Appam - Punjabi

ਸਤੰਬਰ 08 – ਅਨੰਦ!

“ਸਦਾ ਅਨੰਦ ਰਹੋ”(1ਥੱਸਲੁਨੀਕੀਆਂ 5:16)।

ਅਨੰਦ ਰਹਿਣਾ ਤੁਹਾਡਾ ਜਨਮ ਦਾ ਅਧਿਕਾਰ ਹੈ, ਜਿਸਦਾ ਵਾਅਦਾ ਪ੍ਰਮੇਸ਼ਵਰ ਨੇ ਆਪਣੇ ਸਾਰੇ ਬੱਚਿਆਂ ਨਾਲ ਕੀਤਾ ਹੈ। ਅਜਿਹਾ ਅਨੰਦ, ਸਵਰਗ ਤੋਂ ਇੱਕ ਉੱਤਮ ਤੋਹਫ਼ਾ ਹੈ ਅਤੇ ਹਮੇਸ਼ਾ ਦੇ ਲਈ ਰਹਿੰਦਾ ਹੈ।

ਇਸ ਸੰਸਾਰ ਵਿੱਚ ਮਨੁੱਖ ਛਲ-ਕਪਟ ਸੁੱਖਾਂ ਜਿਵੇਂ ਫ਼ਿਲਮਾਂ ਅਤੇ ਵਿਭਚਾਰ ਦੀਆਂ ਕਾਮਨਾਂ ਕਰਦਾ ਹੈ ਅਤੇ ਉਸਦੇ ਪਿੱਛੇ ਭੱਜਦਾ ਹੈ, ਜਿਵੇਂ ਕੀੜੀ ਸ਼ਹਿਦ ਦੇ ਵੱਲ ਭੱਜਦੀ ਹੈ। ਅਤੇ ਅੰਤ ਵਿੱਚ ਜਿਸ ਪ੍ਰਕਾਰ ਕੀੜੀ ਸ਼ਹਿਦ ਵਿੱਚ ਡੁੱਬ ਕੇ ਮਰ ਜਾਂਦੀ ਹੈ, ਉਸੇ ਤਰ੍ਹਾਂ ਮਨੁੱਖ ਵੀ ਆਪਣੇ ਪਾਪਾਂ ਵਿੱਚ ਮਰ ਜਾਂਦਾ ਹੈ। ਮਨੁੱਖ ਦੇ ਅਜਿਹੇ ਰੁਝਾਨ ਅਸਲ ਵਿੱਚ ਵਿਨਾਸ਼, ਮੌਤ ਅਤੇ ਪਾਤਾਲ ਦੇ ਵੱਲ ਲੈ ਕੇ ਜਾਣ ਵਾਲੇ ਰਾਹ ਹਨ।

ਪਰੰਤੂ ਸਾਡਾ ਪ੍ਰਮੇਸ਼ਵਰ ਉਹ ਹੀ ਹੈ ਜਿਹੜਾ ਤੁਹਾਨੂੰ ਉਸ ਨਾਲ ਖੁਸ਼ ਕਰਦਾ ਹੈ। ਉਹ ਤੁਹਾਨੂੰ ਮੁਕਤੀ ਦਾ ਆਨੰਦ ਪ੍ਰਦਾਨ ਕਰਦਾ ਹੈ। ਅਜਿਹੇ ਆਨੰਦ ਦੇ ਕਾਰਨ ਹੀ ਅਸੀਂ ਗੀਤ ਅਤੇ ਨੱਚਣ ਦੇ ਨਾਲ ਉਸਦੀ ਉਸਤਤ ਅਤੇ ਆਰਾਧਨਾ ਕਰ ਸਕਦੇ ਹਾਂ। ਇਸ ਲਈ ਉਸ ਖੁਸ਼ੀ ਦਾ ਕੋਈ ਮੁਕਾਬਲਾ ਨਹੀਂ ਹੈ।

ਹਰ ਵਾਰ ਜਦੋਂ ਅਸੀਂ ਆਪਣੇ ਪ੍ਰਭੂ ਦੇ ਬਾਰੇ ਸੋਚਦੇ ਹਾਂ ਤਾਂ ਅਸੀਂ ਖੁਸ਼ੀ ਨਾਲ ਭਰ ਜਾਂਦੇ ਹਾਂ। ਹਾਂ। ਉਹ ਚੰਗਾ ਹੈ, ਉਹ ਮਜ਼ਬੂਤ ਅਤੇ ਸ਼ਕਤੀਸ਼ਾਲੀ ਹੈ। ਉਹ ਮਹਿਮਾ ਨਾਲ ਸੰਪੂਰਨ ਹੈ। ਅਤੇ ਉਹ ਸਾਡੇ ਨਾਲ ਬਹੁਤ ਪਿਆਰ ਕਰਦਾ ਹੈ, ਕਿ ਜਦੋਂ ਅਸੀਂ ਆਪਣੇ ਪਾਪਾਂ ਵਿੱਚ ਗੁਆਚੇ ਹੋਏ ਸੀ, ਤਦ ਉਹ ਸਾਡੀ ਭਾਲ ਵਿੱਚ ਆਇਆ। ਸਾਡੇ ਕੋਲ ਕਿੰਨਾਂ ਦਿਆਲੂ ਪ੍ਰਮੇਸ਼ਵਰ ਹੈ, ਜਿਸਨੇ ਸਾਡੇ ਲਈ ਆਪਣਾ ਜੀਵਨ ਦੇ ਦਿੱਤਾ ਅਤੇ ਸਾਨੂੰ ਆਪਣੇ ਲਈ ਛੁਡਾਇਆ? ਜਦੋਂ ਜ਼ਬੂਰਾਂ ਦਾ ਲਿਖਾਰੀ ਦਾਊਦ ਇਨ੍ਹਾਂ ਸਭ ਉੱਤੇ ਧਿਆਨ ਕਰਦਾ ਹੈ, ਤਾਂ ਉਹ ਲਿਖਦਾ ਹੈ, “ਤਾਂ ਮੇਰੀ ਜਾਨ ਯਹੋਵਾਹ ਵਿੱਚ ਬਾਗ-ਬਾਗ ਹੋਵੇਗੀ, ਉਹ ਉਸ ਦੇ ਬਚਾਓ ਵਿੱਚ ਮਗਨ ਹੋਵੇਗੀ”(ਜ਼ਬੂਰਾਂ ਦੀ ਪੋਥੀ 35:9)।

