Appam - Punjabi

ਦਸੰਬਰ 28 – ਪਰਮੇਸ਼ੁਰ ਦਾ ਡਰ!

“ਵਿਸ਼ਵਾਸ ਨਾਲ ਨੂਹ ਨੇ ਪਰਮੇਸ਼ੁਰ ਕੋਲੋਂ ਉਨ੍ਹਾਂ ਵਸਤਾਂ ਦੀ ਜਿਹੜੀਆਂ ਅਜੇ ਦੇਖੀਆਂ ਨਹੀਂ ਗਈਆਂ ਸਨ, ਚਿਤਾਵਨੀ ਪਾ ਕੇ ਅਤੇ ਡਰ ਕੇ ਆਪਣੇ ਪਰਿਵਾਰ ਦੇ ਬਚਾਉ ਲਈ ਕਿਸ਼ਤੀ ਬਣਾਈ”(ਇਬਰਾਨੀਆਂ 11:7)।

ਪਰਮੇਸ਼ੁਰ ਦੇ ਡਰ ਨੇ ਨੂਹ ਦੇ ਜੀਵਨ ਵਿੱਚ ਪ੍ਰਮੇਸ਼ਵਰ ਦਾ ਆਦਰ ਅਤੇ ਧਾਰਮਿਕਤਾ ਲਿਆ ਦਿੱਤੀ। ਇਸ ਲਈ, ਪਰਮੇਸ਼ੁਰ ਦੇ ਡਰ ਤੋਂ, ਉਸ ਨੇ ਪਰਮੇਸ਼ੁਰ ਦੀ ਚੇਤਾਵਨੀ ਦੇ ਆਧਾਰ ਤੇ, ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਇੱਕ ਕਿਸ਼ਤੀ ਤਿਆਰ ਕੀਤੀ।

ਡਰ ਦੋ ਤਰੀਕਿਆਂ ਨਾਲ ਕੰਮ ਕਰ ਸਕਦਾ ਹੈ। ਡਰ ਸਕਾਰਾਤਮਕ ਅਤੇ ਰੱਖਿਅਕ ਵੀ ਹੋ ਸਕਦਾ ਹੈ। ਜਾਂ ਇਸ ਦੇ ਪਰਿਣਾਮ ਬੁਰੇ ਹੋ ਸਕਦੇ ਹਨ ਅਤੇ ਇਹ ਵਿਅਕਤੀ ਨੂੰ ਤਬਾਹੀ ਵੱਲ ਲੈ ਜਾ ਸਕਦੇ ਹਨ। ਕੁੱਝ ਡਰ ਅਜਿਹੇ ਹੁੰਦੇ ਹਨ ਜਿਹੜੇ ਸਾਨੂੰ ਸੁਚੇਤ ਕਰ ਦਿੰਦੇ ਹਨ ਅਤੇ ਸਾਨੂੰ ਸਹੀ ਰਸਤੇ ‘ਤੇ ਲੈ ਜਾਂਦੇ ਹਨ। ਅਤੇ ਕੁੱਝ ਹੋਰ ਡਰ, ਜਿਹੜੇ ਸਾਨੂੰ ਨਿਰਾਸ਼ ਕਰਦੇ ਹਨ, ਸਾਡੇ ਦਿਲ ਨੂੰ ਕੁਚਲ ਦਿੰਦੇ ਹਨ, ਅਤੇ ਬਿਮਾਰੀਆਂ ਅਤੇ ਇੱਥੋਂ ਤੱਕ ਕਿ ਮੌਤ ਨੂੰ ਵੀ ਲਿਆਉਂਦੇ ਹਨ।

ਉਦਾਹਰਨ ਦੇ ਲਈ, ਇੱਕ ਵਿਦਿਆਰਥੀ ਜਿਹੜਾ ਪ੍ਰੀਖਿਆ ਤੋਂ ਡਰਦਾ ਹੈ, ਪੜ੍ਹਾਈ ਵਿੱਚ ਵਾਧੂ ਘੰਟੇ ਬਿਤਾਉਂਦਾ ਹੈ। ਜਿਹੜੇ ਬੱਚੇ ਆਪਣੇ ਮਾਤਾ-ਪਿਤਾ ਤੋਂ ਡਰਦੇ ਹਨ, ਉਹ ਗਲਤ ਰਸਤੇ ਵਿੱਚ ਪੈਣ ਤੋਂ ਬਚਦੇ ਹਨ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਦੇ ਹਨ। ਡਾਕਟਰ ਜਿਹੜੇ ਸੰਭਾਵਿਤ ਛੂਤ-ਛਾਤ ਤੋਂ ਡਰਦੇ ਹਨ, ਉਹ ਆਪਣੇ ਸਾਰੇ ਸਰਜਰੀ ਯੰਤਰਾਂ ਨੂੰ ਸਾਫ਼ ਕਰਨ ਦੇ ਲਈ ਸਾਵਧਾਨੀ ਦੇ ਉਪਾਅ ਕਰਦੇ ਹਨ।

