Appam - Punjabi

ਨਵੰਬਰ 17 – ਅੱਗੇ ਵੱਧਣਾ!

“…ਪਰ ਐਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁੱਲਾ ਕੇ ਅਤੇ ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵੱਧ ਕੇ, ਨਿਸ਼ਾਨੇ ਵੱਲ ਦੌੜਿਆ ਜਾਂਦਾ ਹਾਂ ਭਈ ਉਸ ਉਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ੁਰ ਦੀ ਵੱਲੋਂ ਮਸੀਹ ਯਿਸੂ ਵਿੱਚ ਹੈ”(ਫਿਲਿੱਪੀਆਂ 3:13,14)।

ਤੁਹਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਵੀ ਤੁਸੀਂ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਇੱਕ ਪੱਕਾ ਫ਼ੈਸਲਾ ਜਾਂ ਇੱਕ ਨਵਾਂ ਵਾਅਦਾ ਕਰਦੇ ਹੋ, ਤਾਂ ਤੁਸੀਂ ਪਹਿਲਾਂ ਹੀ ਜਿੱਤ ਦੇ ਵੱਲ ਵੱਧ ਰਹੇ ਹੋ, ਉਸਦੀ ਹਜ਼ੂਰੀ ਦੇ ਅਨੰਦ ਦੇ ਵੱਲ ਅਤੇ ਉਸਦੇ ਰਾਜ ਦੀ ਉੱਤਮਤਾ ਦੇ ਵੱਲ।

ਨਵੇਂ ਸਾਲ ਦੀ ਸ਼ੁਰੂਆਤ ਵਿੱਚ ਤੁਸੀਂ ਕਈ ਨਵੇਂ ਫ਼ੈਸਲੇ ਲੈਂਦੇ ਹੋ। ਇਸੇ ਤਰ੍ਹਾਂ ਤੁਹਾਨੂੰ ਵੀ ਹਰ ਮਹੀਨੇ ਦੀ ਸ਼ੁਰੂਆਤ ਵਿੱਚ ਕੁੱਝ ਪੱਕੇ ਵਾਅਦੇ ਕਰਨੇ ਚਾਹੀਦੇ ਹਨ। ਇਹ ਸਿਰਫ਼ ਨਾਮਾਤਰ ਦੇ ਫ਼ੈਸਲੇ ਨਹੀਂ ਹੋਣੇ ਚਾਹੀਦੇ ਹਨ, ਬਲਕਿ ਇਨ੍ਹਾਂ ਨੂੰ ਲਾਗੂ ਕਰਨ ਦਾ ਵਾਅਦਾ ਵੀ ਹੋਣਾ ਚਾਹੀਦਾ ਹੈ। ਹਰ ਸਵੇਰੇ ਤੁਹਾਨੂੰ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ ਅਤੇ ਇਹਨਾਂ ਫੈਸਲਿਆਂ ਦੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਰਸੂਲ ਪੌਲੁਸ ਨੇ ਜ਼ਿਕਰ ਕੀਤਾ, “ਪਰ ਐਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁੱਲਾ ਕੇ ਅਤੇ ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵਧਾ।” ਹਾਂ, ਇਹ ਉਸ ਦਾ ਦ੍ਰਿੜ੍ਹ ਫ਼ੈਸਲਾ ਸੀ।

ਸਭ ਤੋਂ ਪਹਿਲਾਂ ਅਤੇ ਸਭ ਤੋਂ ਮਹੱਤਵਪੂਰਨ, ਤੁਹਾਨੂੰ ਆਪਣੇ ਪਿੱਛੇ ਜੋ ਕੁੱਝ ਵੀ ਹੈ ਉਸਨੂੰ ਪੂਰੀ ਤਰ੍ਹਾਂ ਨਾਲ ਹਟਾ ਦੇਣਾ ਚਾਹੀਦਾ ਹੈ ਅਤੇ ਜੋ ਕੁੱਝ ਵੀ ਤੁਹਾਨੂੰ ਪਿੱਛੇ ਖਿੱਚ ਰਿਹਾ ਹੈ ਅਤੇ ਜੋ ਕੁੱਝ ਵੀ ਅਪਮਾਨਜਨਕ ਹੈ, ਜਦੋਂ ਕੋਈ ਸਦੂਮ ਨੂੰ ਛੱਡ ਦੇਵੇ, ਤਾਂ ਉਸਨੂੰ ਸਦੂਮ ਦੇ ਵੱਲ ਮੁੜ ਕੇ ਨਹੀਂ ਦੇਖਣਾ ਚਾਹੀਦਾ ਹੈ। ਇੱਕ ਵਾਰ ਜਦੋਂ ਤੁਸੀਂ ਮਿਸਰ ਤੋਂ ਨਿੱਕਲ ਗਏ, ਤਦ ਵੀ ਤੁਹਾਨੂੰ ਮਿਸਰ ਦੇ ਪਿਆਜ਼, ਲਸਣ, ਤਰਬੂਜ਼ ਅਤੇ ਮੱਛੀਆਂ ਦੇ ਬਾਰੇ ਨਹੀਂ ਸੋਚਨਾ ਚਾਹੀਦਾ ਹੈ।

