ਮਾਰਚ 18 – ਉਸਨੇ ਆਪਣਾ ਪੁੱਤਰ ਦਿੱਤਾ!
“ਜਿਸ ਨੇ ਆਪਣੇ ਹੀ ਪੁੱਤਰ ਦਾ ਵੀ ਸਰਫ਼ਾ ਨਾ ਕੀਤਾ ਸਗੋਂ ਉਹ ਨੂੰ ਸਾਡੇ ਸਭਨਾਂ ਦੇ ਲਈ ਦੇ ਦਿੱਤਾ ਸੋ ਉਹ ਦੇ ਨਾਲ ਸਾਰੀਆਂ ਵਸਤਾਂ ਵੀ ਸਾਨੂੰ ਕਿਉਂ ਨਾ ਦੇਵੇਗਾ?”(ਰੋਮੀਆਂ 8:32)।
ਸਾਡਾ ਪ੍ਰਭੂ ਖੁੱਲ੍ਹੇ ਦਿਲ ਨਾਲ ਸਾਰੀਆਂ ਚੰਗੀਆਂ ਚੀਜ਼ਾਂ ਦਿੰਦਾ ਹੈ। ਉਹ ਸਾਡੀਆਂ ਸਾਰੀਆਂ ਬਰਕਤਾਂ ਦਾ ਸਰੋਤ ਹੈ, ਅਤੇ ਸਾਰੀਆਂ ਚੰਗੀਆਂ ਚੀਜ਼ਾਂ ਦਾ ਵੀ ਸਰੋਤ ਹੈ। ਇਹ ਉਹ ਪਹਾੜ ਹੈ ਜਿਸ ਤੋਂ ਮੈਨੂੰ ਮਦਦ ਮਿਲਦੀ ਹੈ। ਉਹੀ ਹੈ ਜਿਹੜਾ ਸਾਡੀ ਨੀਚ ਅਵਸਥਾ ਵਿੱਚ ਸਾਡੇ ਬਾਰੇ ਸੋਚਦਾ ਹੈ।
ਜਦੋਂ ਉਸਨੇ ਦੁਨੀਆਂ ਦੀ ਰਚਨਾ ਕੀਤੀ, ਤਾਂ ਉਸਨੇ ਖੁੱਲ੍ਹੇ ਦਿਲ ਨਾਲ ਸਾਨੂੰ ਸਭ ਕੁੱਝ ਦਿੱਤਾ। ਅਤੇ ਇੰਨਾਂ ਸਭ ਤੋਂ ਵੱਧ ਕੇ, ਉਸਨੇ ਆਪਣੇ ਪੁੱਤਰ ਨੂੰ ਸਭ ਤੋਂ ਮਹਾਨ ਤੋਹਫ਼ੇ ਦੇ ਰੂਪ ਵਿੱਚ ਦਿੱਤਾ। ਅਸੀਂ ਉਨ੍ਹਾਂ ਸਾਰੀਆਂ ਮਹਾਨ ਬਰਕਤਾਂ ਦਾ ਵਰਣਨ ਨਹੀਂ ਕਰ ਸਕਦੇ ਹਾਂ ਜਿਹੜੀਆਂ ਸਾਨੂੰ ਉਸਦੇ ਪੁੱਤਰ, ਯਿਸੂ ਦੇ ਦੁਆਰਾ ਪ੍ਰਾਪਤ ਹੁੰਦੀਆਂ ਹਨ। ਮਸੀਹ ਵਿੱਚ, ਸਾਡੇ ਕੋਲ ਸਾਰੇ ਵਾਅਦੇ, ਇਲਾਹੀ ਚੰਗਿਆਈ, ਇਲਾਹੀ ਗੁਣ, ਮਹਾਨਤਾ, ਮਹਿਮਾ ਅਤੇ ਸਨਮਾਨ ਹੈ।
ਪ੍ਰਭੂ ਯਿਸੂ ਨੇ ਸਾਡੇ ਲਈ, ਸਲੀਬ ਉੱਤੇ, ਸਾਨੂੰ ਛੁਡਾਉਣ ਦੇ ਲਈ ਅਤੇ ਸਾਨੂੰ ਸਦੀਪਕ ਜੀਵਨ ਦੇਣ ਦੇ ਲਈ ਆਪਣੇ ਆਪ ਨੂੰ ਦੇ ਦਿੱਤਾ। ਕੀ ਤੁਸੀਂ ਉਸਨੂੰ ਆਪਣੇ ਦਿਲ ਦੀ ਗਹਿਰਾਈ ਨਾਲ ਧੰਨਵਾਦ ਨਹੀਂ ਦਿਉਂਗੇ? “ਪ੍ਰਭੂ ਯਿਸੂ ਨੇ ਜਿਸ ਰਾਤ ਉਹ ਫੜਵਾਇਆ ਗਿਆ ਉਸ ਨੇ ਰੋਟੀ ਲਈ। ਅਤੇ ਧੰਨਵਾਦ ਕਰ ਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ। ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ। ਇਸੇ ਤਰ੍ਹਾਂ ਉਸ ਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਵੀ ਲਿਆ ਅਤੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ। ਜਦ ਕਦੇ ਤੁਸੀਂ ਇਹ ਨੂੰ ਪੀਵੋ ਤਾਂ ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ”(1 ਕੁਰਿੰਥੀਆਂ 11:23,24,25)।
