ਜੁਲਾਈ 16 – ਜਿਹੜਾ ਸਾਡੇ ਨਾਲ ਹੈ!
“ਨਾ ਡਰ, ਕਿਉਂ ਜੋ ਮੈਂ ਤੇਰੇ ਅੰਗ-ਸੰਗ ਹਾਂ, ਨਾ ਘਬਰਾ, ਕਿਉਂ ਜੋ ਮੈਂ ਤੇਰਾ ਪਰਮੇਸ਼ੁਰ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫ਼ਤਿਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ”(ਯਸਾਯਾਹ 41:10)।
ਪ੍ਰਮੇਸ਼ਵਰ ਨਾ ਸਿਰਫ ਸਾਡੇ ਨਾਲ ਰਹਿੰਦੇ ਹਨ ਬਲਕਿ ਉਹ ਸਾਡੇ ਵਿੱਚ ਵੀ ਰਹਿੰਦੇ ਹਨ। ਉਹ ਸਾਡੇ ਨਾਲ ਚੱਲਦੇ ਵੀ ਹਨ ਅਤੇ ਉਹ ਸਾਨੂੰ ਕਦੇ ਨਹੀਂ ਛੱਡਦੇ ਹਨ। ਉਸਦਾ ਨਾਮ “ਇੰਮਾਨੂਏਲ” ਹੈ ਜਿਸ ਦਾ ਅਰਥ ਹੈ “ਪ੍ਰਮੇਸ਼ਵਰ ਸਾਡੇ ਨਾਲ ਹੈ।”
ਜਿੰਨੇ ਲੋਕ ਇਹ ਨਹੀਂ ਮੰਨਦੇ ਕੀ ਪ੍ਰਮੇਸ਼ਵਰ ਸਾਡੇ ਨਾਲ ਹੈ, ਉਹ ਸੋਚਦੇ ਹਨ ਕੀ ਪ੍ਰਮੇਸ਼ਵਰ ਕਿਤੇ ਦੂਰ ਹੈ। ਉਹ ਸੋਚਦੇ ਰਹਿੰਦੇ ਹਨ ਕੀ ‘ਉਹ ਸਾਡੇ ਨਾਲ ਨਹੀਂ ਰਹਿਣਗੇ। ਉਹ ਸਿਰਫ ਪਵਿੱਤਰ ਸਵਰਗ ਦੂਤਾਂ ਦੇ ਨਾਲ ਰਹਿੰਦੇ ਹਨ। ਉਹ ਸਿਰਫ ਕਰੂਬਾਂ ਅਤੇ ਸ਼ਰਾਫੀਮ ਦੇ ਨਾਲ ਹੀ ਰਹਿਣਗੇ। ਉਹ ਸਿਰਫ ਚਾਰ ਜੀਉਂਦੇ ਪ੍ਰਾਣੀਆਂ ਅਤੇ ਸਵਰਗ ਦੇ ਚੌਵੀ ਬਜ਼ੁਰਗਾਂ ਦੇ ਨਾਲ ਰਹਿਣਗੇ।’ ਇਸ ਲਈ ਉਹ ਪ੍ਰਮੇਸ਼ਵਰ ਦੀ ਮਿੱਠੀ ਹਜ਼ੂਰੀ ਨੂੰ ਮਹਿਸੂਸ ਕਰਨ ਵਿੱਚ ਅਸਮਰੱਥ ਹਨ।
ਪ੍ਰਮੇਸ਼ਵਰ ਅਸਲ ਵਿੱਚ ਸਵਰਗ ਵਿੱਚ ਰਹਿੰਦੇ ਹਨ। ਪਰ ਉਹ ਇੱਕ ਪਿਆਰ ਕਰਨ ਵਾਲੇ ਪਿਤਾ ਦੇ ਰੂਪ ਵਿੱਚ ਤੁਹਾਡੇ ਕੋਲ ਆਉਂਦੇ ਹਨ, ਜਦੋਂ ਤੁਸੀਂ ਉਸਨੂੰ ਸਵੀਕਾਰ ਕਰਦੇ ਹੋ ਅਤੇ ਉਸ ਤੇ ਆਪਣਾ ਵਿਸ਼ਵਾਸ ਰੱਖਦੇ ਹੋ। ਜਦੋਂ ਤੁਸੀਂ ਗਾਉਂਦੇ ਹੋ ਅਤੇ ਉਸਦੀ ਉਸਤਤ ਕਰਦੇ ਹੋ, ਤਾਂ ਉਹ ਜਿਹੜਾ ਉਸਤਤ ਵਿੱਚ ਵਾਸ ਕਰਦਾ ਹੈ, ਉਹ ਤੁਹਾਡੇ ਵਿਚਕਾਰ ਰਹਿਣ ਦੇ ਲਈ ਉਤਰਦਾ ਹੈ।
ਪਵਿੱਤਰ ਸ਼ਾਸਤਰ ਵਿੱਚ ਪਾਏ ਗਏ ਪ੍ਰਮੇਸ਼ਵਰ ਦੇ ਸਾਰੇ ਵਾਦਿਆਂ ਵਿੱਚੋਂ ਪ੍ਰਮੁੱਖ ਵਾਅਦਾ “ਮੈ ਤੇਰੇ ਨਾਲ ਹਾਂ” ਹੈ। ਅਸੀਂ ਪਵਿੱਤਰ ਸ਼ਾਸਤਰ ਵਿੱਚ, ਹਰੇਕ ਪਵਿੱਤਰ ਬੰਦੇ ਨੂੰ ਪ੍ਰਮੇਸ਼ਵਰ ਦੁਆਰਾ ਇਹ ਵਚਨ ਦਿੰਦੇ ਹੋਏ ਦੇਖ ਸਕਦੇ ਹਾਂ। ਇਹ ਹੀ ਕਾਰਨ ਹੈ ਕੀ ਉਹ ਬਿਨਾਂ ਕਿਸੇ ਝਿਜਕ ਜਾਂ ਡਰ ਦੇ ਅੱਗੇ ਵੱਧਣ ਵਿੱਚ ਯੋਗ ਹੋਏ ਅਤੇ ਪ੍ਰਮੇਸ਼ਵਰ ਦੇ ਲਈ ਮਹਾਨ ਅਤੇ ਅਦਭੁੱਤ ਕੰਮ ਕਰ ਸਕੇ।
ਯਹੋਸ਼ੁਆ ਕਿਵੇਂ ਨਿਡਰਤਾ ਨਾਲ ਅੱਗੇ ਵੱਧ ਸਕਿਆ ਅਤੇ ਕਨਾਨ ਦਾ ਵਾਰਿਸ ਹੋਇਆ? ਇਹ ਕੇਵਲ ਪ੍ਰਮੇਸ਼ਵਰ ਦੇ ਇਸ ਵਾਅਦੇ ਦੇ ਕਾਰਨ ਹੋਇਆ, “…ਜਿਵੇਂ ਮੈਂ ਮੂਸਾ ਦੇ ਨਾਲ ਰਿਹਾ ਉਸੇ ਤਰ੍ਹਾਂ ਹੀ ਤੇਰੇ ਨਾਲ ਵੀ ਰਹਾਂਗਾ, ਮੈਂ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਤੈਨੂੰ ਤਿਆਗਾਂਗਾ”(ਯਹੋਸ਼ੁਆ 1:5)।
ਕੀ ਕਾਰਨ ਸੀ ਕਿ ਉਨ੍ਹਾਂ ਚੇਲਿਆਂ ਨੇ ਜਿਨ੍ਹਾਂ ਨੇ ਇੱਕ ਸਮੇਂ ਵਿੱਚ ਯਿਸੂ ਨੂੰ ਅਸਵੀਕਾਰ ਕੀਤਾ, ਉਸਨੂੰ ਸਰਾਪ ਦਿੱਤਾ ਅਤੇ ਉਸਦੇ ਖਿਲਾਫ ਸਹੁੰ ਖਾਧੀ, ਬਾਅਦ ਵਿੱਚ ਬਦਲ ਗਏ ਅਤੇ ਯਰੂਸ਼ਲਮ ਵਿੱਚ ਸ਼ਕਤੀਸ਼ਾਲੀ ਰੂਪ ਨਾਲ ਮਹਾਨ ਕੰਮਾਂ ਨੂੰ ਕੀਤਾ? ਉਸਦੇ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਆਤਮਾਵਾਂ ਦੀ ਫ਼ਸਲ ਕੱਟਣਾ ਕਿਵੇਂ ਸੰਭਵ ਹੋਇਆ? ਸਿਰਫ ਪ੍ਰਮੇਸ਼ਵਰ ਦੇ ਵਾਅਦੇ ਹੀ, ਕਾਰਨ ਹਨ। ਜਦੋਂ ਤੋਂ ਪ੍ਰਮੇਸ਼ਵਰ ਨੇ ਕਿਹਾ, “…ਵੇਖੋ ਮੈਂ ਸੰਸਾਰ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ”(ਮੱਤੀ 28:20) ਉਹ ਮਜ਼ਬੂਤ ਹੋਏ ਅਤੇ ਪ੍ਰਮੇਸ਼ਵਰ ਦੇ ਕੰਮਾਂ ਨੂੰ ਸ਼ਕਤੀਸ਼ਾਲੀ ਰੂਪ ਨਾਲ ਕੀਤਾ।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਅੱਜ ਪ੍ਰਮੇਸ਼ਵਰ ਵਾਅਦਾ ਕਰਦੇ ਹੋਏ ਇਹ ਕਹਿੰਦੇ ਹਨ, “ ਨਾ ਡਰ, ਕਿਉਂ ਜੋ ਮੈਂ ਤੇਰੇ ਅੰਗ-ਸੰਗ ਹਾਂ, ਨਾ ਘਬਰਾ, ਕਿਉਂ ਜੋ ਮੈਂ ਤੇਰਾ ਪਰਮੇਸ਼ੁਰ ਹਾਂ”। ਜਦੋਂ ਸਰਵ ਸ਼ਕਤੀਮਾਨ ਪ੍ਰਮੇਸ਼ਵਰ ਤੁਹਾਡੇ ਨਾਲ ਹੈ, ਤਾਂ ਤੁਹਾਨੂੰ ਕਿਉਂ ਡਰਨਾ ਚਾਹੀਦਾ ਜਾਂ ਕਿਉਂ ਘਬਰਾਉਣਾ ਚਾਹੀਦਾ ਹੈ?
ਅਭਿਆਸ ਕਰਨ ਲਈ – “ਭਾਵੇ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ, ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ, ਤੂੰ ਜੋ ਮੇਰੇ ਨਾਲ ਹੈ। ਤੇਰੀ ਸੋਟੀ ਤੇ ਤੇਰੀ ਲਾਠੀ, ਇਹ ਮੈਨੂੰ ਤਸੱਲੀ ਦਿੰਦੀਆਂ ਹਨ”(ਜ਼ਬੂਰਾਂ ਦੀ ਪੋਥੀ 23:4)।