ਇਸੇ ਤਰ੍ਹਾਂ, ਜਿਹੜਾ ਮਨੁੱਖ ਪ੍ਰਮੇਸ਼ਵਰ ਦੇ ਡਰ ਨਾਲ ਚੱਲਦਾ ਹੈ, ਉਹ ਆਪਣੇ ਆਪ ਨੂੰ ਬੁਰੇ ਅਤੇ ਪਾਪੀ ਤਰੀਕਿਆ ਤੋਂ ਬਚਾਉਂਦਾ ਹੈ। ਇੱਕ ਵਾਰ ਵਿਸ਼ਵਾਸ ਵਿੱਚ ਇੱਕ ਭੈਣ ਨੇ ਜ਼ਿਕਰ ਕੀਤਾ, “ਸ੍ਰੀਮਾਨ, ਸਵਰਗ ਵਿੱਚ ਜਾਣ ਦੇ ਮੇਰੇ ਉਤਸ਼ਾਹ ਅਤੇ ਨਰਕ ਦੇ ਡਰ ਤੋਂ ਬਾਹਰ ਨਿੱਕਲਣ ਦੇ ਕਾਰਨ, ਮੈਂ ਦ੍ਰਿੜ੍ਹਤਾ ਨਾਲ ਪ੍ਰਭੂ ਨਾਲ ਚਿੰਬੜੀ ਹੋਈ ਹਾਂ ਅਤੇ ਇੱਕ ਪਵਿੱਤਰ ਜੀਵਨ ਜਿਉਣ ਦੀ ਕੋਸ਼ਿਸ਼ ਕਰਦੀ ਹਾਂ।”

ਨੂਹ ਨੂੰ ਇੱਕ ਇਲਾਹੀ ਚੇਤਾਵਨੀ ਵੀ ਮਿਲੀ, ਜਿਹੜੀ ਪਰਲੋ ਦੇ ਦੁਆਰਾ ਪੂਰੀ ਦੁਨੀਆਂ ਵਿੱਚ ਆਉਣ ਵਾਲੀ ਤਬਾਹੀ ਦੇ ਬਾਰੇ ਸੀ। ਉਸ ਆਉਣ ਵਾਲੀ ਤਬਾਹੀ ਤੋਂ ਬਚਣ ਦੇ ਲਈ, ਉਸਨੇ ਬਹੁਤ ਧਿਆਨ ਅਤੇ ਕੋਸ਼ਿਸ਼ ਦੇ ਨਾਲ ਆਪਣੇ ਅਤੇ ਆਪਣੇ ਪਰਿਵਾਰ ਦੇ ਲਈ ਇੱਕ ਕਿਸ਼ਤੀ ਬਣਾਈ। ਪ੍ਰਮੇਸ਼ਵਰ ਦੇ ਉਸ ਡਰ ਨੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਕਿੰਨੇ ਮਹਾਨ ਤਰੀਕੇ ਨਾਲ਼ ਬਚਾਇਆ!

