Appam - Punjabi

ਅਗਸਤ 03 – ਪਵਿੱਤਰ ਸ਼ਾਸਤਰ ਦੇ ਦੁਆਰਾ ਪਵਿੱਤਰਤਾ!

“ਸਾਰਾ ਪਵਿੱਤਰ ਗ੍ਰੰਥ ਪਰਮੇਸ਼ੁਰ ਦੇ ਆਤਮਾ ਦੀ ਪ੍ਰੇਰਨਾ ਤੋਂ ਹੈ”(2 ਤਿਮੋਥਿਉਸ 3:16)।

ਸਵਰਗੀ ਆਤਮਾ ਨੇ ਕ੍ਰਿਪਾ ਦੇ ਨਾਲ ਤੁਹਾਨੂੰ ਪਵਿੱਤਰ ਸ਼ਾਸਤਰ ਦਿੱਤਾ ਹੈ। ਤੁਸੀਂ ਜਾਣਦੇ ਹੋ ਕਿਉਂ? “ਸਾਰਾ ਪਵਿੱਤਰ ਗ੍ਰੰਥ ਪਰਮੇਸ਼ੁਰ ਦੇ ਆਤਮਾ ਦੀ ਪ੍ਰੇਰਨਾ ਤੋਂ ਹੈ, ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਾਰਮਿਕਤਾ ਦੇ ਸਿੱਖਿਆ ਲਈ ਗੁਣਕਾਰ ਹੈ। ਕਿ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ”(2 ਤਿਮੋਥਿਉਸ 3:16,17)।

ਪ੍ਰਮੇਸ਼ਵਰ ਦਾ ਪਵਿੱਤਰ ਸ਼ਾਸਤਰ ਪਾਪੀ ਦੀ ਨਿੰਦਿਆਂ ਕਰਦਾ ਹੈ ਅਤੇ ਉਸਨੂੰ ਸੁਧਾਰਦਾ ਹੈ। ਇਹ ਧਾਰਮਿਕਤਾ ਸਿਖਾਉਂਦਾ ਹੈ। ਸਭ ਤੋਂ ਉੱਪਰ, ਇਹ ਉਸਨੂੰ ਪਵਿੱਤਰ ਬਣਾਉਂਦਾ ਹੈ। ਪਵਿੱਤਰ ਬਣਨ ਦੇ ਲਈ ਪਵਿੱਤਰ ਸ਼ਾਸਤਰ ਵਿੱਚ ਗਹਿਰਾ ਸੰਬੰਧ ਹੈ। ਯਿਸੂ ਨੇ ਕਿਹਾ, “ਜੋ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਉਹ ਆਤਮਾ ਹਨ, ਇਸ ਲਈ ਇਹ ਗੱਲਾਂ ਜੀਵਨ ਦਿੰਦੀਆਂ ਹਨ”(ਯੂਹੰਨਾ 6:63)।

ਪਵਿੱਤਰ ਹੋਣ ਦੇ ਲਈ ਪ੍ਰਮੇਸ਼ਵਰ ਨੇ ਪਵਿੱਤਰ ਸ਼ਾਸਤਰ ਵਿੱਚ ਕਈ ਵਚਨ ਦਿੱਤੇ ਹਨ। ਜਦੋਂ ਤੁਸੀਂ ਉਨ੍ਹਾਂ ਵਚਨਾਂ ਨੂੰ ਸਵੀਕਾਰ ਕਰੋਂਗੇ, ਤਾਂ ਤੁਹਾਡੇ ਅੰਦਰ ਪਵਿੱਤਰ ਜੀਵਨ ਸਿੱਧ ਹੋ ਜਾਵੇਗਾ। ਇਸ ਲਈ, ਉਨ੍ਹਾਂ ਵਚਨਾਂ ਨੂੰ ਵਿਸ਼ਵਾਸ ਦੇ ਨਾਲ ਸਵੀਕਾਰ ਕਰੋ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਜੋ ਤੁਹਾਡੇ ਉੱਤੇ ਪਾਪ ਦਾ ਜੋਰ ਨਾ ਚੱਲੇਗਾ ਕਿਉਂਕਿ ਤੁਸੀਂ ਬਿਵਸਥਾ ਦੇ ਅਧੀਨ ਨਹੀਂ ਸਗੋਂ ਕਿਰਪਾ ਦੇ ਅਧੀਨ ਹੋ”(ਰੋਮੀਆਂ 6:14)। “ਇਸ ਲਈ ਜੇਕਰ ਤੁਹਾਨੂੰ ਪੁੱਤਰ ਅਜ਼ਾਦ ਕਰੇ, ਤਾਂ ਤੁਸੀਂ ਸੱਚ-ਮੁੱਚ ਆਜ਼ਾਦ ਹੋ ਜਾਓਗੇ”(ਯੂਹੰਨਾ 8:36)। “ਕਿਉਂ ਜੋ ਉਹ ਨੇ ਇੱਕੋ ਚੜ੍ਹਾਵੇ ਨਾਲ ਉਨ੍ਹਾਂ ਨੂੰ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਸਦਾ ਲਈ ਸੰਪੂਰਨ ਕੀਤਾ ਹੈ”(ਇਬਰਾਨੀਆਂ 10:14)।