ਕੁੱਝ ਲੋਕਾਂ ਦੇ ਲਈ, ਉਹਨਾਂ ਦੀਆਂ ਪਿੱਛਲੀਆਂ ਯਾਦਾਂ ਉਹਨਾਂ ਦੇ ਦਿਲਾਂ ਵਿੱਚ ਦੁੱਖ ਅਤੇ ਦਰਦ ਲਿਆਉਂਦੀਆਂ ਹਨ। ਕੁੱਝ ਹੋਰ ਵੀ ਹਨ, ਜਿਹੜੇ ਹਮੇਸ਼ਾ ਆਪਣੇ ਪਿੱਛਲੇ ਤਜ਼ਰਬਿਆਂ ਦੇ ਬਾਰੇ ਗੱਲ ਕਰਦੇ ਹਨ ਅਤੇ ਹੁਣ ਵੀ ਨਵੀਆਂ ਦਿਸ਼ਾਵਾਂ ਅਤੇ ਨਵੀਂ ਅਗਵਾਈ ਦੇ ਲਈ ਆਪਣੇ ਆਪ ਨੂੰ ਵਚਨਬੱਧ ਨਹੀਂ ਕਰਦੇ ਹਨ। ਇੱਕ ਵਾਰ ਜਾਰਜ ਬਰਨਾਰਡ ਸ਼ਾਅ ਨੇ ਠੀਕ ਹੀ ਕਿਹਾ ਸੀ: “ਸਾਨੂੰ ਆਪਣੇ ਪਿਛੋਕੜ ਦੀ ਯਾਦ ਨਾਲ ਨਹੀਂ, ਬਲਕਿ ਸਾਡੇ ਭਵਿੱਖ ਦੀ ਜ਼ਿੰਮੇਵਾਰੀ ਨਾਲ ਬੁੱਧੀਮਾਨ ਬਣਾਇਆ ਜਾਂਦਾ ਹੈ।”

ਦੂਸਰਾ, ਤੁਹਾਨੂੰ ਉਨ੍ਹਾਂ ਲੋਕਾਂ ਦੀ ਭਾਲ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੇ ਅੱਗੇ ਹਨ ਅਤੇ ਜਿਹੜੇ ਉੱਤਮ ਹਨ। ਪ੍ਰਭੂ ਕਹਿੰਦਾ ਹੈ, “ਪਹਿਲੀਆਂ ਗੱਲਾਂ ਨੂੰ ਯਾਦ ਨਾ ਕਰੋ, ਪੁਰਾਣੀਆਂ ਗੱਲਾਂ ਨੂੰ ਨਾ ਸੋਚੋ, ਵੇਖੋ, ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ, ਉਹ ਹੁਣੇ ਹੀ ਦਿੱਸ ਪਵੇਗਾ…”(ਯਸਾਯਾਹ 43:18,19) ਅਸਲ ਵਿੱਚ, ਅੱਜ ਪ੍ਰਭੂ ਤੁਹਾਡੇ ਜੀਵਨ ਵਿੱਚ ਇੱਕ ਨਵੀਂ ਚੀਜ਼ ਦਾ ਨਿਰਮਾਣ ਕਰ ਰਹੇ ਹਨ।

ਤੀਸਰਾ, ਜਿਵੇਂ ਬੱਸ ਜਾਂ ਸਮੁੰਦਰੀ ਜਹਾਜ਼ ਜਾਂ ਜਹਾਜ਼ ਦੀ ਤਰ੍ਹਾਂ ਜਿਸ ਦੀ ਇੱਕ ਨਿਸ਼ਚਿਤ ਮੰਜ਼ਿਲ ਹੋਵੇ, ਤੁਹਾਡੇ ਵੀ ਆਪਣੇ ਜੀਵਨ ਦੇ ਲਈ ਇੱਕ ਸਪੱਸ਼ਟ ਮਕਸਦ ਹੋਣਾ ਚਾਹੀਦਾ ਹੈ। ਅਤੇ ਉਹ ਮਕਸਦ ਇਸ ਦੁਨੀਆਂ ਵਿੱਚ ਮਸੀਹ ਦੀ ਸੰਪੂਰਨਤਾ ਨੂੰ ਪ੍ਰਾਪਤ ਕਰਨਾ ਅਤੇ ਹਮੇਸ਼ਾ ਦੇ ਲਈ ਸਦੀਪਕ ਕਨਾਨ ਵਿੱਚ ਰਹਿਣਾ ਹੈ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਕੀ ਤੁਸੀਂ ਆਪਣੇ ਜੀਵਨ ਦੇ ਹਰੇਕ ਦਿਨ ਉਸ ਦਿਸ਼ਾ ਵਿੱਚ ਅੱਗੇ ਵੱਧ ਰਹੇ ਹੋ?

ਅਭਿਆਸ ਕਰਨ ਲਈ – “ਉਪਰੰਤ ਜਦੋਂ ਗਵਾਹਾਂ ਦੇ ਐਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ ਤਾਂ ਆਓ, ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਅਸਾਨੀ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ, ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ”(ਇਬਰਾਨੀਆਂ 12:1)।

Leave A Comment

Your Comment
All comments are held for moderation.