ਜਨਵਰੀ 22 – ਸੰਪੂਰਨ ਸ਼ਕਤੀ!
“ਮੇਰੀ ਕਿਰਪਾ ਹੀ ਤੇਰੇ ਲਈ ਬਹੁਤ ਹੈ ਕਿਉਂ ਜੋ ਮੇਰੀ ਸ਼ਕਤੀ ਕਮਜ਼ੋਰੀਆਂ ਵਿੱਚ ਸਿੱਧ ਹੁੰਦੀ ਹੈ”(2 ਕੁਰਿੰਥੀਆਂ 12:9)।
ਤੁਹਾਨੂੰ ਆਪਣੀ ਸ਼ਕਤੀ ਵਿੱਚ ਸੰਪੂਰਨ ਬਣਾਏ ਜਾਣ ਦੇ ਲਈ ਬਲਾਇਆ ਗਿਆ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਮਜ਼ਬੂਤ ਕਰੋ। ਇਹ ਘੋਸ਼ਣਾ ਕਰਦੇ ਹੋਏ ਪ੍ਰਭੂ ਵਿੱਚ ਦ੍ਰਿੜ੍ਹ ਰਹੋ: “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸਕਦਾ ਹਾਂ”(ਫਿਲਿੱਪੀਆਂ 4:13)।
ਰਾਜਾ ਦਾਊਦ ਉਹ ਵਿਅਕਤੀ ਹੈ ਜਿਹੜਾ ਆਪਣੇ ਜੀਵਨ ਦੇ ਹਰ ਪਹਿਲੂ ਵਿੱਚ ਸ਼ਕਤੀ ਨਾਲ ਵੱਧਦਾ ਗਿਆ, ਅਤੇ ਪਰਮੇਸ਼ੁਰ ਦੀ ਉਸਤਤ ਕਰਨ ਵਿੱਚ ਖੁਸ਼ੀ ਪ੍ਰਾਪਤ ਕੀਤੀ। ਉਹ ਕਹਿੰਦਾ ਹੈ ਕਿ: “ਯਹੋਵਾਹ ਮੇਰਾ ਬਲ ਤੇ ਗੀਤ ਹੈ, ਉਹ ਮੇਰਾ ਬਚਾਓ ਹੈ”(ਜ਼ਬੂਰਾਂ ਦੀ ਪੋਥੀ 118:14)। ਆਪਣੇ ਆਪ ਨੂੰ ਕਮਜ਼ੋਰ ਜਾਂ ਅਨਾਥ ਜਾਂ ਅਨਪੜ੍ਹ ਸਮਝਦੇ ਹੋਏ ਆਪਣੇ ਦਿਲ ਵਿੱਚ ਕਦੇ ਵੀ ਥੱਕੋ ਨਾ। ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ ਕਿ: “ਸਗੋਂ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬੁੱਧਵਾਨਾਂ ਨੂੰ ਲੱਜਿਆਵਾਨ ਕਰੇ ਅਤੇ ਸੰਸਾਰ ਦੇ ਨਿਰਬਲਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬਲਵੰਤਾਂ ਨੂੰ ਲੱਜਿਆਵਾਨ ਕਰੇ”(1 ਕੁਰਿੰਥੀਆਂ 1:27)।
