Appam - Punjabi

ਅਗਸਤ 13 – ਉਸਤਤ ਵਿੱਚ ਅਨੰਦ!

“ਹੇ ਧਰਮੀਓ, ਯਹੋਵਾਹ ਦੀ ਜੈ-ਜੈਕਾਰ ਕਰੋ, ਖ਼ਰਿਆਂ ਨੂੰ ਉਸਤਤ ਕਰਨੀ ਫੱਬਦੀ ਹੈ”(ਜ਼ਬੂਰਾਂ ਦੀ ਪੋਥੀ 33:1)।

ਜੇਕਰ ਦੁੱਖ ਹੀ, ਬਿਮਾਰੀ ਨੂੰ ਲਿਆਉਣ, ਜੀਵਨ ਨੂੰ ਬਰਬਾਦ ਕਰਨ ਅਤੇ ਉਮਰ ਨੂੰ ਘੱਟ ਕਰਨ ਦਾ ਕਾਰਨ ਹੈ, ਤਾਂ ਉਹ ਹੀ, ਅਨੰਦ ਇਨ੍ਹਾਂ ਸਭ ਦੇ ਲਈ ਆਦਰਸ਼ ਦਵਾ ਹੈ। ਕੀ ਅਜਿਹਾ ਨਹੀਂ ਹੈ? ਮਨ ਦੀ ਖੁਸ਼ੀ ਨਾਲ ਰੋਗ ਦੂਰ ਹੋਣਗੇ, ਚਿਹਰੇ ਉੱਤੇ ਚਮਕ ਆਵੇਗੀ ਅਤੇ ਉਮਰ ਵਿੱਚ ਵਾਧਾ ਹੋਵੇਗਾ।

ਇੱਕ ਡਾਕਟਰ ਨੇ ਉਨ੍ਹਾਂ ਕਾਰਕਾ ਦੀ ਖੋਜ ਕੀਤੀ ਜਿਹੜੇ ਇੱਕ ਆਦਮੀ ਵਿੱਚ ਕੈਂਸਰ ਦੀ ਬਿਮਾਰੀ ਦਾ ਕਾਰਨ ਬਣਦੇ ਹਨ। ਉਨ੍ਹਾਂ ਦੀ ਖੋਜ ਤੋਂ ਪਤਾ ਚੱਲਿਆ ਕਿ ਜੀਵਨ ਵਿੱਚ ਭਿਆਨਕ ਹਾਰ, ਕਸ਼ਟ, ਨਿਰਾਸ਼ਾ ਅਤੇ ਦੁੱਖ ਵਰਗੇ ਕਾਰਕ ਰੋਗ ਦੇ ਮੂਲ ਕਾਰਨ ਹੁੰਦੇ ਹਨ। ਉਨ੍ਹਾਂ ਨੇ ਇਹ ਵੀ ਦੇਖਿਆ ਕੀ ਪਰਿਵਾਰ ਵਿੱਚ ਅਚਾਨਕ ਦਰਾਰ, ਪਤੀ ਜਾਂ ਪਤਨੀ ਦੇ ਵਿਸ਼ਵਾਸਘਾਤੀ ਕੰਮ, ਵਪਾਰਕ ਉਦਯੋਗ ਕੰਮਾਂ ਵਿੱਚ ਅਚਾਨਕ ਭਾਰੀ ਨੁਕਸਾਨ ਆਦਿ ਦੇ ਕਾਰਨ ਹੋਣ ਵਾਲੀ ਉਦਾਸੀ ਕਿਸੇ ਦੇ ਸਰੀਰ ਵਿੱਚ ਵਾਇਰਸ ਪੈਦਾ ਕਰਦੀ ਹੈ ਅਤੇ ਛੇ ਤੋਂ ਅਠਾਰਾਂ ਮਹੀਨੇ ਦੇ ਸਮੇਂ ਦੇ ਅੰਦਰ, ਵਾਇਰਸ ਕੈਂਸਰ ਰੋਗ ਵਿੱਚ ਬਦਲ ਜਾਂਦੇ ਹਨ।

