Appam - Punjabi

ਮਾਰਚ 06 – ਉਹ ਅਗਵਾਈ ਕਰੇਗਾ!

ਯਹੋਵਾਹ ਤੇਰੀ ਅਗਵਾਈ ਸਦਾ ਕਰਦਾ ਰਹੇਗਾ, ਝੁਲਸਿਆਂ ਥਾਵਾਂ ਵਿੱਚ ਤੇਰੀ ਜਾਨ ਨੂੰ ਤ੍ਰਿਪਤ ਕਰੇਗਾ, ਅਤੇ ਤੇਰੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ”(ਯਸਾਯਾਹ 58:11)

ਯਹੋਵਾਹ ਤੁਹਾਡਾ ਹੱਥ ਫੜੇਗਾ ਅਤੇ ਅੰਤ ਤੱਕ ਆਪਣੇ ਪੂਰੇ ਪਿਆਰ ਅਤੇ ਦਯਾ ਦੇ ਨਾਲ ਤੁਹਾਡੀ ਅਗਵਾਈ ਕਰੇਗਾ। ਪਰ ਇਸ ਤਰੀਕੇ ਨਾਲ ਉਸਦੀ ਅਗਵਾਈ ਕਰਨ ਦੇ ਲਈ, ਤੁਹਾਨੂੰ ਪੂਰੀ ਤਰ੍ਹਾਂ ਨਾਲ ਉਸਦੇ ਪ੍ਰਤੀ ਸਮਰਪਣ ਕਰਨਾ ਚਾਹੀਦਾ ਹੈ ਅਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਪ੍ਰਭੂ ਤੁਹਾਡੇ ਸਾਰੇ ਵਿਚਾਰਾਂ ਅਤੇ ਇਕੱਲੇਪਨ ਨੂੰ ਧਾਰਮਿਕਤਾ ਦੇ ਰਾਹ ਉੱਤੇ ਲੈ ਜਾਵੇਗਾ।

ਰਾਜਾ ਦਾਊਦ ਨੇ ਖੁਸ਼ੀ-ਖੁਸ਼ੀ ਨਾਲ ਘੋਸ਼ਣਾ ਕੀਤੀ: “ਯਹੋਵਾਹ ਮੇਰਾ ਅਯਾਲੀ ਹੈ, ਮੈਨੂੰ ਥੁੜ ਨਹੀਂ ਹੋਵੇਗੀ। ਉਹ ਮੈਨੂੰ ਹਰੇ ਹਰੇ ਘਾਹ ਦੀਆਂ ਜੂਹਾਂ ਵਿੱਚ ਬਿਠਾਉਂਦਾ ਹੈ, ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ ਹੈ”(ਜ਼ਬੂਰਾਂ ਦੀ ਪੋਥੀ 23:1,2)। ਤੁਹਾਡੇ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਪ੍ਰਭੂ ਤੁਹਾਡਾ ਚਰਵਾਹਾ ਹੋਣਾ ਚਾਹੀਦਾ ਹੈ। ਕਈ ਵਾਰ, ਜਦੋਂ ਤੁਸੀਂ ਕੁੱਝ ਖੇਤਰਾਂ ਨੂੰ ਪ੍ਰਭੂ ਦੁਆਰਾ ਅਗਵਾਈ ਹੋਣ ਦੀ ਆਗਿਆ ਦਿੰਦੇ ਹੋ, ਤਦ ਵੀ ਤੁਸੀਂ ਚਾਹੁੰਦੇ ਹੋ ਕਿ ਹੋਰ ਖੇਤਰ ਤੁਹਾਡੇ ਦੁਆਰਾ ਨਿਯੰਤਰਿਤ ਹੋਣ, ਇਹ ਹੀ ਕਾਰਨ ਹੈ ਕਿ ਬਹੁਤ ਸਾਰੇ ਮੌਕਿਆਂ ਉੱਤੇ ਤੁਹਾਡੇ ਤਰੀਕਿਆਂ ਅਤੇ ਪ੍ਰਮੇਸ਼ਵਰ ਦੀ ਇੱਛਾ ਦੇ ਵਿਚਕਾਰ ਸੰਘਰਸ਼ ਹੁੰਦਾ ਹੈ।

