕੋ ਦੇਹ ਹੋ ਕੇ ਸੱਦੇ ਵੀ ਗਏ ਹੋ, ਤੁਹਾਡਿਆਂ ਮਨਾਂ ਵਿੱਚ ਰਾਜ ਕਰੇ ਅਤੇ ਤੁਸੀਂ ਧੰਨਵਾਦ ਕਰਿਆ ਕਰੋ”(ਕੁਲੁੱਸੀਆਂ 3:15)।
ਸਾਨੂੰ ਆਪਣੇ ਜੀਵਨ ਦੀ ਜਾਂਚ ਕਰਨ ਅਤੇ ਜਾਂਚਣ ਦੀ ਜ਼ਰੂਰਤ ਹੈ ਕਿ ਸਾਡੇ ਦਿਲਾਂ ਉੱਤੇ ਕੀ ਰਾਜ ਕਰ ਰਿਹਾ ਹੈ? ਕੀ ਇਹ ਪ੍ਰਮੇਸ਼ਵਰ ਦੀ ਸ਼ਾਂਤੀ ਦੁਆਰਾ ਰਾਜ ਹੈ? ਜਿਵੇਂ ਕਿ ਰਸੂਲ ਪੌਲੁਸ ਨੇ ਉੱਪਰ ਦਿੱਤੇ ਗਏ ਅਧਿਆਏ ਵਿੱਚ ਜ਼ਿਕਰ ਕੀਤਾ ਹੈ? ਜਾਂ ਕੀ ਅਸੀਂ ਸ਼ੈਤਾਨ ਦੁਆਰਾ ਲਿਆਏ ਗਏ ਸੰਘਰਸ਼ਾਂ, ਕ੍ਰੋਧ ਦੇ ਪ੍ਰਕੋਪਾਂ, ਪੱਖਪਾਤ ਅਤੇ ਮਤਭੇਦਾਂ ਦੇ ਰਾਜ ਅਧੀਨ ਹਾਂ? ਤੁਹਾਡੇ ਦਿਲਾਂ ਵਿੱਚ ਸਿਰਫ਼ ਪ੍ਰਮੇਸ਼ਵਰ ਦੀ ਸ਼ਾਂਤੀ ਦਾ ਰਾਜ ਹੋਵੇ।
ਜਦੋਂ ਪ੍ਰਮੇਸ਼ਵਰ ਤੁਹਾਡੇ ਦਿਲ ਉੱਤੇ ਰਾਜ ਕਰਦਾ ਹੈ ਅਤੇ ਤੁਹਾਡੇ ਦਿਲ ਦੇ ਕੇਂਦਰ ਵਿੱਚ ਤੁਹਾਡੇ ਰਾਜਾ ਦੇ ਰੂਪ ਵਿੱਚ ਬਿਰਾਜਮਾਨ ਹੁੰਦਾ ਹੈ, ਤਾਂ ਪਵਿੱਤਰ ਆਤਮਾ ਵੀ ਆਤਮਾ ਦੇ ਫ਼ਲਾਂ ਦੇ ਨਾਲ ਮੌਜ਼ੂਦ ਹੋਵੇਗਾ। ਪਰ ਜਦੋਂ ਤੁਸੀਂ ਸ਼ੈਤਾਨ ਨੂੰ ਆਪਣੇ ਦਿਲ ਉੱਤੇ ਰਾਜ ਕਰਨ ਦੇ ਲਈ ਜਗ੍ਹਾ ਦੇਵੋਂਗੇ, ਤਾਂ ਸਾਡੇ ਪ੍ਰਭੂ ਯਿਸੂ ਅਤੇ ਪਵਿੱਤਰ ਆਤਮਾ ਦੁੱਖੀ ਹੋਣਗੇ ਅਤੇ ਤੁਹਾਡੇ ਦਿਲ ਦੇ ਬਾਹਰ ਖੜ੍ਹੇ ਹੋਣਗੇ। ਅਤੇ ਜਦੋਂ ਸ਼ੈਤਾਨ ਤੁਹਾਡੇ ਦਿਲ ਦੇ ਕੇਂਦਰ ਵਿੱਚ ਹੋਵੇਗਾ, ਤਾਂ ਉਸਦੇ ਚਾਰੇ ਪਾਸੇ ਸਿਰਫ ਸੱਪ, ਡੱਡੂ ਅਤੇ ਸੂਰ ਹੋਣਗੇ।
