Appam - Punjabi

ਨਵੰਬਰ 23 – ਤਿੰਨ ਗੋਦਾਂ!

“ਅਤੇ ਕੁਝ ਸਮੇਂ ਬਾਅਦ ਉਹ ਗਰੀਬ ਮਰ ਗਿਆ ਅਤੇ ਦੂਤਾਂ ਨੇ ਉਸ ਨੂੰ ਅਬਰਾਹਾਮ ਦੀ ਗੋਦ ਵਿੱਚ ਲੈ ਜਾ ਰੱਖਿਆ, ਅਤੇ ਉਹ ਧਨਵਾਨ ਵੀ ਮਰਿਆ ਅਤੇ ਦੱਬਿਆ ਗਿਆ”(ਲੂਕਾ ਦੀ ਇੰਜੀਲ 16:22)।

ਅੱਜ ਦੇ ਧਿਆਨ ਦੇ ਲਈ ਅਸੀਂ ਤਿੰਨ ਗੋਦਾਂ ਉੱਤੇ ਵਿਚਾਰ ਕਰਾਂਗੇ: ਅਬਰਾਹਾਮ ਦੀ ਗੋਦ, ਦਲੀਲਾਹ ਦੀ ਗੋਦ, ਅਤੇ ਬਰਕਤ ਦੀ ਗੋਦ।

ਪਹਿਲਾ: ਅਬਰਾਹਾਮ ਦੀ ਗੋਦ, ਜਿਹੜੀ ਆਰਾਮ ਦੀ ਗੋਦ ਹੈ। ਇਹ ਸਾਰੇ ਇਸਰਾਏਲੀਆਂ ਦੇ ਪੁਰਖਿਆਂ ਦੀ ਅਤੇ ਸਾਰੇ ਵਿਸ਼ਵਾਸੀਆਂ ਦੇ ਪਿਤਾ ਦੀ ਗੋਦ ਹੈ, ਜਿਹੜਾ ਸਾਰੇ ਇਸਰਾਏਲੀਆਂ ਵਿੱਚੋਂ ਸਭ ਤੋਂ ਵੱਡਾ ਸੀ। ਜਦੋਂ ਗਰੀਬ ਲਾਜ਼ਰ ਆਪਣੇ ਦੁੱਖ ਅਤੇ ਦਰਦ ਵਿੱਚ ਮਰ ਗਿਆ, ਤਾਂ ਉਸਨੂੰ ਪਰਮੇਸ਼ੁਰ ਦੇ ਦੂਤ ਨੇ ਅਬਰਾਹਾਮ ਦੀ ਗੋਦ ਵਿੱਚ ਰੱਖਿਆ, ਤਾਂ ਕਿ ਉਸਨੂੰ ਆਰਾਮ ਮਿਲੇ। ਇਸ ਧਰਤੀ ਉੱਤੇ ਤੁਸੀਂ ਜੋ ਵੀ ਦਰਦ ਅਤੇ ਪਿੜਾਂ ਝੱਲਦੇ ਹੋ, ਯਕੀਨ ਰੱਖੋ ਕਿ ਤੁਹਾਨੂੰ ਸਦੀਪਕ ਕਾਲ ਤੱਕ ਆਰਾਮ ਮਿਲੇਗਾ।