ਪ੍ਰਮੇਸ਼ਵਰ ਨੇ ਤੁਹਾਨੂੰ ਚੁਣਿਆ ਹੈ ਅਤੇ ਤੁਹਾਨੂੰ ਇਲਾਹੀ ਸ਼ਕਤੀ ਨਾਲ ਭਰ ਦਿੱਤਾ ਹੈ। ਦਾਊਦ ਕਹਿੰਦਾ ਹੈ: “ਤੂੰ ਯੁੱਧ ਲਈ ਮੇਰੇ ਲੱਕ ਨੂੰ ਬਲ ਦਿੱਤਾ, ਤੂੰ ਮੇਰੇ ਵਿਰੋਧੀਆਂ ਨੂੰ ਮੇਰੇ ਸਾਹਮਣੇ ਹਰਾ ਦਿੱਤਾ ਹੈ। ਤਦ ਮੈਂ ਤੇਰੀ ਸਹਾਇਤਾ ਨਾਲ ਮੈਂ ਆਪਣੇ ਵੈਰੀਆਂ ਦੇ ਵਿਰੁੱਧ ਹੱਲਾ ਬੋਲ ਸਕਦਾ ਹਾਂ, ਅਤੇ ਆਪਣੇ ਪਰਮੇਸ਼ੁਰ ਦੀ ਸਹਾਇਤਾ ਨਾਲ ਮੈਂ ਸ਼ਹਿਰਪਨਾਹ ਨੂੰ ਟੱਪ ਸਕਦਾ ਹਾਂ”(2 ਸਮੂਏਲ 22:40,30)।
ਇਸਰਾਏਲੀਆਂ ਵਿੱਚੋਂ ਕੋਈ ਵੀ ਕਮਜ਼ੋਰ ਨਹੀਂ ਸੀ। ਮੂਸਾ, ਜਿਹੜਾ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਕੇ ਲੈ ਗਿਆ ਸੀ, ਇੱਕ ਸੌ ਵੀਹ ਸਾਲ ਦੀ ਉਮਰ ਵਿੱਚ ਵੀ ਆਪਣੇ ਪੈਰਾਂ ਤੋਂ ਕਮਜ਼ੋਰ ਜਾਂ ਆਪਣੀ ਨਜ਼ਰ ਵਿੱਚ ਘੱਟ ਨਹੀਂ ਸੀ। ਇਸੇ ਤਰ੍ਹਾਂ, ਕਾਲੇਬ ਦੀ ਸ਼ਕਤੀ ਪੰਤਾਲੀ ਸਾਲ ਦੀ ਉਮਰ ਵਿੱਚ ਵੀ ਘੱਟ ਨਹੀਂ ਹੋਈ ਸੀ। ਉਸਨੇ ਕਿਹਾ: “ਹੁਣ ਵੇਖੋ ਯਹੋਵਾਹ ਨੇ ਮੈਨੂੰ ਇਹ ਪੰਤਾਲੀ ਸਾਲ ਜੀਉਂਦਾ ਰੱਖਿਆ ਹੈ, ਮੈਂ ਅਜੇ ਤੱਕ ਇੰਨ੍ਹਾਂ ਬਲਵੰਤ ਹਾਂ ਜਿੰਨਾਂ ਉਸ ਦਿਨ ਸੀ ਜਦ ਮੂਸਾ ਨੇ ਮੈਨੂੰ ਭੇਜਿਆ ਸੀ। ਜਿਵੇਂ ਮੇਰਾ ਬਲ ਉਸ ਵੇਲੇ ਸੀ ਉਸੇ ਤਰ੍ਹਾਂ ਮੇਰਾ ਬਲ ਲੜਾਈ ਕਰਨ ਲਈ ਅਤੇ ਆਉਣ ਜਾਣ ਲਈ ਹੁਣ ਵੀ ਹੈ”(ਯਹੋਸ਼ੁਆ 14:10,11)।
ਸਭ ਤੋਂ ਪਹਿਲਾਂ ਅਤੇ ਸਭ ਤੋਂ ਮਹੱਤਵਪੂਰਨ, ਤੁਸੀਂ ਆਪਣੀ ਮੁਕਤੀ ਦੇ ਸਮੇਂ ਮਜ਼ਬੂਤ ਹੁੰਦੇ ਹੋ। ਜਿਸ ਪਲ ਤੁਸੀਂ ਛੁਟਕਾਰਾ ਪਾ ਲੈਂਦੇ ਹੋ, ਤੁਸੀਂ ਮਹਿਸੂਸ ਕਰ ਸਕੋਂਗੇ ਕਿ ਪ੍ਰਭੂ ਅਤੇ ਸਾਰਾ ਸਵਰਗ ਤੁਹਾਡੇ ਨਾਲ ਹੈ। ਇਸ ਲਈ ਦਾਊਦ ਨੇ ਇਹ ਕਹਿੰਦੇ ਹੋਏ ਖੁਸ਼ੀ ਨਾਲ ਪੁਕਾਰਿਆ: “ਹੇ ਪ੍ਰਭੂ, ਮੇਰੇ ਬਲਵਾਨ ਬਚਾਓ, ਰਣ ਦੇ ਦਿਨ ਮੈਂ ਸਿਰ ਨੂੰ ਬਚਾਏ ਰੱਖਦਾ ਹੈ!”