ਜਨਵਰੀ 12 – ਨਵੀਂ ਸ੍ਰਿਸ਼ਟੀ!
“ਸੋ ਜੋ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟੀ ਹੈ। ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ, ਉਹ ਨਵੀਆਂ ਹੋ ਗਈਆਂ ਹਨ”(2 ਕੁਰਿੰਥੀਆਂ 5:17)।
ਕੋਈ ਵੀ ਵਿਅਕਤੀ ਜਿਹੜਾ ਸਪੱਸ਼ਟ ਇਰਾਦੇ ਦੇ ਨਾਲ ਮਸੀਹ ਵਿੱਚ ਆਉਂਦਾ ਹੈ, ਉਸਨੂੰ ਪ੍ਰਭੂ ਦੁਆਰਾ ਇੱਕ ਨਵੀਂ ਸ੍ਰਿਸ਼ਟੀ ਵਿੱਚ ਬਦਲ ਦਿੱਤਾ ਜਾਂਦਾ ਹੈ। ਪ੍ਰਭੂ ਜੀਉਣ ਦੇ ਪੁਰਾਣੇ ਤਰੀਕਿਆਂ ਨੂੰ ਪੂਰੀ ਤਰ੍ਹਾਂ ਨਾਲ ਮਿਟਾ ਦਿੰਦੇ ਹਨ ਅਤੇ ਸਭ ਕੁੱਝ ਨਵਾਂ ਕਰ ਦਿੰਦੇ ਹਨ। ਜਦੋਂ ਤੁਸੀਂ ਮਸੀਹ ਯਿਸੂ ਨੂੰ ਸਵੀਕਾਰ ਕਰਦੇ ਹੋ, ਤੁਸੀਂ ਇੱਕ ਪਵਿੱਤਰ ਪਰਿਵਾਰ ਵਿੱਚ ਆਉਂਦੇ ਹੋ। ਉਸਦੇ ਦੁਆਰਾ ਪਵਿੱਤਰਤਾ ਦੇ ਅਨੁਸਾਰ ਤੁਹਾਡੇ ਵਿੱਚ ਨਵੀਆਂ ਆਦਤਾਂ ਅਤੇ ਜੀਉਣ ਦੇ ਤਰੀਕੇ ਬਣਨੇ ਚਾਹੀਦੇ ਹਨ। ਪਰਮੇਸ਼ੁਰ ਦੇ ਵਚਨ ਨੂੰ ਪੜ੍ਹਨਾ ਅਤੇ ਪ੍ਰਾਰਥਨਾ ਤੁਹਾਡੇ ਵਿੱਚ ਹੋਣੀ ਚਾਹੀਦੀ ਹੈ। ਤਦ ਹੀ ਤੁਸੀਂ ਆਪਣੇ ਮਸੀਹੀ ਜੀਵਨ ਵਿੱਚ ਤਰੱਕੀ ਕਰ ਸਕੋਂਗੇ।
ਇੱਕ ਵਾਰ ਜਦੋਂ ਤੁਸੀਂ ਮਸੀਹ ਵਿੱਚ ਆ ਜਾਂਦੇ ਹੋ, ਤਾਂ ਤੁਹਾਨੂੰ ਪੈਸਾ, ਹੰਕਾਰ, ਗੁੱਸਾ ਅਤੇ ਸਾਰੀਆਂ ਪਾਪੀ ਆਦਤਾਂ ਦੇ ਸਾਰੇ ਲਾਲਚ ਤੋਂ ਛੁਟਕਾਰਾ ਮਿਲ ਜਾਣਾ ਚਾਹੀਦਾ ਹੈ। ਤਦ ਹੀ ਤੁਸੀਂ ਨਵੀਂ ਰਚਨਾ ਦੇ ਤਜ਼ਰਬੇ ਵਿੱਚ ਅੱਗੇ ਵੱਧ ਸਕੋਂਗੇ। ਜਦੋਂ ਤੁਸੀਂ ਮਸੀਹ ਵਿੱਚ ਆਉਂਦੇ ਹੋ, ਤਾਂ ਤੁਹਾਡੇ ਸਾਰੇ ਤਰੀਕੇ, ਜਿਸ ਵਿੱਚ ਤੁਸੀਂ ਆਪਣੇ ਆਪ ਨੂੰ ਕਿਵੇਂ ਦਾ ਪਹਿਰਾਵਾ ਪਹਿਨਾਉਂਦੇ ਹੋ ਜਾਂ ਤੁਹਾਡਾ ਵਿਵਹਾਰ ਸ਼ਾਮਿਲ ਹੈ, ਇਹ ਪੂਰੀ ਤਰ੍ਹਾਂ ਨਾਲ ਬਦਲ ਜਾਵੇਗਾ। ਅਤੇ ਤੁਸੀਂ ਜਾਗਰੂਕ ਹੋਏ ਬਿਨਾਂ ਵੀ, ਤੁਸੀਂ ਜ਼ਿਆਦਾ ਸਮੇਂ ਹੋਰ ਪ੍ਰਾਰਥਨਾਵਾਂ ਵਿੱਚ ਅਤੇ ਪਰਮੇਸ਼ੁਰ ਦੇ ਵਚਨ ਵਿੱਚ ਬਤੀਤ ਕਰੋਂਗੇ।
ਪਵਿੱਤਰ ਸ਼ਾਸਤਰ ਕਹਿੰਦਾ ਹੈ: “ਅਤੇ ਆਪਣੇ ਮਨ ਦੇ ਸੁਭਾਓ ਵਿੱਚ ਨਵੇਂ ਬਣੋ! ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ, ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਸਿਰਜੀ ਗਈ”(ਅਫ਼ਸੀਆਂ 4:23,24)। ਆਪਣੇ ਅੰਦਰ ਦੇ ਮਨੁੱਖ ਦੇ ਮਨ ਦੀ ਆਤਮਾ ਨੂੰ ਨਵਾਂ ਕਰਨਾ ਚਾਹੀਦਾ ਹੈ। ਤੁਹਾਨੂੰ ਆਪਣੇ ਮਨ ਵਿੱਚ ਲਗਾਤਾਰ ਪਵਿੱਤਰ ਆਤਮਾ ਨਾਲ ਭਰੇ ਰਹਿਣਾ ਚਾਹੀਦਾ ਹੈ।
ਇੱਕ ਜੇਤੂ ਮਸੀਹੀ ਜੀਵਨ ਜਿਉਣ ਦੇ ਲਈ, ਸਭ ਤੋਂ ਪਹਿਲਾਂ ਅਤੇ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਤੁਹਾਡਾ ਦਿਮਾਗ਼ ਚੰਗੇ ਵਿਚਾਰਾਂ ਨਾਲ ਭਰਿਆ ਹੋਣਾ ਚਾਹੀਦਾ ਹੈ। ਦੂਸਰਾ ਇਸ ਨੂੰ ਪਵਿੱਤਰ ਸ਼ਾਸਤਰ ਦੀਆਂ ਆਇਤਾਂ ਨਾਲ ਭਰਿਆ ਹੋਣਾ ਚਾਹੀਦਾ ਹੈ। ਤੀਸਰਾ, ਇਹ ਪ੍ਰਾਰਥਨਾ ਦੀ ਆਤਮਾ ਨਾਲ ਭਰਿਆ ਹੋਣਾ ਚਾਹੀਦਾ ਹੈ। ਅਤੇ ਚੌਥਾ, ਇਹ ਪਵਿੱਤਰਤਾ ਅਤੇ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਭਰਿਆ ਹੋਣਾ ਚਾਹੀਦਾ ਹੈ। ਤਦ ਹੀ ਤੁਸੀਂ ਨਵੀਆਂ ਰਚਨਾਵਾਂ ਦੇ ਰੂਪ ਵਿੱਚ, ਮਸੀਹ ਦੀ ਤਸਵੀਰ ਵਿੱਚ ਵਧਣ ਦਾ ਇੱਕ ਰੋਜ਼ਾਨਾ ਤਜ਼ਰਬਾ ਪ੍ਰਾਪਤ ਕਰਨ ਦੇ ਯੋਗ ਹੋਵੋਂਗੇ।