ਦੂਸਰਾ: ਦਲੀਲਾਹ ਦੀ ਗੋਦ। ਹਾਲਾਂਕਿ ਇਹ ਸੁੱਖ ਦੀ ਗੋਦ ਲੱਗ ਸਕਦੀ ਹੈ, ਇਹ ਅਸਲ ਵਿੱਚ ਕੁੱਝ ਅਜਿਹਾ ਹੈ ਜਿਹੜੀ ਸਦਾ ਦੇ ਦੁੱਖਾਂ ਦੇ ਵੱਲ ਲੈ ਜਾਂਦੀ ਹੈ। ਦਲੀਲਾਹ ਦੀ ਗੋਦ ਵਿੱਚ, ਇਸਰਾਏਲੀਆਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਆਦਮੀ ਅਤੇ ਨਿਆਂਕਾਰ ਸਮਸੂਨ ਸੀ। ਪਰ ਅਸੀਂ ਸਾਰੇ ਸਮਸੂਨ ਦੇ ਦੁਖਦਾਈ ਅੰਤ ਦੇ ਬਾਰੇ ਜਾਣਦੇ ਹਾਂ – ਉਸ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ, ਉਸ ਦਾ ਸਿਰ ਮੁੰਨਵਾ ਦਿੱਤਾ ਗਿਆ, ਉਹ ਆਪਣੀ ਸਾਰੀ ਤਾਕਤ ਤੋਂ ਵਾਂਝਾ ਹੋ ਗਿਆ ਸੀ ਅਤੇ ਪੂਰੀ ਤਰ੍ਹਾਂ ਨਾਲ ਉਸਦੀ ਸਥਿਤੀ, ਅਤੇ ਉਸਦੀ ਮਹਾਨਤਾ ਤੋਂ ਵਾਂਝਾ ਸੀ।

ਇਸ ਲਈ ਦੁਨੀਆਂ ਦੇ ਭੋਗ ਬਿਲਾਸ ਅਤੇ ਪਾਪੀ ਭੋਗਾਂ ਦੀ ਗੋਦ ਤੋਂ ਭੱਜੋ। ਉਸ ਪਾਪੀ ਔਰਤ ਤੋਂ ਦੂਰ ਭੱਜੋ ਜਿਹੜੀ ਵਿਭਚਾਰ ਦੀਆਂ ਗੱਲਾਂ ਕਰਦੀ ਹੈ। ਪਵਿੱਤਰ ਸ਼ਾਸਤਰ ਸਾਨੂੰ ਚੇਤਾਵਨੀ ਦਿੰਦਾ ਹੈ ਕਿ: “ਕਿਉਂ ਜੋ ਉਹ ਦਾ ਘਰ ਮੌਤ ਦੀ ਢਲਾਣ ਉੱਤੇ ਹੈ ਅਤੇ ਉਹ ਦੇ ਰਾਹ ਮਰਿਆਂ ਹੋਇਆਂ ਦੇ ਵਿਚਕਾਰ ਲਹਿੰਦੇ ਹਨ। ਜਿਹੜੇ ਉਹ ਦੇ ਕੋਲ ਜਾਂਦੇ ਹਨ, ਉਹਨਾਂ ਵਿੱਚੋਂ ਕੋਈ ਵੀ ਮੁੜ ਕੇ ਨਹੀਂ ਆਉਂਦਾ ਅਤੇ ਨਾ ਹੀ ਜੀਵਨ ਦੇ ਰਾਹ ਤੱਕ ਪਹੁੰਚਦਾ ਹੈ”(ਕਹਾਉਤਾਂ 2:18,19)।