ਕਿਸੇ ਦੇਸ਼ ਦਾ ਏਜੰਡਾ ਉਸਦੇ ਹਾਕਮ ਦੁਆਰਾ ਤੈਅ ਕੀਤਾ ਜਾਂਦਾ ਹੈ। ਅਤੇ ਉਸਦੀਆਂ ਯੋਜਨਾਵਾਂ ਏਜੰਡੇ ਉੱਤੇ ਆਧਾਰਿਤ ਹੋਣਗੀਆਂ। ਉਦਾਹਰਨ ਦੇ ਲਈ, ਜੇਕਰ ਕਿਸੇ ਦੇਸ਼ ਉੱਤੇ ਫਿਰਕਾਪ੍ਰਸਤ ਦਲ ਦਾ ਰਾਜ ਹੈ, ਤਾਂ ਉਸਦੇ ਸਾਰੇ ਕੰਮ ਉਨ੍ਹਾਂ ਸਿਧਾਂਤਾਂ ਅਤੇ ਦਰਸ਼ਨਾਂ ਉੱਤੇ ਆਧਾਰਿਤ ਹੋਣਗੇ। ਇਸ ਲਈ ਕੋਈ ਵੀ ਦਲ ਜਿਹੜਾ ਤਾਕਤ ਵਿੱਚ ਆਉਂਦਾ ਹੈ, ਉਹ ਸਿਰਫ਼ ਆਪਣੇ ਏਜੰਡੇ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਅਧਿਆਏ ਵਿੱਚ, ਤੁਹਾਡੇ ਸਾਰੇ ਕੰਮ ਅਤੇ ਵਿਵਹਾਰ ਸਾਡੇ ਪ੍ਰਮੇਸ਼ਵਰ ਨੂੰ ਪ੍ਰਤੀਬਿੰਬਤ ਕਰਨਗੇ। ਜੇਕਰ ਉਹ ਜਿਹੜੇ ਸ਼ਾਂਤੀ ਦੇ ਪ੍ਰਮੇਸ਼ਵਰ ਹਨ, ਤੁਹਾਡੇ ਦਿਲ ਵਿੱਚ ਰਾਜ ਕਰਦੇ ਹਨ। ਅਤੇ ਤੁਹਾਡਾ ਦਿਲ ਪ੍ਰਮੇਸ਼ਵਰ ਦੀ ਸ਼ਾਂਤੀ ਨਾਲ ਭਰ ਜਾਵੇਗਾ।
ਇਹ ਮੰਦਭਾਗੀ ਹੈ ਕੀ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਉਨ੍ਹਾਂ ਉੱਤੇ ਕੌਣ ਰਾਜ ਕਰ ਰਿਹਾ ਹੈ? ਇਹ ਹੀ ਕਾਰਨ ਹੈ ਕਿ ਕੁੱਝ ਦੇਸ਼ ਆਪਣੇ ਨਜ਼ਰੀਏ ਵਿੱਚ ਬਰਾਬਰ ਹੋ ਜਾਂਦੇ ਹਨ। ਅਤੇ ਕਈ ਦੇਸ਼ਾਂ ਵਿੱਚ, ਕਮਜ਼ੋਰ ਵਰਗਾਂ ਦੀ ਆਵਾਜ਼ ਦੀ ਪਰਵਾਹ ਕੀਤੇ ਬਿਨਾਂ, ‘ਮਾਈਟ ਇੱਜ ਰਾਈਟ’ ਦਾ ਦਰਸ਼ਨ ਵੀ ਹੈ।
ਰਸੂਲ ਪੌਲੁਸ ਦੁਆਰਾ ਰਾਜ ਜਾਂ ਸਰਕਾਰ ਦਾ ਵਰਣਨ ਕਰਨ ਦੇ ਲਈ ਇਸਤੇਮਾਲ ਕੀਤਾ ਜਾਣ ਵਾਲਾ ਸ਼ਬਦ ਗ੍ਰੀਕ ਸ਼ਬਦ ‘ਬ੍ਰੇਬਯੁਟੋ’ ਹੈ। ਇਹ ਸ਼ਬਦ ਖੇਡ ਦੇ ਖੇਤਰ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਅਤੇ ਇਹ ਅੰਪਾਇਰ ਦਾ ਹਵਾਲਾ ਦਿੰਦਾ ਹੈ। ਜੇਕਰ ਪ੍ਰਮੇਸ਼ਵਰ ਦੀ ਸ਼ਾਂਤੀ ਤੁਹਾਡੇ ਜੀਵਨ ਦਾ ਅੰਪਾਇਰ ਜਾਂ ਰੈਫਰੀ ਹੈ, ਤਾਂ ਤੁਹਾਡਾ ਜੀਵਨ ਉੱਚਿਤ ਅਨੁਸ਼ਾਸਨ ਵਿੱਚ ਹੋਵੇਗਾ। ਇਸ ਲਈ ਪ੍ਰਮੇਸ਼ਵਰ ਨੂੰ ਆਪਣੇ ਦਿਲ ਦੇ ਅੰਪਾਇਰ ਦੇ ਰੂਪ ਵਿੱਚ ਰੱਖੋ, ਅਤੇ ਜੋ ਤੁਹਾਨੂੰ ਜੋੜਨ ਦੀ ਜ਼ਰੂਰਤ ਹੈ ਉਸਨੂੰ ਜੋੜੋ ਅਤੇ ਜੋ ਤੁਹਾਨੂੰ ਛੱਡਣ ਦੀ ਜ਼ਰੂਰਤ ਹੈ ਉਸਨੂੰ ਛੱਡ ਦਿਓ, ਪ੍ਰਮੇਸ਼ਵਰ ਦੀ ਸ਼ਾਂਤੀ ਵਿੱਚ ਰਹਿਣ ਦੇ ਲਈ।
ਜੇਕਰ ਕਿਸੇ ਦਾ ਜੀਵਨ ਪ੍ਰਮੇਸ਼ਵਰ ਦੀ ਸ਼ਾਂਤੀ ਨਾਲ ਨਹੀਂ ਚੱਲਦਾ ਹੈ, ਤਾਂ ਕੋਈ ਫ਼ਾਇਦਾ ਨਹੀਂ, ਭਾਵੇਂ ਹੀ ਉਸਦੇ ਕੋਲ ਦੁਨੀਆਂ ਦੀ ਸਾਰੀ ਸੰਪਤੀ ਅਤੇ ਧਨ ਹੋਵੇ। ਇਸ ਲਈ, ਜੇਕਰ ਤੁਸੀਂ ਚਾਹੁੰਦੇ ਹੋ ਕਿ ਪ੍ਰਮੇਸ਼ਵਰ ਦੀ ਸ਼ਾਂਤੀ ਤੁਹਾਡੇ ਦਿਲ ਵਿੱਚ ਭਰ ਜਾਵੇ, ਤਾਂ ਤੁਹਾਨੂੰ ਮਸੀਹ ਯਿਸੂ ਨੂੰ ਆਪਣੇ ਜੀਵਨ ਦਾ ਹਾਕਮ ਬਣਨ ਦੇਣਾ ਚਾਹੀਦਾ ਹੈ।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਹਨੇਰੇ ਦੇ ਦਬਾਅ ਤੋਂ ਦੂਰ ਹੋ ਜਾਓ ਅਤੇ ਸ਼ਾਂਤੀ ਦੇ ਰਾਜ ਵਿੱਚ ਦਾਖ਼ਲ ਹੋਵੋ। ਤਦ ਪ੍ਰਮੇਸ਼ਵਰ ਦੀ ਸ਼ਾਂਤੀ, ਜਿਹੜੀ ਸਮਝ ਤੋਂ ਪਰੇ ਹੈ, ਤੁਹਾਡੇ ਦਿਲ ਉੱਤੇ ਰਾਜ ਕਰੇਗੀ।
ਅਭਿਆਸ ਕਰਨ ਲਈ – “ਅਤੇ ਜਦ ਕਦੀ ਤੁਸੀਂ ਸੱਜੇ ਨੂੰ ਮੁੜੋ ਜਾਂ ਖੱਬੇ ਨੂੰ ਤਾਂ ਤੁਹਾਡੇ ਕੰਨ ਤੁਹਾਡੇ ਪਿੱਛੋਂ ਇੱਕ ਅਵਾਜ਼ ਇਹ ਆਖਦੀ ਹੋਈ ਸੁਣਨਗੇ ਕਿ ਤੁਹਾਡਾ ਰਾਹ ਇਹੋ ਹੀ ਹੈ, ਇਸ ਵਿੱਚ ਚੱਲੋ”(ਯਸਾਯਾਹ 30:21)।