Appam - Punjabi

ਅਗਸਤ 23 – ਜ਼ੰਜੀਰਾਂ ਤੋਂ ਮੁਕਤੀ!

“ਹੁਣ ਵੇਖ, ਅੱਜ ਮੈਂ ਤੈਨੂੰ ਇਹਨਾਂ ਬੇੜੀਆਂ ਵਿੱਚੋਂ ਛੱਡਦਾ ਹਾਂ”(ਯਿਰਮਿਯਾਹ 40:4)।

ਅੱਜ, ਪ੍ਰਮੇਸ਼ਵਰ ਦੇ ਲੋਕਾਂ ਦੇ ਹੱਥ ਕਈ ਨਾ ਦਿਖਣ ਵਾਲੀਆਂ ਜ਼ੰਜੀਰਾਂ ਨਾਲ ਬੰਨੇ ਹੋਏ ਹਨ। ਕੁੱਝ ਲੋਕ ਜਿਸ ਜ਼ੰਜੀਰ ਨਾਲ ਬੰਨੇ ਹੁੰਦੇ ਹਨ, ਉਹ ਕਰਜ਼ਾ ਹੈ। ਭਾਵੇਂ ਹੀ ਉਹ ਸੇਵਕਾਈਆਂ ਦੇ ਲਈ ਦਿਲ ਖੋਲ੍ਹ ਕੇ ਯੋਗਦਾਨ ਦੇਣਾ ਚਾਹੁੰਦੇ ਹੋਣ, ਪਰ ਜ਼ੰਜੀਰਾਂ ਉਨ੍ਹਾਂ ਨੂੰ ਰੋਕਦੀਆਂ ਹਨ। ਕੁੱਝ ਲੋਕ ਰਿਸ਼ਵਤ ਦੇ ਬੰਧਨ ਵਿੱਚ ਬੰਨੇ ਹੁੰਦੇ ਹਨ। ਇਹ ਉਨ੍ਹਾਂ ਨੂੰ ਸੱਚੇ ਮਸੀਹੀ ਜੀਵਨ ਜੀਣ ਤੋਂ ਰੋਕਦੀ ਹੈ। ਕੁੱਝ ਲੋਕ ਸਰਾਪਾਂ ਨਾਲ ਬੰਨੇ ਹੁੰਦੇ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਕਦੇ ਪੂਰੀ ਨਹੀਂ ਹੁੰਦੀ। ਉਹ ਜੋ ਕੁੱਝ ਵੀ ਕਰਦੇ ਹਨ ਉਸ ਵਿੱਚ ਅਸਫ਼ਲਤਾ ਦਾ ਸਾਹਮਣਾ ਕਰਨਾ ਪੈਂਦਾ ਹੈ।

ਪਰ, ਅੱਜ ਪ੍ਰਮੇਸ਼ਵਰ ਤੁਹਾਡੇ ਨਾਲ ਇੱਕ ਵਾਅਦਾ ਕਰਦੇ ਹਨ। ਪ੍ਰਮੇਸ਼ਵਰ ਜਿਹੜਾ ਲੋਹੇ ਦੀਆਂ ਬੇੜੀਆਂ ਅਤੇ ਪਿੱਤਲ ਦੇ ਦਰਵਾਜ਼ਿਆਂ ਨੂੰ ਤੋੜਨ ਵਿੱਚ ਸਮਰੱਥੀ ਹੈ, ਇਹ ਕਹਿੰਦੇ ਹੋਏ ਮੁਕਤੀ ਦੀ ਘੋਸ਼ਣਾ ਕਰਦੇ ਹਨ, “ਹੁਣ ਵੇਖ, ਅੱਜ ਮੈਂ ਤੈਨੂੰ ਇਹਨਾਂ ਬੇੜੀਆਂ ਵਿੱਚੋਂ ਛੱਡਦਾ ਹਾਂ।”