ਹਮੇਸ਼ਾ ਪ੍ਰਭੂ ਵਿੱਚ ਅਨੰਦ ਹੋਣ ਦੇ ਲਈ ਕੁੱਝ ਸਮਾਂ ਕੱਢਣ ਦਾ ਇੱਕ ਮਕਸਦ ਬਣਾਓ। ਅਤੇ ਉਸਦੀ ਉਸਤਤ ਗਾਉਣ ਦੇ ਮੌਕੇ ਪੈਦਾ ਕਰੋ। ਜਦੋਂ ਤੁਸੀਂ ਆਪਣੇ ਦਿਲ ਵਿੱਚ ਉਸਦੀ ਉਸਤਤ ਕਰਨ ਅਤੇ ਉਸਦੀ ਆਰਾਧਨਾ ਕਰਨ, ਅਤੇ ਉਸਦੀ ਮਹਿਮਾ ਅਤੇ ਪ੍ਰਤਾਪ ਉੱਤੇ ਧਿਆਨ ਕਰਨ ਦੇ ਲਈ ਜਗ੍ਹਾ ਦਿੰਦੇ ਹੋ, ਤਾਂ ਤੁਹਾਨੂੰ ਹੱਦ ਤੋਂ ਜ਼ਿਆਦਾ ਅਨੰਦ ਮਿਲੇਗਾ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਇਸਰਾਏਲ ਆਪਣੇ ਕਰਤਾ ਵਿੱਚ ਅਨੰਦ ਹੋਵੇ, ਸੀਯੋਨ ਦੇ ਵਾਸੀ ਆਪਣੇ ਪਾਤਸ਼ਾਹ ਵਿੱਚ ਬਾਗ-ਬਾਗ ਹੋਣ”(ਜ਼ਬੂਰਾਂ ਦੀ ਪੋਥੀ 149:2)।

ਰਸੂਲ ਪੌਲੁਸ ਸਾਨੂੰ ਦੱਸਦਾ ਹੈ, “ਪ੍ਰਭੂ ਵਿੱਚ ਸਦਾ ਅਨੰਦ ਕਰੋ। ਫੇਰ ਕਹਿੰਦਾ ਹਾਂ, ਅਨੰਦ ਕਰੋ”(ਫਿਲਿੱਪੀਆਂ 4:4)। ਉਹ ਉਸ ਪ੍ਰਕਾਰ ਦੇ ਅਨੰਦ ਵਿੱਚ ਖ਼ਾਸ ਹੈ ਜਿਸਦੀ ਸਾਨੂੰ ਜ਼ਰੂਰਤ ਹੈ, ਇਹ ਉਹ ਅਨੰਦ ਨਹੀਂ ਹੈ ਜਿਹੜਾ ਪ੍ਰਭੂ ਤੋਂ ਬਾਹਰ ਹੈ। ਪਰ ਇਹ ਪ੍ਰਭੂ ਵਿੱਚ ਅਨੰਦ ਹੈ। ਪ੍ਰਭੂ ਦੀ ਹਜ਼ੂਰੀ ਵਿੱਚ ਅਨੰਦ। ਸਾਡੇ ਜੀਵਨ ਵਿੱਚ ਉਸਦੀ ਹਜ਼ੂਰੀ ਦਾ ਤਜ਼ਰਬਾ ਕਰਨ ਨਾਲ ਪੈਦਾ ਹੋਣ ਵਾਲਾ ਅਨੰਦ।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਪ੍ਰਭੂ ਵਿੱਚ ਅਨੰਦ ਹੋਣ ਦੇ ਲਈ ਆਪਣੇ ਜੀਵਨ ਦਾ ਮਕਸਦ ਨਿਰਧਾਰਿਤ ਕਰੋ। ਪ੍ਰਚਾਰਕ ਉਪਦੇਸ਼ਕ ਦੀ ਪੋਥੀ ਵਿੱਚ ਕਹਿੰਦਾ ਹੈ, “ਮੈਂ ਸੱਚ ਜਾਣਦਾ ਹਾਂ ਕਿ ਉਹਨਾਂ ਦੇ ਲਈ ਇਸ ਨਾਲੋਂ ਵੱਧ ਹੋਰ ਕੁਝ ਚੰਗਾ ਨਹੀਂ ਕਿ ਉਹ ਅਨੰਦ ਹੋਣ ਅਤੇ ਆਪਣੇ ਜੀਉਂਦੇ ਜੀ ਭਲਿਆਈ ਕਰ ਲੈਣ”(ਉਪਦੇਸ਼ਕ ਦੀ ਪੋਥੀ 3:12)।

ਅਭਿਆਸ ਕਰਨ ਲਈ – “ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਹਨ ਤਾਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਪੂਰੀ ਹੋਵੇ ਅਤੇ ਤੁਹਾਡੀ ਖੁਸ਼ੀ ਪੂਰੀ ਹੋ ਸਕੇ”(ਯੂਹੰਨਾ ਦੀ ਇੰਜੀਲ 15:11)।

Leave A Comment

Your Comment
All comments are held for moderation.