ਜਦੋਂ ਤੁਸੀਂ ਪਾਪ ਦੀ ਪ੍ਰੀਖਿਆ ਦਾ ਸਾਹਮਣਾ ਕਰੋ, ਤਾਂ ਪਵਿੱਤਰ ਸ਼ਾਸਤਰ ਨੂੰ ਆਪਣੇ ਹੱਥ ਵਿੱਚ ਲਓ। ਵਚਨਾਂ ਨੂੰ ਬੋਲੋ। ਕਹੋ ਕੀ ਪਾਪ ਸਾਡੇ ਉੱਤੇ ਜੇਤੂ ਨਹੀਂ ਹੋ ਸਕਦਾ। ਕਹੋ, ‘ਮੈਂ ਪ੍ਰਮੇਸ਼ਵਰ ਦੇ ਹੱਥ ਵਿੱਚ ਹਾਂ ਜਿਹੜਾ ਮੈਨੂੰ ਪਵਿੱਤਰ ਬਣਾਉਂਦਾ ਹੈ, ਇਸ ਲਈ ਕੋਈ ਵੀ, ਮੈਨੂੰ ਉਸਦੀਆਂ ਬਾਹਾਂ ਵਿੱਚੋਂ ਖੋਹ ਨਹੀਂ ਸਕਦਾ ਹੈ।’ ਸ਼ੈਤਾਨ ਤੁਹਾਡੇ ਤੋਂ ਦੂਰ ਭੱਜ ਜਾਵੇਗਾ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਕਿਉਂ ਜੋ ਪਰਮੇਸ਼ੁਰ ਦਾ ਬਚਨ ਜਿਉਂਦਾ, ਗੁਣਕਾਰ ਅਤੇ ਹਰੇਕ ਦੋਧਾਰੀ ਤਲਵਾਰ ਨਾਲੋਂ ਤਿੱਖਾ ਹੈ ਜੋ ਪ੍ਰਾਣ, ਆਤਮਾ, ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਜਾਂਚ ਲੈਂਦਾ ਹੈ”(ਇਬਰਾਨੀਆਂ 4:12)।

ਇਹ ਪ੍ਰਮੇਸ਼ਵਰ ਦਾ ਪਵਿੱਤਰ ਸ਼ਾਸਤਰ ਹੈ ਜਿਹੜਾ ਪਵਿੱਤਰਤਾ ਦਾ ਰਾਹ ਦਿਖਾਉਂਦਾ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਕਿਉਂ ਜੋ ਹੁਕਮ ਦੀਵਾ, ਸਿੱਖਿਆ ਜੋਤ, ਅਤੇ ਸਿਖਾਉਣ ਵਾਲੇ ਦੀ ਤਾੜ ਜੀਵਨ ਦਾ ਰਾਹ ਹੈ”(ਕਹਾਉਤਾਂ 6:23)। ਦਾਊਦ ਕਹਿੰਦਾ ਹੈ, “ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ”(ਜ਼ਬੂਰਾਂ ਦੀ ਪੋਥੀ 119:105)।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਸਵੇਰੇ ਜਲਦੀ ਉੱਠੋ ਅਤੇ ਪਵਿੱਤਰ ਸ਼ਾਸਤਰ ਪੜੋ। ਪਵਿੱਤਰ ਸ਼ਾਸਤਰ ਦੀਆਂ ਉਨ੍ਹਾਂ ਆਇਤਾਂ ਨੂੰ ਤੁਹਾਡੇ ਨਾਲ ਗੱਲ ਕਰਨ ਦਿਓ। ਆਪਣੇ ਆਪ ਦਾ ਹਿਸਾਬ ਕਰੋ ਕਿ ਕੀ ਤੁਸੀਂ ਉਸ ਦਿਨ ਪੜੇ ਗਏ ਪਵਿੱਤਰ ਸ਼ਾਸਤਰ ਦੇ ਭਾਗ ਦਾ ਅਧਿਐਨ ਕਰ ਰਹੇ ਹੋ, ਉਸਦਾ ਪਾਲਣ ਕਰ ਰਹੇ ਹੋ, ਆਪਣੇ ਆਪ ਨੂੰ ਉਸੇ ਦੇ ਲਈ ਸਮਰਪਿਤ ਕਰ ਰਹੇ ਹੋ ਅਤੇ ਫਿਰ ਪਵਿੱਤਰ ਸ਼ਾਸਤਰ ਦੁਆਰਾ ਨਿਰਧਾਰਿਤ ਰਾਹ ਉੱਤੇ ਆਪਣਾ ਜੀਵਨ ਬਤੀਤ ਕਰ ਰਹੇ ਹੋ।

ਅਭਿਆਸ ਕਰਨ ਲਈ – “ਅਤੇ ਵੇਖ ਕਿਤੇ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ? ਅਤੇ ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ”(ਜ਼ਬੂਰਾਂ ਦੀ ਪੋਥੀ 139:24)।

Leave A Comment

Your Comment
All comments are held for moderation.