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਸੀਂ ਹੀ ਜਾਣਦੇ ਹੋ ਕੀ ਤੁਹਾਡੇ ਹੱਥ ਕਿਸ ਬੰਧਨ ਨਾਲ ਬੰਨੇ ਹਨ। ਪ੍ਰਮੇਸ਼ਵਰ ਨੂੰ ਸਪੱਸ਼ਟ ਤੌਰ ਤੇ ਪ੍ਰਗਟ ਕਰੋ ਕੀ ਉਹ ਕਿਹੜਾ ਬੰਧਨ ਹੈ। ਹਫ਼ਤੇ ਵਿੱਚ ਘੱਟ ਤੋਂ ਘੱਟ ਇੱਕ ਦਿਨ ਵਰਤ ਰੱਖੋ ਅਤੇ ਪ੍ਰਾਰਥਨਾ ਕਰੋ ਕੀ ਬੰਧਨ ਟੁੱਟ ਜਾਵੇ। ਤੁਹਾਡੇ ਬੰਧਨ ਭਾਵੇਂ ਜਿਵੇਂ ਦੇ ਵੀ ਹੋਣ, ਭਾਵੇਂ ਉਹ ਪਿੱਛੇ ਡਿੱਗ ਜਾਣਾ ਹੋਵੇ ਜਾਂ ਕਮਜ਼ੋਰੀ ਜਾਂ ਸਮੱਸਿਆਵਾਂ, ਪ੍ਰਮੇਸ਼ਵਰ ਉਨ੍ਹਾਂ ਸਾਰੇ ਬੰਧਨਾਂ ਨੂੰ ਤੋੜਨ ਦੇ ਲਈ ਸ਼ਕਤੀਸ਼ਾਲੀ ਹੈ।

ਸ਼ੈਤਾਨ ਨੇ ਬਹੁਤ ਸਾਰੇ ਲੋਕਾਂ ਨੂੰ ਬੰਨ੍ਹ ਰੱਖਿਆ ਹੈ। ਬਹੁਤ ਸਾਰੇ ਲੋਕ ਇਸ ਵਜ੍ਹਾ ਨਾਲ ਸੇਵਕਾਈ ਕਰਨ ਜਾਂ ਪਵਿੱਤਰ ਬਣੇ ਰਹਿਣ ਵਿੱਚ ਅਸਮਰੱਥ ਹਨ। ਉਹ ਚਾਹੁੰਦੇ ਹੋਏ ਵੀ ਪ੍ਰਮੇਸ਼ਵਰ ਨੂੰ ਦੇਣ ਵਿੱਚ ਅਸਮਰੱਥ ਹਨ।

ਯਿਸੂ ਨੇ ਕਿਹਾ, “ਫੇਰ ਭਲਾ, ਇਹ ਔਰਤ ਜੋ ਅਬਰਾਹਾਮ ਦੀ ਸੰਤਾਨ ਵਿੱਚੋਂ ਹੈ, ਜਿਸ ਨੂੰ ਸ਼ੈਤਾਨ ਨੇ ਵੇਖੋ ਅਠਾਰਾਂ ਸਾਲਾਂ ਤੋਂ ਬੰਨ੍ਹ ਰੱਖਿਆ ਸੀ, ਇਸ ਨੂੰ ਸਬਤ ਦੇ ਦਿਨ ਇਸ ਬੰਧਨ ਤੋਂ ਛੁਡਾਉਣਾ ਯੋਗ ਨਹੀਂ ਸੀ?”(ਲੂਕਾ 13:16)। ਜ਼ਰੂਰ ਹੀ ਉਹ ਅਬਰਾਹਾਮ ਦੀ ਸੰਤਾਨ ਹੈ, ਇੱਕ ਚੁਣਿਆ ਹੋਇਆ ਵੰਸ਼, ਇੱਕ ਚੰਗੀ ਵਿਸ਼ਵਾਸੀ ਅਤੇ ਵਾਦਿਆਂ ਦੀ ਵਾਰਿਸ਼ ਹੈ, ਪਰ ਉਸਨੇ ਸ਼ੈਤਾਨ ਨੂੰ ਉਸ ਬੰਧਨ ਦੇ ਲਈ ਜਗ੍ਹਾ ਦਿੱਤੀ। ਯਿਸੂ ਮਸੀਹ ਨੇ ਉਸਦੇ ਬੰਧਨਾਂ ਨੂੰ ਤੋੜ ਦਿੱਤਾ ਅਤੇ ਉਹ ਛੁਡਾਈ ਗਈ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਇਸ ਲਈ ਜੇਕਰ ਤੁਹਾਨੂੰ ਪੁੱਤਰ ਅਜ਼ਾਦ ਕਰੇ, ਤਾਂ ਤੁਸੀਂ ਸੱਚ-ਮੁੱਚ ਆਜ਼ਾਦ ਹੋ ਜਾਓਗੇ”(ਯੂਹੰਨਾ ਦੀ ਇੰਜੀਲ 8:36)।