(ਜ਼ਬੂਰਾਂ ਦੀ ਪੋਥੀ 140:7)।
ਦੂਸਰਾ, ਪਰਮੇਸ਼ੁਰ ਦੇ ਵਚਨ ਵਿੱਚ ਸ਼ਕਤੀ ਹੈ। ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ: “ਅਸੀਂ ਹਰ ਇੱਕ ਗੱਲ ਤੋਂ…ਸਚਿਆਈ ਦੇ ਬਚਨ ਤੋਂ, ਪਰਮੇਸ਼ੁਰ ਦੀ ਸਮਰੱਥਾ ਤੋਂ, ਧਰਮ ਦੇ ਹਥਿਆਰਾਂ ਨਾਲ ਜਿਹੜੇ ਸੱਜੇ ਖੱਬੇ ਹਨ….”(2 ਕੁਰਿੰਥੀਆਂ 6:4,7)। “ਆਤਮਾ ਦੀ ਤਲਵਾਰ ਜੋ ਪਰਮੇਸ਼ੁਰ ਦਾ ਬਚਨ ਹੈ”(ਅਫ਼ਸੀਆਂ 6:17) “ਪਰਮੇਸ਼ੁਰ ਦੇ ਦੁਆਰਾ ਕਿਲ੍ਹਿਆਂ ਨੂੰ ਢਾਹ ਦੇਣ ਲਈ ਬਹੁਤ ਤਾਕਤਵਰ ਹਨ”(2 ਕੁਰਿੰਥੀਆਂ 10:4)।
ਤੀਸਰਾ, ਪਵਿੱਤਰ ਆਤਮਾ ਵਿੱਚ ਸ਼ਕਤੀ ਹੈ। ਰਸੂਲ ਪੌਲੁਸ ਰੋਮੀਆਂ ਨੂੰ ਲਿਖੀ ਆਪਣੀ ਪੱਤ੍ਰੀ ਵਿੱਚ ਇਸ ਤਰ੍ਹਾਂ ਲਿਖਦਾ ਹੈ: “ਹੁਣ ਆਸ ਦਾ ਪਰਮੇਸ਼ੁਰ ਤੁਹਾਨੂੰ ਵਿਸ਼ਵਾਸ ਕਰਨ ਦੇ ਵਸੀਲੇ ਨਾਲ ਸਾਰੇ ਅਨੰਦ ਅਤੇ ਸ਼ਾਂਤੀ ਨਾਲ ਭਰ ਦੇਵੇ ਕਿ ਤੁਸੀਂ ਪਵਿੱਤਰ ਆਤਮਾ ਦੀ ਸਮਰੱਥ ਨਾਲ ਆਸ ਵਿੱਚ ਵਧਦੇ ਜਾਵੋ”(ਰੋਮੀਆਂ 15:13)। ਪਰਮੇਸ਼ੁਰ ਦੇ ਪਿਆਰੇ ਬੱਚਿਓ, ਅੱਗੇ ਆਓ – ਅਸੀਂ ਸ਼ਕਤੀ ਵਿੱਚ ਸੰਪੂਰਨ ਹੋ ਜਾਈਏ!
ਅਭਿਆਸ ਕਰਨ ਲਈ – “ਓਹ ਬਲ ਤੇ ਬਲ ਪਾਉਂਦੇ ਚਲੇ ਜਾਂਦੇ ਹਨ, ਉਨ੍ਹਾਂ ਵਿੱਚੋਂ ਹਰੇਕ ਸੀਯੋਨ ਵਿੱਚ ਪਰਮੇਸ਼ੁਰ ਅੱਗੇ ਵਿਖਾਈ ਦਿੰਦਾ ਹੈ”(ਜ਼ਬੂਰਾਂ ਦੀ ਪੋਥੀ 84:7)।