ਸੱਚਾ ਅਨੰਦ ਨੱਚ ਗਾ ਕੇ ਕੀਤੀ ਗਈ ਉਸਤਤ ਵਿੱਚ ਹੈ। ਜਦੋਂ ਤੁਸੀਂ ਆਪਣੇ ਦਿਲ ਦੀ ਗਹਿਰਾਈ ਤੋਂ ਪ੍ਰਮੇਸ਼ਵਰ ਦੀ ਉਸਤਤ ਕਰਕੇ ਆਨੰਦਿਤ ਹੁੰਦੇ ਹੋ, ਤਾਂ ਤੁਹਾਡੀਆਂ ਸਾਰੀਆਂ ਚਿੰਤਾਵਾਂ ਤੁਹਾਡੇ ਤੋਂ ਦੂਰ ਹੋ ਜਾਣਗੀਆਂ ਅਤੇ ਪ੍ਰਮੇਸ਼ਵਰ ਦੀ ਮਿੱਠੀ ਹਜ਼ੂਰੀ ਤੁਹਾਨੂੰ ਘੇਰ ਲਵੇਗੀ। ਉਹ ਦੀਆਂ ਕਿਰਨਾਂ ਵਿੱਚ ਚੰਗਿਆਈ ਹੋਵੇਗੀ।(ਮਲਾਕੀ 4:2)। ਕੀ ਅਜਿਹਾ ਨਹੀਂ ਹੈ?

ਸਵੇਰੇ ਜਲਦੀ ਉੱਠਦੇ ਹੀ ਖੁਸ਼ੀ ਅਤੇ ਮੁਸਕਾਨ ਦੇ ਨਾਲ ਪ੍ਰਮੇਸ਼ਵਰ ਦੀ ਦਿਲ ਤੋਂ ਉਸਤਤ ਕਰੋ। ਜਿਹੜੇ ਉਸਤਤ ਦੇ ਵਿਚਕਾਰ ਬਿਰਾਜਮਾਨ ਰਹਿੰਦੇ ਹਨ, ਉਹ ਤੁਹਾਨੂੰ ਆਪਣੀ ਹਜ਼ੂਰੀ ਨਾਲ ਭਰ ਦੇਣਗੇ। ਹਰ ਦਿਨ ਆਪਣੀ ਆਵਾਜ਼ ਨੂੰ ਉੱਚੀ ਕਰਕੇ ਕਹੋ, “ਇਹ ਦਿਨ ਯਹੋਵਾਹ ਨੇ ਬਣਾਇਆ, ਉਸ ਵਿੱਚ ਅਸੀਂ ਬਾਗ-ਬਾਗ ਤੇ ਅਨੰਦ ਹੋਈਏ!”(ਜ਼ਬੂਰਾਂ ਦੀ ਪੋਥੀ 118:24)। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਪੂਰੇ ਦਿਨ ਖੁਸ਼ ਰਹੋਂਗੇ।

ਮੁਸਕੁਰਾਉਂਦੇ ਹੋਏ ਚਹਿਰੇ ਦੇ ਨਾਲ ਖੁਸ਼ੀ-ਖੁਸ਼ੀ ਪ੍ਰਮੇਸ਼ਵਰ ਦੀ ਆਰਾਧਨਾ ਕਰੋ ਅਤੇ ਨੱਚ ਗਾ ਕੇ ਉਸਦੀ ਉਸਤਤ ਕਰੋ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਤਦ ਸਾਡੇ ਮੂੰਹ ਹਾਸੇ ਨਾਲ ਭਰ ਗਏ, ਅਤੇ ਸਾਡੀਆਂ ਜੀਭਾਂ ਉੱਤੇ ਜੈਕਾਰਾ ਸੀ, ਤਦ ਕੌਮਾਂ ਵਿੱਚ ਇਹ ਆਖਿਆ ਜਾਂਦਾ ਸੀ, ਯਹੋਵਾਹ ਨੇ ਉਨ੍ਹਾਂ ਲਈ ਵੱਡੇ-ਵੱਡੇ ਕੰਮ ਕੀਤੇ ਹਨ!”(ਜ਼ਬੂਰਾਂ ਦੀ ਪੋਥੀ 126:2)।

“ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਜਾਓ, ਚਿਕਨਾ ਭੋਜਨ ਖਾਓ ਅਤੇ ਮਿੱਠਾ ਰਸ ਪੀਓ, ਅਤੇ ਜਿਨ੍ਹਾਂ ਦੇ ਲਈ ਕੁਝ ਤਿਆਰ ਨਹੀਂ ਹੋਇਆ ਉਨ੍ਹਾਂ ਲਈ ਵੀ ਭੋਜਨ ਵਸਤੂਆਂ ਭੇਜੋ, ਕਿਉਂ ਜੋ ਅੱਜ ਦਾ ਦਿਨ ਸਾਡੇ ਪ੍ਰਭੂ ਲਈ ਪਵਿੱਤਰ ਹੈ ਅਤੇ ਤੁਸੀਂ ਉਦਾਸ ਨਾ ਰਹੋ ਕਿਉਂਕਿ ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ”(ਨਹਮਯਾਹ 8:10)। ਤਾਂ, ਵਿਸ਼ਵਾਸ ਕਰੋ ਕੀ ਮਸੀਹ ਜਿਹੜਾ ਤਾਕਤ ਹੈ ਉਸਨੇ ਤੁਹਾਡਾ ਹੱਥ ਫੜਿਆ ਹੋਇਆ ਹੈ। ਪੂਰੇ ਉਤਸ਼ਾਹ ਦੇ ਨਾਲ, ਵਾਰ-ਵਾਰ ਕਹੋ, “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸਕਦਾ ਹਾਂ”(ਫਿਲਿੱਪੀਆਂ 4:13)।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਆਪਣੇ ਹੱਥ ਉਠਾਉ ਅਤੇ ਪ੍ਰਮੇਸ਼ਵਰ ਦੀ ਉਸਤਤ ਕਰੋ। “ਪਵਿੱਤਰ ਸਥਾਨ ਵੱਲ ਆਪਣੇ ਹੱਥ ਚੁੱਕ ਕੇ ਯਹੋਵਾਹ ਨੂੰ ਮੁਬਾਰਕ ਆਖੋ!”(ਜ਼ਬੂਰਾਂ ਦੀ ਪੋਥੀ 134:2)। ਇਹ ਹੀ ਸੁੱਖ ਦਾ ਰਾਹ ਹੈ। ਪ੍ਰਮੇਸ਼ਵਰ ਤੁਹਾਨੂੰ ਪਸੰਦ ਕਰਦੇ ਹਨ ਅਤੇ ਉਮੀਦ ਕਰਦੇ ਹਨ ਕੀ ਤੁਸੀਂ ਹਮੇਸ਼ਾਂ ਪ੍ਰਮੇਸ਼ਵਰ ਵਿੱਚ ਖੁਸ਼ ਰਹੋ।

ਅਭਿਆਸ ਕਰਨ ਲਈ – “ਹੇ ਸਾਰੀ ਧਰਤੀ ਦਿਓ, ਯਹੋਵਾਹ ਲਈ ਖੁਸ਼ੀ ਦਾ ਲਲਕਾਰਾ ਮਾਰੋ, ਰਾਗ ਛੇੜੋ, ਜੈ ਜੈ ਕਾਰ ਕਰੋ, ਭਜਨ ਗਾਓ”(ਜ਼ਬੂਰਾਂ ਦੀ ਪੋਥੀ 98:4)।

Leave A Comment

Your Comment
All comments are held for moderation.