ਉਹ ਜਿਹੜਾ ਤੁਹਾਨੂੰ ਛੁਡਾਉਣ ਦੇ ਲਈ ਸਮਰੱਥੀ ਹੈ, ਤੁਹਾਡੇ ਨੇੜੇ ਹੈ। ਅੱਜ, ਉਸਦੇ ਵੱਲ ਦੇਖੋ ਅਤੇ ਉਸ ਅੱਗੇ ਪ੍ਰਾਰਥਨਾ ਕਰਨਾ ਸ਼ੁਰੂ ਕਰੋ। ਇਹ ਕਹਿੰਦੇ ਹੋਏ ਪ੍ਰਾਰਥਨਾ ਕਰੋ, “ਹੇ ਪ੍ਰਭੂ, ਮੈਨੂੰ ਮੇਰੀ ਬਿਮਾਰੀ, ਮੇਰਾ ਈਰਖਾ, ਮੇਰੀ ਕੁੜਵਾਹਟ, ਮੇਰੇ ਪਿੱਛੇ ਡਿੱਗ ਜਾਣ ਅਤੇ ਵਰਤਮਾਨ ਸਥਿਤੀ ਜਿਸ ਵਿੱਚ ਮੈਂ ਪ੍ਰਾਰਥਨਾ ਕਰਨ ਵਿੱਚ ਅਸਮਰੱਥ ਹਾਂ, ਇਨ੍ਹਾਂ ਸਭ ਤੋਂ ਮੈਨੂੰ ਛੁਟਕਾਰਾ ਦਿਲਾਵੋ।” ਉਹ ਜ਼ਰੂਰ ਹੀ ਤੁਹਾਨੂੰ ਛੁਟਕਾਰਾ ਦੇਣਗੇ। ਪ੍ਰਭੂ ਯਿਸੂ ਨੇ ਕਿਹਾ ਹੈ “ਤਾਂ ਦੁੱਖਾਂ ਦੇ ਦਿਨ ਮੈਨੂੰ ਪੁਕਾਰ, ਮੈਂ ਤੈਨੂੰ ਛੁਡਾਵਾਂਗਾ ਅਤੇ ਤੂੰ ਮੇਰੀ ਵਡਿਆਈ ਕਰੇਂਗਾ”(ਜ਼ਬੂਰਾਂ ਦੀ ਪੋਥੀ 50:15)। ਕੀ ਅਜਿਹਾ ਨਹੀਂ ਹੈ?

ਅਭਿਆਸ ਕਰਨ ਲਈ – “ਹੁਣ ਉਹ ਪ੍ਰਭੂ ਤਾਂ ਆਤਮਾ ਹੈ ਅਤੇ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ ਉੱਥੇ ਹੀ ਅਜ਼ਾਦੀ ਹੈ”(2 ਕੁਰਿੰਥੀਆਂ 3:17)।

Leave A Comment

Your Comment
All comments are held for moderation.