ਇੱਕ ਹੋਰ ਤਰ੍ਹਾਂ ਦਾ ਡਰ ਹੈ। ਪਰਮੇਸ਼ੁਰ ਤੋਂ ਡਰਨ ਦੀ ਬਜਾਏ, ਕੁੱਝ ਲੋਕ ਭੂਤਾਂ ਅਤੇ ਜਾਦੂਗਰਾਂ ਤੋਂ ਡਰਦੇ ਹਨ, ਜਾਂ ਹਨੇਰੇ ਅਤੇ ਜਾਦੂ-ਟੂਣਿਆਂ ਤੋਂ ਡਰਦੇ ਹਨ, ਕਿਰਲੀਆਂ ਅਤੇ ਕੀੜੇ-ਮਕੌੜਿਆਂ ਤੋਂ ਡਰਦੇ ਹਨ। ਕੁੱਝ ਲੋਕਾਂ ਨੂੰ ਲਗਾਤਾਰ ਇਸ ਗੱਲ ਦਾ ਡਰ ਸਤਾਉਂਦਾ ਰਹਿੰਦਾ ਹੈ ਕਿ ਉਹ ਕੀ ਖਾਣਗੇ ਜਾਂ ਕਿ ਪੀਣਗੇ ਜਾਂ ਕਿ ਪਹਿਨਣਗੇ। ਅਜਿਹੇ ਡਰ ਮਨੁੱਖ ਦੇ ਦਿਲ ਨੂੰ ਪੂਰੀ ਤਰ੍ਹਾਂ ਨਾਲ ਚਕਨਾਚੂਰ ਕਰ ਦਿੰਦੇ ਹਨ। ਅਜਿਹੇ ਡਰ ਵਿੱਚ ਜੀਣ ਦੀ ਬਜਾਏ, ਆਪਣੀਆਂ ਸਾਰੀਆਂ ਚਿੰਤਾਵਾਂ ਅਤੇ ਡਰ ਨੂੰ ਯਹੋਵਾਹ ਉੱਤੇ ਸੁੱਟ ਦਿਓ। ਜਦੋਂ ਤੁਸੀਂ ਆਪਣੀਆਂ ਸਾਰੀਆਂ ਚਿੰਤਾਵਾਂ ਪ੍ਰਭੂ ਦੇ ਚਰਨਾਂ ਵਿੱਚ ਸੁੱਟ ਦਿਓ, ਤਾਂ ਆਪਣੇ ਆਪ ਨੂੰ ਯਿਸੂ ਮਸੀਹ ਦੇ ਲਹੂ ਨਾਲ ਸ਼ੁੱਧ ਕਰੋ, ਅਤੇ ਇੱਕ ਪਵਿੱਤਰ ਜੀਵਨ ਜਿਉਣ ਦੇ ਲਈ ਸਮਰਪਿਤ ਹੋ ਜਾਓ, ਤਾਂ ਅਜਿਹੇ ਕਿਸੇ ਵੀ ਡਰ ਦਾ ਤੁਹਾਡੇ ਉੱਤੇ ਪ੍ਰਭਾਵ ਨਹੀਂ ਹੋਵੇਗਾ।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਕਿਸੇ ਵੀ ਹਾਲਾਤ ਜਾਂ ਸਮੱਸਿਆ ਤੋਂ ਨਾ ਡਰੋ, ਜਿਸ ਦਾ ਤੁਸੀਂ ਸਾਹਮਣਾ ਕਰ ਸਕਦੇ ਹੋ। ਪਰ ਆਪਣਾ ਜੀਵਨ ਪ੍ਰਮੇਸ਼ਵਰ ਦੇ ਡਰ ਵਿੱਚ ਬਤੀਤ ਕਰੋ। ਸਿਰਫ ਪ੍ਰਮੇਸ਼ਵਰ ਦਾ ਆਦਰ ਕਰੋ ਅਤੇ ਉਸਦਾ ਡਰ ਰੱਖੋ। ਯਸਾਯਾਹ ਨਬੀ ਕਹਿੰਦਾ ਹੈ, “ਮੈਂ ਆਸ ਰੱਖਾਂਗਾ ਅਤੇ ਨਾ ਡਰਾਂਗਾ, ਕਿਉਂ ਜੋ ਮੇਰਾ ਬਲ ਅਤੇ ਮੇਰਾ ਗੀਤ ਪ੍ਰਭੂ ਯਹੋਵਾਹ ਹੈ, ਅਤੇ ਉਹ ਹੀ ਮੇਰੀ ਮੁਕਤੀ ਹੈ”(ਯਸਾਯਾਹ 12:2)।

ਅਭਿਆਸ ਕਰਨ ਲਈ – “ਪਿਆਰ ਵਿੱਚ ਡਰ ਨਹੀਂ ਸਗੋਂ ਸਿੱਧ ਪਿਆਰ ਡਰ ਨੂੰ ਹਟਾ ਦਿੰਦਾ ਹੈ, ਕਿਉਂਕਿ ਡਰ ਵਿੱਚ ਸਜ਼ਾ ਹੈ ਅਤੇ ਉਹ ਜੋ ਡਰਦਾ ਹੈ, ਸੋ ਪਿਆਰ ਵਿੱਚ ਸੰਪੂਰਨ ਨਹੀਂ ਹੋਇਆ ਹੈ”(1 ਯੂਹੰਨਾ 4:18)।

Leave A Comment

Your Comment
All comments are held for moderation.