Appam, Appam - Punjabi

ਸਤੰਬਰ 18 – ਅੱਗ ਦੇ ਘੋੜੇ!

“ਅਤੇ ਉਹ ਨੇ ਨਿਗਾਹ ਕਰ ਕੇ ਵੇਖਿਆ ਕਿ ਅਲੀਸ਼ਾ ਦੇ ਦੁਆਲੇ ਦਾ ਪਰਬਤ ਅਗਨ ਦੇ ਘੋੜਿਆਂ ਤੇ ਰੱਥਾਂ ਨਾਲ ਭਰਿਆ ਹੋਇਆ ਹੈ”(2 ਰਾਜਾ 6:17)।

ਯਹੋਵਾਹ ਦੇ ਤਰੀਕੇ ਕਿੰਨੇ ਅਦਭੁੱਤ ਅਤੇ ਚਮਤਕਾਰੀ ਹਨ, ਭਾਵੇਂ ਇਹ ਉਸਦੇ ਬੱਚਿਆਂ ਦੀ ਰੱਖਿਆ ਕਰਨਾ ਹੋਵੇ ਜਾਂ ਉਸਦੇ ਬੱਚਿਆਂ ਦੇ ਲਈ ਲੜਾਈ ਕਰਨਾ ਹੋਵੇ। ਉੱਪਰ ਦਿੱਤੀ ਆਇਤ ਵਿੱਚ, ਅਸੀਂ ਦੇਖਦੇ ਹਾਂ ਕਿ ਪਰਮੇਸ਼ੁਰ ਨੇ ਆਪਣੇ ਸੇਵਕ, ਅਲੀਸ਼ਾ ਦੀ ਰੱਖਿਆ ਲਈ ਆਪਣੇ ਅੱਗ ਦੇ ਘੋੜੇ ਅਤੇ ਰੱਥ ਭੇਜੇ।

ਅਲੀਸ਼ਾ ਇੱਕ ਸਾਦਾ ਜੀਵਨ ਬਤੀਤ ਕਰਦਾ ਸੀ, ਅਤੇ ਉਸਦੇ ਕੋਲ ਇੱਕ ਹੀ ਨੌਕਰ ਸੀ। ਸੀਰੀਯਾ ਦਾ ਰਾਜਾ ਉਸ ਦੇ ਨਾਲ ਈਰਖਾ ਕਰਦਾ ਸੀ। “ਸੋ ਉਹ ਨੇ ਘੋੜਿਆਂ, ਰੱਥਾਂ ਤੇ ਇੱਕ ਤਕੜੀ ਫੌਜ ਨੂੰ ਉੱਧਰ ਭੇਜਿਆ ਅਤੇ ਉਨ੍ਹਾਂ ਨੇ ਰਾਤੋ ਰਾਤ ਆ ਕੇ ਸ਼ਹਿਰ ਨੂੰ ਘੇਰ ਲਿਆ”(2 ਰਾਜਾ 6:14)। ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਦੇਖ ਕੇ, ਏਲੀਯਾਹ ਦਾ ਸੇਵਕ ਆਪਣੇ ਦਿਲ ਵਿਚ ਕੰਬ ਗਿਆ ਅਤੇ ਸੋਚਣ ਲੱਗਾ ਕਿ ਕੌਣ ਏਲੀਯਾਹ ਦੇ ਲਈ ਲੜੇਗਾ ਅਤੇ ਕੌਣ ਉਨ੍ਹਾਂ ਨੂੰ ਸੀਰੀਯਾ ਦੇ ਰਾਜੇ ਦੇ ਹੱਥਾਂ ਤੋਂ ਬਚਾਏਗਾ। ਅਤੇ ਉਹ ਚੀਕਿਆ, “ਹਾਏ ਮੇਰੇ ਸੁਆਮੀ ਜੀ! ਅਸੀਂ ਕੀ ਕਰੀਏ?”।

ਅਤੇ ਅਲੀਸ਼ਾ ਨੇ ਉਸ ਸਵਾਲ ਦਾ ਅਦਭੁੱਤ ਜਵਾਬ ਦਿੱਤਾ: “ਨਾ ਡਰ, ਕਿਉਂਕਿ ਜੋ ਸਾਡੇ ਵੱਲ ਹਨ, ਉਹ ਉਨ੍ਹਾਂ ਦੇ ਨਾਲੋਂ ਜ਼ਿਆਦਾ ਹਨ।” ਹਾਂ, ਅਲੀਸ਼ਾ ਦੀਆਂ ਆਤਮਿਕ ਅੱਖਾਂ ਸੀ, ਅਤੇ ਉਨ੍ਹਾਂ ਅੱਖਾਂ ਨਾਲ ਉਹ ਅੱਗ ਦੇ ਘੋੜਿਆਂ ਅਤੇ ਰੱਥਾਂ ਨੂੰ ਦੇਖ ਸਕਦਾ ਸੀ ਜਿੰਨ੍ਹਾਂ ਨੂੰ ਯਹੋਵਾਹ ਨੇ ਉਸਦੀ ਸਹਾਇਤਾ ਦੇ ਲਈ ਭੇਜਿਆ ਸੀ। ਇਸ ਲਈ ਉਹ ਡਰਿਆ ਨਹੀਂ।

ਜਦੋਂ ਤੁਸੀਂ ਯਹੋਸ਼ੁਆ, ਨਿਆਂਈਆਂ ਅਤੇ ਰਾਜਿਆਂ ਦੀਆਂ ਕਿਤਾਬਾਂ ਨੂੰ ਪੜ੍ਹਦੇ ਹੋ, ਤਾਂ ਤੁਸੀਂ ਦੇਖੋਂਗੇ ਕਿ ਯਹੋਵਾਹ ਨੇ ਕਿਵੇਂ ਰੱਖਿਆ ਕੀਤੀ, ਅਤੇ ਉਨ੍ਹਾਂ ਦੇ ਲਈ ਲੜਿਆ; ਅਤੇ ਆਪਣੇ ਲੋਕਾਂ ਦਾ ਬਚਾਅ ਕੀਤਾ।

ਜਦੋਂ ਸੀਸਰਾ ਇਸਰਾਏਲੀਆਂ ਦੇ ਵਿਰੁੱਧ ਆਇਆ, ਤਦ ਉਹ “ਅਕਾਸ਼ ਤੋਂ ਤਾਰੇ ਵੀ ਲੜੇ, ਸਗੋਂ ਆਪਣੇ-ਆਪਣੇ ਮੰਡਲਾਂ ਵਿੱਚੋਂ ਤਾਰੇ ਸੀਸਰਾ ਨਾਲ ਲੜੇ”(ਨਿਆਂਈਆਂ ਦੀ ਪੋਥੀ 5:20)। ਯਹੋਵਾਹ ਨੇ ਉਸਨੂੰ ਅਦਭੁੱਤ ਢੰਗ ਨਾਲ ਕਨਾਨੀਆਂ ਨੂੰ ਇਸਰਾਏਲੀਆਂ ਦੇ ਸਾਹਮਣੇ ਕੱਢਣ ਦੇ ਲਈ ਡੇਹਮੂ ਭੇਜੇ। ਉਹ ਡੇਹਮੂ ਹਜ਼ਾਰਾਂ ਦੀ ਗਿਣਤੀ ਵਿੱਚ ਸੈਨਾ ਦੀ ਤਰ੍ਹਾਂ ਖੜ੍ਹੇ ਹੋਏ ਅਤੇ ਕਨਾਨੀਆਂ ਨੂੰ ਅੱਗਿਓਂ ਧੱਕ ਦਿੱਤਾ(ਕੂਚ 23:28)।

ਜਦੋਂ ਮਿਸਰੀਆਂ ਨੇ ਇਸਰਾਏਲੀਆਂ ਦਾ ਪਿੱਛਾ ਕੀਤਾ, ਤਦ ਯਹੋਵਾਹ ਨੇ ਉਨ੍ਹਾਂ ਦੇ ਵਿਚਕਾਰ ਅੱਗ ਦਾ ਇੱਕ ਥੰਮ੍ਹ ਰੱਖਿਆ। “ਉਹ ਮਿਸਰੀਆਂ ਦੇ ਡੇਰੇ ਅਤੇ ਇਸਰਾਏਲ ਦੇ ਡੇਰੇ ਦੇ ਵਿੱਚ ਆ ਗਿਆ ਅਤੇ ਬੱਦਲ ਅਤੇ ਅਨ੍ਹੇਰ ਤਾਂ ਸੀ ਪਰ ਉਸ ਨੇ ਰਾਤ ਨੂੰ ਚਾਨਣਾ ਕਰ ਦਿੱਤਾ ਅਤੇ ਉਹ ਸਾਰੀ ਰਾਤ ਇੱਕ ਦੂਜੇ ਦੇ ਨੇੜੇ ਨਾ ਆਏ”(ਕੂਚ 14:20)।

ਪ੍ਰਮੇਸ਼ਵਰ ਦੇ ਬੱਚਿਓ, ਪ੍ਰਭੂ ਤੁਹਾਡੀ ਰੱਖਿਆ ਕਰਦਾ ਹੈ ਅਤੇ ਤੁਹਾਡੇ ਬਾਰੇ ਬਹੁਤ ਚਿੰਤਤ ਹੈ। ਜਿਸ ਨੇ ਇਸਰਾਏਲੀਆਂ ਦੀ ਰੱਖਿਆ ਦੇ ਲਈ ਡੇਹਮੂ ਭੇਜੇ, ਉਹ ਜ਼ਰੂਰ ਹੀ ਤੁਹਾਡੀ ਰੱਖਿਆ ਕਰੇਗਾ।

ਅਭਿਆਸ ਕਰਨ ਲਈ – “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਵਿਸ਼ਵਾਸ ਰੱਖਦਾ ਹੈ”(2 ਇਤਿਹਾਸ 16:9)

Leave A Comment

Your Comment
All comments are held for moderation.

// Day of week // Sunday=0, Monday=1, Tuesday=2, Wednesday=3, Thursday=4, Friday=5, Saturday=6