ਅਸੀਂ ਦੇਖ ਸਕਦੇ ਹਾਂ ਕਿ ਬਹੁਤ ਸਾਰੇ ਘਰਾਂ ਵਿੱਚ ਪਵਿੱਤਰ ਬਾਈਬਲ ਬਿਨਾਂ ਛੂਏ ਪਈ ਰਹਿੰਦੀ ਹੈ। ਬਹੁਤ ਸਾਰੇ ਲੋਕ 5 ਜਾਂ 10 ਮਿੰਟ ਦੇ ਲਈ ਇੱਕ ਛੋਟੀ ਜਿਹੀ ਪ੍ਰਾਰਥਨਾ ਨਾਲ ਵੀ ਆਪਣੇ ਆਪ ਨੂੰ ਸੰਤੁਸ਼ਟ ਕਰਦੇ ਹਨ, ਇੱਕ ਜ਼ਿੰਮੇਵਾਰੀ ਤੋਂ ਵੀ ਵੱਧ। ਉਹ ਪਵਿੱਤਰ ਆਤਮਾ ਨਾਲ ਭਰਪੂਰ ਹੋਣ ਦੇ ਲਈ ਆਪਣੇ ਆਪ ਨੂੰ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਸਮਰਪਿਤ ਨਹੀਂ ਕਰਦੇ ਹਨ। ਇਹ ਹੀ ਕਾਰਨ ਹੈ ਕਿ ਉਹ ਆਪਣੇ ਆਤਮਿਕ ਜੀਵਨ ਵਿੱਚ ਸਥਿਰ ਤਰੱਕੀ ਨਹੀਂ ਕਰ ਪਾਉਂਦੇ ਹਨ।
ਪ੍ਰਮੇਸ਼ਵਰ ਦੇ ਬੱਚਿਓ, ਕਿਉਂਕਿ ਸਾਡੇ ਪ੍ਰਭੂ ਦਾ ਆਉਣਾ ਨੇੜੇ ਹੈ, ਤੁਹਾਨੂੰ ਆਪਣੇ ਦੀਵੇ ਵਿੱਚ ਤੇਲ ਨਾਲ ਭਰੇ ਹੋਣ ਦਾ ਤਜ਼ਰਬਾ ਹੋਣਾ ਚਾਹੀਦਾ ਹੈ। ਪ੍ਰਭੂ ਤੁਹਾਨੂੰ ਮਸਹ ਕਰਦੇ ਹਨ ਅਤੇ ਤੁਹਾਨੂੰ ਆਪਣੀ ਆਤਮਾ ਦੀਆਂ ਬਰਕਤਾਂ ਦਿੰਦੇ ਹਨ। ਜਿਸ ਤਰ੍ਹਾਂ ਪ੍ਰਭੂ ਨੇ ਆਪਣੇ ਆਪ ਨੂੰ ਪਿਤਾ ਪ੍ਰਮੇਸ਼ਵਰ ਦੇ ਲਈ ਪਵਿੱਤਰ ਕੀਤਾ ਹੈ, ਉਸੇ ਤਰ੍ਹਾਂ ਹੀ ਤੁਸੀਂ ਵੀ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਆਪਣੇ ਆਪ ਨੂੰ ਪ੍ਰਭੂ ਦੇ ਲਈ ਪਵਿੱਤਰ ਅਤੇ ਸੰਪੂਰਨ ਬਣਾਓ।
ਅਭਿਆਸ ਕਰਨ ਲਈ – “ਜਿਸ ਦੀ ਅਸੀਂ ਖ਼ਬਰ ਦਿੰਦੇ ਹਾਂ ਅਤੇ ਹਰੇਕ ਮਨੁੱਖ ਨੂੰ ਸੁਚੇਤ ਕਰਦੇ ਅਤੇ ਹਰੇਕ ਮਨੁੱਖ ਨੂੰ ਪੂਰੇ ਗਿਆਨ ਨਾਲ ਉਪਦੇਸ਼ ਦਿੰਦੇ ਹਾਂ ਕਿ ਅਸੀਂ ਹਰੇਕ ਮਨੁੱਖ ਨੂੰ ਮਸੀਹ ਵਿੱਚ ਸਿੱਧ ਕਰ ਕੇ ਪੇਸ਼ ਕਰੀਏ”(ਕੁਲੁੱਸੀਆਂ 1:28)।