ਉਸਦੇ ਕੋਲੋਂ ਆਪਣਾ ਰਾਹ ਦੂਰ ਕਰ, ਅਤੇ ਉਸ ਦੇ ਘਰ ਦੇ ਦਰਵਾਜ਼ੇ ਦੇ ਕੋਲ ਨਾ ਜਾ, ਅਜਿਹਾ ਨਾ ਹੋਵੇ ਕਿ ਤੁਸੀਂ ਆਪਣੀ ਮਹਿਮਾ ਦੂਸਰਿਆਂ ਨੂੰ, ਅਤੇ ਤੁਹਾਡੇ ਸਾਲ ਉਸ ਜ਼ਾਲਮ ਨੂੰ ਦੇ ਦਿਓ। ਕਿੱਤੇ ਅਜਿਹਾ ਨਾ ਹੋਵੇ ਕਿ ਪਰਦੇਸੀ ਤੇਰੀ ਦੌਲਤ ਨਾਲ ਭਰ ਜਾਵੇ, ਅਤੇ ਤੇਰੀ ਮਿਹਨਤ ਪਰਦੇਸੀ ਦੇ ਘਰਾਣੇ ਨੂੰ ਲੱਗੇ; ਅਤੇ ਅੰਤ ਵਿੱਚ ਜਦੋਂ ਤੇਰਾ ਮਾਸ ਅਤੇ ਸਰੀਰ ਨਸ਼ਟ ਹੋ ਜਾਵੇ, ਤਦ ਵਿਰਲਾਪ ਕਰਨਾ ਅਤੇ ਕਹਿਣਾ: “ਅਤੇ ਆਖੇਂ, ਮੈਂ ਉਪਦੇਸ਼ ਨਾਲ ਕਿਵੇਂ ਵੈਰ ਰੱਖਿਆ ਅਤੇ ਮੇਰੇ ਮਨ ਨੇ ਤਾੜ ਨੂੰ ਤੁੱਛ ਜਾਣਿਆ! ਮੈਂ ਆਪਣੇ ਉਪਦੇਸ਼ਕਾਂ ਦੀ ਗੱਲ ਨਾ ਮੰਨੀ, ਨਾ ਆਪਣੇ ਉਸਤਾਦਾਂ ਵੱਲ ਕੰਨ ਲਾਇਆ! ਮੰਡਲੀ ਅਤੇ ਸਭਾ ਦੇ ਵਿੱਚ ਰਹਿੰਦੇ ਹੋਏ ਵੀ ਮੈਂ ਪੂਰੀ ਬਰਬਾਦੀ ਦੇ ਨੇੜੇ-ਤੇੜੇ ਸੀ”(ਕਹਾਉਤਾਂ 5:12,13,14)।

ਅੱਜ ਅਸੀਂ ਜਿਸ ਤੀਸਰੀ ਗੋਦ ਦਾ ਧਿਆਨ ਕਰਾਂਗੇ, ਉਹ ਹੈ ਬਰਕਤਾਂ ਦੀ ਗੋਦ। ਤੇਰੀ ਗੋਦ ਹੀ ਦੁਆਵਾਂ ਦੀ ਗੋਦ ਹੈ। ਅਤੇ ਗੋਦ ਜਾਂ ਬਰਕਤਾਂ ਦੇ ਸਰੋਤ ਬਣੇ ਰਹਿਣ ਦੇ ਲਈ ਦੂਸਰਿਆਂ ਨੂੰ ਖੁੱਲ੍ਹੇ ਦਿਲ ਨਾਲ ਦੇਣਾ ਚਾਹੀਦਾ ਹੈ। ਪ੍ਰਭੂ ਯਿਸੂ ਨੇ ਜ਼ਿਕਰ ਕੀਤਾ ਹੈ: “ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ, ਪੂਰਾ ਮਾਪ ਦੱਬ-ਦੱਬ ਕੇ ਹਿਲਾ-ਹਿਲਾ ਕੇ ਅਤੇ ਡੁਲ੍ਹਦਾ ਹੋਇਆ ਤੁਹਾਡੇ ਪੱਲੇ ਪਾਉਣਗੇ”(ਲੂਕਾ ਦੀ ਇੰਜੀਲ 6:38)।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਜਦੋਂ ਵੀ ਤੁਸੀਂ ਪ੍ਰਮੇਸ਼ਵਰ ਨੂੰ ਦਿੰਦੇ ਹੋ, ਤਾਂ ਇਸ ਨੂੰ ਖੁਸ਼ੀ ਨਾਲ ਅਤੇ ਆਪਣੇ ਪੂਰੇ ਦਿਲ ਨਾਲ ਦਿਓ। ਜਦੋਂ ਤੁਸੀਂ ਗਰੀਬਾਂ ਅਤੇ ਲੋੜਵੰਦਾਂ ਨੂੰ ਦਿੰਦੇ ਹੋ ਅਤੇ ਯਹੋਵਾਹ ਤੁਹਾਨੂੰ ਭਰਪੂਰਤਾ ਨਾਲ ਬਰਕਤ ਦੇਵੇਗਾ।

ਅਭਿਆਸ ਕਰਨ ਲਈ – “ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਨਾਲੋਂ ਉੱਚਾ ਕਰੇਗਾ”(ਬਿਵਸਥਾ ਸਾਰ 28:1)।

Leave A Comment

Your Comment
All comments are held for moderation.