ਸਾਡਾ ਪ੍ਰਭੂ ਸਿਰਫ਼ ਤੁਹਾਡੀ ਭੁੱਖ ਅਤੇ ਪਿਆਸ ਨੂੰ ਸੰਤੁਸ਼ਟ ਕਰਨ ਵਾਲਾ ਨਹੀਂ ਹੈ। ਪਰ ਉਹ ਇੱਕ ਚਰਵਾਹਾ ਹੈ ਜਿਹੜਾ ਤੁਹਾਡੇ ਵਿਚਾਰਾਂ, ਇਰਾਦਿਆਂ, ਸ਼ਬਦਾਂ ਅਤੇ ਕੰਮਾਂ ਨੂੰ ਸਥਾਪਿਤ ਕਰਦਾ ਹੈ। ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ, ਭਾਵੇਂ ਹੀ ਤੁਹਾਨੂੰ ਮੌਤ ਦੀ ਛਾਂ ਦੀ ਵਾਦੀ ਵਿੱਚੋਂ ਦੀ ਲੰਘਣਾ ਪਵੇ, ਕਿਉਂਕਿ ਪ੍ਰਭੂ ਤੁਹਾਡੇ ਨਾਲ ਹੈ ਅਤੇ ਉਸ ਦੀ ਲਾਠੀ ਅਤੇ ਉਸ ਦੀ ਸੋਟੀ ਤੁਹਾਨੂੰ ਤਸੱਲੀ ਦੇਵੇਗੀ। ਉਹ ਤਦ ਤੱਕ ਤੁਹਾਡੀ ਅਗਵਾਈ ਕਰੇਗਾ ਜਦੋਂ ਤੱਕ ਤੁਸੀਂ ਸਵਰਗ ਰਾਜ ਤੱਕ ਨਹੀਂ ਪਹੁੰਚ ਜਾਂਦੇ, ਜਦੋਂ ਤੱਕ ਕਿ ਤੁਸੀਂ ਸਦੀਪਕ ਕਾਲ ਤੱਕ ਨਹੀਂ ਪਹੁੰਚ ਜਾਂਦੇ। ਜ਼ਰੂਰ ਹੀ ਦਯਾ ਅਤੇ ਭਲਿਆਈ ਤੁਹਾਡੇ ਜੀਵਨ ਭਰ ਬਣੀ ਰਹੇਗੀ, ਅਤੇ ਤੁਸੀਂ ਯਹੋਵਾਹ ਦੇ ਭਵਨ ਵਿੱਚ ਸਦਾ ਵੱਸੋਂਗੇ।

ਤੁਹਾਡੀ ਪ੍ਰਾਰਥਨਾ ਜ਼ਬੂਰਾਂ ਦੇ ਲਿਖਾਰੀ ਦੀ ਤਰ੍ਹਾਂ ਦਿਲੋਂ ਹੋਵੇ: “ਹੇ ਇਸਰਾਏਲ ਦੇ ਅਯਾਲੀ, ਜਿਹੜਾ ਇੱਜੜ ਦੀ ਨਿਆਈਂ ਯੂਸੁਫ਼ ਦੀ ਅਗਵਾਈ ਕਰਦਾ ਹੈਂ ਕੰਨ ਧਰ”(ਜ਼ਬੂਰਾਂ ਦੀ ਪੋਥੀ 80:1)। ਇੱਜੜ ਦਾ ਚਰਵਾਹਾ ਸਾਰੀਆਂ ਭੇਡਾਂ ਦੇ ਨਾਲ ਇੱਕੋ ਜਿਹਾ ਵਿਵਹਾਰ ਨਹੀਂ ਕਰਦਾ। ਕੁੱਝ ਹੋ ਸਕਦੇ ਹਨ ਜਿਹੜੇ ਕਮਜ਼ੋਰ ਅਤੇ ਨਿਰਬਲ ਹਨ, ਅਤੇ ਕੁੱਝ ਅਜਿਹੇ ਵੀ ਹੋ ਸਕਦੇ ਹਨ ਜਿਹੜੇ ਆਪਣੇ ਬੱਚਿਆਂ ਦੀ ਦੇਖਭਾਲ ਕਰ ਰਹੇ ਹਨ। ਕੁੱਝ ਭੇਡਾਂ ਅਜਿਹੀਆਂ ਵੀ ਹੋ ਸਕਦੀਆਂ ਹਨ ਜਿਹੜੀਆਂ ਅਪਾਹਿਜ ਹੋ ਸਕਦੀਆਂ ਹਨ, ਜਿਹੜੀਆਂ ਦੂਸਰਿਆਂ ਦੀ ਤਰ੍ਹਾਂ ਨਹੀਂ ਚੱਲ ਸਕਦੀਆਂ ਹਨ। ਇਸ ਲਈ, ਚਰਵਾਹਾ ਹਰ ਇੱਕ ਭੇਡ ਦੀ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਉਸਦੀ ਅਗਵਾਈ ਕਰੇਗਾ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਉਹ ਅਯਾਲੀ ਵਾਂਗੂੰ ਆਪਣੇ ਇੱਜੜ ਨੂੰ ਚਰਾਵੇਗਾ, ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਉਹਨਾਂ ਨੂੰ ਲਈ ਫਿਰੇਗਾ, ਅਤੇ ਦੁੱਧ ਚੁੰਘਾਉਣ ਵਾਲੀਆਂ ਨੂੰ ਹੌਲੀ-ਹੌਲੀ ਤੋਰੇਗਾ”(ਯਸਾਯਾਹ 40:11)।