ਪਿਤਾ ਪਰਮੇਸ਼ੁਰ ਨੇ ਸਾਡੇ ਲਈ ਆਪਣੇ ਹੀ ਪੁੱਤਰ, ਯਿਸੂ ਮਸੀਹ ਨੂੰ ਤਿਆਗ ਦਿੱਤਾ। ਅਤੇ ਪ੍ਰਭੂ ਯਿਸੂ ਨੇ ਸਾਡੇ ਲਈ ਆਪਣੇ ਮਹਾਨ ਪਿਆਰ ਦੇ ਕਾਰਨ ਸਲੀਬ ਉੱਤੇ ਆਪਣਾ ਜੀਵਨ, ਦੇਹ ਅਤੇ ਲਹੂ ਦੇ ਦਿੱਤਾ।
ਸਾਰੀਆਂ ਚੰਗੀਆਂ ਚੀਜ਼ਾਂ ਦੇਣ ਅਤੇ ਖੁੱਲ੍ਹੇ ਦਿਲ ਨਾਲ ਸਾਰੀਆਂ ਬਰਕਤਾਂ ਦੇਣ ਦਾ ਕੀ ਕਾਰਨ ਹੈ? ਇਹ ਤੁਹਾਡੇ ਲਈ ਉਸਦੇ ਮਹਾਨ ਪਿਆਰ ਦੇ ਕਾਰਨ ਹੈ। ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ: “ਪਰਮੇਸ਼ੁਰ ਨੇ ਸੰਸਾਰ ਨੂੰ ਇੰਨ੍ਹਾਂ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ ਰੱਖੇ ਉਹ ਨਾਸ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰੇ”(ਯੂਹੰਨਾ ਦੀ ਇੰਜੀਲ 3:16)।
ਪ੍ਰਮੇਸ਼ਵਰ ਦੇ ਬੱਚਿਓ, ਸਾਡੇ ਦਿਲ ਵਿੱਚ ਇੱਕ ਮਹਾਨ ਅਨੰਦ ਹੈ, ਸਿਰਫ਼ ਉਸਦੇ ਮਹਾਨ ਨਾਮ ਦਾ ਉਚਾਰਨ ਕਰਨ ਨਾਲ! ਉਸ ਨੇ ਭਰੋਸਾ ਦਿਵਾਇਆ ਹੈ: “ਜੋ ਤੁਸੀਂ ਚਾਹੋ ਸੋ ਮੰਗੋ ਅਤੇ ਉਹ ਦੇ ਦਿੱਤਾ ਜਾਵੇਗਾ” ਇਸ ਰਾਹੀਂ ਮੇਰੇ ਪਿਤਾ ਦੀ ਵਡਿਆਈ ਹੋਵੇਗੀ”।
ਸਾਡੇ ਪ੍ਰਭੂ ਯਿਸੂ, ਜਿਸ ਨੂੰ ਕਲਵਰੀ ਉੱਤੇ ਤੁਹਾਡੇ ਪਾਪਾਂ ਦੇ ਲਈ ਸਲੀਬ ਉੱਤੇ ਚੜਾਇਆ ਗਿਆ ਸੀ, ਜਿਹੜਾ ਤੁਹਾਡੀ ਚਿੰਤਾ ਕਰਦਾ ਹੈ ਉਸ ਨੂੰ ਪੂਰਾ ਕਰੇਗਾ। ਅੱਜ ਵੀ, ਉਹ ਪਿਤਾ ਦੇ ਸੱਜੇ ਪਾਸੇ ਖੜ੍ਹਾ ਹੈ, ਤੁਹਾਡੇ ਲਈ ਬੇਨਤੀ ਕਰਦਾ ਹੈ, ਕਿਉਂਕਿ ਉਹ ਤੁਹਾਡਾ ਦਿਆਲੂ ਮਹਾਂ ਜਾਜਕ ਹੈ, ਜਿਹੜਾ ਤੁਹਾਡੀਆਂ ਕਮਜ਼ੋਰੀਆਂ ਵਿੱਚ ਹਮਦਰਦੀ ਰੱਖਦਾ ਹੈ।
ਅਭਿਆਸ ਕਰਨ ਲਈ – “ਪਰ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ ਅਤੇ ਉਸ ਦੇ ਨਾਮ ਉੱਤੇ ਵਿਸ਼ਵਾਸ ਕੀਤਾ ਉਸ ਨੇ ਉਹਨਾਂ ਨੂੰ ਪਰਮੇਸ਼ੁਰ ਦੀ ਸੰਤਾਨ ਹੋਣ ਦਾ ਹੱਕ ਦਿੱਤਾ”(ਯੂਹੰਨਾ ਦੀ ਇੰਜੀਲ 1:12)।