ਮਾਰਚ 24 – ਉਹ ਇਰਾਦਿਆਂ ਨੂੰ ਜਾਣਦਾ ਹੈ!
“ਇਹ ਤੋਂ ਪਹਿਲਾਂ ਕਿ ਮੈਂ ਤੈਨੂੰ ਕੁੱਖ ਵਿੱਚ ਸਾਜਿਆ ਮੈਂ ਤੈਨੂੰ ਜਾਣਦਾ ਸੀ, ਇਹ ਤੋਂ ਪਹਿਲਾਂ ਕਿ ਤੂੰ ਕੁੱਖੋਂ ਨਿੱਕਲਿਆ ਮੈਂ ਤੈਨੂੰ ਵੱਖਰਾ ਕੀਤਾ, ਮੈਂ ਤੈਨੂੰ ਕੌਮਾਂ ਲਈ ਨਬੀ ਠਹਿਰਾਇਆ”(ਯਿਰਮਿਯਾਹ 1:5)।
ਪ੍ਰਮੇਸ਼ਵਰ ਤੁਹਾਡੇ ਦਿਲਾਂ ਦੇ ਸਾਰੇ ਇਰਾਦਿਆਂ ਨੂੰ ਜਾਣਦਾ ਹੈ, ਅਤੇ ਉਹ ਉਸ ਰਾਹ ਨੂੰ ਜਾਣਦਾ ਹੈ ਜਿਸ ਵਿੱਚ ਉਸ ਨੂੰ ਤੁਹਾਡੀ ਅਗਵਾਈ ਕਰਨੀ ਚਾਹੀਦੀ ਹੈ। ਜਦੋਂ ਯਿਰਮਿਯਾਹ ਬਹੁਤ ਛੋਟਾ ਸੀ, ਤਦ ਵੀ ਉਸਦੇ ਜੀਵਨ ਦੇ ਬਾਰੇ ਯਹੋਵਾਹ ਦਾ ਸਾਫ਼ ਇਰਾਦਾ ਸੀ। ਜਦੋਂ ਯਿਰਮਿਯਾਹ ਨੇ ਕਿਹਾ: “ਤਾਂ ਮੈਂ ਆਖਿਆ ਹਾਏ ਪ੍ਰਭੂ ਯਹੋਵਾਹ ਵੇਖ, ਮੈਂ ਗੱਲ ਕਰਨੀ ਨਹੀਂ ਜਾਣਦਾ, ਮੈਂ ਤਾਂ ਅਜੇ ਛੋਟੀ ਉਮਰ ਦਾ ਹਾਂ”(ਯਿਰਮਿਯਾਹ 1:6) ਪ੍ਰਭੂ ਨੇ ਉਸਨੂੰ ਜਵਾਬ ਦਿੱਤਾ ਅਤੇ ਕਿਹਾ: “ਮੈਂ ਤੈਨੂੰ ਜਾਣਦਾ ਸੀ”। ਅੱਜ ਭਰੋਸਾ ਕਰੋ ਕਿ ਉਹ ਹੀ ਪ੍ਰਭੂ ਜਿਹੜਾ ਯਿਰਮਿਯਾਹ ਨੂੰ ਉਸਦੀ ਮਾਂ ਦੀ ਕੁੱਖ ਵਿੱਚ ਪੈਦਾ ਹੋਣ ਤੋਂ ਪਹਿਲਾਂ ਜਾਣਦਾ ਸੀ, ਤੁਹਾਨੂੰ ਪੂਰੀ ਤਰ੍ਹਾਂ ਜਾਣਦਾ ਹੈ।
ਤੁਸੀਂ ਪ੍ਰਭੂ ਦੁਆਰਾ ਚੁਣੇ ਗਏ ਹੋ। ਇਸ ਕਾਰਨ ਪ੍ਰਭੂ ਦੀਆਂ ਅੱਖਾਂ ਨੇ ਤੁਹਾਨੂੰ ਇਸ ਸੰਸਾਰ ਦੇ ਕਰੋੜਾਂ ਲੋਕਾਂ ਦੇ ਵਿੱਚੋਂ ਦੇਖਿਆ ਹੈ। ਇਸ ਲਈ ਉਹ ਪੂਰੇ ਪਿਆਰ ਨਾਲ ਤੁਹਾਡੀ ਤਾਲਾਸ਼ ਵਿੱਚ ਆਇਆ। ਉਸਨੇ ਤੁਹਾਨੂੰ ਆਪਣੇ ਹੱਥਾਂ ਵਿੱਚ ਚੁੱਕ ਲਿਆ, ਅਤੇ ਤੁਹਾਨੂੰ ਆਪਣੇ ਬੱਚਿਆਂ ਦੇ ਰੂਪ ਵਿੱਚ ਜਨਮ ਦਿੱਤਾ। ਕਲਵਰੀ ਉੱਤੇ ਵਹਾਏ ਗਏ ਆਪਣੇ ਕੀਮਤੀ ਲਹੂ ਨਾਲ ਉਸ ਨੇ ਤੁਹਾਨੂੰ ਪਾਪ ਦੇ ਸਾਰੇ ਦਾਗ਼ਾਂ ਤੋਂ ਸ਼ੁੱਧ ਅਤੇ ਸਾਫ਼ ਕੀਤਾ। ਉਸ ਲਹੂ ਦੇ ਦੁਆਰਾ ਉਸ ਨੇ ਤੁਹਾਡੇ ਨਾਲ ਵਾਚਾ ਵੀ ਬੰਨੀ ਹੈ।
ਤੁਹਾਡਾ ਜੀਵਨ ਪ੍ਰਮੇਸ਼ਵਰ ਦੇ ਹੱਥ ਵਿੱਚ ਹੈ। ਉਹ ਤੁਹਾਨੂੰ ਆਪਣੇ ਮਹਿਮਾਮਈ ਹੱਥਾਂ ਵਿੱਚ ਫੜਦਾ ਹੈ। ਤੁਸੀਂ ਉਸਦੇ ਹੱਥਾਂ ਅਤੇ ਪੈਰਾਂ ਦੇ ਵਿਚਕਾਰਲੇ ਪਾੜੇ ਵਿੱਚ ਖੜੇ ਹੋ, ਜਿਹੜੇ ਕਿੱਲਾਂ ਨਾਲ ਵਿੰਨ੍ਹੇ ਗਏ ਸੀ। ਉਹ ਮਹਿਮਾਮਈ ਹੱਥ ਤੁਹਾਡੀ ਅਗਵਾਈ ਕਰ ਰਿਹਾ ਹੈ। ਅਤੇ ਤੁਹਾਨੂੰ ਪ੍ਰਮੇਸ਼ਵਰ ਦੇ ਉਸ ਸ਼ਕਤੀਸ਼ਾਲੀ ਹੱਥ ਤੋਂ ਕੌਣ ਖੋਹ ਸਕਦਾ ਹੈ? ਯਹੋਵਾਹ ਕਹਿੰਦਾ ਹੈ: “ਹੇ ਯਾਕੂਬ ਦੇ ਘਰਾਣੇ, ਮੇਰੀ ਸੁਣੋ, ਨਾਲੇ ਇਸਰਾਏਲ ਦੇ ਘਰਾਣੇ ਦੇ ਸਾਰੇ ਬਚੇ ਹੋਇਓ, ਤੁਸੀਂ ਜਿਨ੍ਹਾਂ ਨੂੰ ਮੈਂ ਜਨਮ ਤੋਂ ਸੰਭਾਲਿਆ ਅਤੇ ਕੁੱਖੋਂ ਹੀ ਚੁੱਕੀ ਫਿਰਦਾ ਰਿਹਾ, ਤੁਹਾਡੇ ਬੁਢਾਪੇ ਤੱਕ ਅਤੇ ਧੌਲਿਆਂ ਤੱਕ ਉਹ ਹੀ ਹਾਂ, ਮੈਂ ਤੈਨੂੰ ਬਣਾਇਆ ਹੈ, ਮੈਂ ਹੀ ਤੈਨੂੰ ਚੁੱਕਾਂਗਾ, ਮੈਂ ਉਠਾਵਾਂਗਾ ਅਤੇ ਮੈਂ ਛੁਡਾਵਾਂਗਾ”(ਯਸਾਯਾਹ 46:3,4)।
ਮੇਰੀ ਦਾਦੀ ਮੇਰੇ ਪਿਤਾ ਨੂੰ, ਉਨ੍ਹਾਂ ਦੇ ਛੋਟੇ ਹੁੰਦਿਆਂ ਕਹਿੰਦੀ ਸੀ ਕਿ ਉਨ੍ਹਾਂ ਨੇ ਉਸਨੂੰ ਪ੍ਰਭੂ ਦੀ ਸੇਵਾ ਦੇ ਲਈ ਸਮਰਪਿਤ ਕੀਤਾ ਸੀ, ਤਦ ਹੀ ਜਦੋਂ ਉਹ ਉਸਦੇ ਗਰਭ ਵਿੱਚ ਸੀ। ਅਤੇ ਉਸਨੇ ਪ੍ਰਾਰਥਨਾ ਕੀਤੀ ਕਿ ਉਹ ਪ੍ਰਭੂ ਦੀ ਸੇਵਾ ਵਿੱਚ ਸ਼ਕਤੀਸ਼ਾਲੀ ਢੰਗ ਨਾਲ ਇਸਤੇਮਾਲ ਹੋਣ। ਇਹ ਸ਼ਬਦ ਉਸ ਦੇ ਦਿਲ ਵਿੱਚੋਂ ਕਦੇ ਨਹੀਂ ਨਿੱਕਲੇ। ਅਤੇ ਉਸਦੀ ਜਵਾਨੀ ਵਿੱਚ, ਪ੍ਰਭੂ ਨੇ, ਆਪਣੇ ਮਹਾਨ ਪਿਆਰ ਦੇ ਨਾਲ, ਉਸਨੂੰ ਆਪਣੇ ਵੱਲ ਖਿੱਚ ਲਿਆ। ਪ੍ਰਭੂ ਉਸ ਨੂੰ ਪੂਰੀ ਤਰ੍ਹਾਂ ਨਾਲ ਜਾਣਦੇ ਅਤੇ ਸਮਝਦੇ ਸੀ। ਉਸਦੀ ਕਿਰਪਾ ਮੇਰੇ ਪਿਤਾ ਜੀ ਨੂੰ ਆਤਮਿਕ ਕਿਤਾਬਾਂ ਲਿਖਣ ਅਤੇ ਪ੍ਰਕਾਸ਼ਿਤ ਕਰਨ ਦੀ ਸੇਵਕਾਈ ਵਿੱਚ ਸਥਾਪਿਤ ਕਰਨ ਦੇ ਲਈ ਕਾਫ਼ੀ ਸੀ। ਪ੍ਰਮੇਸ਼ਵਰ ਜਿਸਦੇ ਜੀਵਨ ਦਾ ਸਪੱਸ਼ਟ ਉਦੇਸ਼ ਸੀ, ਉਹ ਵੀ ਆਪਣੇ ਜੀਵਨ ਵਿੱਚ ਉਸਨੂੰ ਪੂਰਾ ਕਰਨ ਵਿੱਚ ਯੋਗ ਸੀ।
ਪ੍ਰਮੇਸ਼ਵਰ ਦੇ ਬੱਚਿਓ, ਤੁਸੀਂ ਪ੍ਰਮੇਸ਼ਵਰ ਦੇ ਹੱਥ ਵਿੱਚ ਬਹੁਤ ਖ਼ਾਸ ਹੋ। ਤੁਹਾਡੇ ਜੀਵਨ ਵਿੱਚ ਅਤੇ ਉਸਦੇ ਦੁਆਰਾ ਪ੍ਰਭੂ ਦਾ ਇੱਕ ਉਦੇਸ਼ ਹੈ। ਉਹ ਤੁਹਾਨੂੰ ਕਦੇ ਵੀ ਅਨਾਥ ਨਹੀਂ ਛੱਡੇਗਾ ਅਤੇ ਨਾ ਹੀ ਤੁਹਾਨੂੰ ਕਦੇ ਤਿਆਗੇਗਾ। ਅਤੇ ਉਹ ਜ਼ਰੂਰ ਹੀ ਤੁਹਾਡੀ ਜ਼ਿੰਦਗੀ ਵਿੱਚ ਆਪਣੇ ਮਕਸਦ ਨੂੰ ਪੂਰਾ ਕਰੇਗਾ।
ਅਭਿਆਸ ਕਰਨ ਲਈ – “ਵੇਖ, ਮੈਂ ਤੇਰੇ ਅੰਗ-ਸੰਗ ਹਾਂ ਅਤੇ ਜਿੱਥੇ ਕਿਤੇ ਤੂੰ ਜਾਵੇਂਗਾ ਮੈਂ ਤੇਰੀ ਰਾਖੀ ਕਰਾਂਗਾ, ਅਤੇ ਤੈਨੂੰ ਫੇਰ ਇਸ ਦੇਸ਼ ਵਿੱਚ ਲੈ ਆਵਾਂਗਾ ਅਤੇ ਜਦੋਂ ਤੱਕ ਮੈਂ ਤੇਰੇ ਨਾਲ ਆਪਣਾ ਬਚਨ ਪੂਰਾ ਨਾ ਕਰਾਂ, ਤੈਨੂੰ ਨਹੀਂ ਛੱਡਾਂਗਾ”(ਉਤਪਤ 28:15)।