ਪ੍ਰਭੂ ਕਹਿੰਦਾ ਹੈ: “ਮੈਂ ਚੰਗਾ ਅਯਾਲੀ ਹਾਂ। ਇੱਕ ਚੰਗਾ ਅਯਾਲੀ ਭੇਡਾਂ ਦੀ ਖਾਤਰ ਆਪਣਾ ਜੀਵਨ ਕੁਰਬਾਨ ਕਰ ਦਿੰਦਾ ਹੈ”ਪ੍ਰਮੇਸ਼ਵਰ ਦੇ ਬੱਚਿਓ, ਸਾਡੇ ਲਈ ਆਪਣਾ ਜੀਵਨ ਕੁਰਬਾਨ ਕਰਨ ਵਾਲੇ ਦਾ ਹੋਣਾ ਕਿੰਨਾ ਹੀ ਅਦਭੁੱਤ ਵਿਸ਼ੇਸ਼ ਅਧਿਕਾਰ ਹੈ! ਪ੍ਰਭੂ ਦੀ ਉਸਤਤ ਅਤੇ ਅਰਾਧਨਾ ਕਰੋ, ਪੂਰੀ ਸੁਚੇਤਤਾ ਦੇ ਨਾਲ ਕਿ ਉਹ ਕਿੰਨੇ ਅਦਭੁੱਤ ਤਰੀਕੇ ਨਾਲ ਸਾਡੀ ਅਗਵਾਈ ਅਤੇ ਮਾਰਗ ਦਰਸ਼ਨ ਕਰਦੇ ਹਨ।

ਅਭਿਆਸ ਕਰਨ ਲਈ – ਤੁਹਾਡੇ ਵਿੱਚੋਂ ਉਹ ਕਿਹੜਾ ਮਨੁੱਖ ਹੈ ਜਿਸ ਦੇ ਕੋਲ ਸੌ ਭੇਡਾਂ ਹੋਣ ਅਤੇ ਜੇ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ ਤਾਂ ਉਹ ਨੜਿੰਨਵਿਆਂ ਨੂੰ ਉਜਾੜ ਵਿੱਚ ਛੱਡ ਕੇ ਉਸ ਗੁਆਚੀ ਹੋਈ ਦੀ ਭੇਡ ਦੀ ਖ਼ੋਜ ਵਿੱਚ ਨਾ ਜਾਵੇ ਜਦ ਤੱਕ ਉਹ ਉਸ ਨੂੰ ਨਾ ਲੱਭੇ?”(ਲੂਕਾ ਦੀ ਇੰਜੀਲ 15:4)

Leave A Comment

Your Comment
All comments are held for moderation.

// Day of week // Sunday=0, Monday=1, Tuesday=2, Wednesday=3, Thursday=4, Friday=5, Saturday=6