ਅਗਸਤ 26 – ਧੰਨਵਾਦ!
“…ਜਿਸ ਦੇ ਲਈ ਤੁਸੀਂ ਇੱਕੋ ਦੇਹ ਹੋ ਕੇ ਸੱਦੇ ਵੀ ਗਏ ਹੋ…ਅਤੇ ਤੁਸੀਂ ਧੰਨਵਾਦ ਕਰਿਆ ਕਰੋ”(ਕੁਲੁੱਸੀਆਂ 3:15)।
ਉਨ੍ਹਾਂ ਅਣਗਿਣਤ ਭਲੇ ਕੰਮਾਂ ਦੇ ਬਾਰੇ ਸੋਚੋ ਜਿਹੜੇ ਪ੍ਰਮੇਸ਼ਵਰ ਨੇ ਤੁਹਾਡੇ ਲਈ ਕੀਤੇ ਹਨ ਅਤੇ ਉਨ੍ਹਾਂ ਦੇ ਪ੍ਰਤੀ ਅਹਿਸਾਨਮੰਦ ਰਹੋ। ਜੀਵਨ, ਤੰਦਰੁਸਤੀ ਅਤੇ ਤਾਕਤ ਦੇਣ ਦੇ ਲਈ ਪ੍ਰਮੇਸ਼ਵਰ ਦੇ ਅਹਿਸਾਨਮੰਦ ਰਹੋ। ਪ੍ਰਮੇਸ਼ਵਰ ਦਾ ਧੰਨਵਾਦ ਕਰਨਾ ਕਿੰਨਾਂ ਧੰਨ ਹੈ ਜਿਸਨੇ ਤੁਹਾਨੂੰ ਇਸ ਯੁੱਗ ਦੀਆਂ, ਆਤਮਿਕ ਅਤੇ ਸਦੀਪਕ ਬਰਕਤਾਂ ਨਾਲ ਆਸੀਸਿਤ ਕੀਤਾ ਹੈ!
ਸੰਯੁਕਤ ਰਾਜ ਅਮਰੀਕਾ ਵਿੱਚ, ਉਨ੍ਹਾਂ ਨੇ “ਧੰਨਵਾਦ ਦਿਵਸ” ਦੇ ਰੂਪ ਵਿੱਚ ਇੱਕ ਦਿਨ ਨਿਰਧਾਰਿਤ ਕੀਤਾ ਹੈ। ਇਹ ਹੀ ਉਹ ਦਿਨ ਹੈ ਜਿਸ ਦਿਨ ਯੂਐਸਏ ਹੋਂਦ ਵਿੱਚ ਆਇਆ ਸੀ। ਇਹ ਇੱਕ ਮਹੱਤਵਪੂਰਨ ਦਿਨ ਹੈ ਜਿਸ ਤੇ ਲੋਕ, ਇੱਕ ਦੇਸ਼ ਦੇ ਰੂਪ ਵਿੱਚ, ਉਨ੍ਹਾਂ ਨੂੰ ਆਜ਼ਾਦੀ ਦੇਣ, ਗੁਲਾਮੀ ਤੋਂ ਮੁਕਤੀ ਦਿਵਾਉਣ ਦੇ ਲਈ ਪ੍ਰਮੇਸ਼ਵਰ ਦਾ ਧੰਨਵਾਦ ਕਰਦੇ ਹਨ। ਇਸ ਦਿਨ ਨੂੰ ਉਹ ਅੱਜ ਤੱਕ ਬੜੀ ਧੂਮ-ਧਾਮ ਨਾਲ ਮਨਾਉਂਦੇ ਹਨ।
ਅੱਜ ਅਸੀਂ ਵੀ ਇੱਕ ਦੇਸ਼ ਦੇ ਰੂਪ ਵਿੱਚ ਬਣੇ ਹੋਏ ਹਾਂ। ਜਦੋਂ ਅਸੀਂ ਯਿਸੂ ਦੇ ਲਹੂ ਨਾਲ ਧੋਤੇ ਜਾਂਦੇ ਹਾਂ ਅਤੇ ਉਸਦੇ ਬੱਚੇ ਬਣ ਜਾਂਦੇ ਹਾਂ, ਤਾਂ ਅਸੀ ਅੰਧਕਾਰ ਦੀਆਂ ਸ਼ਕਤੀਆਂ ਤੋਂ ਮੁਕਤ ਹੋ ਜਾਵਾਂਗੇ ਅਤੇ ਉਸਦੇ ਪਿਆਰੇ ਪੁੱਤਰ ਦੇ ਰਾਜ ਵਿੱਚ ਦਾਖ਼ਲ ਹੋਵਾਂਗੇ (ਕੁਲੁੱਸੀਆਂ 1:13)। ਹੁਣ ਅਸੀਂ ਸਵਰਗ ਦੀ ਸਰਕਾਰ ਵਿੱਚ ਕੰਮ ਕਰ ਰਹੇ ਹਾਂ। ਇਸ ਲਈ, ਪ੍ਰਮੇਸ਼ਵਰ ਦੇ ਪ੍ਰਤੀ ਧੰਨਵਾਦ ਦੇ ਨਾਲ ਰਹਿਣਾ ਸਾਡੇ ਲਈ ਬਹੁਤ ਜਰੂਰੀ ਹੈ।
