ਅਗਸਤ 25 – ਬੇਸ਼ਕੀਮਤੀ ਪੱਥਰ!
“ਜਿਸ ਦੇ ਕੋਲ ਤੁਸੀਂ ਆਏ ਹੋ, ਮੰਨੋ ਇੱਕ ਜਿਉਂਦੇ ਪੱਥਰ ਕੋਲ ਜਿਹੜਾ ਮਨੁੱਖਾਂ ਕੋਲੋਂ ਤਾਂ ਰੱਦਿਆ ਗਿਆ ਪਰ ਪਰਮੇਸ਼ੁਰ ਦੀ ਨਜ਼ਰ ਵਿੱਚ ਚੁਣਿਆ ਹੋਇਆ ਅਤੇ ਬਹੁਮੁੱਲਾ ਹੈ। ਤੁਸੀਂ ਆਪ ਵੀ ਜਿਉਂਦੇ ਪੱਥਰਾਂ ਦੇ ਵਾਂਗੂੰ…ਜਾਜਕਾਂ ਦੀ ਪਵਿੱਤਰ ਮੰਡਲੀ ਬਣੋ ਤਾਂ ਜੋ ਉਹ ਆਤਮਿਕ ਬਲੀਦਾਨ ਚੜਾਓ”(1 ਪਤਰਸ 2:4,5)।
“ਕੀਮਤੀ ਪੱਥਰ” ਕਹਿੰਦੇ ਸਮੇਂ, ਹੀਰੇ, ਬਲੌਰ ਅਤੇ ਮੋਤੀ ਆਦਿ ਦੇ ਬਾਰੇ ਕਿਸੇ ਦੇ ਮਨ ਵਿੱਚ ਵਿਚਾਰ ਆਉਣਗੇ। ਪਰ, ਇੰਨ੍ਹਾਂ ਪੱਥਰਾਂ ਵਿੱਚ ਜੀਵਨ ਨਹੀਂ ਹੈ। ਇਹ ਬੇਜਾਨ ਪੱਥਰ ਕੀਮਤੀ ਨਹੀਂ ਹੈ। ਰਸੂਲ ਪਤਰਸ ਇੱਥੇ ਇੱਕ ਕੀਮਤੀ ਪੱਥਰ ਦੇ ਬਾਰੇ ਗੱਲ ਕਰਦਾ ਹੈ। ਹਾਂ, ਉਹ ਮਸੀਹ ਹੈ, ਜਿਹੜਾ ਅਮੋਲਕ ਖੂੰਜੇ ਦਾ ਪੱਥਰ ਪੱਕੀ ਨੀਂਹ ਦਾ ਧਰਦਾ ਹੈ (ਯਸਾਯਾਹ 28:16)। ਜਿਹੜਾ ਕੋਈ ਉਸ ਨਾਲ ਪਿਆਰ ਕਰਦਾ ਹੈ ਅਤੇ ਉਸ ਉੱਤੇ ਵਿਸ਼ਵਾਸ ਕਰਦਾ ਹੈ, ਉਹ ਉਸਦੇ ਲਈ ਨੀਂਹ ਦੇ ਬੇਸ਼ਕੀਮਤੀ ਪੱਥਰ ਬਣੇ ਰਹਿੰਦੇ ਹਨ।
ਫ਼ਰੀਸੀਆਂ ਅਤੇ ਸਦੂਕੀਆਂ ਨੇ ਯਿਸੂ ਮਸੀਹ ਨੂੰ ਅਸਵੀਕਾਰ ਕੀਤਾ। ਯਹੂਦੀ ਉਨ੍ਹਾਂ ਨੂੰ ਸਲੀਬ ਉੱਤੇ ਚੜਾਉਣ ਦੇ ਲਈ ਚੀਕੇ। ਉਸ ਸਮੇਂ ਦੇ ਉਪਦੇਸ਼ਕਾਂ ਅਤੇ ਜਾਜਕਾਂ ਨੇ ਉਸਨੂੰ ਰੋਮੀ ਸਰਕਾਰ ਨੂੰ ਸੌਂਪ ਦਿੱਤਾ। ਉਹ ਭਾਵੇਂ ਹੀ ਰਾਜ ਮਿਸਤਰੀਆਂ ਦੁਆਰਾ ਰੱਦ ਕਰ ਦਿੱਤੇ ਪੱਥਰ ਹੋਣ, ਪਰ ਉਹ ਤੁਹਾਡੇ ਵਿਸ਼ਵਾਸ ਦੇ ਲਈ ਨੀਂਹ ਦੇ ਪੱਥਰ ਅਤੇ ਪ੍ਰਮੁੱਖ ਖੂੰਜੇ ਦੇ ਪੱਥਰ ਬਣੇ ਹੋਏ ਹਨ। ਤੁਸੀਂ ਵੀ ਉਸੇ ਉੱਤੇ ਪ੍ਰਮੇਸ਼ਵਰ ਦੇ ਨਿਵਾਸ ਸਥਾਨ ਦੇ ਰੂਪ ਵਿੱਚ ਬਣਾਏ ਗਏ ਹੋ।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਯਿਸੂ ਮਸੀਹ ਨੂੰ ਆਪਣੇ ਜੀਵਨ ਦੀ ਨੀਂਹ ਦੇ ਰੂਪ ਵਿੱਚ ਧਾਰਨ ਕਰੋ। ਜਦੋਂ ਤੁਸੀਂ ਉਸ ਵਿੱਚ ਬਣਾਏ ਜਾਂਦੇ ਹੋ ਜਿਹੜਾ ਅਨਮੋਲ ਪੱਥਰ ਹੈ, ਤਾਂ ਤੁਸੀਂ ਵੀ ਅਨਮੋਲ ਪੱਥਰ ਬਣ ਜਾਵੋਂਗੇ। ਇਸ ਦੁਨੀਆਂ ਵਿੱਚ ਇੱਕ ਛੋਟੀ ਜਿਹੀ ਜ਼ਿੰਦਗੀ ਜੀਉਣ ਨਾਲ ਤੁਹਾਡਾ ਜੀਵਨ ਖ਼ਤਮ ਨਹੀਂ ਹੁੰਦਾ ਹੈ। ਇਹ ਸਦੀਪਕ ਜੀਵਨ ਦੇ ਰੂਪ ਵਿੱਚ ਜਾਰੀ ਰਹੇਗਾ। ਤੁਸੀਂ ਸਵਰਗੀ ਹਜ਼ੂਰੀ ਵਿੱਚ ਹਮੇਸ਼ਾਂ ਦੇ ਲਈ ਕੀਮਤੀ ਪੱਥਰਾਂ ਦੇ ਰੂਪ ਵਿੱਚ ਰਹੋਂਗੇ।
ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਵਿੱਚ ਸਵਰਗੀ ਯਰੂਸ਼ਲਮ ਦੇ ਨਿਰਮਾਣ ਦਾ ਵਰਣਨ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਉਸ ਨਗਰੀ ਦੀ ਸ਼ਹਿਰਪਨਾਹ ਦੀਆਂ ਨੀਹਾਂ ਹਰ ਪਰਕਾਰ ਦੇ ਜਵਾਹਰ ਨਾਲ ਜੜੀਆਂ ਹੋਈਆਂ ਸਨ”(ਪ੍ਰਕਾਸ਼ ਦੀ ਪੋਥੀ 21:19)। “ਉਹ ਦੀ ਜੋਤ ਅੱਤ ਭਾਰੇ ਮੁੱਲ ਦੇ ਜਵਾਹਰ ਵਰਗੀ ਸੀ ਅਰਥਾਤ ਪੁਖਰਾਜ ਪੱਥਰ ਜਿਹੀ ਜੋ ਬਲੌਰ ਦੀ ਤਰ੍ਹਾਂ ਨਿਰਮਲ ਹੋਵੇ”(ਪ੍ਰਕਾਸ਼ ਦੀ ਪੋਥੀ 21:11)। ਪ੍ਰਮੇਸ਼ਵਰ ਦੇ ਸੰਤ ਉਸ ਹੱਦ ਉੱਤੇ ਪਾਏ ਜਾਣ ਵਾਲੇ ਕੀਮਤੀ ਪੱਥਰ ਹਨ।
ਜਦੋਂ ਸੁਲੇਮਾਨ ਨੇ ਭਵਨ ਦਾ ਨਿਰਮਾਣ ਕੀਤਾ, ਤਾਂ ਪੱਥਰਾਂ ਨੂੰ ਆਕਾਰ ਵਿੱਚ ਤੋੜਿਆਂ ਗਿਆ, ਦਫ਼ਨਾਇਆ ਗਿਆ ਅਤੇ ਖਦਾਨ ਵਿੱਚ ਹੀ ਸੰਪੂਰਨ ਬਣਾਇਆ ਗਿਆ ਅਤੇ ਨਿਰਮਾਣ ਦੇ ਲਈ ਤਿਆਰ ਕੀਤਾ ਗਿਆ। ਉਸੇ ਤਰ੍ਹਾਂ, ਤੁਹਾਨੂੰ ਸਵਰਗ ਵਿੱਚ ਜੀਉਂਦੇ ਪੱਥਰਾਂ ਦੇ ਰੂਪ ਵਿੱਚ ਬਣਾਉਣ ਦੇ ਲਈ, ਪ੍ਰਮੇਸ਼ਵਰ ਤੁਹਾਡੇ ਕਲੇਸ਼ਾਂ ਅਤੇ ਪ੍ਰੇਸ਼ਾਨੀਆਂ ਦੇ ਵਿੱਚ ਤੁਹਾਡੀ ਅਗਵਾਈ ਕਰਦੇ ਹਨ, ਤੁਹਾਨੂੰ ਪਵਿੱਤਰਤਾ ਵਿੱਚ ਸਿੱਧ ਕਰਦੇ ਹਨ ਅਤੇ ਤੁਹਾਨੂੰ ਸੀਯੋਨ ਅਤੇ ਨਵੇਂ ਯਰੂਸ਼ਲਮ ਵਿੱਚ ਤਿਆਰ ਪੱਥਰਾਂ ਦੇ ਰੂਪ ਵਿੱਚ ਉਠਾਉਂਦੇ ਹਨ।
ਅਭਿਆਸ ਕਰਨ ਲਈ – “ਪਰਮੇਸ਼ੁਰ ਦੀ ਕਿਰਪਾ ਅਨੁਸਾਰ ਜੋ ਮੈਨੂੰ ਦਾਨ ਵਿੱਚ ਮਿਲੀ ਹੈ, ਮੈਂ ਸਿਆਣੇ ਰਾਜ ਮਿਸਤਰੀ ਦੀ ਤਰ੍ਹਾਂ ਨੀਂਹ ਰੱਖੀ,…ਕਿਉਂ ਜੋ ਉਸ ਨੀਂਹ ਤੋਂ ਬਿਨ੍ਹਾਂ ਜੋ ਰੱਖੀ ਹੋਈ ਹੋ ਦੂਜੀ ਕੋਈ ਨਹੀਂ ਰੱਖ ਸਕਦਾ ਅਤੇ ਇਹ ਯਿਸੂ ਮਸੀਹ ਹੈ”(1ਕੁਰਿੰਥੀਆਂ 3:10,11)।