ਪ੍ਰਮੇਸ਼ਵਰ ਦਾ ਇੱਕ ਸੇਵਕ ਪਹਿਲਾਂ ਹਰ ਸਾਲ ਆਪਣਾ ਜਨਮ-ਦਿਨ ਬਹੁਤ ਆਨੰਦ ਦੇ ਨਾਲ ਮਨਾਉਂਦਾ ਸੀ।ਪਰ, ਮੁਕਤੀ ਪਾਉਣ ਦੇ ਬਾਅਦ ਉਸਨੇ ਇਸ ਤਰ੍ਹਾਂ ਸੋਚਣਾ ਸ਼ੁਰੂ ਕੀਤਾ, “ਮੈਂ ਪਾਪ ਵਿੱਚ ਪੈਦਾ ਹੋਇਆ ਅਤੇ ਵੱਡਾ ਹੋਇਆ ਹਾਂ ਅਤੇ ਉਸ ਸਥਿਤੀ ਵਿੱਚ, ਮੈਂ ਉਸ ਦਿਨ ਨੂੰ ਕਿਉਂ ਮਨਾਵਾਂ? ਇਸਦੇ ਬਜਾਏ, ਮੈਂ ਉਸ ਦਿਨ ਦਾ ਜਸ਼ਨ ਕਿਉਂ ਨਹੀਂ ਮਨਾ ਸਕਦਾ ਹਾਂ ਜਿਸ ਦਿਨ ਮੈਨੂੰ ਮੁਕਤੀ ਮਿਲੀ ਸੀ, ਜਿਸ ਦਿਨ ਮੇਰਾ ਨਵਾਂ ਜਨਮ ਹੋਇਆ ਸੀ? ਇਹ ਹੀ ਉਹ ਦਿਨ ਹੈ ਜਿਸ ਦਿਨ, ਮੁਕਤੀਦਾਤਾ ਮੇਰੇ ਜੀਵਨ ਵਿੱਚ ਮਹਿਮਾ ਦੇ ਰਾਜਾ ਬਣ ਕੇ ਆਏ।” ਇਸ ਤਰ੍ਹਾਂ ਸੋਚਣ ਦੇ ਬਾਅਦ, ਉਹ ਉਸ ਦਿਨ ਨੂੰ ‘ਧੰਨਵਾਦ ਦਿਵਸ’ ਦੇ ਰੂਪ ਵਿੱਚ ਮਨਾਉਣ ਲੱਗਾ ਜਿਸ ਦਿਨ ਉਸਨੂੰ ਮੁਕਤੀ ਮਿਲੀ ਸੀ।
ਬਹੁਤ ਸਾਰੇ ਲੋਕ ਇਨ੍ਹਾਂ ਆਖਰੀ ਦਿਨਾਂ ਵਿੱਚ ਨਾਸ਼ੁਕਰੇ ਬਣ ਗਏ ਹਨ (2 ਤਿਮੋਥਿਉਸ 3:2)। ਪਰ ਪ੍ਰਮੇਸ਼ਵਰ ਦੇ ਬੱਚਿਆਂ ਨੂੰ ਅਜਿਹਾ ਨਹੀਂ ਹੋਣਾ ਚਾਹੀਦਾ ਹੈ। ਇਹ ਜਰੂਰੀ ਹੈ ਕਿ ਤੁਸੀਂ ਉਸ ਪ੍ਰਮੇਸ਼ਵਰ ਦੇ ਪ੍ਰਤੀ ਧੰਨਵਾਦੀ ਹੋਵੋ ਜਿਹੜੇ ਤੁਹਾਡੇ ਪਿਆਰੇ ਮੁਕਤੀਦਾਤਾ ਹੈ ਅਤੇ ਜਿਸਨੇ ਤੁਹਾਡੀ ਖ਼ਾਤਿਰ ਸਲੀਬ ਉੱਤੇ ਦੁੱਖ ਝੱਲੇ।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਸੰਯੁਕਤ ਰਾਜ ਅਮਰੀਕਾ ਦੇ ਲੋਕਾਂ ਦੀ ਤਰ੍ਹਾਂ ਸਾਲ ਵਿੱਚ ਇੱਕ ਦਿਨ ਨੂੰ ਧੰਨਵਾਦ ਦਿਵਸ ਦੇ ਰੂਪ ਵਿੱਚ ਮਨਾਓ ਬਲਕਿ ਦਿਨ ਪ੍ਰਤੀ ਦਿਨ ਪ੍ਰਮੇਸ਼ਵਰ ਦਾ ਸ਼ੁੱਕਰੀਆਂ ਅਦਾ ਕਰਦੇ ਰਹੋ। ਕਿਉਂਕਿ ਪ੍ਰਮੇਸ਼ਵਰ ਹਰ ਦਿਨ ਹਜ਼ਾਰਾਂ ਚੰਗੇ ਕੰਮ ਕਰ ਰਹੇ ਹਨ, ਇਸ ਲਈ ਉਸਦੇ ਸਾਰੇ ਪਿਆਰ ਅਤੇ ਕਿਰਪਾ ਦੇ ਲਈ ਹਰ ਪਲ ਉਸਦੀ ਉਸਤਤ ਕਰਦੇ ਰਹੋ।
ਅਭਿਆਸ ਕਰਨ ਲਈ – “ਮੈਂ ਹਰ ਵੇਲੇ ਯਹੋਵਾਹ ਨੂੰ ਮੁਬਾਰਕ ਆਖਾਂਗਾ, ਉਹ ਦੀ ਉਸਤਤ ਸਦਾ ਮੇਰੇ ਮੂੰਹ ਵਿੱਚ ਹੋਵੇਗੀ”(ਜ਼ਬੂਰਾਂ ਦੀ ਪੋਥੀ 34:1)।